ਰਾਮਪੁਰਾ ਫੂਲ
ਰਾਮਪੁਰਾ ਫੂਲ ਭਾਰਤੀ ਪੰਜਾਬ ਦੀ ਬਠਿੰਡਾ ਜ਼ਿਲ੍ਹਾ ਦੀ ਤਹਿਸੀਲ ਹੈ। ਇਹ ਸ਼ਹਿਰ ਬਠਿੰਡਾ ਚੰਡੀਗੜ੍ਹ ਸੜਕ ਉੱਪਰ ਸਥਿਤ ਹੈ।ਇਹ ਵਿਧਾਨ ਸਭਾ ਹਲਕਾ ਵੀ ਹੈ ਅਤੇ ਮਾਲਵੇ ਦਾ ਵੱਡਾ ਸ਼ਹਿਰ ਅਤੇ ਮੰਡੀ ਹੈ। ਦਰਅਸਲ ਰਾਮਪੁਰਾ ਅਤੇ ਫੂਲ ਦੋਨੋਂ ਅਲੱਗ ਅਲੱਗ ਸ਼ਹਿਰ ਅਤੇ ਕਸਬਾ ਹੈ। ਰਾਮਪੁਰਾ ਸ਼ਹਿਰ ਹੈ ਅਤੇ ਫੂਲ ਇੱਕ ਵੱਡਾ ਕਸਬਾਨੁਮਾ ਪਿੰਡ ਹੈ ਜਿਸ ਕਰ ਕੇ ਦੋਵਾਂ ਨੂੰ ਜ਼ਿਆਦਾਤਰ ਇੱਕ ਹੀ ਨਾਂ ਰਾਮਪੁਰਾ ਫੂਲ ਨਾਲ ਬੁਲਾਇਆ ਜਾਂਦਾ ਹੈ। ਤਹਿਸੀਲ ਦੇ ਪਿੰਡਾਂ ਬਾਰੇ ਵਿਸ਼ੇਸ਼
ਇਤਿਹਾਸਕ ਤਸਵੀਰਾਂਫੂਲਕੀਆਂ ਮਿਸਲ ਦੇ ਮੋਢੀ ਕਸਬਾ ਫੂਲ ਟਾਊਨ (ਬਠਿੰਡਾ) ਦੇ ਕਿਲ੍ਹਾ ਮੁਬਾਰਕ ਦੀ ਇਹ ਤਸਵੀਰ ਤਕਰੀਬਨ ਸਾਲ 1965-66 ਵੇਲੇ ਦੀ ਹੈ। ਤਸਵੀਰ ਵਿਚ ਆਲੇ ਦੁਆਲੇ ਦੇ ਘਰ ਕੱਚੇ, ਪਿੰਡ ਦਾ ਘੇਰਾ ਸੀਮਤ ਅਤੇ ਦੂਰ ਖੇਤ ਨਜ਼ਰ ਆ ਰਹੇ ਹਨ। ਇਹ ਤਸਵੀਰ ਅਰਜਨ ਸਿੰਘ ਨੰਬਰਦਾਰ ਦੇ ਪੁੱਤਰ ਮਹਿੰਦਰ ਸਿੰਘ ਫੌਜੀ ਦੇ ਕੈਮਰੇ ਤੋਂ ਖਿੱਚੀ ਲੱਗਦੀ ਹੈ। ਪੂਰੇ ਫੂਲ ਪਿੰਡ ਵਿਚ ਮਹਿੰਦਰ ਸਿੰਘ ਕੋਲ ਹੀ ਇੱਕੋ ਇਕ ਕੈਮਰਾ ਹੁੰਦਾ ਸੀ, ਜਿਸਨੂੰ ਉਹ ਫੌਜ ਵਿਚ ਨੌਕਰੀ ਦੌਰਾਨ ਹੀ ਲਿਆਏ ਸਨ। ਮੇਰੇ (ਗੌਤਮ ਰਿਸ਼ੀ ਦੇ) ਪਿਤਾ ਬਲਬੀਰ ਸਿੰਘ ਪੰਡਿਤ ਅਤੇ ਖੁਸ਼ਹਾਲ ਸਿੰਘ ਬੀਸੀ ਦੋਵੇਂ ਮਹਿੰਦਰ ਸਿੰਘ ਤੋਂ ਇਸੇ ਕੈਮਰੇ 'ਤੇ ਫੋਟੋਗ੍ਰਾਫੀ ਸਿਖਦੇ ਸੀ। ਉਸ ਵੇਲੇ ਪਿੰਡ ਵਿਚ ਖਿੱਚੀਆਂ ਤਕਰੀਬਨ ਸਾਰੀਆਂ ਤਸਵੀਰਾਂ ਇਸੇ ਇਕਲੌਤੇ ਕੈਮਰੇ ਦੀ ਦੇਣ ਹਨ। ਕਿਲ੍ਹਾ ਮੁਬਾਰਕ ਫੂਲ ਦੇ ਮੁੱਖ ਦਰਵਾਜੇ 'ਤੇ ਇਕ ਦਰਜਨ ਦੇ ਕਰੀਬ ਘੋੜਾ-ਟਾਂਗੇ ਖੜੇ ਰਹਿੰਦੇ ਸੀ, ਜਿੰਨ੍ਹਾਂ ਵਿਚੋਂ ਤਕਰੀਬਨ ਸਾਰੇ ਸਵਾਰੀਆਂ ਲੈ ਕੇ ਮੰਡੀ (ਫੂਲ ਤੇ ਰਾਮਪੁਰਾ ਮੰਡੀ) ਨੂੰ ਹੀ ਜਾਇਆ ਕਰਦੇ ਸੀ। 6 ਕਿਲੋਮੀਟਰ ਸਫ਼ਰ ਦਾ ਕਿਰਾਇਆ ਪ੍ਰਤੀ ਸਵਾਰੀ 4 ਆਨੇ (25 ਪੈਸੇ) ਹੁੰਦਾ ਸੀ। ਗੱਜਣ ਸਿੰਘ, ਇੰਦਰ ਸਿੰਘ ਸੌਲ, ਬਚਨਾ ਰਾਮ, ਲਾਲ ਚੰਦ, ਜੀਤ ਸਿੰਘ ਲੌਹਾਰ, ਪੰਡਤ ਹਿਰਦਾ ਰਾਮ, ਬੋਘੜੀ ਵਗੈਰਾ ਘੋੜਾ-ਟਾਂਗਾ ਚਲਾਉਂਦੇ ਸੀ। ਸਿਰਫ਼ ਮੰਡੀ ਅਤੇ ਫੂਲ ਦੇ ਦਰਮਿਆਨ ਹੀ ਸੜਕ ਸੀ, ਜੋ ਅੱਗੇ ਕਰੀਬ ਤਿੰਨ ਕਿਲੋਮੀਟਰ ਦੂਰ ਨਹਿਰ ਉਤੇ ਬਣੇ ਘਰਾਟ ਤੱਕ ਹੀ ਜਾਂਦੀ ਸੀ। ਬਾਕੀ ਲਾਗਲੇ ਪਿੰਡਾਂ ਨੂੰ ਕੱਚੇ ਰਸਤੇ ਹੀ ਜਾਂਦੇ ਸਨ। ਫੂਲ ਕਸਬੇ ਵਿਚ ਦਾਖਲਾ ਮੰਡੀ ਵਾਲੇ ਪਾਸਿਓ ਇਕ ਵੱਡੇ ਕਿਲ੍ਹਾ ਨੁਮਾ ਦਰਵਾਜੇ ਤੋਂ ਹੀ ਹੁੰਦਾ ਸੀ, ਜੋ ਬਿਲਕੁਲ ਕਿਲ੍ਹਾ ਮੁਬਾਰਕ ਦੇ ਮੁੱਖ ਦਰਵਾਜੇ ਵਰਗਾ ਸੀ। ਦਰਵਾਜੇ ਦੇ ਦੋਵੇਂ ਪਾਸੇ ਕਮਰੇ ਬਣੇ ਹੋਏ ਸੀ ਤੇ ਪਹਿਰੇਦਾਰ ਖੜ੍ਹਦੇ ਸਨ। ਉਪਰ ਵੀ ਕਈ ਕਮਰੇ ਬਣੇ ਹੋਏ ਸੀ, ਜਿੰਨ੍ਹਾਂ ਵਿਚੋਂ ਇਕ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਸੀ। ਪਿੰਡ ਦੇ ਤਿੰਨ ਹੋਰ ਪਾਸੇ ਮਹਿਰਾਜ, ਢਿਪਾਲੀ ਤੇ ਕਚਹਿਰੀ ਵੱਲ ਵੀ ਦਰਵਾਜੇ ਬਣੇ ਹੋਏ ਸੀ, ਲੇਕਿਨ ਇਹ ਪਿੰਡ ਦਾ ਮੁੱਖ ਦੁਆਰ ਸੀ। ਫੂਲਕੀਆਂ ਮਿਸਲ ਦਾ ਪਿਛੋਕੜ ਭੱਟੀ ਰਾਜਪੂਤਾਂ ਦੇ ਰਾਜਾ ਜੈਸਲ ਨਾਲ ਸਬੰਧਤ ਹੈ। ਇਹ ਵੀ ਪ੍ਰਮਾਣ ਹਨ ਕਿ ਕਿਲ੍ਹਾ ਮੁਬਾਰਕ ਫੂਲ ਦੇ ਬਿਲਕੁਲ ਨੇੜਲੇ ਘਰਾਂ ਦੇ ਪੁਰਖਿਆਂ ਨੇ ਕਿਸੇ ਵੇਲੇ ਰਿਆਸਤ ਨਾਭਾ ਦੇ ਰਾਜ ਪ੍ਰਬੰਧਾਂ ਅਤੇ ਕਿਲ੍ਹੇ ਦੀ ਉਸਾਰੀ ਵਿਚ ਆਪਣਾ ਵਡਮੁੱਲਾ ਯੋਗਦਾਨ ਪਾਇਆ ਹੈ।[1] ਹਵਾਲੇ
|
Portal di Ensiklopedia Dunia