ਵਰਿਆਮ ਸਿੰਘ ਸੰਧੂ
![]() ਵਰਿਆਮ ਸਿੰਘ ਸੰਧੂ (ਜਨਮ: 10 ਸਤੰਬਰ 1945) ਇੱਕ ਪੰਜਾਬੀ ਕਹਾਣੀਕਾਰ ਹੈ। 2000 ਵਿੱਚ, ਇਨ੍ਹਾਂ ਆਪਣੇ ਕਹਾਣੀ ਸੰਗ੍ਰਹਿ ਚੌਥੀ ਕੂਟ ਲਈ ਸਾਹਿਤ ਅਕਾਦਮੀ ਇਨਾਮ ਮਿਲਿਆ।[1] ਇਹ ਮੂਲ ਰੂਪ 'ਚ ਪੰਜਾਬੀ ਲੇਖਕ ਹੈ,[2] ਇਨ੍ਹਾਂ ਦੀਆਂ ਰਚਨਾਵਾਂ ਹਿੰਦੀ[3], ਬੰਗਾਲੀ, ਉਰਦੂ ਅਤੇ ਅੰਗਰੇਜ਼ੀ ਵਿੱਚ ਅਨੁਵਾਦ ਹੋ ਚੁੱਕੀਆਂ ਹਨ। ਇਹਨਾਂ ਦੀਆਂ ਦੀ ਦੋ ਕਹਾਣੀਆਂ- 'ਚੌਥੀ ਕੂਟ' ਅਤੇ ‘ਮੈਂ ਹੁਣ ਠੀਕ ਠਾਕ ਹਾਂ’, ਦੇ ਆਧਾਰ 'ਤੇ ਚੌਥੀ ਕੂਟ (ਫ਼ਿਲਮ) ਵੀ ਬਣੀ ਹੈ ਜਿਸਨੂੰ ਨਿਰਦੇਸ਼ਕ ਗੁਰਵਿੰਦਰ ਸਿੰਘ ਨੇ ਨਿਰਦੇਸ਼ਤ ਕੀਤਾ ਹੈ। ਇਹ ਫ਼ਿਲਮ ਮਈ 2015 ਨੂੰ ਫ਼ਰਾਂਸ ਵਿੱਚ ਕਾਨ ਵਿਖੇ ਹੋਣ ਵਾਲੇ ਕੌਮਾਂਤਰੀ ਫਿਲਮ ਉਤਸਵ ਲਈ ਚੁਣੀ ਗਈ ਇਹ ਪਹਿਲੀ ਪੰਜਾਬੀ ਫਿਲਮ ਹੈ। 'ਜਮਰੌਦ' ਕਹਾਣੀ ’ਤੇ ਨਵਤੇਜ ਸੰਧੂ ਨੇ ਫ਼ੀਚਰ ਫ਼ਿਲਮ ਬਣਾਈ। ਪੰਜਾਬੀ ਕਹਾਣੀ ਦੇ ਇਤਿਹਾਸ ਵਿੱਚ ਵਰਿਆਮ ਸੰਧੂ ਦਾ ਨਾਮ ਇਸ ਕਰਕੇ ਅਹਿਮ ਮੰਨਿਆ ਜਾਂਦਾ ਹੈ ਕਿਉਂਕਿ ਇਨ੍ਹਾਂ ਨੇ ਪੰਜਾਬੀ ਵਿਚ ਲੰਮੀ ਕਹਾਣੀ ਲਿਖਣ ਦੀ ਪਿਰਤ ਪਾਈ ਹੈ। ਕਹਾਣੀ ਜ਼ਰੀਏ ਪੰਜਾਬ ਸੰਕਟ ਦੇ ਪ੍ਰਭਾਵਾਂ ਦੀ ਪੇਸ਼ਕਾਰੀ ਕਰਨਾ ਇਹਨਾਂ ਦੇ ਰਚਨਾ ਜਗਤ ਦਾ ਕੇਂਦਰ ਹੈ। ਮੁਢਲਾ ਜੀਵਨਸਰਕਾਰੀ ਰਿਕਾਰਡ ਮੁਤਾਬਿਕ ਵਰਿਆਮ ਸਿੰਘ ਸੰਧੂ ਦਾ ਜਨਮ 10 ਸਤੰਬਰ 1945 ਨੂੰ (ਅਸਲ 5 ਦਸੰਬਰ 1945 ਨੂੰ ਬੁੱਧਵਾਰ ਵਾਲੇ ਦਿਨ) ਨਾਨਕੇ ਪਿੰਡ ਚਵਿੰਡਾ ਕਲਾਂ, ਜ਼ਿਲ੍ਹਾ ਅੰਮ੍ਰਿਤਸਰ ਵਿਖੇ ਹੋਇਆ। ਇਨ੍ਹਾਂ ਦੇ ਪਿਤਾ ਦਾ ਨਾਮ ਦੀਦਾਰ ਸਿੰਘ ਸੰਧੂ ਅਤੇ ਮਾਤਾ ਦਾ ਨਾਮ ਜੋਗਿੰਦਰ ਕੌਰ ਸੰਧੂ ਹੈ। ਇਹਨਾਂ ਦੇ ਪੁਰਖ਼ਿਆਂ ਦਾ ਪਿੰਡ ਭਡਾਣਾ, ਜ਼ਿਲ੍ਹਾ ਲਾਹੌਰ ਵਿਚ ਸੀ। ਵੰਡ ਤੋਂ ਬਾਅਦ ਉਹਨਾਂ ਦਾ ਪਰਿਵਾਰ ਉਹਨਾਂ ਦੇ ਪਿਤਾ ਦੇ ਨਾਨਕਾ ਪਿੰਡ ਸੁਰ ਸਿੰਘ, (ਉਦੋਂ ਜ਼ਿਲ੍ਹਾ-ਲਾਹੌਰ) ਅਜੋਕੇ ਜਿਲ੍ਹਾ ਤਰਨਤਾਰਨ ਵਿਚ ਆ ਕੇ ਵੱਸ ਗਿਆ। ਪਿੰਡ ਸੁਰ ਸਿੰਘ ਵਿਚ ਹੀ ਉਹਨਾਂ ਮੁਢਲੀ ਵਿਦਿਆ ਹਾਸਲ ਕੀਤੀ ਤੇ ਜੀਵਨ ਦੇ ਪਹਿਲੇ 43 ਸਾਲ ਸੁਰ ਸਿੰਘ ਵਿਚ ਹੀ ਬਤੀਤ ਕੀਤੇ। ਉਹ ਪੰਜ ਭੈਣ-ਭਰਾ ਹਨ। ਤਿੰਨ ਭੈਣਾਂ ਅਤੇ ਦੋ ਭਰਾ। ਆਪਣੇ ਭੈਣ ਭਰਾਵਾਂ ਵਿੱਚੋਂ ਵਰਿਆਮ ਸਿੰਘ ਸੰਧੂ ਸਭ ਤੋਂ ਵੱਡਾ, ਪਲੇਠੀ ਦਾ ਪੁੱਤਰ ਹੈ। ਇਨ੍ਹਾਂ ਦੇ ਨਾਨਕੇ ਔਲਖ ਜੱਟ ਹਨ।[4] ਵਰਿਆਮ ਸਿੰਘ ਸੰਧੂ ਦਾ ਵਿਆਹ ਰਜਵੰਤ ਕੌਰ ਨਾਲ ਹੋਇਆ।[5] ਉਹਨਾਂ ਦੀਆਂ ਦੋ ਧੀਆਂ ਰੂਪਿੰਦਰ ਰੂਪ ਕੌਰ ਤੇ ਰਮਣੀਕ ਕੌਰ ਅਤੇ ਇੱਕ ਬੇਟਾ ਸੁਪਨਦੀਪ ਸਿੰਘ ਸੰਧੂ ਹੈ। ਸਿੱਖਿਆਉਹਨਾਂ ਸਮਿਆਂ ਵਿੱਚ ਪਰਿਵਾਰ ਵਿੱਚ ਬੱਚਿਆਂ ਦੀ ਪੜ੍ਹਾਈ ਵੱਲ ਜ਼ਿਆਦਾ ਧਿਆਨ ਨਹੀਂ ਦਿੱਤਾ ਜਾਂਦਾ ਸੀ, ਪ੍ਰੰਤੂ ਵਰਿਆਮ ਸਿੰਘ ਸੰਧੂ ਆਪਣੀ ਮਿਹਨਤ ਅਤੇ ਲਗਨ ਸਦਕਾ ਪਹਿਲਾਂ ਜੇ ਬੀ ਟੀ ਤੇ ਬਾਅਦ ਵਿੱਚ ਬੀ.ਏ., ਬੀ.ਐੱਡ. ਕਰ ਕੇ ਸਕੂਲ ਅਧਿਆਪਕ ਬਣ ਗਿਆ। ਕਰੀਅਰਸੰਧੂ ਨੇ ਨੌਕਰੀ ਦੇ ਨਾਲ਼-ਨਾਲ਼ ਉਸ ਨੇ ਐਮ.ਏ, ਐਮ.ਫਿਲ. ਦੀ ਡਿਗਰੀ ਕੀਤੀ ਅਤੇ ਲਾਇਲਪੁਰ ਖਾਲਸਾ ਕਾਲਜ ਵਿਖੇ ਪੰਜਾਬੀ ਲੈਕਚਰਾਰ ਲੱਗ ਗਏ। ਇਸ ਤੋਂ ਪਿੱਛੋਂ ਇਨ੍ਹਾਂ ਨੇ ਪੀ ਐਚ ਡੀ ਵੀ ਕਰ ਲਈ। ਇਹ ਆਸ਼ਾਵਾਦ ਵਿੱਚ ਯਕੀਨ ਰੱਖਣ ਵਾਲਾ ਮਾਰਕਸਵਾਦੀ ਲੇਖਕ ਹੈ। ਪੰਜਾਬ ਦੀ ਛੋਟੀ ਕਿਰਸਾਣੀ ਦਾ ਉਹ ਸਮਰੱਥ ਕਥਾਕਾਰ ਹੈ। ਨਿਮਨ ਕਿਰਸਾਣੀ ਜਾਂ ਨਿਮਨ ਵਰਗਾਂ ਦੇ ਲੋਕ ਰਾਜਨੀਤਿਕ ਤੌਰ ਤੇ ਚੇਤੰਨ ਨਾ ਹੋਣ ਕਰਕੇ ਆਪਣੇ ਸੰਕਟਾਂ ਦੀ ਟੇਕ ਕਿਸਮਤ 'ਤੇ ਰੱਖਦੇ ਹਨ ਪਰ ਸੰਧੂ ਇਨ੍ਹਾਂ ਸੰਕਟਾਂ ਦਾ ਕਾਰਨ ਕਿਸਮਤ ਨੂੰ ਨਹੀਂ ਸਗੋਂ ਸਮਾਜਿਕ, ਰਾਜਨੀਤਿਕ, ਆਰਥਿਕ ਕਾਰਨਾਂ ਨੂੰ ਮਿਥਦਾ ਹੈ। ਇਹ ਸਮੱਸਿਆਵਾ ਦੀ ਡੂੰਘਾਈ ਵਿੱਚ ਜਾ ਕੇ ਥਾਹ ਪਾਉਣ ਵਾਲਾ ਵਿਚਾਰਸ਼ੀਲ ਸਾਹਿਤਕਾਰ ਹੈ। ਕਵਿਤਾ ਤੋ ਬਾਅਦ ਇਨ੍ਹਾਂ ਨੇ ਕਹਾਣੀ ਨੂੰ ਆਪਣੇ ਵਿਚਾਰ ਪ੍ਰਗਟਾਵੇ ਦਾ ਮਾਧਿਅਮ ਬਣਾਇਆ ਹੈ। ਉਹਦੀ ਮੁੱਖ ਪਛਾਣ 'ਲੰਮੀ ਕਹਾਣੀ' ਨੂੰ ਸਥਾਪਤ ਕਰਨ ਵਾਲੇ ਕਥਾਕਾਰ ਵਜੋਂ ਵੀ ਕੀਤੀ ਜਾਂਦੀ ਹੈ। ਹੁਣ ਉਹ ਆਪਣਾ ਸੇਵਾਮੁਕਤ ਜੀਵਨ ਹੋਰ ਵੀ ਇਕਾਗਰ-ਚਿੱਤ ਹੋਕੇ ਸਾਹਿਤ ਰਚਨਾ ਦੇ ਲੇਖੇ ਲਾ ਰਿਹਾ ਹੈ। ਪਿਛਲੇ ਸਾਲਾਂ ਵਿੱਚ ਇਨ੍ਹਾਂ ਨੇ ਗ਼ਦਰ ਪਾਰਟੀ ਦੇ ਇਤਿਹਾਸ ਬਾਰੇ ਖੋਜ ਕਰ ਕੇ ਵੀ ਕਈ ਪੁਸਤਕਾਂ ਲਿਖੀਆਂ ਹਨ। ਸੰਧੂ ਦੇ ਸਮਕਾਲੀ ਕਹਾਣੀਕਾਰ ਵੀ ਕਹਾਣੀ ਦੇ ਖੇਤਰ ਵਿੱਚ ਸੰਧੂ ਨੂੰ ਇੱਕ ਸਮਰਥ ਕਹਾਣੀਕਾਰ ਮੰਨਦੇ ਹਨ। ਕੁਲਵੰਤ ਸਿੰਘ ਵਿਰਕ ਇਨ੍ਹਾਂ ਬਾਰੇ ਕਹਿੰਦਾ ਹੈ ਕਿ ਵਿਰਕ ਤੇ ਸੰਧੂ ਗੁਆਂਢੀ ਕੌਮਾਂ ਹਨ। ਅਸੀਂ ਰਾਵੀਓਂ ਪਾਰ ਸੀ, ਇਹ ਲਾਹੌਰ ਵਿੱਚ ਰਾਵੀਓਂ ਉਰਾਰ ਸਨ। ਸਾਡੀ ਬੋਲੀ, ਸਾਡਾ ਰਹਿਣ ਸਹਿਣ ਤੇ ਹੋਰ ਬਹੁਤ ਕੁਝ ਆਪਸ ਵਿੱਚ ਰਲਦਾ ਹੈ। ਵਰਿਆਮ ਦੀਆਂ ਕਹਾਣੀਆਂ ਪੜ੍ਹ ਕੇ ਮੈਨੂੰ ਇੰਜ ਲੱਗਾ ਕਿ ਇਹ ਸਾਡਾ ਇਲਾਕਾ ਬੋਲਦਾ ਹੈ; ਇਹ ਅਸੀਂ ਬੈਠੇ ਹਾਂ। ਰਚਨਾਵਾਂਕਹਾਣੀ ਸੰਗ੍ਰਹਿ
ਸਵੈ ਜੀਵਨੀ
ਸਫਰਨਾਮਾ
ਵਾਰਤਕ
ਸੰਪਾਦਿਤ ਪੁਸਤਕਾਂ
ਇਨਾਮ
ਹਵਾਲੇ
ਬਾਹਰੀ ਲਿੰਕ
|
Portal di Ensiklopedia Dunia