ਸੁਜਾਨ ਸਿੰਘ
ਸੁਜਾਨ ਸਿੰਘ (29 ਜੁਲਾਈ 1908[1] ਜਾਂ 29 ਜੁਲਾਈ 1909,[2]- 21 ਅਪਰੈਲ 1993) ਇੱਕ ਪੰਜਾਬੀ ਕਹਾਣੀਕਾਰ ਸਨ।[2][3][4] ਹਾਲਾਂਕਿ ਉਹਨਾਂ ਦੀ ਪਛਾਣ ਇੱਕ ਕਹਾਣੀਕਾਰ ਦੇ ਤੌਰ ’ਤੇ ਹੈ ਪਰ ਉਹਨਾਂ ਕੁਝ ਲੇਖ ਵੀ ਲਿਖੇ। ਉਹਨਾਂ ਦਾ ਪਹਿਲਾ ਲੇਖ, ਤਵਿਆਂ ਦਾ ਵਾਜਾ ਉਸ ਵੇਲ਼ੇ ਦੇ ਇੱਕ ਮਾਹਵਾਰੀ ਰਸਾਲੇ ਲਿਖਾਰੀ ਵਿੱਚ ਛਪਿਆ।[3] ਬਾਅਦ ਵਿੱਚ ਉਹਨਾਂ ਦੇ ਦੋ ਲੇਖ ਸੰਗ੍ਰਹਿ ਛਪੇ। ਮੁੱਢਲੀ ਜ਼ਿੰਦਗੀਸੁਜਾਨ ਸਿੰਘ ਦਾ ਜਨਮ 29 ਜੁਲਾਈ 1909 ਨੂੰ ਪਿਤਾ ਹਕੀਮ ਸਿੰਘ ਦੇ ਘਰ ਡੇਰਾ ਬਾਬਾ ਨਾਨਕ ਵਿੱਚ ਸਾਂਝੇ ਪੰਜਾਬ ਵਿੱਚ ਹੋਇਆ।[3] ਸੁਜਾਨ ਦੇ ਨਾਨਾ-ਨਾਨੀ ਕੋਲ ਪੁੱਤਰ ਨਾ ਹੋਣ ਕਰਕੇ ਉਨ੍ਹਾਂ ਨੇ ਉਸ ਨੂੰ ਗੋਦ ਲੈ ਲਿਆ।[5][6] ਉਸ ਦਾ ਪਾਲਣ-ਪੋਸ਼ਣ ਉਸ ਦੇ ਨਾਨਾ-ਨਾਨੀ ਨੇ ਕੀਤਾ ਅਤੇ ਆਪਣਾ ਮੁੱਢਲਾ ਬਚਪਨ ਉਸ ਨੇ ਕਲਕੱਤਾ ਵਿੱਚ ਬਿਤਾਇਆ। ਮੁੱਢਲੀ ਸਿੱਖਿਆ ਬਾਲ ਮੁਕੰਦ ਖੱਤਰੀ ਮਿਡਲ ਸਕੂਲ ਅਤੇ ਬੀ.ਏ. ਖ਼ਾਲਸਾ ਕਾਲਜ, ਅੰਮ੍ਰਿਤਸਰ ਤੋਂ ਪਾਸ ਕੀਤੀ। ਫਿਰ ਗਿਆਨੀ ਅਤੇ ਐਮ.ਏ. ਪਾਸ ਕਰ ਕੇ ਅਧਿਆਪਕ, ਹੈੱਡਮਾਸਟਰ, ਪ੍ਰੋਫ਼ੈਸਰ ਅਤੇ ਪ੍ਰਿੰਸੀਪਲ ਦੇ ਤੌਰ ’ਤੇ ਨੌਕਰੀ ਕੀਤੀ।[3] ਸਿੱਖਿਆਸੁਜਾਨ ਸਿੰਘ ਨੇ ਬਚਪਨ ਵਿੱਚ ਰਾਗੀ ਦਿਆਲ ਸਿੰਘ ਅਤੇ ਭਾਈ ਕਰਮ ਸਿੰਘ ਪਾਸੋਂ ਪੰਜਾਬੀ ਲਿਖਣੀ ਅਤੇ ਪੜ੍ਹਨੀ ਸਿੱਖੀ। ਇਸ ਤੋਂ ਬਾਅਦ ਉਸ ਨੂੰ ਪੰਜ ਗ੍ਰੰਥੀ ਦਾ ਪਾਠ ਕਰਨਾ ਸਿਖਾਇਆ ਗਿਆ ਅਤੇ ਫਿਰ ਕਲਕੱਤੇ ਦੇ ਡੀ.ਏ.ਵੀ. ਸਕੂਲ ਵਿੱਚ ਭਰਤੀ ਕਰਵਾਇਆ। ਪਰ ਉਸ ਸਕੂਲ ਵਿੱਚ ਪੰਜਾਬੀ ਵਿਦਿਆਰਥੀ ਨਾ ਹੋਣ ਕਰ ਕੇ ਉਸ ਨੂੰ ਕਲਕੱਤੇ ਦੀ ਮਛੂਆ ਬਾਜ਼ਾਰ ਸਟਰੀਟ ਵਿਚਲੇ ਸਕੂਲ ਵਿੱਚ ਦਾਖਲ ਕਰਵਾ ਦਿੱਤਾ ਗਿਆ। ਇੱਥੇ ਹੀ ਉਸ ਦਾ ਰੁਝਾਨ ਅੰਗਰੇਜ਼ੀ, ਹਿੰਦੀ ਸਾਹਿਤ ਵੱਲ ਵਧਣਾ ਸ਼ੁਰੂ ਹੋਇਆ। ਉਸ ਦਾ ਵਿਆਹ ਜੋਗਿੰਦਰ ਕੌਰ ਨਾਲ਼ ਹੋਇਆ ਅਤੇ ਇੱਕ ਪੁੱਤਰ ਅਤੇ ਦੋ ਧੀਆਂ ਹਨ।[4] ਬਤੌਰ ਲਿਖਾਰੀਬਤੌਰ ਲਿਖਾਰੀ ਉਹਨਾਂ ਜ਼ਿਆਦਾਤਰ ਕਹਾਣੀਆਂ ਹੀ ਲਿਖੀਆਂ। ਉਸ ਨੂੰ ਮਨੁੱਖੀ ਦਿਮਾਗ ਅਤੇ ਸਮਾਜਿਕ ਸੰਬੰਧਾਂ ਦੀ ਡੂੰਘੀ ਸਮਝ ਸੀ। ਸੁਜਾਨ ਸਿੰਘ ਸਮਾਜ ਦੇ ਪਿੱਛੇ ਧੱਕੇ ਅਤੇ ਵੰਚਿਤ ਵਰਗ ਦਾ ਪੱਖ ਪੂਰਦਾ ਸੀ।[7] ਵਿਸ਼ਵ ਸਾਹਿਤ ਦੀਆਂ ਕਹਾਣੀਆਂ. ਉਹ ਅਗਾਂਹਵਧੂ ਸਾਹਿਤਕ ਲਹਿਰ ਨਾਲ ਜੁੜਿਆ ਹੋਇਆ ਸੀ ਅਤੇ ਇਸ ਦਾ ਪ੍ਰਭਾਵ ਉਸ ਦੀਆਂ ਕਹਾਣੀਆਂ ਵਿੱਚ ਦੇਖਿਆ ਜਾ ਸਕਦਾ ਹੈ।[ਹਵਾਲਾ ਲੋੜੀਂਦਾ] ਉਸ ਨੇ ਸਿੱਖ ਗੁਰੂਆਂ ਦੀਆਂ ਕਥਾਵਾਂ ਨੂੰ ਆਪਣੇ ਢੰਗ ਨਾਲ ਦੁਹਰਾਉਣ ਦੀ ਕੋਸ਼ਿਸ਼ ਵੀ ਕੀਤੀ। ਹਾਲਾਂਕਿ ਉਹ ਆਪਣੀਆਂ ਕਹਾਣੀਆਂ ਲਈ ਜਾਣਿਆ ਜਾਂਦਾ ਹੈ, ਉਸ ਨੇ ਕੁਝ ਲੇਖ ਵੀ ਲਿਖੇ ਸਨ। ਉਸ ਦਾ ਪਹਿਲਾ ਲੇਖ, ਤਵੀਆਂ ਵਾਲਾ ਵਾਜਾ, ਮਾਸਿਕ ਰਸਾਲੇ ਲਖਾਰੀ ਵਿੱਚ ਪ੍ਰਕਾਸ਼ਤ ਹੋਇਆ ਸੀ। ਉਸ ਨੇ ਲੇਖਾਂ ਦੇ ਦੋ ਸੰਗ੍ਰਹਿ, ਜੰਮੂ ਜੀ ਤੁਸੀ ਬਾਰ੍ਹੇ ਰਾ ਅਤੇ ਖੁੰਬਾਂ ਦਾ ਸ਼ਿਕਾਰ, ਪ੍ਰਕਾਸ਼ਤ ਕੀਤੇ। ਉਸ ਦੇ ਕਹਾਣੀ ਸੰਗ੍ਰਹਿਆਂ ਵਿੱਚ ਦੁੱਖ ਸੁੱਖ, ਦੁੱਖ ਸੁੱਖ ਤੋਂ ਪਿੱਛੋਂ, ਡੇਢ ਆਦਮੀ, ਮਨੁੱਖ ’ਤੇ ਪਸ਼ੂ, ਕਲਗ਼ੀ ਦੀਆਂ ਅਣੀਆਂ ਅਤੇ ਸ਼ਹਿਰ ’ਤੇ ਗਰਾਂ ਸ਼ਾਮਲ ਹਨ।[3] ਉਸ ਨੇ ਸ੍ਰੀ ਗੁਰੂ ਨਾਨਕ ਦੇਵ ਜੀ (ਵਾਦੇ ਕੀਆਂ ਵਡਿਆਈਆਂ), ਗੁਰੂ ਅਮਰਦਾਸ ਜੀ (ਅਮਰ ਗੁਰੂ ਰਿਸ਼ੀਮਨ) ਅਤੇ ਗੁਰੂ ਗੋਬਿੰਦ ਸਿੰਘ ਜੀ (ਕਲਗ਼ੀ ਦੀਆਂ ਅਣੀਆਂ) ਦੀਆਂ ਜੀਵਨੀਆਂ ਉੱਤੇ ਤਿੰਨ ਕਿਤਾਬਾਂ ਵੀ ਲਿਖੀਆਂ।[2] ਲਿਖਤਾਂਕਹਾਣੀ ਸੰਗ੍ਰਹਿ
ਹੋਰ
ਪ੍ਰਸਿੱਧ ਕਹਾਣੀਆਂ
ਸਨਮਾਨ1986 ਵਿੱਚ ਸ਼ਹਿਰ ਤੇ ਗ੍ਰਾਂ ਲਈ ਉਸ ਨੂੰ ਸਾਹਿਤ ਅਕਾਦਮੀ ਅਵਾਰਡ ਮਿਲਿਆ ਅਤੇ ਭਾਸ਼ਾ ਵਿਭਾਗ, ਪੰਜਾਬ ਵੱਲੋਂ ਉਸ ਨੂੰ ਸਭ ਤੋਂ ਵਧੀਆ ਕਹਾਣੀਕਾਰ ਦਾ ਖ਼ਿਤਾਬ ਮਿਲਿਆ।[3] ਇਹ ਵੀ ਵੇਖੋਹਵਾਲੇ
[[ਸ਼੍ਰੇਣੀ:ਜਨਮ 1909]] |
Portal di Ensiklopedia Dunia