ਵਸੀਮ ਅਕਰਮ
ਵਸੀਮ ਅਕਰਮ (ਉਰਦੂ: وسیم اکرم; ਜਨਮ 3 ਜੂਨ 1966) ਇੱਕ ਭੂਤਪੂਰਵ ਪਾਕਿਸਤਾਨੀ ਕ੍ਰਿਕਟਰ ਹੈ। ਵਸੀਮ ਅਕਰਮ ਕ੍ਰਿਕਟ ਦੇ ਇਤਿਹਾਸ ਵਿੱਚ ਤੇਜ਼ ਗੇਂਦਬਾਜਾਂ ਵਿੱਚੋਂ ਇੱਕ ਹੈ। ਉਹ ਖੱਬੇ ਹੱਥ ਨਾਲ ਗੇਂਦਬਾਜ਼ੀ ਕਰਦਾ ਸੀ। ਉਸਨੇ ਪਾਕਿਸਤਾਨੀ ਕ੍ਰਿਕਟ ਟੀਮ ਦੀ ਮੇਜ਼ਬਾਨੀ ਕਈ ਇੱਕ ਰੋਜ਼ਾ ਮੈਚਾਂ ਵਿੱਚ ਅਤੇ ਕਈ ਟੈਸਟ ਮੈਚਾਂ ਵਿੱਚ ਕੀਤੀ। ਵਿਸਡਨ ਕ੍ਰਿਕਟ ਅਲਮਾਨਕ ਦੀ 150ਵੀਂ ਵਰੇਗੰਢ ਵਿੱਚ ਟੈਸਟ ਵਰਲਡ XI ਵਿੱਚ ਨਾਂ ਦਰਜ਼ ਕਰਵਾਉਣ ਵਾਲਾ ਪਹਿਲਾ ਪਾਕਿਸਤਾਨੀ ਖਿਡਾਰੀ ਹੈ। ਉਸਨੇ 881 ਵਿਕਟਾਂ ਲੈ ਕੇ ਡੋਮੇਸਟਿਕ ਕ੍ਰਿਕਟ ਵਿੱਚ ਵਿਸ਼ਵ ਰਿਕਾਰਡ ਬਣਾਇਆ ਹੈ ਅਤੇ ਇੱਕ ਰੋਜ਼ਾ ਮੈਚਾਂ ਵਿੱਚ ਮੁਥੀਹਾ ਮੁਰਲੀਧਰਨ ਤੋਂ ਬਾਅਦ 512 ਵਿਕਟਾਂ ਲੈ ਕੇ ਦੂਜੇ ਨੰਬਰ ਤੇ ਹੈ[1][2][3][4] । 2003 ਵਿੱਚ ਵਿਸ਼ਵ ਕੱਪ ਦੌਰਾਨ ਉਹ 500 ਵਿਕਟਾਂ ਲੈਣ ਵਾਲਾ ਪਹਿਲਾ ਗੇਂਦਬਾਜ਼ ਬਣਿਆ[5][6][7] । 2002 ਵਿੱਚ ਵਿਸਡਨ ਨੇ ਇੱਕ ਲਿਸਟ ਜਾਰੀ ਕੀਤੀ ਜਿਸ ਵਿੱਚ ਵਸੀਮ ਨੂੰ ਪਹਿਲਾ ਸਰਵਸ੍ਰੇਸ਼ਟ ਖਿਡਾਰੀ ਕਿਹਾ ਗਿਆ। ਉਹ ਕੋਲਕਾਤਾ ਨਾਇਟ ਰਾਇਡਰਸ ਦਾ ਗੇਂਦਬਾਜ਼ੀ ਦਾ ਕੋਚ ਹੈ। ਪਰ ਉਸਨੇ IPL-6 ਵਿੱਚ ਬਰੇਕ ਲੈ ਲਈ ਤਾਂਕਿ ਉਹ ਆਪਣਾ ਸਮਾਂ ਆਪਣੇ ਪਰਿਵਾਰ ਨਾਲ ਬਿਤਾ ਸਕੇ[8] । ਹਵਾਲੇ
|
Portal di Ensiklopedia Dunia