ਬੰਗਲਾਦੇਸ਼ ਰਾਸ਼ਟਰੀ ਕ੍ਰਿਕਟ ਟੀਮ
ਬੰਗਲਾਦੇਸ਼ ਰਾਸ਼ਟਰੀ ਕ੍ਰਿਕਟ ਟੀਮ (ਬੰਗਾਲੀ: বাংলাদেশ জাতীয় ক্রিকেট দল) ਜਿਸਨੂੰ ਕਿ 'ਟਾਈਗਰਜ਼' ਵੀ ਕਿਹਾ ਜਾਂਦਾ ਹੈ, ਇੱਕ ਰਾਸ਼ਟਰੀ ਕ੍ਰਿਕਟ ਟੀਮ ਹੈ ਜੋ ਬੰਗਲਾਦੇਸ਼ ਲਈ ਅੰਤਰਰਾਸ਼ਟਰੀ ਪੱਧਰ 'ਤੇ ਕ੍ਰਿਕਟ ਖੇਡਦੀ ਹੈ। ਇਸ ਟੀਮ ਦਾ ਦੇਖ-ਰੇਖ ਦੀ ਜਿੰਮੇਵਾਰੀ ਬੰਗਲਾਦੇਸ਼ ਕ੍ਰਿਕਟ ਬੋਰਡ ਕਰਦਾ ਹੈ। ਬੰਗਲਾਦੇਸ਼ ਕ੍ਰਿਕਟ ਟੀਮ ਅੰਤਰਰਾਸ਼ਟਰੀ ਕ੍ਰਿਕਟ ਸਭਾ ਦੀ ਪੂਰੀ ਮੈਂਬਰ ਹੈ ਅਤੇ ਇਹ ਟੀਮ ਟੈਸਟ ਕ੍ਰਿਕਟ, ਇੱਕ ਦਿਨਾ ਅੰਤਰਰਾਸ਼ਟਰੀ ਅਤੇ ਟਵੰਟੀ ਟਵੰਟੀ ਅੰਤਰਰਾਸ਼ਟਰੀ ਕ੍ਰਿਕਟ ਖੇਡਦੀ ਹੈ। ਇਸ ਟੀਮ ਨੇ ਨਵੰਬਰ 2000 ਵਿੱਚ ਭਾਰਤੀ ਕ੍ਰਿਕਟ ਟੀਮ ਖਿਲਾਫ਼ ਢਾਕਾ ਵਿਖੇ ਆਪਣਾ ਪਹਿਲਾ ਟੈਸਟ ਮੈਚ ਖੇਡਿਆ ਸੀ। ਟੈਸਟ ਕ੍ਰਿਕਟ ਖੇਡਣ ਵਾਲੀ ਇਹ ਦਸਵੀਂ ਰਾਸ਼ਟਰੀ ਟੀਮ ਸੀ। 31 ਮਾਰਚ 1986 ਨੂੰ ਬੰਗਲਾਦੇਸ਼ ਦੀ ਕ੍ਰਿਕਟ ਟੀਮ ਨੇ ਪਾਕਿਸਤਾਨ ਕ੍ਰਿਕਟ ਟੀਮ ਖਿਲਾਫ਼ ਆਪਣਾ ਪਹਿਲਾ ਇੱਕ ਦਿਨਾ ਅੰਤਰਰਾਸ਼ਟਰੀ ਮੈਚ ਖੇਡਿਆ ਸੀ, ਇਹ ਮੈਚ 1986 ਏਸ਼ੀਆ ਕੱਪ ਵਿੱਚ ਹੋ ਰਿਹਾ ਸੀ। ਜਿਆਦਾ ਸਮਾਂ ਬੰਗਲਾਦੇਸ਼ ਵਿੱਚ ਫੁੱਟਬਾਲ ਬਹੁਤ ਪ੍ਰਚਲਿਤ ਰਹੀ ਅਤੇ ਕ੍ਰਿਕਟ ਕੇਵਲ ਸ਼ਹਿਰੀ ਖੇਤਰਾਂ ਵਿੱਚ ਹੀ ਖੇਡੀ ਜਾਂਦੀ ਸੀ। 1990 ਦੇ ਦਹਾਕੇ ਵਿੱਚ ਕ੍ਰਿਕਟ ਨੇ ਫੁੱਟਬਾਲ ਮੁਕਾਬਲੇ ਕਾਫੀ ਲੋਕ-ਪ੍ਰਿਯਤਾ ਹਾਸਿਲ ਕਰ ਲਈ। ![]() 1997 ਵਿੱਚ ਬੰਗਲਾਦੇਸ਼ ਨੇ ਮਲੇਸ਼ੀਆ ਵਿੱਚ ਹੋ ਰਹੀ ਆਈਸੀਸੀ ਟਰਾਫ਼ੀ ਜਿੱਤ ਲਈ ਸੀ ਅਤੇ ਵਿਸ਼ਵ ਕੱਪ ਖੇਡਣ ਲਈ ਕੁਈਲੀਫ਼ਾਈ ਕੀਤਾ। ਇਸ ਤੋਂ ਬਾਅਦ ਇਹ ਟੀਮ ਨੇ ਪਹਿਲੀ ਵਾਰ 1999 ਕ੍ਰਿਕਟ ਵਿਸ਼ਵ ਕੱਪ ਵਿੱਚ ਹਿੱਸਾ ਲਿਆ, ਇਹ ਵਿਸ਼ਵ ਕੱਪ ਇੰਗਲੈਂਡ ਵਿੱਚ ਹੋ ਰਿਹਾ ਸੀ। ਇੱਥੇ ਇਸ ਟੀਮ ਨੇ ਪਾਕਿਸਤਾਨ ਕ੍ਰਿਕਟ ਟੀਮ ਨੂੰ ਹਰਾ ਦਿੱਤਾ ਅਤੇ ਸਕਾਟਲੈਂਡ ਕ੍ਰਿਕਟ ਟੀਮ ਨੂੰ ਹਰਾ ਦਿੱਤਾ। ਫਿਰ 26 ਜੂਨ 2000 ਨੂੰ ਬੰਗਲਾਦੇਸ਼ ਨੂੰ ਆਈਸੀਸੀ ਦੀ ਪੂਰੀ ਮੈਂਬਰੀ ਮਿਲ ਗਈ ਸੀ। ਬੰਗਲਾਦੇਸ਼ ਦੀ ਟੀਮ ਦੇ ਨਾਮ ਲੰਮਾ ਸਮਾਂ ਟੈਸਟ ਕ੍ਰਿਕਟ (21, 2000 ਤੋਂ 2002 ਵਿਚਕਾਰ) ਵਿੱਚ ਅਤੇ ਇੱਕ ਦਿਨਾ ਅੰਤਰਰਾਸ਼ਟਰੀ (23, 2001 ਤੋਂ 2004 ਵਿਚਕਾਰ) ਵਿੱਚ ਲਗਾਤਾਰ ਹਾਰਨ ਦਾ ਰਿਕਾਰਡ ਹੈ। ਆਈਸੀਸੀ ਦੀ ਮੈਂਬਰੀ ਮਿਲਣ ਤੋਂ ਬਾਅਦ 1999 ਕ੍ਰਿਕਟ ਵਿਸ਼ਵ ਕੱਪ ਤੋਂ ਲੈ ਕੇ 2004 ਵਿਚਕਾਰ ਇਸ ਟੀਮ ਨੂੰ ਓਡੀਆਈ ਜਿੱਤ ਦਾ ਕਾਫੀ ਇੰਤਜ਼ਾਰ ਕਰਨਾ ਪਿਆ। ਇਹ ਟੀਮ ਲੰਬਾ ਸਮਾਂ ਹਾਰ ਨਾਲ ਜੂਝ ਰਹੀ ਸੀ, ਸੋ ਇਸ ਮੌਕੇ ਹੀ ਜ਼ਿੰਬਾਬਵੇ ਦੀ ਟੀਮ ਖਿਲਾਫ਼ ਬੰਗਲਾਦੇਸ਼ ਨੇ ਆਪਣੀ ਪਹਿਲੀ ਟੈਸਟ ਕ੍ਰਿਕਟ ਜਿੱਤ ਪ੍ਰਾਪਤ ਕੀਤੀ ਅਤੇ ਇਸ ਸੀਰੀਜ਼ ਦਾ ਅਗਲਾ ਟੈਸਟ ਮੈਚ ਡਰਾਅ (ਬਰਾਬਰ) ਰਿਹਾ। ਸੋ ਇਸ ਲਈ ਇਹ ਬੰਗਲਾਦੇਸ਼ ਦੀ ਟੀਮ ਦੀ ਪਹਿਲੀ ਜਿੱਤੀ ਗਈ ਸੀਰੀਜ਼ ਸੀ। ਫਿਰ 2009 ਵਿੱਚ ਇਹ ਟੀਮ ਵੈਸਟ ਇੰਡੀਜ਼ ਖੇਡਣ ਗਈ ਅਤੇ ਉੱਥੇ ਇਸ ਟੀਮ ਨੇ ਦੋ ਟੈਸਟ ਜਿੱਤੇ ਅਤੇ ਇਹ ਵਿਦੇਸ਼ੀ ਧਰਤੀ 'ਤੇ ਇਸ ਟੀਮ ਦੀ ਪਹਿਲੀ ਸੀਰੀਜ਼ ਜਿੱਤ ਸੀ। 30 ਅਕਤੂਬਰ 2016 ਤੱਕ ਬੰਗਲਾਦੇਸ਼ ਦੀ ਟੀਮ ਨੇ 95 ਟੈਸਟ ਕ੍ਰਿਕਟ ਮੈਚ ਖੇਡੇ ਹਨ, ਜਿਹਨਾਂ ਵਿੱਚੋਂ ਇਸ ਟੀਮ ਨੇ ਕੇਵਲ 8 ਟੈਸਟ ਕ੍ਰਿਕਟ ਮੈਚ ਜਿੱਤੇ ਹਨ। ਇਸ ਟੀਮ ਨੇ ਪਹਿਲੀ ਜਿੱਤ ਜ਼ਿੰਬਾਬਵੇ ਖਿਲਾਫ਼ ਦਰਜ ਕੀਤੀ, ਅਗਲੀਆਂ ਦੋ ਜਿੱਤਾਂ ਇਸ ਟੀਮ ਨੇ ਵੈਸਟ ਇੰਡੀਜ਼ ਖਿਲਾਫ਼ ਦਰਜ ਕੀਤੀਆਂ। ਇਸ ਟੀਮ ਨੇ ਜਿਆਦਾਤਰ ਮੈਚ ਡਰਾਅ ਖੇਡੇ ਹਨ।[10] ਬੰਗਲਾਦੇਸ਼ ਦੀ ਇਹ ਕ੍ਰਿਕਟ ਟੀਮ ਓਡੀਆਈ ਮੈਚਾਂ ਵਿੱਚ ਵਧੇਰੇ ਸਫ਼ਲ ਰਹੀ ਹੈ, ਇਸ ਟੀਮ ਨੇ 318 ਵਿੱਚੋਂ 101 ਮੈਚ ਜਿੱਤੇ ਹਨ।[11] ਇਸ ਤੋਂ ਇਲਾਵਾ ਇਸ ਟੀਮ ਨੇ 62 ਟਵੰਟੀ20 ਮੈਚ ਖੇਡੇ ਹਨ, ਜਿਹਨਾਂ ਵਿੱਚੋਂ 20 ਜਿੱਤੇ ਹਨ।[12] ਇਸ ਸਮੇਂ ਬੰਗਲਾਦੇਸ਼ ਕ੍ਰਿਕਟ ਟੀਮ ਟੈਸਟ ਕ੍ਰਿਕਟ ਦਰਜਾਬੰਦੀ ਵਿੱਚ ਨੌਵੇਂ ਸਥਾਨ 'ਤੇ ਅਤੇ ਇੱਕ ਦਿਨਾ ਅੰਤਰਰਾਸ਼ਟਰੀ ਮੈਚਾਂ ਵਿੱਚ ਇਸ ਟੀਮ ਦਾ ਦਰਜਾਬੰਦੀ ਵਿੱਚ ਸਥਾਨ ਸੱਤਵਾਂ ਹੈ। ਇਸ ਤੋਂ ਇਲਾਵਾ ਟਵੰਟੀ20 ਕ੍ਰਿਕਟ ਦਰਜਾਬੰਦੀ ਵਿੱਚ ਇਸ ਟੀਮ ਦਾ ਸਥਾਨ ਦਸਵਾਂ ਹੈ।[13] ਕ੍ਰਿਕਟ ਰਿਕਾਰਡਟੈਸਟ ਮੈਚ
ਹਵਾਲੇ
|
Portal di Ensiklopedia Dunia