ਵਿਕਲਪਿਤ ਸਿੱਖਿਆਵਿਕਲਪਿਤ ਸਿੱਖਿਆ(ਅੰਗਰੇਜ਼ੀ:Alternative Education)ਵਿੱਚ ਸਿੱਖਿਆ ਸਬੰਧੀ ਮੁੱਖ ਧਾਰਾ ਦੀ ਪੈਡਾਗੋਜੀ ਤੋਂ ਵੱਖਰੀਆਂ ਧਾਰਨਾਵਾਂ ਅਤੇ ਢੰਗ-ਤਰੀਕੇ ਸ਼ਾਮਲ ਹੁੰਦੇ ਹਨ। ਅਜਿਹਾ ਬਦਲਵਾਂ ਸਿੱਖਣ ਦਾ ਮਾਹੌਲ ਰਾਜ, ਚਾਰਟਰ ਅਤੇ ਸੁਤੰਤਰ ਸਕੂਲਾਂ ਦੇ ਨਾਲ-ਨਾਲ ਘਰੇਲੂ ਪੱਧਰ ਤੇ ਵੀ ਮਿਲ ਸਕਦਾ ਹੈ। ਅਜਿਹੇ ਬਹੁਤ ਸਾਰੇ ਵਿੱਦਿਅਕ ਵਿਕਲਪਾਂ ਵਿੱਚ ਕਲਾਸ ਦੇ ਛੋਟੇ ਆਕਾਰ, ਵਿਦਿਆਰਥੀਆਂ ਅਤੇ ਅਧਿਆਪਕਾਂ ਵਿਚਕਾਰ ਨਜ਼ਦੀਕੀ ਰਿਸ਼ਤੇ ਅਤੇ ਸਮੂਹ ਦੀ ਭਾਵਨਾ ਤੇ ਜ਼ੋਰ ਦਿੱਤਾ ਗਿਆ ਹੈ। ਅਜਿਹੀ ਸਿੱਖਿਆ ਲਈ ਕਾਨੂੰਨੀ ਢਾਂਚਾ ਥਾਂ ਅਨੁਸਾਰ ਬਦਲਦਾ ਰਹਿੰਦਾ ਹੈ ਅਤੇ ਮੁੱਖ ਧਾਰਾ ਦੇ ਮਿਆਰੀ ਟੈਸਟਾਂ ਅਤੇ ਗ੍ਰੇਡਾਂ ਦੇ ਅਨੁਕੂਲ ਹੋਣ ਲਈ ਇਸ ਦੀ ਜ਼ਿੰਮੇਵਾਰੀ ਨਿਰਧਾਰਤ ਕਰਦਾ ਹੈ। ਵਿਕਲਪਿਤ ਸਿੱਖਿਆਤਮਕ ਪਹੁੰਚ ਵਿੱਚ ਕਵੇਕਰ ਅਤੇ ਫ੍ਰੀ ਸਕੂਲਾਂ ਵਾਂਗ ਖੁੱਲ੍ਹੇ ਕਲਾਸ ਰੂਮ, ਵੱਖਰੇ ਅਧਿਆਪਕ-ਵਿਦਿਆਰਥੀ ਰਿਸ਼ਤੇ ਹੋ ਸਕਦੇ ਹਨ ਅਤੇ ਵਲਡੋਰਫ਼ ਅਤੇ ਮੋਂਟੇਸਰੀ ਸਕੂਲਾਂ[1] ਵਾਂਗ ਵੱਖਰੀ ਕਿਸਮ ਦਾ ਪਾਠਕ੍ਰਮ ਅਤੇ ਸਿੱਖਿਆ ਦੇ ਤਰੀਕੇ ਸ਼ਾਮਲ ਹੋ ਸਕਦੇ ਹਨ। ਇਸ ਸੰਦਰਭ ਵਿੱਚ "ਵਿਕਲਪਿਤ" ਲਈ '''ਗੈਰ- ਰਸਮੀ''', '''ਗੈਰ-ਪਰੰਪਰਾਗਤ''' ਅਤੇ '''ਗੈਰ-ਪ੍ਰਮਾਣੀਕ੍ਰਿਤ''' ਸਮਾਨਾਰਥਕ ਧਾਰਨਾਵਾਂ ਸ਼ਾਮਲ ਹਨ। ਵਿਕਲਪਿਤ ਸਿੱਖਿਆ ਦੇਣ ਵਾਲੇ ਆਪਣੇ ਢੰਗ ਲਈ "ਪ੍ਰਮਾਣਿਕ", "ਸੰਪੂਰਨ" ਅਤੇ "ਪ੍ਰਗਤੀਸ਼ੀਲ" ਵਰਗੇ ਸ਼ਬਦਾਂ ਦੀ ਵਰਤੋਂ ਕਰਦੇ ਹਨ।[2] ਵਿਕਲਪਿਤ ਸਿੱਖਿਆ ਦੀ ਲੋੜਮੌਜੂਦਾ ਸਿੱਖਿਆ ਪ੍ਰਣਾਲੀ ਬਦਲਣਾ ਅੱਜ ਦੇ ਸਮੇਂ ’ਚ ਬਹੁਤ ਜ਼ਰੂਰੀ ਹੋ ਗਿਆ ਹੈ। ਸਕੂਲੀ ਪੱਧਰ ਤੋਂ ਹੀ ਇਸ ਪਾਸੇ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ। ਸਭ ਤੋਂ ਅਹਿਮ ਗੱਲ ਇਹ ਹੈ ਕਿ ਸਕੂਲ ਸਮੇਂ ਦੌਰਾਨ ਬੱਚਿਆਂ ’ਚ ਸਿੱਖਣ ਅਤੇ ਸਮਝਣ ਦੀ ਭਾਵਨਾ ਪੈਦਾ ਕੀਤੀ ਜਾਵੇ ਅਤੇ ਉਸ ਹਿਸਾਬ ਨਾਲ ਹੀ ਵੱਖ-ਵੱਖ ਵਿਸ਼ਿਆਂ ਦੇ ਸਿਲੇਬਸ ਤਿਆਰ ਕੀਤੇ ਜਾਣ। ਰੱਟਾ ਲਾਉਣ/ਲਵਾਉਣ ਦੀ ਪ੍ਰਵਿਰਤੀ ਤਿਆਗਣੀ ਚਾਹੀਦੀ ਹੈ। ਬੱਚਿਆਂ ਨੂੰ ਭਾਰੀ ਬਸਤਿਆਂ ਹੇਠ ਦੱਬਣ ਦੀ ਥਾਂ ਸਿਸਟਮ ਇਸ ਤਰ੍ਹਾਂ ਦਾ ਬਣਾਉਣਾ ਚਾਹੀਦਾ ਹੈ ਕਿ ਪੜ੍ਹਾਈ ਬੋਝ ਨਾ ਬਣੇ। ਮੁੱਢਲੀ ਵਿੱਦਿਆ ਕਿਤਾਬਾਂ ਦੀ ਥਾਂ ਆਡੀਓ-ਵੀਡਿਓ ਤਕਨੀਕ ਰਾਹੀਂ ਕਰਵਾਈ ਜਾਵੇ।[3] ਇਤਿਹਾਸ, 18ਵੀਂ ਤੋਂ 21ਵੀਂ ਸਦੀਵਿਕਲਪਿਤ ਸਿੱਖਿਆ ਦਾ ਸੰਕਲਪ ਪਿਛਲੀਆਂ ਦੋ-ਤਿੰਨ ਸਦੀਆਂ ਵਿੱਚ ਮਿਆਰੀ ਅਤੇ ਲਾਜ਼ਮੀ ਸਿੱਖਿਆ ਦੀ ਸਥਾਪਨਾ ਦੇ ਜਵਾਬ ਵਜੋਂ ਉੱਭਰਿਆ। ਜੀਨ-ਜੈਕ ਰੋਸੇਯੂ[4], ਸਵਿੱਸ ਮਾਨਵਵਾਦੀ ਜੋਹਨ ਹਨਰਿਚ ਪੈਸਟੋਲੋਜ਼ੀ ਸਮੇਤ ਸਿੱਖਿਅਕ; ਅਮਰੀਕਨ ਵਿਦਵਾਨਾਂ ਐਮਸ ਬਰੋਨਸਨ ਐਲਕੋਟ, ਰਾਲਫ਼ ਵਾਲਡੋ ਐਮਰਸਨ ਅਤੇ ਹੈਨਰੀ ਡੇਵਿਡ ਥੋਰਾ; ਪ੍ਰਗਤੀਸ਼ੀਲ ਸਿੱਖਿਆ ਦੇ ਸੰਸਥਾਪਕ ਜੌਹਨ ਡੇਵੀ ਅਤੇ ਫਰਾਂਸਿਸ ਪਾਰਕਰ, ਅਤੇ ਫਰੀਡਿ੍ਰਕ ਫਰੋਬਲ, ਮਾਰੀਆ ਮੋਂਟੇਸਰੀ ਅਤੇ ਰੁਡੌਲਫ ਸਟੈਨਰ ਵਰਗੇ ਵਿੱਦਿਅਕ ਆਗੂ ਮੰਨਦੇ ਹਨ ਕਿ ਸਿੱਖਿਆ ਨੂੰ ਬੱਚੇ ਨੂੰ ਵੱਖ-ਵੱਖ ਪੱਧਰ, ਮਿਆਰਾਂ ਜਿਵੇਂ ਨੈਤਿਕ, ਰੂਹਾਨੀ, ਭਾਵਨਾਤਮਕ, ਮਾਨਸਿਕ ਅਤੇ ਸਰੀਰਕ ਤੌਰ ਤੇ ਵਿਕਸਿਤ ਕਰਨਾ ਚਾਹੀਦਾ ਹੈ ਨਾ ਕਿ ਸਿਰਫ ਬੌਧਿਕ ਤੌਰ ਤੇ। ਦੂਜੇ ਵਿਸ਼ਵ ਯੁੱਧ ਤੋਂ ਬਾਅਦ, ਇਟਲੀ ਵਿੱਚ ਰੈਜੂਓ ਏਮੀਲਿਆ ਦੁਆਰਾ ਲੋਰਿਸ ਮਲਗੁਜੀ ਦੁਆਰਾ ਵਿਕਸਿਤ ਸ਼ੁਰੂਆਤੀ ਬਚਪਨ ਵਿੱਚ ਸਿੱਖਿਆ ਨੂੰ ਬਦਲਣ ਲਈ ਇੱਕ ਵਿਲੱਖਣ ਢੰਗ ਜਾਂ ਪਹੁੰਚ ਵਿਕਸਿਤ ਕੀਤੀ ਗਈ। ਸੱਭਿਆਚਾਰਕ ਆਲੋਚਕ ਜਿਵੇਂ ਕਿ ਜੌਨ ਕੈਲਡਵੈਲ ਹੋਲਟ, ਪਾਲ ਗੁਮਡੇਨ, ਫਰੇਡਰਿਕ ਮੇਅਰ ਅਤੇ ਜੌਰਜ ਡੇਨੀਸਨ ਨੇ ਵਿਅਕਤੀਗਤ, ਅਰਾਜਕਤਾਵਾਦੀ ਅਤੇ ਆਜ਼ਾਦ ਦ੍ਰਿਸ਼ਟੀਕੋਣਾਂ ਤੋਂ ਸਿੱਖਿਆ ਦੀ ਜਾਂਚ ਕੀਤੀ ਹੈ। ਪਾਓਲੋ ਫਰੀਰੇ ਤੋਂ ਲੈ ਕੇ ਅਮਰੀਕੀ ਸਿੱਖਿਅਕਾਂ ਹਰਬਰਟ ਕੋਲ ਅਤੇ ਜੋਨਾਥਨ ਕੋਜ਼ੋਲ ਨੇ ਉਦਾਰਵਾਦੀ ਅਤੇ ਇਨਕਲਾਬੀ ਸਿਆਸਤ ਦੇ ਨਜ਼ਰੀਏ ਤੋਂ ਮੁੱਖ ਧਾਰਾ ਦੀ ਪੱਛਮੀ ਸਿੱਖਿਆ ਦੀ ਆਲੋਚਨਾ ਕੀਤੀ ਹੈ। ਕਿਸੇ ਵਿਅਕਤੀ ਦੀ ਦਿਲਚਸਪੀ ਅਤੇ ਸਿੱਖਣ ਦੀ ਸ਼ੈਲੀ ਨੂੰ ਪੂਰਾ ਕਰਨ ਵਾਲੀ ਪਹੁੰਚ ਦੇ ਪੱਖ ਵਿੱਚ ਇਹ ਦਲੀਲ ਪੇਸ਼ ਕੀਤੀ ਗਈ ਹੈ ਕਿ ਸਿੱਖਿਆਰਥੀ ਕੇਂਦਰਤ ਮਾਡਲ ਅਧਿਆਪਕ ਕੇਂਦਰਤ ਮਾਡਲ ਨਾਲੋਂ ਕੀਤੇ ਜਿਆਦਾ ਅਸਰਦਾਰ ਹੈ।[5] ਰੈਨ ਮਿਲਰ ਨੇ ਵਿਕਲਪਿਤ ਸਿੱਖਿਆ ਦੇ ਮਾਡਲਾਂ ਵਿੱਚ ਪੰਜ ਸਾਂਝੇ ਤੱਤ ਲੱਭੇ ਹਨ:[6]
ਆਧੁਨਿਕ ਸਮੇਂ ਵਿੱਚ, ਕੁਝ ਥਾਵਾਂ ਤੇ ਸਕੂਲੀ ਉਮਰ ਦੇ ਬੱਚਿਆਂ ਲਈ ਸਿੱਖਿਆ ਪ੍ਰਦਾਨ ਕਰਨ ਦੇ ਨਾਲ ਨਾਲ ਵਿੱਦਿਅਕ ਵਿਕਲਪ ਮੁਹਈਆ ਕਰਾਉਣ ਦਾ ਕਾਨੂੰਨੀ ਹੱਕ ਸਥਾਪਿਤ ਹੋ ਗਿਆ ਹੈ। ਕੈਨੇਡਾਕੈਨੇਡਾ ਵਿੱਚ ਸਿੱਖਿਆ ਪ੍ਰੋਵਿੰਸ਼ੀਅਲ ਸਰਕਾਰ ਦੇ ਅਧਿਕਾਰ ਖੇਤਰ ਵਿੱਚ ਆਉਂਦੀ ਹੈ। ਵਿਕਲਪਿਤ ਸਿੱਖਿਆ ਕੁਝ ਪਬਲਿਕ ਸਕੂਲਾਂ ਵਿੱਚ ਪ੍ਰਦਾਨ ਕੀਤੀ ਜਾਂਦੀ ਹੈ, ਜਿਵੇਂ ਕਿ ਮਾਉਂਟੇਨਵਿਉ ਮੌਂਟਸਰੀ ਸਕੂਲ, ਅਤੇ ਨਾਲ ਹੀ ਆਜ਼ਾਦ ਸਕੂਲਾਂ ਵਿੱਚ, ਜਿਵੇਂ ਕਿ ਟੋਰਾਂਟੋ ਮੋਂਟੇਸੋਰੀ ਸਕੂਲ ਅਤੇ ਵੈਨਕੂਵਰ ਵੋਲਡੋਰਫ ਸਕੂਲ।[7] ਆਰੰਭਕੈਨੇਡਾ ਵਿੱਚ ਵਿਕਲਪਿਤ ਸਿੱਖਿਆ ਪ੍ਰਗਤੀਵਾਦੀ ਅਤੇ ਮਨਮਰਜ਼ੀ ਦੀ ਸੁਤੰਤਰਤਾ ਦੇ ਹਾਮੀ ਦੋ ਦਾਰਸ਼ਨਿਕ ਵਿਦਿਅਕ ਬਿੰਦੂਆਂ ਤੋਂ ਹੈ। ਲੇਵਿਨ (2006) ਦੇ ਅਨੁਸਾਰ ਵਿਕਲਪਿਤ ਸ਼ਬਦ ਇਹਨਾਂ ਸਕੂਲਾਂ ਨੂੰ ਸੁਤੰਤਰ,ਮਾਤਾ-ਪਿਤਾ-ਵਿਦਿਆਰਥੀ-ਅਧਿਆਪਕਾਂ ਦੁਆਰਾ ਸੰਚਾਲਤ "ਮੁਫ਼ਤ" ਸਕੂਲਾਂ ਤੋਂ ਵੱਖ ਕਰਨ ਲਈ ਅੰਸ਼ਕ ਤੌਰ ਤੇ ਅਪਣਾ ਲਿਆ ਗਿਆ ਸੀ, ਜੋ ਉਹਨਾਂ ਤੋਂ ਪਹਿਲਾਂ (ਅਤੇ ਜਿਸ ਵਿੱਚੋਂ ਕੁਝ ਸਕੂਲਾਂ ਨੇ ਅਸਲ ਵਿੱਚ ਵਿਕਾਸ ਕੀਤਾ ਸੀ) ਅਤੇ ਜਨਤਕ ਸਕੂਲ ਪ੍ਰਣਾਲੀ ਦੇ ਅੰਦਰ ਵਿਕਲਪਾਂ ਲਈ ਸਿੱਖਿਆ ਬੋਰਡ ਦੀ ਵਚਨਬੱਧਤਾ ਤੇ ਜੋਰ ਦਿੰਦਾ ਸੀ। ਪ੍ਰਗਤੀਸ਼ੀਲ ਵਿੱਦਿਅਕ ਪਰੰਪਰਾ, ਬਾਲ ਵਿਕਾਸ ਦੀਆਂ ਪੌੜੀਆਂ ਨਾਲ ਪਾਠਕ੍ਰਮ ਅਤੇ ਅਧਿਆਪਨ ਨੂੰ ਮਿਲਾਉਣ ਅਤੇ ਯੋਜਨਾਵੱਧ ਤਜਰਬੇ ਨਾਲ ਬੱਚੇ ਦੇ ਸਿੱਖਣ ਅਤੇ ਹੌਲੀ ਹੌਲੀ ਸਮਾਜ ਨਾਲ ਏਕੀਕਰਣ ਕਰਨ ਦੀ ਲੋੜੀਂਦੀ ਸਿਖਲਾਈ ਤੇ ਜੋਰ ਦਿੰਦਾ ਹੈ। ਯੂਨਾਈਟਿਡ ਸਟੇਟ ਵਿੱਚ ਦਾਰਸ਼ਨਕ ਜੋਹਨ ਡੇਵੀ ਅਤੇ ਬਰਤਾਨੀਆ ਵਿੱਚ WW1 ਨਿਊ ਸਕੂਲਜ਼, ਯੋਰਪ ਵਿੱਚ ਸਟੀਨੇਰ / ਵਾਲਡੋਰਫ ਸਕੂਲਾਂ ਤੋਂ ਉਤਸਾਹਿਤ ਹੋਏ। ਲਿਬਰਟਿਅਨ ਦੀ ਰਵਾਇਤ ਉਨ੍ਹਾਂ ਆਪਣੇ ਕੰਮ ਨੂੰ ਵਿਦਿਅਕ ਅਤੇ ਜੀਵਨ ਫੈਸਲੇ ਲੈਣ ਦੀ ਮਾਪਿਆਂ ਅਤੇ ਬੱਚਿਆਂ ਦੇ ਅਧਿਕਾਰਾਂ ਦੀ ਪੈਰਵਾਈ ਕਰਦੀ ਹੈ। ਜਿਵੇਂ ਲੇਵਿਨ ਦੁਆਰਾ ਦੱਸਿਆ ਗਿਆ ਹੈ "ਇਹ ਸੰਸਥਾਗਤ ਅਤੇ ਸਮਾਜਕ ਸਮਰੂਪਤਾ ਅਤੇ ਆਧੁਨਿਕ ਸਮਾਜ ਦੇ ਭ੍ਰਿਸ਼ਟ ਪ੍ਰਭਾਵਾਂ ਦੇ ਵਿਰੁੱਧ ਬੱਚੇ ਦੀ ਸੁਤੰਤਰਤਾ ਅਤੇ ਕੁਦਰਤੀ ਭਲਾਈ ਨੂੰ ਮਾਨਤਾ ਦੇਣ ਵਿਸ਼ਵਾਸ ਰਖਦੀ ਹੈ।"[8] ਭਾਰਤਭਾਰਤ ਵਿੱਚ 20 ਵੀਂ ਸਦੀ ਦੀ ਸ਼ੁਰੂਆਤ ਤੋਂ ਲੈ ਕੇ, ਸਿੱਖਿਅਕਾਂ ਨੇ ਸਿੱਖਿਆ ਦੇ ਵਿਕਲਪਿਕ ਰੂਪਾਂ 'ਤੇ ਚਰਚਾ ਕੀਤੀ ਅਤੇ ਲਾਗੂ ਕੀਤੀ ਹੈ, ਜਿਵੇਂ ਕਿ ਰਬਿੰਦਰਨਾਥ ਟੈਗੋਰ ਦੀ ਵਿਸ਼ਵ-ਭਾਰਤੀ ਯੂਨੀਵਰਸਿਟੀ, ਸ੍ਰੀ ਔਰਵਿੰਦੋ ਦੇ ਸ੍ਰੀ ਅਰਵਿੰਦੋ ਇੰਟਰਨੈਸ਼ਨਲ ਸੈਂਟਰ ਆਫ ਐਜੂਕੇਸ਼ਨ ਅਤੇ ਜੇ. ਕ੍ਰਿਸ਼ਨਾਮੂਰਤੀ ਸਕੂਲ। ਭਾਰਤ ਵਿੱਚ ਪ੍ਰੰਪਰਾਗਤ ਸਿੱਖਿਆ ਗੁਰੂਕੁਲਾਂ ਵਿੱਚ ਰਹਿ ਰਹੇ ਵਿਦਿਆਰਥੀਆਂ ਨੂੰ ਸ਼ਾਮਲ ਕਰਦੀ ਹੈ, ਜਿੱਥੇ ਉਹਨਾਂ ਨੂੰ ਗੁਰੂ ("ਸੰਸਕ੍ਰਿਤ ਵਿੱਚ ਅਧਿਆਪਕ") ਤੋਂ ਮੁਫਤ ਭੋਜਨ, ਰਿਹਾਇਸ਼ ਅਤੇ ਸਿੱਖਿਆ ਮਿਲਦੀ ਸੀ। ਤਰੱਕੀ ਗੁਰੂਆਂ ਦੁਆਰਾ ਲਈ ਗਈ ਪ੍ਰੀਖਿਆ ਦੇ ਆਧਾਰ ਤੇ ਸੀ, ਅਤੇ ਇਸਦਾ ਉਦੇਸ਼ ਵਿਦਿਆਰਥੀਆਂ ਦੀ ਸਿਰਜਣਾਤਮਕਤਾ ਅਤੇ ਸ਼ਖਸੀਅਤ ਵਿਕਾਸ ਨੂੰ ਉਤਸ਼ਾਹਿਤ ਕਰਨਾ ਸੀ। ਹਾਲਾਂਕਿ ਭਾਰਤ ਵਿੱਚ ਮੁੱਖ ਧਾਰਾ ਸਿੱਖਿਆ ਲਾਰਡ ਮੈਕਾਲੇ ਦੁਆਰਾ ਪੇਸ਼ ਕੀਤੀ ਗਈ ਪ੍ਰਣਾਲੀ 'ਤੇ ਅਧਾਰਤ ਹੈ ਜੋ ਸਭ ਲਈ ਹੈ। ਗੁਰੂਕੁਲ ਸਿੱਖਿਆ ਦੀ ਸੀਮਾ ਇਹ ਸੀ ਕੀ ਇਹ ਵਿਸ਼ੇਸ਼ ਵਰਗ ਦੇ ਥੋੜ੍ਹੇ ਜਿਹੇ ਵਿਦਿਆਰਥੀਆਂ ਨੂੰ ਮਿਲਦੀ ਸੀ। ਆਮ ਆਦਮੀ ਦੀ ਪਹੁੰਚ ਇਸ ਤਕ ਨਹੀਂ ਸੀ। ਪਰ ਇਸ ਦਾ ਰੂਪ ਵਿਕਲਪਿਤ ਨਾਲੋਂ ਪਰੰਪਰਾਗਤ ਵਧੇਰੇ ਸੀ ਕਿਉਂਕਿ ਇਸ ਵਿੱਚ ਮੰਤਰ ਜਾਪ,ਰੱਟਾ ਤੇ ਸਾਖਰਤਾ ਤਾਂ ਸੀ ਪਰ ਬਾਲ ਮਨੋਵਿਗਿਆਨ ਦਾ ਕੋਈ ਅੰਸ਼ ਨਹੀਂ ਸੀ। ਯੁਨਾਈਟਡ ਕਿੰਗਡਮ2003 ਵਿੱਚ, ਯੂਨਾਈਟਿਡ ਕਿੰਗਡਮ ਦੇ ਲਗਭਗ 70 ਸਕੂਲਾਂ ਵਿੱਚ ਮੁੱਖ ਧਾਰਾ ਦੀ ਸਿੱਖਿਆ ਦੇ ਸਿਧਾਂਤ ਤੋਂ ਪਰੇ ਵੱਖੋ-ਵੱਖਰੇ ਫ਼ਲਸਫ਼ਿਆਂ ਤੇ ਆਧਾਰਿਤ ਸਿੱਖਿਆ ਦਿੱਤੀ ਜਾਂਦੀ ਸੀ, ਜਿਸ ਵਿੱਚ ਅੱਧੇ ਤੋਂ ਜ਼ਿਆਦਾ ਸਟੈਂਨਰ-ਵਾਲਡੋਰਫ ਸਕੂਲ ਹੁੰਦੇ ਸਨ। ਏ.ਐਸ.ਨੀਲ ਨੇ 1921 ਵਿੱਚ ਸਮਰਹਿਲ ਸਕੂਲ ਦੀ ਸਥਾਪਨਾ ਕੀਤੀ ਜੋ ਕਿ ਪਹਿਲਾ ਲੋਕਤਾਂਤਰਿਕ ਸਕੂਲ ਸੀ। ਪਰ ਹੁਣ ਸਮਰਹਿੱਲ, ਸੈਂਡਜ਼ ਸਕੂਲ, ਪਾਰਕ ਸਕੂਲ ਅਤੇ ਸਮਾਲ ਇਕਰਸ ਸਕੂਲ ਨੂੰ ਛੱਡ ਕੇ ਬਹੁਤੇ ਬੰਦ ਹੋ ਚੁਕੇ ਹਨ। ਸੰਯੁਕਤ ਰਾਜ ਅਮਰੀਕਾਸੰਯੁਕਤ ਆਰਏਏਜੇ ਅਮਰੀਕਾ ਵਿੱਚ ਪ੍ਰਾਇਮਰੀ,ਸੈਕੰਡਰੀ ਅਤੇ ਤੀਸਰੇ ਪੱਧਰ 'ਤੇ ਚਾਰ ਸ਼੍ਰੇਣੀਆਂ ਵਿੱਚ ਵੱਖ-ਵੱਖ ਵਿਦਿਅਕ ਬਦਲ ਮੌਜੂਦ ਹਨ: ਪਸੰਦ ਦੇ ਸਕੂਲ, ਸੁਤੰਤਰ ਸਕੂਲ ਅਤੇ ਘਰ ਅਧਾਰਤ ਸਿੱਖਿਆ।[9] ਸਕੂਲ ਦੇ ਵਿਕਲਪਅਮਰੀਕਾ ਦੇ ਪਬਲਿਕ-ਸਕੂਲ ਦੇ ਵਿਕਲਪਾਂ ਵਿੱਚ ਵੱਖ ਸਕੂਲ, ਵੱਖ ਕਲਾਸਾਂ, ਵਖਰੇ ਪ੍ਰੋਗਰਾਮਾਂ ਅਤੇ ਅਰਧ-ਖੁਦਮੁਖਤਿਆਰੀ "ਸਕੂਲਾਂ ਵਿਚਲੇ ਸਕੂਲ" ਸ਼ਾਮਲ ਹੁੰਦੇ ਹਨ। ਜਨਤਕ ਸਕੂਲ ਚੋਣ ਦੇ ਵਿਕਲਪ ਸਾਰੇ ਵਿਦਿਆਰਥੀਆਂ ਲਈ ਖੁੱਲ੍ਹੇ ਹਨ, ਭਾਵੇਂ ਕਿ ਕੁਝ ਇੰਤਜ਼ਾਰ ਸੂਚੀਆਂ ਹਨ। ਇਹਨਾਂ ਵਿੱਚ ਚਾਰਟਰ ਸਕੂਲ ਹਨ ਜੋ ਵਿਅਕਤੀਗਤ ਪਹਿਲਕਦਮੀਆਂ ਅਤੇ ਰਾਜ ਦੀ ਫੰਡਿੰਗ ਦਾ ਮਿਸ਼ਰਨ ਹਨ ਅਤੇ ਮੈਗਨਟ ਸਕੂਲ ਵੀ ਹਨ ਜੋ ਕਿਸੇ ਖਾਸ ਪ੍ਰੋਗਰਾਮ (ਜਿਵੇਂ ਕਿ ਪ੍ਰਦਰਸ਼ਨ ਕਲਾਵਾਂ) ਲਈ ਵਿਦਿਆਰਥੀਆਂ ਨੂੰ ਆਕਰਸ਼ਤ ਕਰਦੇ ਹਨ। ਇਹ ਵੀ ਵੇਖੋਵਿੱਦਿਆਵੇਤਾਹਵਾਲੇ
ਸਿੱਖਿਆ ਸੰਬੰਧੀ ਹੋਰ ਵੇਰਵੇ |
Portal di Ensiklopedia Dunia