ਵਿਜੇ ਹਜ਼ਾਰੇ ਟਰਾਫੀ
ਵਿਜੇ ਹਜ਼ਾਰੇ ਟਰਾਫੀ, ਜਿਸ ਨੂੰ ਰਣਜੀ ਵਨ-ਡੇ ਟਰਾਫੀ ਵੀ ਕਿਹਾ ਜਾਂਦਾ ਹੈ, ਦੀ ਸ਼ੁਰੂਆਤ 2002-03 ਵਿੱਚ ਇੱਕ ਘਰੇਲੂ ਸੀਮਤ ਓਵਰਾਂ ਦੇ ਕ੍ਰਿਕਟ ਟੂਰਨਾਮੈਂਟ ਵਜੋਂ ਹੋਈ ਸੀ, ਜਿਸ ਵਿੱਚ ਰਣਜੀ ਟਰਾਫੀ ਦੇ ਪਲੇਟ ਗਰੁੱਪ ਦੀਆਂ ਰਾਜ ਟੀਮਾਂ ਸ਼ਾਮਲ ਸਨ। ਇਸ ਦਾ ਨਾਮ ਮਸ਼ਹੂਰ ਭਾਰਤੀ ਕ੍ਰਿਕਟਰ ਵਿਜੇ ਹਜ਼ਾਰੇ ਦੇ ਨਾਮ 'ਤੇ ਰੱਖਿਆ ਗਿਆ ਸੀ। ਤਾਮਿਲਨਾਡੂ ਇਸ ਟੂਰਨਾੈਂਟ ਦੀ ਸਭ ਤੋਂ ਸਫਲ ਟੀਮ ਹੈ ਜਿਸਨੇ 5 ਵਾਰ ਇਹ ਟਰਾਫੀ ਜਿੱਤੀ ਹੈ। ਮੁੰਬਈ ਮੌਜੂਦਾ ਚੈਂਪੀਅਨ (2018-19) ਹੈ ਜਿਨ੍ਹਾਂ ਨੇ ਫਾਈਨਲ ਵਿੱਚ ਦਿੱਲੀ ਨੂੰ ਹਰਾ ਕੇ ਆਪਣਾ ਤੀਜਾ ਖਿਤਾਬ ਜਿੱਤਿਆ ਸੀ।[1] ਫਾਰਮੈਟ2014-15 ਦੇ ਸੀਜ਼ਨ ਤੱਕ, 27 ਟੀਮਾਂ ਨੂੰ ਹੇਠਾਂ ਲਿਖੇ ਅਨੁਾਸਰ 5 ਜ਼ੋਨਲ ਸਮੂਹਾਂ ਵਿੱਚ ਵੰਡਿਆ ਗਿਆ ਹੈ:
ਆਪਣੇ ਗਰੁੱਪ ਵਿੱਚ ਦੂਜੀਆਂ ਸਾਰੀਆਂ ਟੀਮਾਂ ਨਾਲ ਖੇਡਣ ਪਿੱਛੋਂ ਹਰੇਕ ਗਰੁੱਪ ਦੀਆਂ ਚੋਟੀ ਦੀਆਂ ਟੀਮਾਂ ਅਤੇ ਇੱਕ ਸਭ ਤੋਂ ਵਧੀਆ ਪ੍ਰਦਰਸ਼ਨ ਕਰਨ ਵਾਲੀ ਰਨਰ-ਅੱਪ ਟੀਮ ਸਿੱਧੀਆਂ ਕੁਆਟਰਫਾਈਨਲ ਵਿੱਚ ਪਹੁੰਚਦੀਆਂ ਹਨ ਜਦਕਿ ਚਾਰ ਹੋਰ ਰਨਰ-ਅੱਪ ਟੀਮਾਂ ਪ੍ਰੀ-ਕੁਆਰਟਰਫਾਈਨਲ ਖੇਡਦੀਆਂ ਹਨ। ਇਸ ਤਰ੍ਹਾਂ ਪ੍ਰੀ-ਕੁਆਟਰਫਾਈਨਲ ਮੈਚਾਂ ਵਿਚਲੀਆਂ ਦੋ ਜੇਤੂ ਟੀਮਾਂ ਬਾਕੀ 6 ਟੀਮਾਂ ਨਾਲ ਕੁਆਟਰਫਾਈਨਲ ਮੈਚ ਖੇਡਦੀਆਂ ਹਨ। 2015-16 ਤੋਂ 2017-18 ਦੇ ਸੀਜ਼ਨ ਤੱਕ, ਜ਼ੋਨਲ ਗਰੁੱਪਾਂ ਨੂੰ 7-7 ਟੀਮਾਂ ਦੇ 4 ਗਰੁੱਪਾਂ ਵਿੱਚ ਵੰਡਿਆ ਜਾਂਦਾ ਸੀ। 2018-19 ਦੇ ਸੀਜ਼ਨ ਤੋਂ ਸਾਰੀਆਂ ਟੀਮਾਂ ਨੂੰ 3 ਇਲੀਟ ਗਰੁੱਪਾਂ ਅਤੇ 1 ਪਲੇਟ ਗਰੁੱਪ ਵਿੱਚ ਵੰਡਿਆ ਜਾਂਦਾ ਹੈ। ਦੋ ਉੱਪਰਲੇ ਇਲੀਟ ਗਰੁੱਪਾਂ ਵਿੱਚ 9 ਟੀਮਾਂ ਹੁੰਦੀਆਂ ਹਨ, ਜਦਕਿ ਤੀਜੇ ਇਲੀਟ ਗਰੁੱਪ ਵਿੱਚ 10 ਟੀਮਾਂ ਹੁੰਦੀਆਂ ਹਨ। ਪਲੇਟ ਗਰੁੱਪ ਵਿੱਚ 9 ਟੀਮਾਂ ਸ਼ਾਮਿਲ ਹੁੰਦੀਆਂ ਹਨ। ਟੀਮਾਂ ਨੂੰ ਉਨ੍ਹਾਂ ਦੇ ਪਿਛਲੇ ਤਿੰਨ ਸਾਲਾਂ ਦੇ ਪ੍ਰਦਰਸ਼ਨ ਦੇ ਆਧਾਰ ਤੇ ਗਰੁੱਪਾਂ ਵਿੱਚ ਵੰਡਿਆ ਜਾਂਦਾ ਹੈ। ਟੂਰਨਾਮੈਂਟ ਇਤਿਹਾਸਇਸ ਟੂਰਨਾਮੈਂਟ ਦੇ ਪਹਿਲੇ ਐਡੀਸ਼ਨ 1993-94 ਤੋਂ ਲੈ ਕੇ 2001-02 ਦੇ ਐਡੀਸ਼ਨ ਤੱਕ, ਕੋਈ ਵੀ ਫਾਈਨਲ ਨਹੀਂ ਕਰਵਾਇਆ ਜਾਂਦਾ ਸੀ ਅਤੇ ਟੀਮਾਂ ਸਿਰਫ਼ ਆਪਣੇ ਜ਼ੋਨ ਵਿਚਲੀਆਂ ਟੀਮਾਂ ਨਾਲ ਮੈਚ ਖੇਡਦੀਆਂ ਸਨ, ਅਤੇ ਸਾਰੀਆਂ ਟੀਮਾਂ ਵਿੱਚੋਂ ਕੋਈ ਚੈਂਪੀਅਨ ਨਹੀਂ ਐਲਾਨਿਆ ਜਾਂਦਾ ਸੀ। 2002-03 ਅਤੇ 2003-04 ਦੇ ਸੀਜ਼ਨਾਂ ਦੌਰਾਨ ਹਰੇਨ ਜ਼ੋਨ ਦੀਆਂ ਜੇਤੂ ਟੀਮਾਂ ਦੇ ਲਈ ਇੱਕ ਆਖਰੀ ਰਾਊਂਡ-ਰੌਬਿਨ ਪੜਾਅ ਰੱਖਿਆ ਗਿਆ ਸੀ। ਪਰ 2004-05 ਦੇ ਟੂਰਨਾਮੈਂਟ ਦੇ ਪਿੱਛੋਂ ਇੱਕ ਪਲੇਆਫ ਫਾਰਮੈਟ (ਜਿਸ ਵਿੱਚ ਸੈਮੀਫਾਈਨਲ ਅਤੇ ਫਾਈਨਲ ਵੀ ਸ਼ਾਮਿਲ ਹੁੰਦੇ ਹਨ) ਸ਼ੁਰੂ ਕਰ ਦਿੱਤਾ ਗਿਆ ਸੀ। ਹਵਾਲੇ
|
Portal di Ensiklopedia Dunia