ਵਿਸ਼ਾਖਾਪਟਨਮ
ਵਿਸ਼ਾਖਾਪਟਨਮ (ਇਸ ਨੂੰ ਵਿਜ਼ਾਗ ਅਤੇ ਵਲਟੇਇਰ ਦੇ ਤੌਰ ਤੇ ਵੀ ਜਾਣਿਆ ਜਾਂਦਾ ਹੈ, ਭਾਰਤੀ ਰਾਜ ਆਂਧਰਾ ਪ੍ਰਦੇਸ਼ ਦਾ[6] ਇੱਕ ਵੱਡਾ ਸ਼ਹਿਰ ਅਤੇ ਆਰਥਿਕ ਰਾਜਧਾਨੀ [7] ਹੈ। ਇਹ ਸ਼ਹਿਰ ਵਿਸ਼ਾਖਾਪਟਨਮ ਜ਼ਿਲੇ ਦੇ ਪ੍ਰਸ਼ਾਸਨ ਅਧੀਨ ਹੈ ਅਤੇ ਇੱਥੇ ਭਾਰਤੀ ਤੱਟ ਰੱਖਿਅਕ ਦਾ ਮੁੱਖ ਦਫਤਰ ਹੈ।[8] ਇਸਦਾ ਭੂਗੋਲਿਕ ਸਥਾਨ ਪੂਰਬੀ ਘਾਟ ਅਤੇ ਬੰਗਾਲ ਦੀ ਖਾੜੀ ਦੇ ਤਟ ਦੇ ਵਿਚਕਾਰ ਹੈ। [9] ਇਹ ਰਾਜ ਵਿੱਚ ਸਭ ਤੋਂ ਵੱਧ ਆਬਾਦੀ ਵਾਲਾ ਸ਼ਹਿਰ ਹੈ [10] [8] [11] 2011 ਦੇ ਅਨੁਸਾਰ 2,035,922 ਦੀ ਅਬਾਦੀ ਦੇ ਨਾਲ, ਇਹ ਦੇਸ਼ ਵਿੱਚ 14 ਵਾਂ ਸਭ ਤੋਂ ਵੱਡਾ ਸ਼ਹਿਰ ਸੀ। ਇਹ 5,018,000 ਦੀ ਜਨਸੰਖਿਆ ਦੇ ਨਾਲ ਭਾਰਤ ਵਿਚ ਨੌਵਾਂ ਸਭ ਤੋਂ ਵੱਧ ਅਬਾਦੀ ਵਾਲਾ ਮਹਾਂਨਗਰੀ ਖੇਤਰ ਹੈ। [12] $ 43.5 ਬਿਲੀਅਨ ਦੇ ਉਤਪਾਦਨ ਦੇ ਨਾਲ, ਵਿਸ਼ਾਖਾਪਟਨਮ ਭਾਰਤ ਦੇ ਕੁਲ ਘਰੇਲੂ ਉਤਪਾਦ ਸਾਲ 2016 ਵਿੱਚ ਨੌਵੇਂ ਸਥਾਨ ਤੇ ਰਿਹਾ। [13] [14] ਵਿਸ਼ਾਖਾਪਟਨਮ ਦਾ ਇਤਿਹਾਸ 6 ਸਦੀ ਈਸਾ ਪੂਰਵ ਤਕ ਜਾਂਦਾ ਹੈ, ਜਦ ਇਸ ਨੂੰ ਕਲਿੰਗਾ ਸਾਮਰਾਜ ਦਾ ਇੱਕ ਹਿੱਸਾ ਮੰਨਿਆ ਜਾਂਦਾ ਸੀ ਅਤੇ ਬਾਅਦ ਵਿੱਚ Vengi, ਪੱਲਵ ਅਤੇ ਪੂਰਬੀ ਗੰਗਾ ਘਰਾਣਿਆ ਨੇ ਇਸ ਤੇ ਰਾਜ ਕੀਤਾ। [15] ਪੁਰਾਤੱਤਵ-ਵਿਗਿਆਨੀਆਂ ਦੇ ਰਿਕਾਰਡ ਤੋਂ ਪਤਾ ਲਗਦਾ ਹੈ ਕਿ ਮੌਜੂਦਾ ਸ਼ਹਿਰ 11 ਵੀਂ ਅਤੇ 12 ਵੀਂ ਸਦੀ ਦੇ ਆਸਪਾਸ ਚੌਲਾ ਰਾਜਵੰਸ਼ ਅਤੇ ਗਜਪਤੀ ਰਾਜ, [16] [17] ਦੇ ਸ਼ਹਿਰ ਉੱਤੇ ਬਦਲਦੇ ਕਬਜੇ ਦੌਰਾਨ ਬਣਿਆ, [16] [17] ਜਦੋਂ ਤੱਕ 15 ਵੀਂ ਸਦੀ ਵਿਚ ਵਿਜੈਨਗਰ ਸਾਮਰਾਜ ਨੇ ਇਸ ਨੂੰ ਹਰਾ ਕੇ ਕਬਜੇ ਵਿੱਚ ਨਾ ਲਿਆ। [15] 16 ਵੀਂ ਸਦੀ ਵਿਚ ਮੁਗ਼ਲਾਂ ਦੁਆਰਾ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਯੂਰਪੀਨ ਸ਼ਕਤੀਆਂ ਨੇ ਸ਼ਹਿਰ ਵਿਚ ਵਪਾਰਿਕ ਹਿੱਤਾਂ ਦੀ ਸਥਾਪਨਾ ਕੀਤੀ ਅਤੇ 18 ਵੀਂ ਸਦੀ ਦੇ ਅੰਤ ਤਕ ਇਹ ਫ੍ਰੈਂਚ ਰਾਜ ਦੇ ਅਧੀਨ ਆ ਗਿਆ. [16] [17] ਸੰਨ 1804 ਵਿੱਚ ਬਰਤਾਨਵੀ ਰਾਜ ਨੇ ਇਸ ਨੂੰ ਹਕੂਮਤ ਅਧੀਨ ਲਿਆਂਦਾ ਅਤੇ ਇਹ 1947 ਵਿੱਚ ਭਾਰਤ ਦੀ ਅਜਾਦੀ ਤਕ ਬ੍ਰਿਟਿਸ਼ ਬਸਤੀਵਾਦੀ ਰਾਜ ਅਧੀਨ ਰਿਹਾ। ਇਹ ਸ਼ਹਿਰ ਸਭ ਤੋਂ ਪੁਰਾਣੀ ਬੰਦਰਗਾਹ ਹੈ ਅਤੇ ਭਾਰਤ ਦੇ ਪੂਰਬੀ ਤੱਟ 'ਤੇ ਇੱਕਮਾਤਰ ਕੁਦਰਤੀ ਬੰਦਰਗਾਹ ਹੈ। [18] ਵਿਸ਼ਾਖਾਪਟਨਮ ਪੋਰਟ ਭਾਰਤ ਵਿਚ ਪੰਜਵੀਂ ਸਭ ਤੋਂ ਵੱਡੀ ਕਾਰਗੋ ਬੰਦਰਗਾਹ ਹੈ ਅਤੇ ਇਹ ਸ਼ਹਿਰ ਭਾਰਤੀ ਸਮੁੰਦਰੀ ਫ਼ੌਜ ਪੂਰਬੀ ਕਮਾਨ ਅਤੇ ਦੱਖਣੀ ਕੋਸਟ ਰੇਲਵੇ ਜ਼ੋਨ ਦੇ ਹੈੱਡਕੁਆਰਟਰ ਹੈ । ਵਿਸ਼ਾਖਾਪਟਨਮ ਇੱਕ ਪ੍ਰਮੁੱਖ ਸੈਰ ਸਪਾਟੇ ਦਾ ਸਥਾਨ ਹੈ ਅਤੇ ਵਿਸ਼ੇਸ਼ ਤੌਰ ਤੇ ਇਸ ਦੇ ਬੀਚਾਂ ਲਈ ਜਾਣਿਆ ਜਾਂਦਾ ਹੈ। [19] ਇਸ ਨੂੰ ਬਹੁਤ ਸਾਰੇ ਉਪਨਾਂਵਾਂ ਦੁਆਰਾ ਸੰਦਰਭਿਆ ਗਿਆ ਹੈ ਜਿਵੇਂ ਦ ਸਿਟੀ ਆਫ਼ ਡਿਸਟਿਨੀ ( ਨਸੀਬਾਂ ਦਾ ਸ਼ਹਿਰ) ਅਤੇ ਦ ਜੌਹਲ ਆਫ ਈਸਟ ਕੋਸਟ ( ਪੂਰਵੀ ਸਮੁੰਦਰੀ ਤਟ ਦਾ ਮੋਤੀ)।[8] ਇਹ ਸਮਾਰਟ ਸਿਟੀਜ਼ ਮਿਸ਼ਨ ਦੇ ਤਹਿਤ ਸਮਾਰਟ ਸਿਟੀ ਦੇ ਰੂਪ ਵਿੱਚ ਵਿਕਸਿਤ ਕੀਤੇ ਜਾਣ ਵਾਲੇ ਭਾਰਤੀ ਸ਼ਹਿਰਾਂ ਵਿੱਚੋਂ ਚੁਣਿਆ ਗਿਆ ਹੈ। 2017 ਦੀ ਸਵੱਛ ਸਰਵੇਖਣ ਰੈਂਕਿੰਗ ਦੇ ਅਨੁਸਾਰ, ਇਹ 2017 ਵਿੱਚ ਭਾਰਤ ਦਾ ਤੀਜਾ ਸਭ ਤੋਂ ਸਾਫ ਸੁਥਰਾ ਸ਼ਹਿਰ ਸੀ। [20] 2018 [21] ਵਿਚ ਇਹ 7 ਵੇਂ ਅਤੇ 2019 ਵਿਚ 23 ਵੇਂ ਨੰਬਰ 'ਤੇ ਸੀ। [22] (ਭਾਸ਼ਾ) ਨਿਰੁਕਤੀਸ਼ਹਿਰ ਦੇ ਨਾਂ ਦੇ ਪਿੱਛੇ ਸਥਾਨਕ ਵਿਸ਼ਵਾਸਾਂ ਅਨੁਸਾਰ, ਚੌਥੀ ਸਦੀ ਦਾ ਰਾਜਾ ਸੀ, ਜਿਸ ਨੇ ਆਪਣੀ ਤੀਰਥ ਯਾਤਰਾ 'ਤੇ ਲੌਸਨ ਦੀ ਖਾੜੀ ਤੇ ਰੁਕਿਆ ਅਤੇ ਵਿਸਾਖਾ ਨੂੰ ਸਮਰਪਤ ਇਕ ਮੰਦਰ ਬਣਾਇਆ, ਜੋ ਸਮੁੰਦਰ ਦੇ ਹੇਠ ਡੁੱਬ ਗਿਆ ਸੀ, ਪਰ ਮੰਦਰ ਦਾ ਨਾਂ ਮਿਲ ਗਿਆ ਸੀ । ਹੋਰ ਅਜਿਹੇ ਨਾਂ ਹਨ, ਕੁਲੋਟੁੰਗਾਪਟਨਮ, ਇਕ ਚੋਲ ਰਾਜੇ ਦੁਆਰਾ ਨਾਮ ਦਿੱਤਾ ਗਿਆ ਨਾਂ ਹੈ, ਕੁਲੋਟੁਨਾ-ਆਈ; ਇਸ਼ਕਾਪਟਨਮ, ਇੱਕ ਮੁਸਲਿਮ ਸੰਤ, ਸਯਦ ਅਲੀ ਮਦਨੀ (ਇਸ਼ਾਂਤ ਮਦਨੀ) ਦੇ ਅਧਾਰ ਤੇ ਹੈ। [23] [24] ਭਾਰਤ ਵਿਚ ਈਸਟ ਇੰਡੀਆ ਕੰਪਨੀ ਦੇ ਸ਼ਾਸਨ ਦੇ ਦੌਰਾਨ,ਇਹ ਸ਼ਹਿਰ ਵਿਜਾਗਾਪਾਟਮ ਨਾਲ ਜਾਣਿਆ ਜਾਂਦਾ ਸੀ। [25] ਵਾਲਟਅਰ ਇਕ ਹੋਰ ਅਜਿਹਾ ਨਾਮ ਹੈ ਜੋ ਬ੍ਰਿਟਿਸ਼ ਬਸਤੀਵਾਦੀ ਨਾਮ ਤੋਂ ਲਿਆ ਗਿਆ ਸੀ। [8] "Vizagapatam" ਵੀ ਪੱਛਮੀ ਯੂਰਪੀ ਵਰਣਮਾਲਾ ਵਿਚ ਵਿਸ਼ਾਖਾਪਟਨਮ ਲਿਖਿਆ ਜਾ ਸਕਦਾ ਹੈ। ਇਸਦਾ ਛੋਟਾ ਰੂਪ, ਵਿਜ਼ੈਗ ਨੂੰ ਬ੍ਰਿਟਿਸ਼ ਪ੍ਰਸ਼ਾਸਕਾਂ ਦੁਆਰਾ ਵਰਤਿਆ ਗਿਆ ਸੀ ਜੋ ਇਸ ਦੇ ਲੰਮੇ ਨਾਮ ਦਾ ਉਚਾਰਨ ਕਰਨ ਵਿੱਚ ਅਸਮਰੱਥ ਸਨ। [26] ਇਹ ਅਜੇ ਵੀ ਸਥਾਨਕ ਲੋਕਾਂ ਦੁਆਰਾ ਵੀਜ਼ਾਗ ਦੇ ਤੌਰ ਤੇ ਜਾਣਿਆ ਜਾਂਦਾ ਹੈ, ਹਾਲਾਂਕਿ ਆਜ਼ਾਦੀ ਤੋਂ ਬਾਅਦ, ਲੋਕ ਇਸ ਨੂੰ ਆਪਣੇ ਭਾਰਤੀ ਨਾਮ ਵਿਸ਼ਾਖਾਪਟਨਮ ਕਹਿ ਕੇ ਬੁਲਾਉਣ ਲਈ ਵਾਪਸ ਪਰਤ ਆਏ ਹਨ। [23] ਇਤਿਹਾਸਵਿਸ਼ਾਖਾਪਟਨਮ ਦਾ ਇਤਿਹਾਸ 6 ਵੀਂ ਸਦੀ ਈਸਾ ਪੂਰਵ ਤਕ ਫੈਲਿਆ ਹੋਇਆ ਹੈ ਅਤੇ ਇਸ ਸ਼ਹਿਰ ਨੂੰ ਪ੍ਰਾਚੀਨ ਗ੍ਰੰਥਾਂ ਜਿਵੇਂ ਕਿ ਇਸ ਦਾ ਚੌਥੀ ਸਦੀ ਈ.ਪੂ. ਪਾਣਿਨੀ ਅਤੇ ਕਾਤਿਆਇਨ ਦੀਆਂ ਰਚਨਾਵਾਂ ਵਿਚ ਜ਼ਿਕਰ ਮਿਲਦਾ ਹੈ। ਇਤਿਹਾਸਕ ਤੌਰ ਤੇ ਇਸ ਨੂੰ ਕਲਿੰਗਾ ਖੇਤਰ ਦਾ ਹਿੱਸਾ ਸਮਝਿਆ ਜਾਂਦਾ ਹੈ, [16] [17] ਮੱਧਯੁਗੀ ਸਮੇਂ ਇਸ ਤੇ ਵੈਂਗੀ ਰਾਜ ਘਰਾਣੇ ਦਾ ਰਾਜ ਸੀ ਅਤੇ ਪੱਲਵ ਅਤੇ ਪੂਰਬੀ ਗੰਗਾ ਰਾਜਕੁਲਾਂ ਨੇ ਇਸ ਉੱਤੇ ਸ਼ਾਸਨ ਕੀਤਾ ਸੀ। [15] ਪੁਰਾਤੱਤਵ-ਵਿਗਿਆਨੀਆਂ ਦੇ ਰਿਕਾਰਡਾਂ ਤੋਂ ਇਹ ਸੰਕੇਤ ਮਿਲਦਾ ਹੈ ਕਿ ਮੌਜੂਦਾ ਸ਼ਹਿਰ 11 ਵੀਂ ਅਤੇ 12 ਵੀਂ ਸਦੀ ਵਿਚ ਚੌਲ ਰਾਜਕੁਮਾਰੀ ਕੁਲੋਤੁੰਗ ਚੋਲ ਪਹਿਲੇ ਦੁਆਰਾ ਬਣਾਇਆ ਗਿਆ ਸੀ।[16] [17] 15 ਵੀਂ ਸਦੀ ਵਿਚ ਵਿਜੈਨਗਰ ਸਾਮਰਾਜ ਦੁਆਰਾ ਜਿੱਤ ਪ੍ਰਾਪਤ ਹੋਣ ਤਕ ਇਹ ਤਮਿਲ਼ਨਾਡੂ ਦੇ ਚੋਲ ਵੰਸ਼ ਅਤੇ ਉਡੀਸਾ ਦੇ ਗਜਪਤੀ ਰਾਜਘਰਾਣੇ ਵਿਚਕਾਰ ਲਟਕਦਾ ਰਿਹਾ ।[15] 16 ਵੀਂ ਸਦੀ ਵਿੱਚ ਇਸ ਨੂੰ ਮੁਗ਼ਲਾਂ ਨੇ ਜਿੱਤ ਲਿਆ । ਯੂਰਪੀਨ ਸ਼ਕਤੀਆਂ ਨੇ ਆਖਿਰਕਾਰ ਸ਼ਹਿਰ ਵਿੱਚ ਵਪਾਰਕ ਹਿੱਤਾਂ ਦੀ ਸਥਾਪਨਾ ਕੀਤੀ ਅਤੇ 18 ਵੀਂ ਸਦੀ ਦੇ ਅੰਤ ਵਿੱਚ ਵਿਸ਼ਾਖਾਪਟਨਮ ਫਰੈਂਚ ਸ਼ਾਸਨ ਹੇਠ ਆਇਆ। [16] [17] ਇਸ ਸ਼ਹਿਰ ਉੱਤੇ ਆਂਧਰਾ ਦੇ ਵੈਂਗੀ ਅਤੇ ਪੱਲਵਸ ਰਾਜਘਰਾਣਿਆਂ ਨੇ ਰਾਜ ਕੀਤਾ ਸੀ । ਇਸ ਸ਼ਹਿਰ ਦਾ ਨਾਮ ਸ੍ਰੀ ਵਿਸ਼ਾਕਾ ਵਰਮਾ ਦੇ ਨਾਂ ਤੇ ਪਿਆ ਹੈ। ਦੰਦਕਥਾ ਹੈ ਕਿ ਰਾਧਾ ਅਤੇ ਵਿਸਾਖਾ ਇੱਕੇ ਦਿਨ ਪੈਦਾ ਹੋਈਆਂ ਸਨ ਅਤੇ ਇੱਕੋ ਜਿਹਿਆਂ ਸੁੰਦਰ ਸਨ। ਅੱਠ ਮੁੱਖ ਗੋਪੀਆ ਵਿੱਚੋਂ ਦੂਜੀ ਸਭ ਤੋਂ ਮਹੱਤਵਪੂਰਨ ਗੋਪੀ ਸ਼੍ਰੀ ਵਿਸ਼ਾਕਾ ਸਖੀ ਹੈ। ਉਹ ਰਾਧਾ ਅਤੇ ਕ੍ਰਿਸ਼ਨਾ ਵਿਚਕਾਰ ਸੰਦੇਸ਼ ਭੇਜਦੀ ਹੈ ਅਤੇ ਸਭ ਤੋਂ ਵੱਧ ਮਾਹਰ ਗੋਪੀ ਸੰਦੇਸ਼ਵਾਹਕ ਹੈ। ਸਥਾਨਕ ਵਸਨੀਕਾਂ ਦਾ ਮੰਨਣਾ ਹੈ ਕਿ ਇੱਕ ਆਂਧਰਾ ਰਾਜੇ ਨੇ ਆਪਣੇ ਪਰਿਵਾਰਕ ਦੇਵਤਾ ਵਿਸ਼ਾਖਾ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਇੱਕ ਮੰਦਰ ਬਣਾਇਆ ਸੀ। ਇਹ ਹੁਣ ਆਰ ਕੇ ਬੀਚ ਦੇ ਨੇੜੇ ਸਮੁੰਦਰ ਦੇ ਪਾਣੀ ਹੇਠ ਡੁੱਬਿਆ ਹੋਇਆ ਹੈ। ਇਕ ਹੋਰ ਥਿਊਰੀ ਇਹ ਹੈ ਕਿ ਇਸ ਦਾ ਨਾਂ ਮਹਾਤਮਾ ਬੁੱਧ ਦੀ ਚੇਲੀ ਵਿਸ਼ਾਖਾ ਦੇ ਨਾਂ ਹੇਠ ਰੱਖਿਆ ਗਿਆ । ਬਾਅਦ ਵਿੱਚ ਇਸ ਉੱਤੇ 1765 ਵਿੱਚ ਬ੍ਰਿਟਿਸ਼ਾਂ ਦੁਆਰਾ ਕਬਜ਼ਾ ਕੀਤੇ ਜਾਣ ਤੋਂ ਪਹਿਲਾਂ ਕੁਤੁਬ ਸ਼ਾਹਿਸ, ਮੁਗਲ ਸਮਰਾਟ (1689 ਅਤੇ 1724 ਦੇ ਵਿਚਕਾਰ), ਨਿਜ਼ਾਮ (1724-1757) ਅਤੇ ਫਰਾਂਸ (1757-1765) ਨੇ ਰਾਜ ਕੀਤਾ। ਯੂਰਪੀਨ ਸ਼ਕਤੀਆਂ ਨੇ ਆਖਿਰਕਾਰ ਸ਼ਹਿਰ ਵਿੱਚ ਵਪਾਰਕ ਹਿੱਤਾਂ ਦੀ ਸਥਾਪਨਾ ਕੀਤੀ ਅਤੇ 18 ਵੀਂ ਸਦੀ ਦੇ ਅੰਤ ਵਿੱਚ ਵਿਸ਼ਾਖਾਪਟਨਮ ਫਰੈਂਚ ਸ਼ਾਸਨ ਵਿੱਚ ਆਇਆ। [16] [17] ਅੰਗ਼ਰੇਜ਼ਾਂ ਨੇ ਵਿਜ਼ਾਗਾਪਟਮ 1804 ਈ. ਦੀ ਜੰਗ ਤੋਂ ਬਾਅਦ ਵਿਸ਼ਾਖਾਪਟਨਮ ਨੂੰ ਕਬਜ਼ੇ ਵਿਚ ਲੈ ਲਿਆ ਅਤੇ ਇਹ 1947 ਵਿਚ ਭਾਰਤ ਦੀ ਆਜ਼ਾਦੀ ਤਕ ਬਰਤਾਨਵੀ ਬਸਤੀਵਾਦੀ ਰਾਜ ਅਧੀਨ ਰਿਹਾ । ਬੋਧੀ ਪ੍ਰਭਾਵਹਿੰਦੂ ਪਾਠ ਕਹਿੰਦੇ ਹਨ ਕਿ ਪੰਜਵੀਂ ਸਦੀ ਈਸਾ ਪੂਰਵ ਦੇ ਦੌਰਾਨ, ਵਿਸ਼ਾਖਾਪਟਨਮ ਖੇਤਰ ਕਲਿੰਗਾ ਖੇਤਰ ਦਾ ਹਿੱਸਾ ਸੀ, ਜੋ ਗੋਦਾਵਰੀ ਨਦੀ ਤੱਕ ਫੈਲਾ ਦਿੱਤਾ ਗਿਆ ਸੀ। ਖੇਤਰ ਵਿੱਚੋਂ ਲੱਭੇ ਹੋਏ ਸਮਾਰਕ ਵੀ ਖੇਤਰ ਵਿੱਚ ਬੋਧੀ ਸਾਮਰਾਜ ਦੀ ਹੋਂਦ ਸਾਬਤ ਕਰਦੇ ਹਨ। ਕਲਿੰਗ ਨੂੰ ਬਾਅਦ ਵਿਚ ਰਾਜਾ ਅਸ਼ੋਕ ਨੂੰ ਆਪਣੇ ਸਮੇਂ ਦੇ ਸਭ ਤੋਂ ਖ਼ੂਨ-ਖ਼ਰਾਬੇ ਵਾਲੀ ਜੰਗ ਵਿੱਚ ਹਰਾ ਦਿੱਤਾ ਸੀ ਜਿਸ ਕਰਕੇ ਅਸ਼ੋਕ ਨੇ ਬੁੱਧ ਧਰਮ ਨੂੰ ਅਪਣਾ ਲਿਆ। ਵਿਸ਼ਾਖਾਪਟਨਮ ਪੁਰਾਣੇ ਬੌਧ ਥਾਂਵਾਂ ਨਾਲ ਘਿਰਿਆ ਹੋਇਆ ਹੈ, ਜਿਨ੍ਹਾਂ ਵਿਚੋਂ ਜ਼ਿਆਦਾਤਰ ਦੀ ਹਾਲ ਹੀ ਵਿਚ ਖੁਦਾਈ ਕੀਤੀ ਗਈ ਹੈ ਅਤੇ ਇਸ ਖੇਤਰ ਵਿਚ ਬੁੱਧ ਧਰਮ ਦੀ ਵਿਰਾਸਤ ਨੂੰ ਦਰਸਾਉਂਦਾ ਹੈ. [ਹਵਾਲਾ ਲੋੜੀਂਦਾ] [ <span title="This claim needs references to reliable sources. (January 2016)">ਹਵਾਲੇ ਦੀ ਲੋੜ</span> ] ਪਾਵਰੱਲਾਕੋਂਡਾ![]() ਆਰਥਿਕਤਾ![]() ਹਵਾਲੇ
|
Portal di Ensiklopedia Dunia