ਸਪੇਨੀ ਸਾਮਰਾਜ
ਸਪੇਨੀ ਸਾਮਰਾਜ (Spanish: Imperio Español) ਵਿੱਚ ਯੂਰਪ, ਏਸ਼ੀਆ, ਅਫ਼ਰੀਕਾ ਅਤੇ ਓਸ਼ੇਨੀਆ ਦੇ ਸਪੇਨੀ ਮੁਕਟ ਅਧੀਨ ਰਾਜਖੇਤਰ ਅਤੇ ਬਸਤੀਆਂ ਸ਼ਾਮਲ ਸਨ। ਇਹ ਖੋਜ-ਕਾਲ ਸਮੇਂ ਹੋਂਦ ਵਿੱਚ ਆਇਆ ਅਤੇ ਸਭ ਤੋਂ ਪਹਿਲੇ ਵਿਸ਼ਵ ਸਾਮਰਾਜਾਂ ਵਿੱਚੋਂ ਇੱਕ ਸੀ। ਸਪੇਨੀ ਹਾਬਸਬਰਗਾਂ ਹੇਠ ਇਹ ਆਪਣੀ ਰਾਜਨੀਤਕ ਅਤੇ ਆਰਥਕ ਤਾਕਤਾਂ ਦੇ ਸਿਖ਼ਰ ਉੱਤੇ ਪੁੱਜਿਆ ਜਦੋਂ ਇਹ ਸਭ ਤੋਂ ਪ੍ਰਮੁੱਖ ਵਿਸ਼ਵ-ਸ਼ਕਤੀ ਬਣ ਗਿਆ। ਪੁਰਤਗਾਲੀ ਸਾਮਰਾਜ ਸਮੇਤ 15ਵੀਂ ਸਦੀ ਵਿੱਚ ਇਸ ਸਾਮਰਾਜ ਦੀ ਸਥਾਪਨਾ ਨੇ ਆਧੁਨਿਕ ਵਿਸ਼ਵ ਯੁੱਗ ਅਤੇ ਵਿਸ਼ਵੀ ਮਾਮਲਿਆਂ ਵਿੱਚ ਯੂਰਪੀ ਪ੍ਰਭੁੱਤਾ ਨੂੰ ਹੋਂਦ ਵਿੱਚ ਲਿਆਉਂਦਾ।[1] ਸਪੇਨ ਦੀ ਯੂਰਪੋਂ-ਪਾਰ ਰਾਜਖੇਤਰੀ ਪਹੁੰਚ ਪੰਜ ਸਦੀਆਂ ਤੱਕ ਰਹੀ; 1492 ਵਿੱਚ ਅਮਰੀਕਾ ਵੱਲ ਦੇ ਅਗੇਤਰੇ ਸਫ਼ਰਾਂ ਤੋਂ ਲੈ ਕੇ 1975 ਵਿੱਚ ਅਫ਼ਰੀਕੀ ਬਸਤੀਆਂ ਦੇ ਖਸਾਰੇ ਤੱਕ। ਹਵਾਲੇ
|
Portal di Ensiklopedia Dunia