ਸਾਗਰ ਸਰਹੱਦੀ
ਸਾਗਰ ਸਰਹੱਦੀ ਇੱਕ ਭਾਰਤੀ ਨਿੱਕੀ ਕਹਾਣੀ ਲੇਖਕ, ਨਾਟਕਕਾਰ, ਨਿਰਦੇਸ਼ਕ ਅਤੇ ਫਿਲਮ ਨਿਰਮਾਤਾ ਸੀ। [1] [2] [3] [4] [5] [6] [7]ਉਸਦਾ ਜਨਮ ਬੱਫ਼ਾ (ਉਸ ਸਮੇਂ ਬ੍ਰਿਟਿਸ਼ ਭਾਰਤ ਅਤੇ ਹੁਣ ਪਾਕਿਸਤਾਨ ਵਿਚ) ਵਿੱਚ ਹੋਇਆ ਸੀ। ਉਸਨੇ ਉਰਦੂ ਵਿੱਚ ਨਿੱਕੀਆਂ ਕਹਾਣੀਆਂ ਲਿਖਣ ਤੋਂ ਸ਼ੁਰੂ ਕੀਤਾ ਅਤੇ ਫਿਰ ਉਰਦੂ ਨਾਟਕਕਾਰ ਵਜੋਂ ਲਿਖਣਾ ਜਾਰੀ ਰੱਖਿਆ। [8] ਯਸ਼ ਚੋਪੜਾ ਦੀ ਕਭੀ ਕਭੀ (1976) (ਜਿਸ ਵਿੱਚ ਅਮਿਤਾਭ ਬੱਚਨ ਅਤੇ ਰਾਖੀ ਸਿਤਾਰੇ ਸਨ) ਨਾਲ਼ ਉਹ ਫ਼ਿਲਮੀ ਜਗਤ ਵਿੱਚ ਮਸ਼ਹੂਰ ਹੋਇਆ। ਨੂਰੀ (1979) ; ਸਿਲਸਿਲਾ (1981) ਜਿਸ ਦੇ ਮੁੱਖ ਅਦਾਕਾਰ ਸ਼ਸ਼ੀ ਕਪੂਰ, ਅਮਿਤਾਭ ਬੱਚਨ, ਜਯਾ ਭਾਦੂਰੀ ਅਤੇ ਰੇਖਾ ਸਨ; ਚਾਂਦਨੀ (1989) ਜਿਸ ਵਿੱਚ ਰਿਸ਼ੀ ਕਪੂਰ, ਸ੍ਰੀਦੇਵੀ ਅਤੇ ਵਿਨੋਦ ਖੰਨਾ ਅਭਿਨੇਤਾ ਸਨ; ਸੁਨੀਲ ਦੱਤ, ਰੇਖਾ, ਫ਼ਾਰੂਖ਼ ਸ਼ੇਖ਼ ਅਤੇ ਦੀਪਤੀ ਨਵਲ ਅਭਿਨੇਤਾਵਾਂ ਵਾਲ਼ੀ ਫਾਸਲੇ; ਰੰਗ (1993) ਜਿਸ ਵਿੱਚ ਕਮਲ ਸਦਾਨਾਹ ਅਤੇ ਦਿੱਵਿਆ ਭਾਰਤੀ ਮੁੱਖ ਅਦਾਕਾਰ ਅਤੇ ਤਲਤ ਜਾਨੀ ਨਿਰਦੇਸ਼ਕ ਸੀ; ਅਨੁਭਵ, ਜਿਸ ਵਿੱਚ ਸੰਜੀਵ ਕੁਮਾਰ ਅਤੇ ਤਨੁਜਾ ਮੁੱਖ ਅਦਾਕਾਰ ਅਤੇ ਬਾਸੂ ਭੱਟਾਚਾਰੀਆ ਨਿਰਦੇਸ਼ਕ ਸੀ; ਜ਼ਿੰਦਗੀ (1976); ਦ ਅਦਰ ਮੈਨ ; ਕਰਮਯੋਗੀ ; ਕਹੋ ਨਾ. . . ਪਿਆਰ ਹੈ; ਕਾਰੋਬਾਰ; ਬਾਜ਼ਾਰ; ਚੌਸਰ ਸਮੇਤ ਅਨੇਕਾਂ ਫ਼ਿਲਮਾਂ ਲਿਖੀਆਂ ਅਤੇ ਸਕ੍ਰਿਪਟ ਲੇਖਕ ਵਜੋਂ ਪ੍ਰਸਿੱਧ ਹੋ ਗਿਆ। ਹਵਾਲੇ
|
Portal di Ensiklopedia Dunia