ਸਾਮੋਰਾ ਵੱਡਾ ਗਿਰਜਾਘਰ
ਜ਼ਾਮੋਰਾ ਵੱਡਾ ਗਿਰਜਾਘਰ ਜ਼ਾਮੋਰਾ, ਸਪੇਨ ਵਿੱਚ ਸਥਿਤ ਇੱਕ ਵੱਡਾ-ਗਿਰਜਾਘਰ ਹੈ। ਇਹ ਦੁਏਰੋ ਨਦੀ ਦੇ ਸੱਜੇ ਪਾਸੇ ਦੱਖਣ ਵਿੱਚ ਸ਼ਹਿਰ ਦੇ ਪੁਰਾਣੇ ਹਿੱਸੇ ਵਿੱਚ ਸਥਿਤ ਹੈ। ਹਲੇ ਵੀ ਇਸ ਦੀਆਂ ਪੁਰਾਣੀਆਂ ਦੀਵਾਰਾਂ ਅਤੇ ਦਰਵਾਜ਼ਾ ਮੌਜੂਦ ਹੈ। ਇਸ ਦੀ ਉਸਾਰੀ 1151 ਤੋਂ 1174 ਦੇ ਵਿੱਚ ਹੋਈ ਅਤੇ ਇਹ ਸਪੇਨੀ ਰੋਮਾਨੈਸਕ ਨਿਰਮਾਣ ਕਲਾ ਦੇ ਸਭ ਤੋਂ ਸ਼ਾਨਦਾਰ ਨਮੂਨਿਆਂ ਵਿੱਚੋਂ ਇੱਕ ਹੈ। ਇਤਿਹਾਸਇਸ ਤੋਂ ਪਹਿਲਾਂ ਕਾਸਤੀਲ ਦੇ ਅਲਫੋਂਸੋ 7ਵੇਂ ਦੇ ਸਮੇਂ ਐਲ ਸਾਲਵਾਦੋਰ ਨਾਂ ਦੀ ਗਿਰਜਾਘਰ ਮੌਜੂਦ ਸੀ ਪਰ ਉਹ ਖੰਡਰ ਬਣ ਚੁੱਕੀ ਸੀ। ਇਸ ਗਿਰਜਾਘਰ ਦੀ ਉਸਾਰੀ ਬਿਸ਼ਪ ਏਸਤੇਬਾਨ ਦੀ ਨਿਗਰਾਨੀ ਹੇਠ ਅਤੇ ਕਾਸਤੀਲ ਦੇ ਅਲਫੋਂਸੋ 7ਵੇਂ ਅਤੇ ਉਸ ਦੀ ਭੈਣ ਸਾਂਚਾ ਰਾਈਮੁੰਦੇਸ ਦੀ ਸਰਪ੍ਰਸਤੀ ਨਾਲ ਕਰਵਾਈ ਗਈ। ਇਸ ਦੇ ਉਸਾਰੀ ਸਮੇਂ(1151 ਤੋਂ 1174) ਦੀ ਪੁਸ਼ਟੀ ਗਿਰਜਾਘਰ ਦੇ ਉੱਤਰੀ ਹਿੱਸੇ ਵਿੱਚ ਮੌਜੂਦ ਸ਼ਿਲਾਲੇਖ ਤੋਂ ਮਿਲਦੀ ਹੈ। ਹਾਲਾਂਕਿ ਨਵੀਆਂ ਖੋਜਾਂ ਦੇ ਅਨੁਸਾਰ ਇਹ ਅੰਦਾਜ਼ਾ ਲਗਾਇਆ ਗਿਆ ਹੈ ਕਿ ਇਸ ਦੀ ਉਸਾਰੀ ਬਿਸ਼ਪ ਬੇਰਨਾਰਦੋ ਦੀ ਨਿਗਰਾਨੀ ਹੇਠ 1139 ਵਿੱਚ ਸ਼ੁਰੂ ਹੋਈ ਸੀ। ਗੈਲਰੀਪੁਸਤਕ ਸੂਚੀ
ਬਾਹਰੀ ਸਰੋਤ![]() ਵਿਕੀਮੀਡੀਆ ਕਾਮਨਜ਼ ਉੱਤੇ la Catedral de Zamora ਨਾਲ ਸਬੰਧਤ ਮੀਡੀਆ ਹੈ।
|
Portal di Ensiklopedia Dunia