ਸਿਮੀ ਚਾਹਲ
ਸਿਮੀ ਚਾਹਲ (ਜਨਮ 9 ਮਈ, 1992) ਦਾ ਜਨਮ ਦਾ ਨਾਮ ਸਿਮਰਪ੍ਰੀਤ ਕੌਰ ਚਾਹਲ ਹੈ। ਚਾਹਲ ਅੰਬਾਲਾ ਦੀ ਰਹਿਣ ਵਾਲੀ ਹੈ ਅਤੇ ਪੇਸ਼ੇ ਤੋਂ ਭਾਰਤੀ ਫ਼ਿਲਮ ਅਦਾਕਾਰਾ ਹੈ ਜੋ ਮੁੱਖ ਤੌਰ ਤੇ ਪੰਜਾਬੀ ਫਿਲਮਾਂ ਵਿੱਚ ਕੰਮ ਕਰਦੀ ਹੈ।[1] ਕਰੀਅਰਚਹਿਲ ਪਹਿਲੀ ਵਾਰ 2014 ਵਿੱਚ ਮਨੋਰੰਜਨ ਉਦਯੋਗ ਵਿੱਚ ਸ਼ਾਮਿਲ ਹੋਈ ਜਿੱਥੇ ਉਸਨੇ ਕੁਝ ਪੰਜਾਬੀ ਸੰਗੀਤ ਵੀਡੀਓ ਵਿੱਚ ਭੂਮਿਕਾ ਕੀਤੀ। ਚਾਹਲ ਦੀ ਵਧੀਆ ਅਦਾਕਾਰੀ ਦੀ ਪ੍ਰਤਿਭਾ ਲਈ ਉਸਨੂੰ ਪੰਕਜ ਬੱਤਰਾ ਦੁਆਰਾ ਨਿਰਦੇਸਿਤ 2016 ਦੀ ਫਿਲਮ ਬੰਬੂਕਾਟ ਵਿੱਚ ਅਦਾਕਾਰੀ ਕਰਨ ਮੌਕਾ ਮਿਲਿਆ ਅਤੇ ਉਸਨੇ ਆਪਣੇ ਪੰਜਾਬੀ ਫ਼ਿਲਮ ਕਰੀਅਰ ਦੀ ਸ਼ੁਰੂਆਤ ਕੀਤੀ ਅਤੇ ਉਸਨੇ ਇਸ ਫਿਲਮ ਵਿੱਚ ਐਮੀ ਵਿਰਕ ਨਾਲ ਅਭਿਨੈ ਕੀਤਾ। ਇਹ ਫਿਲਮ ਸਫਲ ਰਹੀ। ਉਸ ਦਾ ਅਗਲੀ ਫਿਲਮ ਪ੍ਰਿਯੰਕਾ ਚੋਪੜਾ ਦੇ ਬੈਨਰ ਪਰਪਲ ਪੇਬਲ ਸਕ੍ਰਿਪਜ਼ ਦੇ ਅਧੀਨ ਫਿਲਮ ਸਰਵਣ (ਫ਼ਿਲਮ) ਸੀ। ਜਿਸ ਵਿੱਚ ਉਸਨੂੰ ਅਮਰਿੰਦਰ ਗਿੱਲ ਨਾਲ ਭੂਮਿਕਾ ਕਰਨ ਦਾ ਮੌਕਾ ਮਿਲਿਆ। ਚਾਹਲ ਨੂੰ ਬੰਬੂਕਾਟ ਵਿੱਚ ਵਧੀਆ ਅਦਾਕਾਰੀ ਲਈ ਬੇਸਟ ਅਭਿਨੇਤਰੀ ਦਾ ਅਵਾਰਡ ਲਈ ਨਾਮਜ਼ਦ ਕੀਤਾ ਗਿਆ।[2] ਫਿਲਮੋਗਰਾਫੀਫਿਲਮਾਂ
ਟੈਲੀਵਿਜ਼ਨਚਹਿਲ ਸਰਵਨ ਫਿਲਮ ਨੂੰ ਚਰਚਿਤ ਕਰਨ ਲਈ ਪ੍ਰਿਅੰਕਾ ਚੋਪੜਾ ਅਤੇ ਰਣਜੀਤ ਬਾਵਾ ਦੇ ਨਾਲ ਕਪਿਲ ਸ਼ਰਮਾ ਸ਼ੋਅ ਉੱਤੇ ਵੀ ਪਹੁੰਚੀ(ਐਪੀਸੋਡ 71 / ਜਨਵਰੀ 1, 2017)[6] ਅਵਾਰਡ / ਨਾਮਜ਼ਦਗੀ
ਹਵਾਲੇ
|
Portal di Ensiklopedia Dunia