ਸਿੱਖ ਧਰਮ ਦਾ ਇਤਿਹਾਸ
ਸਿੱਖੀ ਦਾ ਇਤਿਹਾਸ ਗੁਰੂ ਨਾਨਕ, ਪਹਿਲੇ ਗੁਰੂ ਵਲੋਂ ਪੰਦਰਵੀਂ ਸਦੀ ਵਿੱਚ ਦੱਖਣੀ ਏਸ਼ੀਆ ਦੇ ਪੰਜਾਬ ਖੇਤਰ ਵਿਖੇ ਆਗਾਜ਼ ਹੋਇਆ। ਇਸਦੀਆਂ ਧਾਰਮਿਕ ਅਤੇ ਕੌਮੀ ਰਸਮਾਂ-ਰੀਤਾਂ ਨੂੰ ਗੁਰੂ ਗੋਬਿੰਦ ਸਿੰਘ ਨੇ 30 ਮਾਰਚ 1699 ਵਾਲੇ ਦਿਨ ਸਰਲ ਕੀਤਾ।[1] ਵੱਖ ਜਾਤੀਆਂ ਅਤੇ ਪਿਛੋਕੜ ਵਾਲੇ ਆਮ ਸਧਾਰਨ ਇਨਸਾਨਾਂ ਨੂੰ ਖੰਡੇ ਦੀ ਪਹੁਲ ਦਾ ਅੰਮ੍ਰਿਤ ਛਕਾ ਕੇ ਖਾਲਸਾ ਸਜਾਇਆ। ਪੰਜ ਪਿਆਰਿਆਂ ਨੇ ਫਿਰ ਗੁਰੂ ਗੋਬਿੰਦ ਸਿੰਘ ਨੂੰ ਅੰਮ੍ਰਿਤ ਛੱਕਾ ਖਾਲਸੇ ਵਿੱਚ ਸ਼ਾਮਿਲ ਕਰ ਲਿਆ।[2] ਇਸ ਇਤਿਹਾਸਕ ਘਟਨਾ ਨੇ ਸਿੱਖੀ ਦੇ ਤਕਰੀਬਨ 300 ਸਾਲਾਂ ਤਵਾਰੀਖ ਨੂੰ ਤਰਤੀਬ ਕੀਤਾ। ਸਿੱਖੀ ਦਾ ਇਤਿਹਾਸ, ਪੰਜਾਬ ਦੇ ਇਤਿਹਾਸ ਅਤੇ ਉੱਤਰ-ਦੱਖਣੀ ਏਸ਼ੀਆ (ਮੌਜੂਦਾ ਪਾਕਿਸਤਾਨ ਅਤੇ ਭਾਰਤ) ਦੇ 16ਵੀਂ ਸਦੀ ਦੇ ਸਮਾਜਿਕ-ਸਿਆਸੀ ਮਹੌਲ ਨਾਲ ਬਹੁਤ ਮਿਲਦਾ-ਜੁਲਦਾ ਹੈ। ਦੱਖਣੀ ਏਸ਼ੀਆ ਉੱਤੇ ਮੁਗ਼ਲੀਆ ਸਲਤਨਤ ਵੇਲੇ (1556-1707), ਲੋਕਾਂ ਦੇ ਹੱਕਾਂ ਦੀ ਹਿਫਾਜ਼ਤ ਵਾਸਤੇ ਸਿੱਖਾਂ ਦਾ ਟਾਕਰਾ ਉਸ ਸਮੇਂ ਦੀ ਹਕੂਮਤ ਨਾਲ ਸੀ। ਆਪਣੇ ਧਰਮ ਨੂੰ ਨਾ ਛੱਡਣ ਅਤੇ ਇਸਲਾਮ ਕਬੂਲਣ ਦੀ ਮਨਾਹੀ ਹਿੱਤ ਸਿੱਖ ਗੁਰੂਆਂ ਨੂੰ ਮੁਸਲਿਮ ਮੁਗ਼ਲਾਂ ਨੇ ਸ਼ਹੀਦ ਕਰ ਦਿੱਤਾ।[3][4] ਇਸ ਲੜੀ ਦੌਰਾਨ, ਮੁਗ਼ਲ ਮੀਰੀ ਖਲਾਫ਼ ਸਿੱਖਾਂ ਦਾ ਫੌਜੀਕਰਨ ਹੋਇਆ। ਸਿੱਖ ਮਿਸਲਾਂ ਅਧੀਨ ਸਿੱਖ ਕੌਨਫ਼ੈਡਰੇਸ਼ਨ ਪਰਗਟਿਆ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਹਕੂਮਤ ਅਧੀਨ ਸਿੱਖ ਸਲਤਨਤ ਜੋ ਇੱਕ ਤਾਕਤਵਰ ਦੇਸ਼ ਹੋਣ ਦੇ ਬਾਵਜੂਦ ਇਸਾਈਆਂ, ਮੁਸਲਮਾਨਾਂ ਅਤੇ ਹਿੰਦੂਆਂ ਲਈ ਧਾਰਮਿਕ ਤੌਰ 'ਤੇ ਸਹਿਣਸ਼ੀਲ ਅਤੇ ਨਿਰਪੱਖ ਸੀ। ਆਮ ਤੌਰ 'ਤੇ ਸਿੱਖ ਸਲਤਨਤ ਦੀ ਸਥਾਪਨਾ ਸਿੱਖੀ ਦੇ ਸਿਆਸੀ ਤਲ ਦਾ ਸਿਖਰ ਮੰਨਿਆ ਜਾਂਦਾ ਹੈ,[5] ਇਸ ਵੇਲੇ ਹੀ ਪੰਜਾਬੀ ਰਾਜ ਵਿੱਚ ਕਸ਼ਮੀਰ, ਲਦਾਖ਼ ਅਤੇ ਪੇਸ਼ਾਵਰ ਸ਼ਾਮਿਲ ਹੋਏ। ਹਰੀ ਸਿੰਘ ਨਲਵਾ, ਖ਼ਾਲਸਾ ਫੌਜ ਦਾ ਮੁੱਖ ਜਰਨੈਲ ਸੀ ਜਿਸਨੇ ਖ਼ਾਲਸਾ ਦਲ ਦੀ ਅਗਵਾਈ ਕਰਦਿਆਂ ਖ਼ੈਬਰ ਪਖ਼ਤੁਨਖ਼ਵਾ ਤੋਂ ਪਾਰ ਦੱਰਾ-ਏ-ਖ਼ੈਬਰ ਫ਼ਤਿਹ ਕਰ ਸਿੱਖ ਸਲਤਨਤ ਦੀ ਸਰਹੱਦ ਪਸਾਰੀ। ਨਿਰਪੱਖ ਰਿਆਸਤ ਦੇ ਪ੍ਰਬੰਧ ਦੌਰਾਨ ਫੌਜੀ, ਆਰਥਿਕ ਅਤੇ ਸਰਕਾਰੀ ਸੁਧਾਰ ਹੋਏ ਸਨ। 1947 'ਚ ਪੰਜਾਬ ਦੀ ਵੰਡ ਵੱਲ ਵੱਧ ਰਹੇ ਮਹੀਨਿਆਂ ਦੌਰਾਨ, ਪੰਜਾਬ ਵਿੱਚ ਸਿੱਖਾਂ ਅਤੇ ਮੁਸਲਮਾਨਾਂ ਵਿਚਕਾਰ ਟੈਂਸ਼ਨ ਵਾਲਾ ਮਹੌਲ ਸੀ, ਜਿਸਨੇ ਲਹਿੰਦਾ ਪੰਜਾਬ ਦੇ ਪੰਜਾਬੀ ਸਿੱਖਾਂ ਅਤੇ ਹਿੰਦੂਆਂ ਅਤੇ ਇਸੇ ਤੁੱਲ ਚੜ੍ਹਦਾ ਪੰਜਾਬ ਦੇ ਪੰਜਾਬੀ ਮੁਸਲਮਾਨਾਂ ਦਾ ਪਰਵਾਸ ਸੰਘਰਸ਼ਮਈ ਬਣਾਇਆ। ਹਵਾਲੇ
|
Portal di Ensiklopedia Dunia