ਸੁਬੇਗ ਸਿੰਘ
ਮੇਜਰ ਜਨਰਲ ਸੁਬੇਗ ਸਿੰਘ ਏਐਸਵੀਐਮ ਅਤੇ ਪੀਵੀਐਸਐਮ (1925-1984), ਇੱਕ ਭਾਰਤੀ ਫੌਜ ਦਾ ਅਧਿਕਾਰੀ ਸੀ ਜੋ ਬੰਗਲਾਦੇਸ਼ ਮੁਕਤੀ ਜੰਗ ਸਮੇਂ ਮੁਕਤੀ ਬਾਹਿਨੀ ਵਲੰਟੀਅਰਾਂ ਦੀ ਸਿਖਲਾਈ ਲਈ ਆਪਣੀ ਸੇਵਾ ਲਈ ਜਾਣਿਆ ਜਾਂਦਾ ਹੈ।[2] [3][4] ਸਿੰਘ ਦਾ ਜਨਮ ਖਿਆਲਾ ਪਿੰਡ (ਪਹਿਲੇ ਖਿਆਲਾ ਨੰਦ ਸਿੰਘ੍ਹ ਵਾਲਾ ਦੇ ਤੌਰ ਤੇ ਜਾਣਿਆ ਜਾਂਦਾ ਸੀ), ਜੋ ਅੰਮ੍ਰਿਤਸਰ-ਚੋਗਾਵਾਂ ਸੜਕ ਤੋਂ ਲਗਭਗ ਨੌ ਮੀਲ (14 ਕਿਲੋਮੀਟਰ) ਦੂਰ ਹੈ, ਵਿੱਚ ਹੋਇਆ ਸੀ। ਉਹ ਸਰਦਾਰ ਭਗਵਾਨ ਸਿੰਘ ਅਤੇ ਪ੍ਰੀਤਮ ਕੌਰ ਦਾ ਸਭ ਤੋਂ ਵੱਡਾ ਪੁੱਤਰ ਸੀ ਅਤੇ ਉਸਦੇ ਤਿੰਨ ਭਰਾ ਅਤੇ ਇੱਕ ਭੈਣ ਸੀ। ਉਸਨੂੰ ਸੈਕੰਡਰੀ ਸਿੱਖਿਆ ਪ੍ਰਾਪਤ ਕਰਨ ਲਈ, ਖਾਲਸਾ ਕਾਲਜ ਅੰਮ੍ਰਿਤਸਰ, ਅਤੇ ਬਾਅਦ ਵਿੱਚ ਸਰਕਾਰੀ ਕਾਲਜ ਲਾਹੌਰ ਉੱਚ ਸਿੱਖਿਆ ਦੇ ਲਈ ਭੇਜਿਆ ਗਿਆ। ਭਾਰਤੀ ਫੌਜ1942 ਵਿਚ, ਅਧਿਕਾਰੀਆਂ ਦੀ ਚੋਣ ਲਈ ਲਾਹੌਰ ਕਾਲਜ ਆਈ ਟੀਮ ਨੇ ਸਿੰਘ ਨੂੰ ਭਾਰਤੀ ਫੌਜ ਦੇ ਅਧਿਕਾਰੀ ਕਾਡਰ ਵਿੱਚ ਭਰਤੀ ਕਰ ਲਿਆ। ਇੰਡੀਅਨ ਮਿਲਟਰੀ ਅਕੈਡਮੀ ਵਿੱਚ ਸਿਖਲਾਈ ਦੇ ਬਾਅਦ ਉਸਨੂੰ ਗੜ੍ਹਵਾਲ ਰਾਈਫਲਜ਼ ਵਿੱਚ ਸੈਕੰਡ ਲੈਫਟੀਨੈਂਟ ਦੇ ਤੌਰ ਤੇ ਕਮਿਸ਼ਨ ਦੇ ਦਿੱਤਾ ਗਿਆ। ਕੁਝ ਦਿਨਾਂ ਦੇ ਅੰਦਰ ਹੀ ਰਜਮੈਂਟ ਬਰਮਾ ਭੇਜ ਦਿੱਤੀ ਗਈ ਅਤੇ ਸਿੰਘ ਜਪਾਨੀਆਂ ਵਿਰੁੱਧ ਚੱਲ ਰਹੀ ਜੰਗ ਵਿੱਚ ਸ਼ਾਮਲ ਹੋ ਗਿਆ। 1945 ਵਿੱਚ ਜਦ ਜੰਗ ਬੰਦ ਹੋਈ, ਉਹ ਆਪਣੇ ਯੂਨਿਟ ਸਹਿਤ ਮਲਾਇਆ ਵਿੱਚ ਸਨ। ਵੰਡ ਦੇ ਬਾਅਦ, ਜਦੋਂ ਰਜਮੈਂਟਾਂ ਦਾ ਪੁਨਰਗਠਨ ਹੋਇਆ, ਉਹ ਪੈਰਾਸ਼ੂਟ ਬ੍ਰਿਗੇਡ ਵਿੱਚ ਪੈਰਾਟਰੂਪਰ ਦੇ ਤੌਰ ਤੇ ਸ਼ਾਮਲ ਹੋ ਗਏ। ਉਹਨਾਂ ਨੂੰ ਪਹਿਲੀ ਪੈਰਾ (ਵਿਸ਼ੇਸ਼ ਫੋਰਸ) ਬਟਾਲੀਅਨ ਪੈਰਾਸ਼ੂਟ ਰਜਮੈਂਟ ਵਿੱਚ ਲਾਇਆ ਗਿਆ, ਜਿਸ ਵਿੱਚ ਉਹ 1959 ਤੱਕ ਰਹੇ। ਉਸਨੇ 3/11 ਗੋਰਖਾ ਰਾਈਫਲਜ਼ ਨੂੰ ਕਮਾਂਡ ਕੀਤਾ। ਓਪਰੇਸ਼ਨ ਬਲੂ ਸਟਾਰਆਪਣੀ ਬਰਖਾਸਤਗੀ ਦੇ ਬਾਅਦ ਸਿੰਘ ਆਗੂ ਸੰਤ ਜਰਨੈਲ ਸਿੰਘ ਭਿੰਡਰਾਵਾਲੇ ਨਾਲ ਰਲ ਗਿਆ।[5] ਉਹਨਾਂ ਨੇ ਜੂਨ 1984 ਵਿੱਚ ਸ੍ਰੀ ਦਰਬਾਰ ਸਾਹਿਬ ਜੀ (ਸ੍ਰੀ ਹਰਮੰਦਰ ਸਾਹਿਬ) ਸ੍ਰੀ ਅੰਮ੍ਰਿਤਸਰ ਸਾਹਿਬ ਵਿੱਚ ਮੌਜੂਦ ਖ਼ਾਲਸਾ ਫੌਜ ਨੂੰ ਸੰਗਠਿਤ ਕੀਤਾ ਸੀ। ਉਹ ਓਪਰੇਸ਼ਨ ਬਲੂ ਸਟਾਰ ਵਿੱਚ ਸ਼ਹੀਦ ਹੋ ਗਿਆ ਸੀ। ਹਵਾਲੇ
|
Portal di Ensiklopedia Dunia