ਹਰਭਜਨ ਸਿੰਘ (ਕ੍ਰਿਕਟ ਖਿਡਾਰੀ)
ਹਰਭਜਨ ਸਿੰਘ ਪਲਾਹਾ (ਜਨਮ: 3 ਜੁਲਾਈ1980; ਜਲੰਧਰ, ਪੰਜਾਬ, ਭਾਰਤ), ਚਰਚਿਤ ਨਾਮ ਹਰਭਜਨ ਸਿੰਘ, ਇੱਕ ਸਾਬਕਾ ਭਾਰਤੀ ਕ੍ਰਿਕਟ ਖਿਡਾਰੀ ਅਤੇ ਰਾਜ ਸਭਾ ਦੇ ਮੈਂਬਰ ਹਨ। ਹਰਭਜਨ ਸਿੰਘ ਆਈ.ਪੀ.ਐੱਲ. ਦੀ ਮੁੰਬਈ ਇੰਡੀਅਨਜ਼ ਟੀਮ ਅਤੇ 2012-13 ਦੀ ਰਣਜੀ ਟਰਾਫੀ ਦੌਰਾਨ ਪੰਜਾਬ ਰਾਜ ਵਲੋਂ ਖੇਡੀ ਟੀਮ ਦਾ ਸਾਬਕਾ ਕਪਤਾਨ ਵੀ ਰਿਹਾ। ਹਰਭਜਨ ਤਜਰਬੇਕਾਰ ਆਫ ਸਪਿੰਨ ਗੇਂਦਬਾਜ ਹੈ। ਟੇਸਟ ਕ੍ਰਿਕਟ ਵਿੱਚ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਖਿਡਾਰੀਆਂ ਦੀ ਸੂਚੀ ਵਿੱਚ ਸ੍ਰੀ ਲੰਕਾ ਦੇ ਮੁਥੀਆਹ ਮੁਰਲੀਧਰਨ ਤੋਂ ਬਾਅਦ ਹਰਭਜਨ ਸਿੰਘ ਦੂਜੇ ਨੰਬਰ ਦਾ ਖਿਡਾਰੀ ਹੈ। ਹਰਭਜਨ ਸਿੰਘ ਨੇ 1998 ਵਿੱਚ ਟੇਸਟ ਅਤੇ ਇੱਕ ਦਿਨਾਂ ਅੰਤਰਰਾਸ਼ਟਰੀ ਕ੍ਰਿਕਟ ਮੈਚ ਵਿੱਚ ਆਪਣੀ ਕੈਰਿਯਰ ਦੀ ਸੁਰੂਆਤ ਕੀਤੀ। ਕੈਰਿਯਰ ਦੇ ਸੁਰੂਆਤੀ ਦੌਰ ਵਿੱਚ ਉਸਨੂੰ ਗੇਂਦਬਾਜ਼ੀ ਐਕਸ਼ਨ ਅਤੇ ਨਿਯਮ ਵਿਰੁੱਧ ਘਟਨਾਵਾਂ ਸੰਬੰਧੀ ਜਾਂਚ ਪੜਤਾਲ ਕਾਰਨ ਹਰਭਜਨ ਦੇ ਖੇਡਣ ਉੱਤੇ ਰੋਕ ਲਗਾ ਦਿੱਤੀ ਗਈ। 2001 ਵਿੱਚ ਮੁੱਖ ਲੇੱਗ ਸਪਿੰਨ ਗੇਂਦਬਾਜ ਅਨਿਲ ਕੁੰਬਲੇ ਦੇ ਜਖਮੀ ਹੋਣ ਕਾਰਨ ਭਾਰਤੀ ਕਪਤਾਨ ਸੌਰਵ ਗਾਂਗੁਲੀ ਨੇ ਬੋਰਡਰ ਗਵਾਸਕਰ ਟ੍ਰੋਫ਼ੀ ਵਿੱਚ ਖੇਡਣ ਵਾਲੀ ਟੀਮ ਲਈ ਚੁਣਿਆ ਅਤੇ ਹਰਭਜਨ ਸਿੰਘ ਦੀ ਕ੍ਰਿਕਟ ਵਿੱਚ ਵਾਪਸੀ ਕਰਵਾਈ। ਉਸ ਟ੍ਰੋਫ਼ੀ ਵਿੱਚ ਭਾਰਤ ਨੇ ਅਸਟ੍ਰੇਲਿਆ ਨੂੰ ਹਰਾਇਆ। ਹਰਭਜਨ ਸਿੰਘ ਵਧੀਆ ਮੁੱਖ ਗੇਂਦਬਾਜ ਵਜੋਂ ਖੇਡ ਦਾ ਮੁਜ਼ਾਹਰਾ ਕੀਤਾ ਅਤੇ 32 ਵਿਕਟਾਂ ਹਾਸਿਲ ਕੀਤੀਆਂ। ਇਸ ਟ੍ਰੋਫ਼ੀ ਵਿੱਚ ਹੈਟ੍ਰਿਕ ਪ੍ਰਾਪਤ ਕਰਨ ਨਾਲ ਹਰਭਜਨ ਟੇਸਟ ਕ੍ਰਿਕਟ ਵਿੱਚ ਹੈਟ੍ਰਿਕ ਕਰਨ ਵਾਲਾ ਭਾਰਤ ਦਾ ਪਹਿਲਾਂ ਗੇਂਦਬਾਜ ਬਣਿਆ। 2013 ਵਿੱਚ ਉਂਗਲੀ ਦੀ ਸੱਟ ਕਾਰਨ ਹਰਭਜਨ ਨੂੰ ਕਈ ਵਰ੍ਹੇ ਕ੍ਰਿਕਟ ਤੋਂ ਬਾਹਰ ਬੈਠਣਾ ਪਿਆ। ਇਸ ਘਟਨਾ ਨੇ ਮੁੱਖ ਗੇਂਦਬਾਜ ਅਨਿਲ ਕੁੰਬਲੇ ਦੀ ਟੈਸਟ ਅਤੇ ਇੱਕ ਦਿਨਾਂ ਟੀਮ ਵਿੱਚ ਵਾਪਸੀ ਕਰਵਾ ਦਿਤੀ। 2004 ਵਿੱਚ ਹਰਭਜਨ ਸਿੰਘ ਨੇ ਟੀਮ ਵਿੱਚ ਵਾਪਸੀ ਦੀ ਕੋਸ਼ਿਸ਼ ਕੀਤੀ ਪਰ ਭਾਰਤੀ ਉਪਮਹਦੀਪ ਤੋਂ ਹੋਣ ਵਾਲੇ ਟੇਸਟ ਮੈਚਾਂ ਵਿੱਚ ਇੱਕ ਸਪਿੰਨਰ ਅਨਿਲ ਕੁੰਬਲੇ ਦੇ ਖੇਡਣ ਕਾਰਨ ਟੀਮ ਤੋਂ ਬਾਹਰ ਬੈਠਣਾ ਪਿਆ। 2006 ਦੌਰਾਨ ਅਤੇ 2007 ਦੇ ਸ਼ੁਰੂ ਵਿੱਚ ਹਰਭਜਨ ਨੇ ਆਪਣੀ ਵਧੀਆ ਗੇਂਦਬਾਜ਼ੀ ਰਾਹੀ ਵਿਕਟਾਂ ਲੈਣ ਕਾਰਨ ਗੇਂਦਬਾਜ਼ੀ ਔਸਤ ਵਿੱਚ ਸੁਧਾਰ ਕੀਤਾ ਪਰ ਉਸ ਦੀ ਗੇਂਦਬਾਜ਼ੀ ਨੂੰ ਟਿਪਣਿਆਂ ਦਾ ਸਾਹਮਣਾ ਕੀਤਾ। 2007 ਦੇ ਕ੍ਰਿਕਟ ਵਰਲਡ ਕੱਪ ਵਿੱਚ ਟੀਮ ਦੇ ਪਹਿਲੇ ਰਾਉਂਡ ਵਿੱਚ ਬਾਹਰ ਹੋ ਜਾਂ ਉੱਤੇ ਹਰਭਜਨ ਨੂੰ ਇੱਕ ਹੋਰ ਸਪਿੰਨਰ ਦੀ ਥਾਂ ਟੀਮ ਵਿੱਚ ਜਗ੍ਹਾਂ ਮਿਲ ਗਈ। ਪਰ ਇਸ ਨਾਲ ਹੋਰ ਵਿਵਾਦ ਖੜੇ ਹੋ ਗਏ। 2008 ਵਿੱਚ ਐਂਡ੍ਰਿਯੁ ਸਾਇਮੰਡ ਨੂੰ ਨਸਲੀ ਤੌਰ ਉੱਤੇ ਗਾਲੀ ਗਲੋਚ ਹੋਣ ਕਾਰਨ ਅੰਤਰਰਾਸ਼ਟਰੀ ਕ੍ਰਿਕਟ ਨੇ ਉਸਦੇ ਕ੍ਰਿਕਟ ਖੇਡਣ ਉੱਤੇ ਪਬੰਧੀ ਲਗਾ ਦਿੱਤੀ।[2] ਹਰਭਜਨ ਸਿੰਘ ਦੇ ਅਪੀਲ ਕਰਨ ਨਾਲ ਪਬੰਧੀ ਖਤਮ ਕਰ ਦਿੱਤੀ ਗਈ ਪਰ 2008 ਵਿੱਚ ਇੰਡੀਅਨ ਪ੍ਰੀਮੀਅਰ ਲੀਗ ਦੇ ਇੱਕ ਮੈਚ ਤੋਂ ਬਾਅਦ ਸ੍ਰੀਸ਼ਾਂਤ ਦੇ ਥੱਪੜ ਮਾਰਨ ਕਾਰਨ ਬੀਸੀਸੀਆਈ ਵਲੋਂ ਲਗਾਈ ਪਬੰਧੀ ਦਾ ਸ਼ਿਕਾਰ ਹੋਣਾ ਪਿਆ।[3] ਹਰਭਜਨ ਸਿੰਘ ਟੋਟਲ ਨੋਨਸਟੋਪ ਰੈਸਲਿੰਗ ਇੰਡੀਅਨ ਪ੍ਰਮੋਟਰ ਬਣਿਆ। ਉਹ 2007 ਟੀ-20 ਵਿਸ਼ਵ ਕੱਪ ਅਤੇ 2011 ਕ੍ਰਿਕੇਟ ਵਿਸ਼ਵ ਕੱਪ ਜੇਤੂ ਟੀਮ ਵਿੱਚ ਸੀ।[4] 2009 ਵਿੱਚ, ਸਿੰਘ ਨੂੰ ਪਦਮ ਸ਼੍ਰੀ ਨਾਲ਼ ਸਨਮਾਨਿਤ ਕੀਤਾ ਗਿਆ। ਉਸਨੇ ਦਸੰਬਰ 2021 ਵਿੱਚ ਕ੍ਰਿਕਟ ਦੀ ਸਾਰੀ ਕਿਸਮਾਂ ਤੋਂ ਸੰਨਿਆਸ ਲੈ ਲਿਆ।[5] ਮਾਰਚ 2022 ਵਿੱਚ, ਉਸਨੂੰ ਆਮ ਆਦਮੀ ਪਾਰਟੀ ਨੇ ਪੰਜਾਬ ਰਾਜ ਤੋਂ ਆਪਣੇ ਪੰਜ ਉਮੀਦਵਾਰਾਂ ਵਿੱਚੋਂ ਇੱਕ ਵਜੋਂ ਰਾਜ ਸਭਾ ਲਈ ਨਾਮਜ਼ਦ ਕੀਤਾ।[6] ਸੁਰੂਆਤੀ ਸਾਲ ਅਤੇ ਨਿੱਜੀ ਜ਼ਿੰਦਗੀਹਰਭਜਨ ਸਿੰਘ ਸਿੱਖ ਪਰਿਵਾਰ ਦਾ ਇਕਲੋਤਾ ਪੁੱਤਰ ਹੈ ਅਤੇ ਉਸਦੇ ਪਿਤਾ ਸਰਦਾਰ ਸਰਦੇਵ ਸਿੰਘ ਪਲਾਹਾ ਇੱਕ ਵਪਾਰਕ ਵਿਅਕਤੀ ਹਨ, ਜਿਹੜੇ ਕਿ ਵਾਲਵ ਬੇਅਰਿੰਗ ਅਤੇ ਵਾਲਵ ਡੇ ਮਲਿਕ ਹਨ। ਹਰਭਜਨ ਦੀਆ ਪੰਜ ਭੈਣਾ ਹਨ ਅਤੇ ਹਰਭਜਨ ਨੂੰ ਹੀ ਪਰਿਵਾਰ ਦਾ ਬਿਜ਼ਨਸ ਸੰਭਾਲਣਾ ਸੀ ਪਰ ਉਸਦੇ ਪਿਤਾ ਨੇ ਉਸ ਨੂੰ ਕ੍ਰਿਕਟ ਉੱਤੇ ਧਿਆਨ ਦੇਣ ਅਤੇ ਭਾਰਤ ਦੀ ਅਗਵਾਈ ਕਰਨ ਨੂੰ ਕਿਹਾ। ਹਰਭਜਨ ਨੂੰ ਉਸਦੇ ਪਹਿਲੇ ਕੋਚ ਚਰਨਜੀਤ ਸਿੰਘ ਭੁੱਲਰ ਨੇ ਬੇਸਟਮੇਨ ਵਜੋਂ ਤਿਆਰ ਕੀਤਾ ਸੀ ਪਰ ਉਨ੍ਹਾਂ ਟੀ ਮੌਤ ਮਗਰੋਂ ਕੋਚ ਦਵਿੰਦਰ ਅਰੋੜਾ ਦੀ ਸਰਪ੍ਰਸਤੀ ਹੇਠ ਹਰਭਜਨ ਨੇ ਆਪਣੀ ਖੇਡ ਨੂੰ ਸਪਿਨ ਗੇਂਦਬਾਜੀ ਵਿੱਚ ਬਦਲ ਲਿਆ। ਹਵਾਲੇ
|
Portal di Ensiklopedia Dunia