ਅੰਦੀਜਾਨ ਖੇਤਰ
ਅੰਦੀਜਾਨ ਖੇਤਰ (ਉਜ਼ਬੇਕ: Andijon viloyati/Андижон вилояти, ئەندىجان ۋىلايەتى) ਉਜ਼ਬੇਕਿਸਤਾਨ ਵਿੱਚ ਇੱਕ ਖੇਤਰ ਹੈ ਜਿਹੜਾ ਕਿ ਫ਼ਰਗਨਾ ਵਾਦੀ ਦੇ ਪੂਰਬ ਵਿੱਚ ਸਥਿਤ ਅਤੇ ਇਹ ਦੂਰ ਪੂਰਬੀ ਉਜ਼ਬੇਕੀਸਤਾਨ ਵਿੱਚ ਪੈਂਦਾ ਹੈ। ਇਸਦੀ ਹੱਦ ਕਿਰਗਿਜ਼ਸਤਾਨ, ਫ਼ਰਗਨਾ ਖੇਤਰ ਅਤੇ ਨਮਾਗਾਨ ਖੇਤਰ ਨਾਲ ਲੱਗਦੀ ਹੈ। ਇਸਦਾ ਕੁੱਲ ਖੇਤਰਫਲ 4,200 km2 ਹੈ। ਇਸਦੀ ਅਬਾਦੀ ਤਕਰੀਬਨ 2,756,400 ਹੈ।[1] ਜਿਸ ਕਰਕੇ ਕਿ ਇਹ ਉਜ਼ਬੇਕੀਸਤਾਨ ਦਾ ਸਭ ਤੋਂ ਸੰਘਣੀ ਅਬਾਦੀ ਵਾਲਾ ਖੇਤਰ ਹੈ। ਅੰਦੀਜਾਨ ਸ਼ਬਦ ਫ਼ਾਰਸੀ ਦੇ ਸ਼ਬਦ اندکان ਅੰਦਕਾਨ ਤੋਂ ਬਣਿਆ ਹੈ।[2] ਆਮ ਸ਼ਬਦ ਜੋੜ ਅਨੁਸਾਰ ਇਸ ਨਾਂ ਦਾ ਸਬੰਧ ਗਾਂਧੀ ਤੁਰਕਾਂ ਨਾਲ ਜੁੜਦਾ ਹੈ, ਜਿਹੜੇ ਕਿ ਇਸਲਾਮ ਤੋਂ ਪਹਿਲਾਂ ਦੇ ਸਮੇਂ ਨਾਲ ਸਬੰਧ ਰੱਖਦੇ ਹਨ।[3] ਅੰਦੀਜਾਨ 14 ਪ੍ਰਸ਼ਾਸਕੀ ਜ਼ਿਲ੍ਹਿਆਂ ਵਿੱਚ ਵੰਡਿਆ ਹੋਇਆ ਹੈ। ਇਸਦੀ ਰਾਜਧਾਨੀ ਅੰਦੀਜਾਨ ਹੈ। ਇੱਥੋਂ ਦਾ ਮੌਸਮ ਮਹਾਂਦੀਪੀ ਜਲਵਾਯੂ ਦੇ ਵਾਂਗ ਹੈ ਜਿਸ ਵਿੱਚ ਗਰਮੀਆਂ ਅਤੇ ਸਰਦੀਆਂ ਦੇ ਤਾਪਮਾਨ ਵਿੱਚ ਬਹੁਤ ਫਰਕ ਹੁੰਦਾ ਹੈ। ਇੱਥੋਂ ਦੇ ਕੁਦਰਤੀ ਸੋਮਿਆਂ ਵਿੱਚ ਕੱਚਾ ਤੇਲ, ਕੁਦਰਤੀ ਗੈਸ, ਓਜ਼ਕਰਾਈਟ ਅਤੇ ਚੂਨਾ-ਪੱਥਰ ਦੇ ਭੰਡਾਰ ਸ਼ਾਮਿਲ ਹਨ। ਉਜ਼ਬੇਕੀਸਤਾਨ ਦੇ ਹੋਰਨਾਂ ਖੇਤਰਾਂ ਵਾਂਗ, ਇਹ ਵੀ ਆਪਣੇ ਬਹੁਤ ਮਿੱਠੇ ਖ਼ਰਬੂਜ਼ਿਆਂ ਅਤੇ ਤਰਬੂਜ਼ਾਂ ਲਈ ਜਾਣਿਆ ਜਾਂਦਾ ਹੈ, ਪਰ ਅੱਜਕੱਲ੍ਹ ਇੱਥੇ ਸਿੰਜਾਈ ਵਾਲੀ ਜ਼ਮੀਨ ਵਿੱਚ ਹੋਰ ਫ਼ਸਲਾਂ ਦੀ ਖੇਤੀ ਵੀ ਕੀਤੀ ਜਾਣ ਲੱਗੀ ਹੈ, ਜਿਹਨਾਂ ਵਿੱਚ ਕਪਾਹ, ਅਨਾਜ, ਅੰਗੂਰਾਂ ਦੀ ਕਾਸ਼ਤ ਅਤੇ ਸਬਜ਼ੀਆਂ ਸ਼ਾਮਿਲ ਹਨ। ਇੱਥੋਂ ਦੇ ਉਦਯੋਗ ਵਿੱਚ ਧਾਤੂ ਢਾਲਣਾ, ਰਸਾਇਣ ਉਦਯੋਗ, ਛੋਟੇ ਉਦਯੋਗ, ਖਾਦ ਉਦਯੋਗ ਸ਼ਾਮਿਲ ਹਨ। ਪਹਿਲਾ ਕਾਰ ਬਣਾਉਣ ਵਾਲਾ ਪਲਾਂਟ ਮੱਧ ਏਸ਼ੀਆ ਵਿੱਚ ਅੰਦੀਜਾਨ ਖੇਤਰ ਦੇ ਸ਼ਹਿਰ ਅਸਾਕਾ ਵਿੱਚ ਉਜ਼ਬੇਕ-ਕੋਰੀਅਨ ਦੇ ਸਾਂਝੇ ਉੱਦਮ ਨਾਲ ਖੋਲ੍ਹਿਆ ਗਿਆ ਸੀ, ਜਿਸਦਾ ਨਾਂ ਉਜ਼ਡਾਇਵੂ ਹੈ, ਜਿਹੜੀ ਕੰਪਨੀ ਨੈਕਸੀਆ ਅਤੇ ਟਿਕੋ ਕਾਰਾਂ ਬਣਾਉਂਦੀ ਹੈ ਅਤੇ ਛੋਟੀਆਂ ਬੱਸਾਂ ਦਾ ਨਿਰਮਾਣ ਵੀ ਕਰਦੀ ਹੈ। ਪ੍ਰਸ਼ਾਸਕੀ ਜ਼ਿਲ੍ਹੇ![]()
ਹਵਾਲੇ
|
Portal di Ensiklopedia Dunia