ਸਮਰਕੰਦ ਖੇਤਰ
ਸਮਰਕੰਦ ਖੇਤਰ (ਉਜ਼ਬੇਕ: Samarqand viloyati / Самарқанд вилояти / سەمەرقەند ﯞىلايەتى) ਉਜ਼ਬੇਕਿਸਤਾਨ ਦੇ ਖੇਤਰਾਂ ਵਿੱਚੋਂ ਇੱਕ ਹੈ। ਇਹ ਦੇਸ਼ ਦੇ ਕੇਂਦਰ ਵਿੱਚ ਜ਼ਰਫ਼ਸ਼ਾਨ ਨਦੀ ਦੀ ਘਾਟੀ ਵਿੱਚ ਸਥਿਤ ਹੈ। ਇਹ ਤਾਜਿਕਸਤਾਨ, ਨਵੋਈ ਖੇਤਰ, ਜਿਜ਼ਾਖ ਖੇਤਰ ਅਤੇ ਕਸ਼ਕਾਦਾਰਯੋ ਖੇਤਰ ਦੇ ਨਾਲ ਲੱਗਦਾ ਹੈ। ਇਸ ਵਿੱਚ 16,400 ਕਿਮੀ² ਖੇਤਰ ਸ਼ਾਮਲ ਹੈ। ਅਨੁਮਾਨ ਹੈ ਕਿ ਆਬਾਦੀ 2,322,000 ਹੋ ਗਈ ਹੈ, ਜਿਸ ਵਿੱਚ ਲੱਗਪਗ 75% ਪੇਂਡੂ ਖੇਤਰਾਂ ਵਿੱਚ ਰਹਿੰਦੀ ਹੈ। ਸਮਰਕੰਦ ਖੇਤਰ ਦੀ ਸਥਾਪਨਾ 15 ਜਨਵਰੀ 1938 ਨੂੰ ਕੀਤੀ ਗਈ ਸੀ[1] ਅਤੇ ਇਸਨੂੰ 14 ਪ੍ਰਸ਼ਾਸਕੀ ਜ਼ਿਲ੍ਹਿਆਂ ਵਿੱਚ ਵੰਡਿਆ ਗਿਆ, ਜਿਸਦੀ ਰਾਜਧਾਨੀ ਸਮਰਕੰਦ ਹੈ।[2] ਹੋਰ ਮੁੱਖ ਸ਼ਹਿਰਾਂ ਵਿੱਚ ਬੁਲੁਨਗੁਰ, ਜੁਮਾ, ਇਸ਼ਤਿਖੋਨ, ਕੱਟਾ-ਕੁਰਗਨ, ਉਰਗੁਤ ਅਤੇ ਉਕਤੋਸ਼ ਸਾਮਿਲ ਹਨ। ਇਸ ਖੇਤਰ ਦੀ ਜਲਵਾਯੂ ਆਮ ਤੌਰ ਤੇ ਖੁਸ਼ਕ ਮਹਾਂਦੀਪੀ ਜਲਵਾਯੂ ਵਰਗੀ ਹੀ ਹੈ। ![]() ਸਮਰਕੰਦ ਉਜ਼ਬੇਕਿਸਤਾਨ ਵਿੱਚ ਤਾਸ਼ਕੰਤ ਤੋਂ ਬਾਅਦ ਆਰਥਿਕਤਾ, ਵਿਗਿਆਨ ਅਤੇ ਸੱਭਿਆਚਾਰ ਦਾ ਦੂਜਾ ਸਭ ਤੋਂ ਵੱਡਾ ਕੇਂਦਰ ਹੈ। ਉਜ਼ਬੇਕਿਸਤਾਨ ਗਣਤੰਤਰ ਦਾ ਵਿਗਿਆਨ ਅਕਾਦਮੀ ਵਿੱਚ ਪੁਰਾਤੱਤਵ ਵਿਭਾਗ ਦਾ ਇੰਸਟੀਚਿਊਟ ਸਮਰਕੰਦ ਵਿੱਚ ਹੈ। ਇਸ ਖੇਤਰ ਵਿੱਚ ਵਿਸ਼ਵ ਵਿਰਾਸਤ ਟਿਕਾਣਾ ਆਰਕੀਟੈਕਚਰਲ ਸਮਾਰਕਾਂ ਦੁਨੀਆ ਵਿੱਚ ਬਹੁਤ ਮਸ਼ਹੂਰ ਹਨ, ਜਿਹੜੀਆਂ ਇਸਨੂੰ ਦੇਸ਼ ਦਾ ਸਭ ਤੋਂ ਵੱਡਾ ਅੰਤਰ-ਰਾਸ਼ਟਰੀ ਸੈਰ-ਸਪਾਟਾ ਕੇਂਦਰ ਬਣਾਉਂਦੀਆਂ ਹਨ। ਸਮਰਕੰਦ ਖੇਤਰ ਵਿੱਚ ਵੀ ਬਹੁਤ ਮਹੱਤਵਪੂਰਨ ਕੁਦਰਤੀ ਸੋਮੇ ਹਨ, ਜਿਹਨਾਂ ਵਿੱਚ ਮਾਰਬਲ, ਗਰੇਨਾਈਟ, ਚੂਨਾ-ਪੱਥਰ, ਕਾਰਬੋਨੇਟ ਅਤੇ ਚਾਕ ਸ਼ਾਮਿਲ ਹਨ। ਇਸ ਖੇਤਰ ਵਿੱਚ ਮੁੱਖ ਤੌਰ ਤੇ ਕਪਾਹ ਅਤੇ ਦਾਲਾਂ ਦੀ ਖੇਤੀ ਜਾਂਦੀ ਹੈ। ਇਸ ਤੋਂ ਇਲਾਵਾ ਵਾਇਨ ਬਣਾਉਣ ਅਤੇ ਰੇਸ਼ਮ ਕੀੜਾ ਪਾਲਣ ਦੇ ਧੰਦੇ ਵੀ ਕੀਤੇ ਜਾਂਦੇ ਹਨ। ਉਦਯੋਗ ਵਿੱਚ, ਧਾਤੂ ਢਾਲਣਾ (ਜਿਸ ਵਿੱਚ ਗੱਡੀਆਂ ਅਤੇ ਕੰਬਾਇਨ੍ਹਾਂ ਦੇ ਸਪੇਅਰ ਪਾਰਟ), ਭੋਜਨ ਬਣਾਉਣ ਵਾਲੇ ਉਦਯੋਗ, ਕੱਪੜਾ ਅਤੇ ਪੌਟਰੀ ਦੇ ਉਦਯੋਗ ਵੀ ਇਸ ਖੇਤਰ ਵਿੱਚ ਆਮ ਹਨ। ਇਸ ਸ਼ਹਿਰ ਦਾ ਆਵਾਜਾਈ ਢਾਂਚਾ ਵੀ ਬਹੁਤ ਚੰਗੀ ਤਰ੍ਹਾਂ ਵਿਕਸਿਤ ਹੈ, ਜਿਸ ਵਿੱਚ 400 km ਰੇਲਵੇ ਅਤੇ 4100 km ਤੱਕ ਦੀਆਂ ਸੜਕਾਂ ਸ਼ਾਮਿਲ ਹਨ। ਇਸ ਖੇਤਰ ਦਾ ਦੂਰਸੰਚਾਰ ਢਾਂਚਾ ਵੀ ਬਹੁਤ ਚੰਗੀ ਤਰ੍ਹਾਂ ਵਿਕਸਿਤ ਹੈ। ਪ੍ਰਸ਼ਾਸਕੀ ਵਿਭਾਗ![]()
ਜ਼ਿਲ੍ਹਿਆਂ ਦੇ ਨਾਂ ਦੀ ਲੈਟਿਨ ਵਿੱਚ ਤਬਦੀਲੀ ਇਸ ਸਰੋਤ ਤੋ: Samarqand regional web site on gov.uz Archived 2007-07-12 at the Wayback Machine. ਚਾਰ ਸ਼ਹਿਰ ਕਿਸੇ ਸ਼ਹਿਰ ਜਾਂ ਕਸਬੇ ਵਿੱਚ ਨਹੀਂ ਆਉਂਦੇ ਅਤੇ ਇਹਨਾਂ ਦਾ ਖੇਤਰੀ ਮਹੱਤਵ ਕਰਕੇ ਹੀ ਦਰਜਾ ਹੈ: ਸਮਰਕੰਦ, ਕਤਾਕੁਰਗਨ, ਉਕਤੋਸ਼ ਅਤੇ ਉਰਗੁਤ ਹਵਾਲੇ
|
Portal di Ensiklopedia Dunia