ਸਿਰਦਾਰਿਓ ਖੇਤਰ
ਸਿਰਦਾਰਿਓ ਖੇਤਰ (ਉਜ਼ਬੇਕ: Sirdaryo viloyati, Сирдарё вилояти) ਉਜ਼ਬੇਕਿਸਤਾਨ ਦਾ ਇੱਕ ਖੇਤਰ ਹੈ ਅਤੇ ਇਸਦੀ ਰਾਜਧਾਨੀ ਗੁਲੀਸਤੋਨ ਹੈ। ਇਹ ਖੇਤਰ ਦੇਸ਼ ਦੇ ਕੇਂਦਰ ਵਿੱਚ ਸਿਰ ਦਰਿਆ ਦੇ ਖੱਬੇ ਕੰਢੇ ਉੱਤੇ ਪੈਂਦਾ ਹੈ। ਇਸਦੀ ਹੱਦ ਕਜ਼ਾਖਸਤਾਨ, ਤਾਜਿਕਸਤਾਨ, ਤਾਸ਼ਕੰਤ ਖੇਤਰ ਅਤੇ ਜਿਜ਼ਾਖ ਖੇਤਰ ਨਾਲ ਲੱਗਦੀ ਹੈ। ਇਸ ਖੇਤਰ ਦਾ ਖੇਤਰਫਲ 5,100 km² ਹੈ, ਅਤੇ ਬਹੁਤਾ ਹਿੱਸਾ ਮਾਰੂਥਲ ਹੈ, ਜਿਸ ਵਿੱਚ ਖੇਤਰ ਦਾ ਵੱਡਾ ਹਿੱਸਾ ਮਿਰਜਾਚੋਲ ਸਤੈਪੀ ਨੇ ਘੇਰਿਆ ਹੋਇਆ ਹੈ। ਇਸ ਖੇਤਰ ਦੀ ਅਬਾਦੀ ਤਕਰੀਬਨ 648100 ਹੈ।[1] ਪ੍ਰਸ਼ਾਸਨਸਿਰਦਾਰਿਓ ਖੇਤਰ 9 ਪ੍ਰਸ਼ਾਸਨਿਕ ਜ਼ਿਲ੍ਹਿਆਂ ਵਿੱਚ ਵੰਡਿਆ ਹੋਇਆ ਹੈ। ਇਸਦੀ ਰਾਜਧਾਨੀ ਗੁਲੀਸਤੋਨ ਹੈ ਜਿਸਦੀ ਅਬਾਦੀ 54000 ਦੇ ਕਰੀਬ ਹੈ। ਹੋਰ ਸ਼ਹਿਰਾਂ ਵਿੱਚ ਬਖ਼ਤ, ਬੋਯੋਵਤ, ਫ਼ਰਹੋਦ, ਕਾਹਰਾਮੋਨ, ਸੇਹੁਨ, ਸਿਰਦਾਰਿਓ, ਸ਼ੀਰੀਂ ਅਤੇ ਯੰਗੀਯੇਰ ਸ਼ਾਮਿਲ ਹਨ। ਜ਼ਿਲ੍ਹੇ
ਜਲਵਾਯੂਇਸ ਖੇਤਰ ਦੀ ਜਲਵਾਯੂ ਮਹਾਂਦੀਪੀ ਹੈ ਜਿਸ ਵਿੱਚ ਸਰਦੀਆਂ ਅਤੇ ਗਰਮੀਆਂ ਦੇ ਤਾਪਮਾਨ ਵਿੱਚ ਬਹੁਤ ਅੰਤਰ ਹੁੰਦਾ ਹੈ। ਆਰਥਿਕਤਾਇਸ ਖੇਤਰ ਦੀ ਆਰਥਿਕਤਾ ਮੁੱਖ ਤੌਰ ਤੇ ਕਪਾਹ ਅਤੇ ਅਨਾਜਾਂ ਦੀ ਖੇਤੀ ਉੱਪਰ ਟਿਕੀ ਹੋਈ ਹੈ, ਜਿਹੜੀਆਂ ਕਿ ਮੁੱਖ ਤੌਰ ਤੇ ਸਿੰਜਾਈ ਤੇ ਨਿਰਭਰ ਹਨ। ਇਸ ਤੋਂ ਇਲਾਵਾ ਲੋਕ ਪਸ਼ੂ-ਪਾਲਣ ਦਾ ਧੰਦਾ ਵੀ ਕਰਦੇ ਹਨ। ਛੋਟੀਆਂ ਫ਼ਸਲਾਂ ਵਿੱਚ ਘਾਹ ਵਾਲਾ ਚਾਰਾ, ਸਬਜ਼ੀਆਂ, ਖ਼ਰਬੂਜ਼ੇ ਅਤੇ ਤਰਬੂਜ਼, ਕੱਦੂ ਦੀਆਂ ਕਿਸਮਾਂ, ਆਲੂ, ਬਾਜਰਾ ਅਤੇ ਫ਼ਲਾਂ ਦੀਆਂ ਕਈ ਕਿਸਮਾਂ ਅਤੇ ਅੰਗੂਰ ਸ਼ਾਮਿਲ ਹਨ। ਉਦਯੋਗ ਵਿੱਚ ਨਿਰਮਾਣ ਕਰਨ ਵਾਲਾ ਸਮਾਨ, ਸਿੰਜਾਈ ਮਸ਼ੀਨਾਂ ਅਤੇ ਕਪਾਹ ਨਾਲ ਸਬੰਧਿਤ ਉਦਯੋਗ ਆਉਂਦੇ ਹਨ। ਸਿਰਦਰਿਆ ਵਿੱਚ ਉਜ਼ਬੇਕਿਸਤਾਨ ਦਾ ਇੱਕ ਵੱਡਾ ਹਾਈਡਰੋਇਲੈਕਟ੍ਰਿਕ ਪਾਵਰ ਪਲਾਂਟ ਹੈ, ਜਿਹੜਾ ਕਿ ਦੇਸ਼ ਦੀ ਇੱਕ-ਤਿਹਾਈ ਬਿਜਲੀ ਪੈਦਾ ਕਰਦਾ ਹੈ। ਆਸੇ-ਪਾਸੇ ਦੇ ਖੇਤਰਹਵਾਲੇ
|
Portal di Ensiklopedia Dunia