ਕਸ਼ਕਾਦਾਰਯੋ ਖੇਤਰ
ਕਸ਼ਕਾਦਾਰਯੋ ਖੇਤਰ (ਉਜ਼ਬੇਕ: Qashqadaryo viloyati, Қашқадарё вилояти, قەشقەدەريا ۋىلايەتى; old spelling Kashkadarya Region) ਉਜ਼ਬੇਕਿਸਤਾਨ ਦਾ ਇੱਕ ਖੇਤਰ ਹੈ, ਜਿਹੜਾ ਦੇਸ਼ ਦੇ ਦੱਖਣੀ-ਪੂਰਬੀ ਹਿੱਸੇ ਵਿੱਚ ਕਸ਼ਕਾਦਾਰਿਓ ਨਦੀ ਦੀ ਘਾਟੀ ਵਿੱਚ ਪੈਂਦਾ ਹੈ। ਇਹ ਖੇਤਰ ਪਾਮੀਰ-ਅਲੇ ਪਰਬਤਾਂ ਦੀਆਂ ਪੱਛਮੀ ਢਲਾਣਾਂ ਤੇ ਫੈਲਿਆ ਹੋਇਆ ਹੈ। ਇਹ ਤਾਜੀਕਿਸਤਾਨ, ਤੁਰਕਮੇਨੀਸਤਾਨ, ਸਮਰਕੰਦ ਖੇਤਰ, ਬੁਖਾਰਾ ਖੇਤਰ ਅਤੇ ਸੁਰਖਾਨਦਰਿਆ ਖੇਤਰ ਨਾਲ ਲੱਗਦਾ ਹੈ। ਇਸਦਾ ਕੁੱਲ ਖੇਤਰਫਲ 28,400 km² ਹੈ। ਇਸਦੀ ਅਬਾਦੀ 2007 ਦੇ ਅੰਕੜਿਆਂ ਦੇ ਮੁਤਾਬਿਕ 2,067,000 ਹੈ।[1] ਇਸਦਾ ਅਬਾਦੀ ਦਾ 73% ਹਿੱਸਾ ਪਿੰਡਾਂ ਵਿੱਚ ਰਹਿੰਦਾ ਹੈ। ਪ੍ਰਸ਼ਾਸਕੀ ਵਿਭਾਗਇਸਦੀ ਖੇਤਰੀ ਰਾਜਧਾਨੀ ਕਾਰਸ਼ੀ ਹੈ ਜਿਸਦੀ ਅਬਾਦੀ ਤਕਰੀਬਨ 177,000 ਹੈ। ਹੋਰ ਮੁੱਖ ਕਸਬਿਆਂ ਵਿੱਚ ਬੇਸ਼ਕੰਤ, ਚਿਰਾਕਚੀ, ਗੁਜ਼ੋਰ, ਕਿਤਾਬ, ਕੋਸੋਨ, ਮਿਰੀਸ਼ਕੋਰ, ਮੁਬੋਰਕ, ਕਾਮਾਸ਼ੀ, ਸ਼ਾਹਰੀਸਬਜ਼, ਸ਼ੁਰਬਾਜ਼ਾਰ ਅਤੇ ਯੱਕਾਬੋਗ ਆਉਂਦੇ ਹਨ। ![]() ਕਸ਼ਕਾਦਰਯੋ ਖੇਤਰ ਇਸ ਵੇਲੇ (2009 ਤੱਕ [update]) 13 ਜ਼ਿਲ੍ਹਿਆਂ ਵਿੱਚ ਵੰਡਿਆ ਹੋਇਆ ਹੈ।[2]
ਜ਼ਿਲ੍ਹਿਆਂ ਦੇ ਨਾਵਾਂ ਦਾ ਲਾਤੀਨੀਕਰਨ ਉਜ਼ਬੇਕਿਸਤਾਨ ਸਰਕਾਰ ਦੀ ਅਧਿਕਾਰਕ ਵੈਬ-ਸਾਈਟ ਦੇ ਹਿਸਾਬ ਨਾਲ ਕੀਤਾ ਗਿਆ ਹੈ।[2] ਭੂਗੋਲਇਸ ਖੇਤਰ ਦੀ ਜਲਵਾਯੂ ਮਾਰੂਥਲੀ ਮਹਾਂਦੀਪੀ ਜਲਵਾਯੂ ਹੈ ਅਤੇ ਕੁਝ-ਕੁਝ ਅਰਧ-ਖੰਡੀ ਹੈ। ਆਰਥਿਕਤਾਕੁਦਰਤੀ ਸੋਮਿਆਂ ਵਿੱਚ ਪੈਟਰੋਲੀਅਮ ਅਤੇ ਕੁਦਰਤੀ ਗੈਸ ਦੇ ਭੰਡਾਰ ਸ਼ਾਮਿਲ ਹਨ, ਜਿਸ ਵਿੱਚ ਮੁਬਾਰੇਖ ਤੇਲ ਅਤੇ ਗੈਸ ਪ੍ਰੋਸੈਸਿੰਗ ਪਲਾਂਟ ਇਸ ਖੇਤਰ ਦਾ ਸਭ ਤੋਂ ਵੱਡਾ ਉਦਯੋਗ ਹੈ। ਹੋਰ ਉਦਯੋਗਾਂ ਵਿੱਚ ਉੱਨ ਉਦਯੋਗ, ਕੱਪੜਾ, ਲਘੂ ਉਦਯੋਗ, ਖਾਣ ਵਾਲੀਆਂ ਚੀਜ਼ਾਂ ਦਾ ਉਦਯੋਗ ਅਤੇ ਨਿਰਮਾਣ ਕਰਨ ਵਾਲਾ ਸਮਾਨ ਹੈ। ਮੁੱਖ ਖੇਤੀਬਾੜੀ ਧੰਦਿਆਂ ਵਿੱਚ ਕਪਾਹ ਅਤੇ ਹੋਰ ਫ਼ਸਲਾਂ ਅਤੇ ਪਸ਼ੂਪਾਲਣ ਸ਼ਾਮਿਲ ਹਨ। ਸਿੰਜਾਈ ਦਾ ਬੁਨਿਆਦੀ ਢਾਂਚਾ ਬਹੁਤ ਵਧੀਆ ਹੈ, ਜਿਸ ਵਿੱਚ ਤੋਲੀਮਾਰਜੋਨ ਸਰੋਵਰ ਬਹੁਤ ਹੀ ਭਰੋਸੇਮੰਦ ਪਾਣੀ ਦਾ ਸੋਮਾ ਹੈ। ਇਸ ਖੇਤਰ ਦਾ ਆਵਾਜਾਈ ਢਾਂਚਾ ਵੀ ਬਹੁਤ ਵਧੀਆ ਹੈ, ਜਿਸ ਵਿੱਚ 350 km ਰੇਲਵੇ ਲਾਇਨ੍ਹਾਂ ਅਤੇ 4000 km ਸੜਕਾਂ ਸ਼ਾਮਿਲ ਹਨ। ਸੱਭਿਆਚਾਰਸ਼ਾਹਰੀਸਬਜ਼ ਦਾ ਸ਼ਹਿਰ ਜਿੱਥੇ ਆਮਿਰ ਤੈਮੂਰ ਦਾ ਜਨਮ ਹੋਇਆ ਸੀ, ਇਸ ਖੇਤਰ ਦਾ ਮੁੱਖ ਸੈਰ-ਸਪਾਟਾ ਕੇਂਦਰ ਹੈ। ਇਸ ਖੇਤਰ ਦੇ ਲੋਕ ਸੈਲਾਨੀਆਂ ਨਾਲ ਬਹੁਤ ਵਧੀਆ ਤਰੀਕੇ ਨਾਲ ਪੇਸ਼ ਆਉਂਦੇ ਹਨ। ਕਸ਼ਕਾਦਰਯੋ ਖੇਤਰ ਦੇ ਆਸੇ-ਪਾਸੇ ਦੇ ਖੇਤਰਹਵਾਲੇ
|
Portal di Ensiklopedia Dunia