ਉਮਰ ਅਕਮਲ
ਉਮਰ ਅਕਮਲ (Urdu: عمر اکمل; ਜਨਮ 26 ਮਈ 1990) ਇੱਕ ਪਾਕਿਸਤਾਨੀ ਕ੍ਰਿਕਟ ਖਿਡਾਰੀ ਹੈ। ਉਸਨੇ ਆਪਣਾ ਪਹਿਲਾ ਇੱਕ ਦਿਨਾ ਅੰਤਰਰਾਸ਼ਟਰੀ ਕ੍ਰਿਕਟ ਮੈਚ 1 ਅਗਸਤ 2009 ਨੂੰ ਸ੍ਰੀ ਲੰਕਾ ਖਿਲਾਫ਼ ਖੇਡਿਆ ਸੀ ਅਤੇ ਆਪਣਾ ਪਹਿਲਾ ਟੈਸਟ ਕ੍ਰਿਕਟ ਮੈਚ ਨਿਊਜ਼ੀਲੈਂਡ ਖਿਲਾਫ਼ 23 ਨਵੰਬਰ 2009 ਨੂੰ ਖੇਡਿਆ ਸੀ। ਉਹ ਸੱਜੇ ਹੱਥ ਦਾ ਬੱਲੇਬਾਜ਼ ਹੈ ਅਤੇ ਸੱਜੇ ਹੱਥ ਨਾਲ ਆਫ਼-ਸਪਿਨ ਗੇਂਦਬਾਜ਼ੀ ਕਰਦਾ ਹੈ। ਉਸਦੇ ਭਰਾ ਵੀ ਰਾਸ਼ਟਰੀ ਕ੍ਰਿਕਟ ਖੇਡਦੇ ਹਨ ਅਤੇ ਓਨ੍ਹਾਂ ਦੇ ਨਾਮ ਅਦਨਾਨ ਅਕਮਲ ਅਤੇ ਕਮਰਾਨ ਅਕਮਲ ਹਨ। ਉਮਰ ਅਕਮਲ ਦੀ ਪਤਨੀ ਦਾ ਨਾਮ ਨੂਰ ਫ਼ਾਤਿਮਾ ਹੈ। ਉਸਨੇ ਮੁਹੰਮਦ ਹਫ਼ੀਜ਼ ਅਤੇ ਸ਼ੋਏਬ ਮਲਿਕ ਵਾਂਗ ਕੈਰੇਬੀਆਈ ਪ੍ਰੀਮੀਅਰ ਲੀਗ ਵਿੱਚ ਫ਼ਰੈਂਚਾਇਜ਼ੀ ਖਿਡਾਰੀ ਵਜੋਂ ਖੇਡਣ ਦੀ ਘੋਸ਼ਣਾ ਕਰ ਦਿੱਤੀ ਸੀ।[1] ਸ਼ੁਰੂਆਤੀ ਖੇਡ-ਜੀਵਨ![]() ਉਮਰ ਅਕਮਲ ਨੇ ਪਾਕਿਸਤਾਨ ਵੱਲੋਂ 2008 ਅੰਡਰ/19 ਕ੍ਰਿਕਟ ਵਿਸ਼ਵ ਕੱਪ ਜੋ ਕਿ ਮਲੇਸ਼ੀਆ ਵਿੱਚ ਹੋਇਆ ਸੀ, ਵਿੱਚ ਭਾਗ ਲਿਆ ਸੀ। ਅੰਡਰ-19 ਪੱਧਰ 'ਤੇ ਸਫ਼ਲ ਹੋਣ ਤੋਂ ਬਾਅਦ ਉਸ ਨੇ ਪਹਿਲੇ ਦਰਜੇ ਦੀ ਕ੍ਰਿਕਟ ਖੇਡਣ ਲਈ ਸਮਝੌਤਾ ਕਰ ਲਿਆ ਅਤੇ 2007-08 ਦੀ ਕੁਏਦ-ਈ-ਅਜ਼ਾਮ ਟਰਾਫ਼ੀ ਵਿੱਚ ਵੀ ਉਸਨੇ ਭਾਗ ਲਿਆ। ਇਸ ਸਮੇਂ ਉਹ ਸੂਈ ਉੱਤਰੀ ਗੈਸ ਕੰਪਨੀ ਕ੍ਰਿਕਟ ਟੀਮ ਵੱਲੋਂ ਖੇਡ ਰਿਹਾ ਸੀ। ਫਿਰ ਉਹ ਹੌਲੀ ਹੌਲੀ ਵਧਦਾ ਗਿਆ ਅਤੇ ਇਸ ਤਰ੍ਹਾਂ ਉਹ ਪਾਕਿਸਤਾਨ ਕ੍ਰਿਕਟ ਟੀਮ ਦਾ ਮੈਂਬਰ ਬਣ ਗਿਆ। ਅਕਮਲ ਕੋਈ ਸ਼ਾਂਤ ਢੰਗ ਨਾਲ ਖੇਡਣ ਵਾਲਾ ਕ੍ਰਿਕਟ ਖਿਡਾਰੀ ਨਹੀਂ ਹੈ। ਉਸਨੇ ਆਪਣੇ ਛੇਵੇਂ ਪਹਿਲੇ ਦਰਜੇ ਦਾ ਮੈਚ ਵਿੱਚ ਹੀ 225 ਗੇਂਦਾ 'ਤੇ 248 ਦੌੜਾਂ ਬਣਾ ਦਿੱਤੀਆਂ ਸਨ, ਜਿਸਦੇ ਵਿੱਚ ਉਸਦੇ ਚਾਰ ਛਿੱਕੇ ਵੀ ਸ਼ਾਮਿਲ ਸਨ।[2] ਫਿਰ ਆਪਣੇ 8ਵੇਂ ਪਹਿਲੇ ਦਰਜੇ ਦਾ ਮੈਚ ਵਿੱਚ ਉਸਨੇ 170 ਗੇਂਦਾ ਉੱਪਰ 186 ਦੌੜਾਂ ਬਣਾ ਦਿੱਤੀਆਂ ਸਨ ਅਤੇ ਉਹ ਬਿਨਾ ਆਊਟ ਹੋਏ ਵਾਪਿਸ ਪਰਤਿਆ ਸੀ। ਉਹ ਜਿਆਦਾਤਰ ਤੀਸਰੇ ਸਥਾਨ 'ਤੇ ਆ ਕੇ ਬੱਲੇਬਾਜ਼ੀ ਕਰਦਾ ਰਿਹਾ ਹੈ। ਸ਼ੁਰੂਆਤੀ ਓਡੀਆਈ ਖੇਡ-ਜੀਵਨਇੱਕ ਮੁਲਾਕਾਤ (ਇੰਟਰਵਿਊ) ਦੌਰਾਨ ਉਮਰ ਅਕਮਲ ਨੇ ਕਿਹਾ ਸੀ ਕਿ " ਮੇਰਾ ਸੁਪਨਾ ਹੈ ਕਿ ਮੈਂ ਕਮਰਾਨ ਭਾਈ (ਭਰਾ) ਵਾਂਗ ਇੱਕ ਦਿਨ ਪਾਕਿਸਤਾਨ ਲਈ ਕ੍ਰਿਕਟ ਖੇਡਾਂ ਅਤੇ ਮੈਂ ਇਸ ਸੁਪਨੇ ਨੂੰ ਸੱਚ ਕਰਨ ਲਈ ਪੂਰੀ ਮਿਹਨਤ ਕਰਾਂਗਾ ਅਤੇ ਨਿਸ਼ਾਨੇ 'ਤੇ ਪੁੱਜਾਂਗਾ।"[3] ਸੋ ਇਹ ਸੁਪਨਾ ਉਦੋਂ ਸਾਕਾਰ ਹੋਇਆ ਜਦੋਂ ਉਮਰ ਅਕਮਲ ਨੂੰ ਪਾਕਿਸਤਾਨ ਦੀ ਇੱਕ ਦਿਨਾ ਅੰਤਰਰਾਸ਼ਟਰੀ ਟੀਮ ਵਿੱਚ ਸ੍ਰੀ ਲੰਕਾ ਖਿਲਾਫ਼ ਖੇਡਣ ਲਈ ਜੁਲਾਈ/ਅਗਸਤ 2009 ਵਿੱਚ ਚੁਣ ਲਿਆ ਗਿਆ ਸੀ। ਇਸ ਸੀਰੀਜ਼ ਦੇ ਪਹਿਲੇ ਮੈਚ ਵਿੱਚ ਤਾਂ ਉਮਰ ਨਹੀਂ ਖੇਡ ਪਾਇਆ ਪਰੰਤੂ ਦੂਸਰੇ ਮੈਚ ਵਿੱਚ ਮੋਹੰਮਦ ਯੂਸਫ਼ ਦੀ ਥਾਂ ਮਿਡਲ-ਆਰਡਰ ਵਿੱਚ ਉਸਨੂੰ ਬੱਲੇਬਾਜ਼ ਕਰਨ ਦਾ ਮੌਕਾ ਮਿਲਿਆ। ਉਸਨੇ ਆਪਣੇ ਖੇਡ-ਜੀਵਨ ਦੇ ਇਸ ਦੂਸਰੇ ਓਡੀਆਈ ਮੈਚ ਵਿੱਚ ਹੀ ਪਹਿਲੀ ਵਾਰ ਪੰਜਾਹ ਤੋਂ ਉੱਪਰ ਦੌੜਾਂ ਬਣਾਈਆਂ ਅਤੇ ਇਸ ਤੋਂ ਅਗਲੇ ਮੈਚ ਵਿੱਚ ਉਸ ਨੇ ਸੈਂਕਡ਼ਾ ਬਣਾ ਦਿੱਤਾ। ਇਸ ਦੇ ਬਦਲੇ ਉਮਰ ਅਕਮਲ ਨੂੰ ਉਸਦੀ ਸ਼ਾਨਦਾਰ ਬੱਲੇਬਾਜ਼ੀ ਲਈ ਪਹਿਲੀ ਵਾਰ ਮੈਨ ਆਫ਼ ਦਾ ਮੈਚ ਇਨਾਮ ਦਿੱਤਾ ਗਿਆ।[4] ਇਸ ਪ੍ਰਦਰਸ਼ਨ ਨੂੰ ਦੇਖਦੇ ਹੋਏ ਉਸਨੂੰ ਚੈਂਪੀਅਨ ਟਰਾਫ਼ੀ ਲਈ ਖੇਡਣ ਵਾਲੀ ਟੀਮ ਵਿੱਚ ਸ਼ਾਮਿਲ ਕਰ ਲਿਆ ਗਿਆ ਸੀ। ਹਵਾਲੇ
ਬਾਹਰੀ ਕਡ਼ੀਆਂ
|
Portal di Ensiklopedia Dunia