ਕਮਰਾਨ ਅਕਮਲ
کامران اکمل
 |
|
ਪੂਰਾ ਨਾਮ | ਕਮਰਾਨ ਅਕਮਲ |
---|
ਜਨਮ | (1982-01-13) 13 ਜਨਵਰੀ 1982 (ਉਮਰ 43) ਲਾਹੌਰ, ਪੰਜਾਬ, ਪਾਕਿਸਤਾਨ |
---|
ਕੱਦ | 5 ft 6 in (1.68 m) |
---|
ਬੱਲੇਬਾਜ਼ੀ ਅੰਦਾਜ਼ | ਸੱਜੂ ਬੱਲੇਬਾਜ਼ |
---|
ਗੇਂਦਬਾਜ਼ੀ ਅੰਦਾਜ਼ | ਸੱਜੇ-ਹੱਥੀਂ (ਮੱਧਮ ਗਤੀ ਨਾਲ) |
---|
ਭੂਮਿਕਾ | ਵਿਕਟ-ਰੱਖਿਅਕ ਬੱਲੇਬਾਜ਼ |
---|
ਪਰਿਵਾਰ | ਅਦਨਾਨ ਅਕਮਲ (ਭਰਾ) ਉਮਰ ਅਕਮਲ (ਭਰਾ) |
---|
|
ਰਾਸ਼ਟਰੀ ਟੀਮ | |
---|
ਪਹਿਲਾ ਟੈਸਟ (ਟੋਪੀ 172) | 9 ਨਵੰਬਰ 2002 ਬਨਾਮ ਜ਼ਿੰਬਾਬਵੇ |
---|
ਆਖ਼ਰੀ ਟੈਸਟ | 26 ਅਗਸਤ 2010 ਬਨਾਮ ਇੰਗਲੈਂਡ |
---|
ਪਹਿਲਾ ਓਡੀਆਈ ਮੈਚ (ਟੋਪੀ 143) | 23 ਨਵੰਬਰ 2002 ਬਨਾਮ ਜ਼ਿੰਬਾਬਵੇ |
---|
ਆਖ਼ਰੀ ਓਡੀਆਈ | 6 ਜਨਵਰੀ 2013 ਬਨਾਮ ਭਾਰਤ |
---|
ਓਡੀਆਈ ਕਮੀਜ਼ ਨੰ. | 23 |
---|
|
---|
|
ਸਾਲ | ਟੀਮ |
2005-2012 | ਲਾਹੌਰ ਲਾਇਨਜ਼ |
---|
2012-2014 | ਲਾਹੌਰ ਈਗਲਜ਼ |
---|
2008 | ਰਾਜਸਥਾਨ ਰੌਇਲਜ਼ |
---|
2015 | ਮੁਲਤਾਨ ਟਾਈਗਰਜ਼ |
---|
2015 | ਤ੍ਰਿੰਬਾਗੋ ਨਾਈਟ ਰਾਈਡਰਜ਼ |
---|
2015 | ਚਿਤਾਗੌਂਗ ਵਿਨਕਿੰਗਜ਼ |
---|
2016-ਵਰਤਮਾਨ | ਪੇਸ਼ਾਵਰ ਜ਼ਾਲਮੀ |
---|
|
---|
|
|
|
---|
|
ਕਮਰਾਨ ਅਕਮਲ (Urdu: کامران اکمل; (ਜਨਮ 13 ਜਨਵਰੀ 1982) ਇੱਕ ਪਾਕਿਸਤਾਨੀ ਕ੍ਰਿਕਟ ਖਿਡਾਰੀ ਹੈ। ਉਸਦੇ ਭਰਾ ਵੀ ਕ੍ਰਿਕਟ ਖੇਡਦੇ ਹਨ ਅਤੇ ਓਨਾਂ ਦਾ ਨਾਮ ਅਦਨਾਨ ਅਕਮਲ ਅਤੇ ਉਮਰ ਅਕਮਲ ਹੈ। ਕਮਰਾਨ ਆਪਣੇ ਭਰਾਵਾਂ ਵਾਂਗ ਹੀ ਪੱਕੇ ਤੌਰ 'ਤੇ ਕ੍ਰਿਕਟ ਖੇਡਦਾ ਆ ਰਿਹਾ ਅਤੇ ਉਹ ਪਾਕਿਸਤਾਨ ਕ੍ਰਿਕਟ ਟੀਮ ਵਿੱਚ ਬਤੌਰ ਵਿਕਟ-ਰੱਖਿਅਕ ਬੱਲੇਬਾਜ਼ ਵਜੋਂ ਖੇਡਦਾ ਹੈ। 2006 ਵਿੱਚ ਕਮਰਾਨ ਦਾ ਵਿਆਹ ਹੋ ਗਿਆ ਸੀ ਅਤੇ ਉਹ ਆਪਣੀ ਪਤਨੀ ਅਇਜ਼ਾ ਅਤੇ ਬੇਟੀ ਲਇਬਾ ਨਾਲ ਰਹਿ ਰਿਹਾ ਹੈ।[1] ਕਮਰਾਨ ਨੇ ਲਾਹੌਰ ਦੇ ਬੈਕਨਹਾਊਸ ਸਕੂਲ ਤੋਂ ਗ੍ਰੈਜੂਏਸ਼ਨ ਕੀਤੀ ਹੋਈ ਹੈ।[2] ਉਹ ਸੱਜੇ ਹੱਥ ਦਾ ਬੱਲੇਬਾਜ਼ ਹੈ ਅਤੇ ਪਾਕਿਸਤਾਨ ਕ੍ਰਿਕਟ ਟੀਮ ਵੱਲੋਂ ਟੈਸਟ ਕ੍ਰਿਕਟ, ਇੱਕ ਦਿਨਾ ਅੰਤਰਰਾਸ਼ਟਰੀ ਕ੍ਰਿਕਟ ਅਤੇ ਟਵੰਟੀ ਟਵੰਟੀ ਕ੍ਰਿਕਟ ਖੇਡਦਾ ਹੈ।[3] ਉਸਨੇ ਆਪਣੇ ਅੰਤਰਰਾਸ਼ਟਰੀ ਖੇਡ-ਜੀਵਨ ਦੀ ਸ਼ੁਰੂਆਤ ਨਵੰਬਰ 2002 ਵਿੱਚ ਹਰਾਰੇ ਸਪੋਰਟਸ ਕਲੱਬ ਵਿਖੇ ਟੈਸਟ ਮੈਚ ਖੇਡਦੇ ਹੋਏ ਕੀਤੀ ਸੀ ਅਤੇ ਇਸ ਮੈਚ ਵਿੱਚ ਪਾਕਿਸਤਾਨ ਜੇਤੂ ਰਿਹਾ ਸੀ।[4] ਉਸਨੇ 53 ਟੈਸਟ ਮੈਚ ਖੇਡਦੇ ਹੋਏ 2,648 ਦੌੜਾਂ ਬਣਾਈਆਂ ਹਨ ਅਤੇ ਇਸ ਵਿੱਚ ਉਸਦੇ 6 ਸੈਂਕਡ਼ੇ ਵੀ ਸ਼ਾਮਿਲ ਹਨ। ਜਦਕਿ 137 ਓਡੀਆਈ ਖੇਡਦੇ ਹੋਏ ਉਸਨੇ ਪੰਜ ਸੈਂਕਡ਼ਿਆਂ ਦੀ ਮਦਦ ਨਾਲ 2,924 ਦੌੜਾਂ ਬਣਾਈਆਂ ਹਨ। ਟਵੰਟੀ20 ਕ੍ਰਿਕਟ ਵਿੱਚ ਉਸਦੀਆਂ 704 ਦੌੜਾਂ ਹਨ।[3] ਵਿਕਟ-ਰੱਖਿਅਕ ਵਜੋਂ ਉਸਨੇ 206 ਬੱਲੇਬਾਜ਼ਾਂ ਨੂੰ ਟੈਸਟ ਕ੍ਰਿਕਟ ਵਿੱਚ, 169 ਨੂੰ ਓਡੀਆਈ ਵਿੱਚ ਅਤੇ 52 ਬੱਲੇਬਾਜ਼ਾਂ ਨੂੰ ਟਵੰਟੀ20 ਕ੍ਰਿਕਟ ਵਿੱਚ ਆਊਟ ਕੀਤਾ ਹੈ।
ਆਈਪੀਐੱਲ ਖੇਡ-ਜੀਵਨ
ਕਮਰਾਨ ਅਕਮਲ ਨੇ ਰਾਜਸਥਾਨ ਰੋਇਅਲਜ਼ ਨਾਲ ਇੰਡੀਅਨ ਪ੍ਰੀਮੀਅਰ ਲੀਗ ਖੇਡਣ ਲਈ ਸਮਝੌਤਾ ਕੀਤਾ ਸੀ। ਸੋ ਆਈਪੀਐੱਲ ਸੀਜ਼ਨ ਖੇਡਦੇ ਹੋਏ ਉਸਨੂੰ ਰਾਜਸਥਾਨ ਦੀ ਟੀਮ ਵਿੱਚ ਬਤੌਰ ਵਿਕਟ-ਰੱਖਿਅਕ ਅਤੇ ਟਾਪ-ਆਰਡਰ ਬੱਲੇਬਾਜ਼ ਵਜੋਂ ਪੰਜ ਮੈਚ ਖੇਡਣ ਦਾ ਮੌਕਾ ਮਿਲਿਆ ਅਤੇ ਇਸ ਵਿੱਚ ਆਈਪੀਐੱਲ ਦਾ ਫ਼ਾਈਨਲ ਮੁਕਾਬਲਾ ਵੀ ਸ਼ਾਮਿਲ ਸੀ, ਜੋ ਕਿ ਚੇਨੱਈ ਸੁਪਰ ਕਿੰਗਜ਼ ਖਿਲਾਫ਼ ਹੋਇਆ ਸੀ। ਉਸਨੇ ਇਸ ਫ਼ਾਈਨਲ ਮੁਕਾਬਲੇ ਵਿੱਚ ਖੇਡਦੇ ਹੋਏ ਦੋ ਕੈਚ ਲਏ ਅਤੇ ਜਦੋਂ ਦੌੜਾਂ ਬਣਾਉਣ ਦੀ ਵਾਰੀ ਆਈ ਤਾਂ ਉਹ ਛੇ ਦੌੜਾਂ ਬਣਾ ਕੇ ਰਨ-ਆਊਟ ਹੋ ਗਿਆ ਸੀ। ਫਿਰ ਵੀ ਰਾਜਸਥਾਨ ਰੋਇਅਲਜ਼ ਦੀ ਟੀਮ ਨੇ ਅੰਤਿਮ ਸਮੇਂ ਵਧੀਆ ਖੇਡਦੇ ਹੋਏ ਇਹ ਮੈਚ ਜਿੱਤ ਲਿਆ ਸੀ। ਫਿਰ 2009 ਵਿੱਚ ਅਤੇ ਇਸ ਤੋਂ ਬਾਅਦ ਕਮਰਾਨ ਅਕਮਲ ਇਹ ਟੂਰਨਾਮੈਂਟ ਨਾ ਖੇਡ ਸਕਿਆ ਕਿਉਂਕਿ 2008 ਮੁੰਬਈ ਹਮਲੇ ਕਾਰਨ ਪਾਕਿਸਤਾਨੀ ਕ੍ਰਿਕਟ ਖਿਡਾਰੀਆਂ ਦਾ ਇੰਡੀਅਨ ਪ੍ਰੀਮੀਅਰ ਲੀਗ ਖੇਡਣਾ ਬੰਦ ਕਰ ਦਿੱਤਾ ਗਿਆ ਸੀ।
ਅੰਤਰਰਾਸ਼ਟਰੀ ਸੈਂਕਡ਼ੇ
ਹਵਾਲੇ
ਬਾਹਰੀ ਕਡ਼ੀਆਂ