ਸ਼ੋਏਬ ਮਲਿਕ
ਸ਼ੋਏਬ ਮਲਿਕ (ਪੰਜਾਬੀ, Urdu: شعیب ملک (ਜਨਮ 1 ਫਰਵਰੀ 1982) ਇੱਕ ਪਾਕਿਸਤਾਨੀ ਕ੍ਰਿਕਟ ਖਿਡਾਰੀ ਹੈ ਅਤੇ ਪਾਕਿਸਤਾਨ ਕ੍ਰਿਕਟ ਟੀਮ ਦਾ ਸਾਬਕਾ ਕਪਤਾਨ ਹੈ। ਉਸਨੇ ਆਪਣਾ ਪਹਿਲਾ ਇੱਕ ਦਿਨਾ ਅੰਤਰਰਾਸ਼ਟਰੀ ਮੈਚ 1999 ਈਸਵੀ ਵਿੱਚ ਵੈਸਟ ਇੰਡੀਜ਼ ਖਿਲਾਫ਼ ਖੇਡਿਆ ਸੀ ਅਤੇ ਆਪਣਾ ਪਹਿਲਾ ਟੈਸਟ ਕ੍ਰਿਕਟ ਮੈਚ 2001 ਵਿੱਚ ਬੰਗਲਾਦੇਸ਼ ਦੀ ਕ੍ਰਿਕਟ ਟੀਮ ਖਿਲਾਫ਼ ਖੇਡਿਆ ਸੀ। 3 ਨਵੰਬਰ 2015 ਨੂੰ ਸ਼ੋਏਬ ਨੇ ਟੈਸਟ ਕ੍ਰਿਕਟ ਤੋਂ ਸੰਨਿਆਸ ਦੀ ਘੋਸ਼ਣਾ ਕਰ ਦਿੱਤੀ ਸੀ ਅਤੇ ਉਸਨੇ ਕਿਹਾ ਕਿ ਉਹ 2019 ਕ੍ਰਿਕਟ ਵਿਸ਼ਵ ਕੱਪ 'ਤੇ ਆਪਣਾ ਧਿਆਨ ਦੇਣਾ ਚਾਹੇਗਾ।[1] ਸ਼ੋਏਬ ਮਲਿਕ ਨੇ 100 ਤੋਂ ਜਿਆਦਾ ਓਡੀਆਈ ਵਿਕਟਾਂ ਲਈਆਂ ਹਨ ਅਤੇ ਉਸਦੀ ਬੱਲੇਬਾਜ਼ੀ ਔਸਤ ਟੈਸਟ ਕ੍ਰਿਕਟ ਅਤੇ ਇੱਕ ਦਿਨਾ ਅੰਤਰਰਾਸ਼ਟਰੀ ਮੈਚਾਂ ਵਿੱਚ 30 ਦੇ ਲਗਭਗ ਹੈ। ਉਸਨੂੰ ਆਪਣੀ ਗੇਂਦਬਾਜ਼ੀ ਲਈ ਕੂਹਣੀ ਦੀ ਸਰਜਰੀ ਕਰਾਉਣੀ ਪਈ ਸੀ। ਜੂਨ 2008 ਵਿੱਚ ਆਈਸੀਸੀ ਓਡੀਆਈ ਰੈਂਕਿੰਗ ਵਿੱਚ ਉਹ ਸ਼ਾਹਿਦ ਅਫ਼ਰੀਦੀ ਤੋਂ ਬਾਅਦ ਦੂਸਰੇ ਸਥਾਨ 'ਤੇ ਸੀ।[2] ਮਾਰਚ 2010 ਵਿੱਚ ਸ਼ੋਏਬ ਮਲਿਕ ਉੱਪਰ ਅੰਤਰਰਾਸ਼ਟਰੀ ਕ੍ਰਿਕਟ 'ਤੇ ਪਾਕਿਸਤਾਨ ਕ੍ਰਿਕਟ ਬੋਰਡ ਦੁਆਰਾ ਬੈਨ (ਰੋਕ) ਲਗਾ ਦਿੱਤਾ ਗਿਆ ਸੀ, ਇਹ ਬੈਨ ਇੱਕ ਸਾਲ ਲਈ ਸੀ ਪਰੰਤੂ ਇਹ ਬੈਨ ਤਿੰਨ ਮਹੀਨਿਆਂ ਬਾਅਦ ਹਟਾ ਦਿੱਤਾ ਗਿਆ ਸੀ। ਨਿੱਜੀ ਜੀਵਨ12 ਅਪ੍ਰੈਲ 2010 ਨੂੰ ਸ਼ੋਏਬ ਮਲਿਕ ਦਾ ਵਿਆਹ ਅੰਤਰਰਾਸ਼ਟਰੀ ਭਾਰਤੀ ਟੈਨਿਸ ਖਿਡਾਰਨ ਸਾਨੀਆ ਮਿਰਜ਼ਾ ਨਾਲ ਹੋ ਗਿਆ ਸੀ।[3] ਇਹ ਵਿਆਹ ਤਾਜ ਕ੍ਰਿਸ਼ਨਾ ਹੋਟਲ, ਹੈਦਰਾਬਾਦ ਵਿੱਚ ਇਸਲਾਮੀ ਰੀਤੀ ਰਿਵਾਜਾਂ ਅਨੁਸਾਰ ਹੋਇਆ ਸੀ।[4][5] ਵਾਲੀਮਾ (ਇਸਲਾਮੀ ਰਿਵਾਜ) ਓਹਨਾਂ ਨੇ ਲਾਹੌਰ ਵਿੱਚ ਕੀਤਾ।[6] ਸ਼ੁਰੂਆਤੀ ਖੇਡ-ਜੀਵਨਸ਼ੋਏਬ ਮਲਿਕ ਪਹਿਲਾਂ ਗਲੀਆਂ ਵਿੱਚ ਕ੍ਰਿਕਟ ਖੇਡਿਆ ਕਰਦਾ ਸੀ। ਉਸਨੇ ਕ੍ਰਿਕਟ ਨੂੰ ਗੰਭੀਰਤਾ ਨਾਲ 1993/94 ਵਿੱਚ ਲਿਆ, ਜਦੋਂ ਉਸਨੇ ਸਿਆਲਕੋਟ ਵਿੱਚ ਇਮਰਾਨ ਖ਼ਾਨ ਦੀ ਕੋਚਿੰਗ ਲੈਣੀ ਸ਼ੁਰੂ ਕੀਤੀ। ਸ਼ੋਏਬ ਦਾ ਪਰਿਵਾਰ ਚਾਹੁੰਦਾ ਸੀ ਕਿ ਉਹ ਪੜ੍ਹਾਈ ਵਿੱਚ ਅੱਗੇ ਵਧੇ, ਇਸ ਲਈ ਉਸਨੂੰ ਪਰਿਵਾਰ ਸਾਹਮਣੇ ਕਾਫੀ ਸੰਘਰਸ਼ ਕਰਨਾ ਪਿਆ।1996 ਵਿੱਚ ਮਲਿਕ ਨੇ ਅੰਡਰ-15 ਕ੍ਰਿਕਟ ਵਿਸ਼ਵ ਕੱਪ ਲਈ ਟਰਾਇਲ ਦਿੱਤੇ ਅਤੇ ਉਸਨੂੰ ਗੇਂਦਬਾਜ਼ੀ ਲਈ ਚੁਣ ਲਿਆ ਗਿਆ।[7] 2016 ਪਾਕਿਸਤਾਨ ਸੁਪਰ ਲੀਗਸ਼ੋਏਬ ਮਲਿਕ ਪਹਿਲੇ ਪਾਕਿਸਤਾਨ ਸੁਪਰ ਲੀਗ ਟੂਰਨਾਮੈਂਟ ਵਿੱਚ ਕਰਾਚੀ ਕਿੰਗਜ ਟੀਮ ਦਾ ਕਪਤਾਨ ਨਿਯੁਕਤ ਕੀਤਾ ਗਿਆ ਸੀ। ਉਸਦੀ ਕਪਤਾਨੀ ਹੇਠ ਖੇਡਦੇ ਹੋਏ ਕਰਾਚੀ ਕਿੰਗਜ ਟੀਮ ਨੇ ਸਾਰੇ ਟੂਰਨਾਮੈਂਟ ਵਿੱਚ ਸਿਰਫ਼ ਦੋ ਮੈਚ ਹੀ ਜਿੱਤੇ ਅਤੇ ਉਸਦੀ ਆਪਣੀ ਬੱਲੇਬਾਜ਼ੀ 'ਤੇ ਵੀ ਇਸਦਾ ਅਸਰ ਪਿਆ। ਸੋ ਇਸ ਕਰਕੇ ਟੂਰਨਾਮੈਂਟ ਦੇ ਆਖ਼ਰੀ ਮੈਚ ਵਿੱਚ ਉਸਨੇ ਕਪਤਾਨੀ ਰਵੀ ਬੋਪਾਰਾ ਨੂੰ ਦੇ ਦਿੱਤੀ ਅਤੇ ਆਪ ਇੱਕ ਖਿਡਾਰੀ ਵਜੋਂ ਟੀਮ ਵਿੱਚ ਸ਼ਾਮਿਲ ਹੋ ਕੇ ਖੇਡਣ ਲੱਗਾ। ਹਵਾਲੇ
|
Portal di Ensiklopedia Dunia