ਕਰਾਕਲਪਾਕ ਭਾਸ਼ਾ
ਕਰਾਕਲਪਾਕ ਇੱਕ ਤੁਰਕੀ ਭਾਸ਼ਾ ਹੈ ਜਿਹੜੀ ਕਰਾਕਲਪਾਕਾਂ ਦੁਆਰਾ ਕਰਾਕਲਪਾਕਸਤਾਨ ਵਿੱਚ ਬੋਲੀ ਜਾਂਦੀ ਹੈ। ਇਹ ਦੋ ਉਪ-ਭਾਸ਼ਾਵਾਂ ਵਿੱਚ ਵੰਡੀ ਹੋਈ ਹੈ, ਉੱਤਰ-ਪੂਰਬੀ ਕਰਾਕਲਪਾਕ ਅਤੇ ਦੱਖਣ-ਪੂਰਬੀ ਕਰਾਕਲਪਾਕ। ਇਸ ਭਾਸ਼ਾ ਦੀ ਕਜ਼ਾਖ਼ ਨਾਲ ਬਹੁਤ ਨੇੜਤਾ ਹੈ।[2] ਵਰਗੀਕਰਨਕਰਾਕਲਪਾਕ ਕਿਪਚਕ ਭਾਸ਼ਾਵਾਂ ਦੀ ਮੈਂਬਰ ਹੈ ਅਤੇ ਤੁਰਕੀ ਭਾਸ਼ਾਵਾਂ ਦੀ ਇੱਕ ਸ਼ਾਖਾ ਹੈ, ਜਿਸ ਵਿੱਚ ਤਾਤਾਰ, ਕੁਮਿਕ, ਨੋਗਈ ਅਤੇ ਕਜ਼ਾਖ਼ ਸ਼ਾਮਿਲ ਹਨ। ਇਸਦੀ ਉਜ਼ਬੇਕ ਨਾਲ ਨੇੜਤਾ ਦੇ ਕਾਰਨ ਇਸ ਭਾਸ਼ਾ ਦੀ ਸ਼ਬਦਾਵਲੀ ਅਤੇ ਵਿਆਕਰਨ ਉਜ਼ਬੇਕ ਤੋਂ ਕਾਫ਼ੀ ਪ੍ਰਭਾਵਿਤ ਹੈ। ਤੁਰਕੀ ਭਾਸ਼ਾ ਦੇ ਵਾਂਗ, ਕਰਾਕਲਪਾਕ ਭਾਸ਼ਾ ਵਿੱਚ ਸਵਰ ਇਕਸੁਰਤਾ ਹੈ ਜਿਸਨੂੰ ਅੰਗਰੇਜ਼ੀ ਵਿੱਚ vowel harmony ਕਹਿੰਦੇ ਹਨ। ਇਹ ਇੱਕ ਯੋਗਾਤਮਿਕ ਹੈ ਅਤੇ ਲਿੰਗ ਵਿਆਕਰਨ ਤੋਂ ਰਹਿਤ ਹੈ। ਸ਼ਬਦਾਂ ਦੇ ਸੁਮੇਲ ਆਮ ਤੌਰ 'ਤੇ ਕਰਤਾ-ਕਰਮ-ਕਿਰਿਆ ਦੇ ਹਿਸਾਬ ਨਾਲ ਹੁੰਦਾ ਹੈ। ਭੂਗੋਲਿਕ ਵੰਡਕਰਾਕਲਪਾਕ ਮੁੱਖ ਤੌਰ 'ਤੇ ਕਰਾਕਲਪਾਕਸਤਾਨ ਵਿੱਚ ਬੋਲੀ ਜਾਂਦੀ ਹੈ ਜਿਹੜਾ ਕਿ ਉਜ਼ਬੇਕਿਸਤਾਨ ਵਿੱਚ ਖ਼ੁਦਮੁਖਤਿਆਰ ਰਾਜ ਹੈ। ਅਫ਼ਗ਼ਾਨਿਸਤਾਨ, ਰੂਸ ਦੇ ਕੁਝ ਹਿੱਸਿਆਂ, ਕਜ਼ਾਖ਼ਸਤਾਨ, ਤੁਰਕੀ ਅਤੇ ਦੁਨੀਆ ਦੇ ਕੁਝ ਹੋਰ ਹਿੱਸਿਆਂ ਵਿੱਚ ਲਗਭਗ 2000 ਲੋਕ ਇਸ ਬੋਲੀ ਦੀ ਵਰਤੋਂ ਕਰਦੇ ਹਨ। ਸਰਕਾਰੀ ਦਰਜਾਕਰਾਕਲਪਾਕ ਨੂੰ ਕਰਾਕਲਪਾਕ ਖ਼ਦਮੁਖਤਿਆਰ ਗਣਤੰਤਰ ਵਿੱਚ ਸਰਕਾਰੀ ਦਰਜਾ ਹਾਸਲ ਹੈ। ਉਪਭਾਸ਼ਾਵਾਂਏਥਨੋਲਾਗ ਦੇ ਅਨੁਸਾਰ ਕਰਾਕਲਪਾਕ ਦੀਆਂ ਦੋ ਉਪਭਾਸ਼ਾਵਾਂ ਹਨ, ਉੱਤਰ-ਪੂਰਬੀ ਅਤੇ ਦੱਖਣ-ਪੱਛਮੀ। ਮੇਂਗਸ ਨੇ ਫ਼ਰਗਨਾ ਵਾਦੀ ਵਿੱਚ ਤੀਜੀ ਉਪਭਾਸ਼ਾ ਦਾ ਵੀ ਜ਼ਿਕਰ ਕੀਤਾ ਹੈ। ਦੱਖਣ-ਪੱਛਮੀ ਉਪਭਾਸ਼ਾ ਵਿੱਚ /tʃ/, ਉੱਤਰ-ਪੂਰਬੀ ਉਪਭਾਸ਼ਾ ਦੇ /ʃ/ ਲਈ ਵਰਤਿਆ ਜਾਂਦਾ ਹੈ ਆਵਾਜ਼ਾਂਕਰਾਕਲਪਾਕ ਵਿੱਚ 21 ਮੌਲਿਕ ਵਿਅੰਜਨ ਧੁਨੀਆਂ ਹਨ ਅਤੇ ਜਿਹੜੀਆਂ ਕਿ ਅਮੌਲਿਕ ਧੁਨੀਆਂ ਵਿੱਚ ਬਾਹਰੋਂ ਆਏ ਸ਼ਬਦਾਂ ਵਿੱਚ ਲਗਾਤਾਰ ਵਰਤੀਆਂ ਜਾਂਦੀਆਂ ਹਨ। ਅਮੌਲਿਕ ਅਵਾਜ਼ਾਂ ਬਰੈਕਟਾਂ ਦੁਆਰਾ ਚਿੰਨ੍ਹਾਂ ਦੁਆਰਾ ਪੇਸ਼ ਕੀਤੇ ਗਏ ਸ਼ਬਦ ਸਮੂਹ ਵਿੱਚ ਦਰਸਾਈਆਂ ਹਨ। ![]()
ਲਿਖਣ ਦਾ ਤਰੀਕਾ![]() ਕਰਾਕਲਪਾਕ ਨੂੰ 1928 ਤੱਕ ਅਰਬੀ ਅਤੇ ਫ਼ਾਰਸੀ ਲਿਪੀ ਵਿੱਚ ਲਿਖਿਆ ਜਾਂਦਾ ਸੀ, 1928 ਤੋਂ 1940 ਤੱਕ ਇਸਨੂੰ ਲਾਤੀਨੀ ਲਿਪੀ ਵਿੱਚ ਲਿਖਿਆ ਗਿਆ ਜਿਸ ਵਿੱਚ ਕੁਝ ਹੋਰ ਅੱਖਰ ਵੀ ਸ਼ਾਮਿਲ ਕੀਤੇ ਗਏ ਸਨ। ਇਸ ਤੋਂ ਬਾਅਦ ਸਿਰਲਿਕ ਲਿਪੀ ਦਾ ਇਸਤੇਮਾਲ ਕੀਤਾ ਜਾਣ ਲੱਗਾ। 1991 ਵਿੱਚ ਉਜ਼ਬੇਕਿਸਤਾਨ ਦੀ ਅਜ਼ਾਦੀ ਤੋਂ ਬਾਅਦ, ਸਿਰਲਿਕ ਨੂੰ ਹਟਾ ਕੇ ਦੋਬਾਰਾ ਲਾਤੀਨੀ ਲਿਪੀ ਵਿੱਚ ਲਿਖੇ ਜਾਣ ਦਾ ਫ਼ੈਸਲਾ ਕੀਤਾ ਗਿਆ। ਤਾਸ਼ਕੰਤ ਵਿੱਚ ਲਾਤੀਨੀ ਲਿਪੀ ਦਾ ਇਸਤੇਮਾਲ ਹੁਣ ਬਹੁਤ ਜ਼ਿਆਦਾ ਹੋ ਰਿਹਾ ਹੈ, ਹਾਲਾਂਕਿ ਕਰਾਕਲਪਕਸਤਾਨ ਵਿੱਚ ਇਸਨੂੰ ਲਾਗੂ ਕਰਨ ਤੋਂ ਬਾਅਦ ਇਸਦਾ ਇਸਤੇਮਾਲ ਹੌਲੀ-ਹੌਲੀ ਵਧ ਰਿਹਾ ਹੈ। ਸਿਰਲਿਕ ਅੱਖਰ ਜਿਹਨਾਂ ਦੀ ਲਾਤੀਨੀ ਲਿਪੀ ਵਿੱਚ ਕੋਈ ਰੂਪ ਨਹੀਂ ਹੈ, ਨੂੰ ਤਾਰੇ ਦੇ ਚਿੰਨ੍ਹ ਨਾਲ ਦਰਸਾਇਆ ਗਿਆ ਹੈ।
2009 ਤੋਂ ਪਹਿਲਾਂ C ਨੂੰ TS; I ਅਤੇ Iʻ ਨੂੰ ਬਿੰਦੂ ਅਤੇ ਬਿੰਦੂ-ਰਹਿਤ I ਨਾਲ ਲਿਖਿਆ ਜਾਂਦਾ ਸੀ।[3] ਹਵਾਲੇ
|
Portal di Ensiklopedia Dunia