ਕਰਾਕਲਪਕਸਤਾਨ43°10′N 58°45′E / 43.167°N 58.750°E
ਕਰਾਕਲਪਕਸਤਾਨ (ਕਰਾਕਲਪਾਕ: [Qaraqalpaqstan] Error: {{Lang}}: text has italic markup (help) / Қарақалпақстан) ਸਰਕਾਰੀ ਤੌਰ 'ਤੇ ਕਰਾਕਲਪਕਸਤਾਨ ਦਾ ਗਣਰਾਜ (ਕਰਾਕਲਪਾਕ: [Qaraqalpaqstan Respublikası] Error: {{Lang}}: text has italic markup (help) / Қарақалпақстан Республикасы) ਉਜ਼ਬੇਕਿਸਤਾਨ ਦੇ ਵਿੱਚ ਇੱਕ ਸੁਤੰਤਰ ਗਣਰਾਜ ਹੈ। ਇਸਨੇ ਉਜ਼ਬੇਕਿਸਤਾਨ ਦੇ ਸਾਰੇ ਉੱਤਰ-ਪੱਛਮੀ ਹਿੱਸੇ ਨੂੰ ਘੇਰਿਆ ਹੋਇਆ ਹੈ। ਇਸਦੀ ਰਾਜਧਾਨੀ ਨੁਕੁਸ (Noʻkis / Нөкис) ਹੈ। ਕਰਾਕਲਪਕਸਤਾਨ ਦੇ ਗਣਰਾਜ ਦਾ ਖੇਤਰਫਲ 160000 ਵਰਗ ਕਿ.ਮੀ. ਹੈ। ਇਸਦੇ ਇਲਾਕੇ ਨੇ ਖ਼ਵਾਰਜ਼ਮ ਦੀ ਇਤਿਹਾਸਕ ਧਰਤੀ ਨੂੰ ਘੇਰਿਆ ਹੋਇਆ ਹੈ, ਹਾਲਾਂਕਿ ਫ਼ਾਰਸੀ ਸਾਹਿਤ ਵਿੱਚ ਇਸ ਖੇਤਰ ਨੂੰ ਕਾਤ Kāt (کات) ਕਿਹਾ ਗਿਆ ਹੈ। ਇਤਿਹਾਸਲਗਭਗ 500 BC ਤੋਂ 500 AD ਤੱਕ, ਕਰਾਕਲਪਕਸਤਾਨ ਦਾ ਖੇਤਰ ਸਿੰਜਾਈ ਦੇ ਕਾਰਨ ਖੇਤੀਬਾੜੀ ਵਿੱਚ ਪ੍ਰਫੁੱਲਿਤ ਸੀ।[5] ਕਰਾਕਲਪਾਕ ਜਿਹੜੇ ਕਿ ਸ਼ੁਰੂ ਤੋਂ ਹੀ ਇੱਜੜ ਚਾਰਨ ਵਾਲੇ ਅਤੇ ਮੱਛੀਆਂ ਫੜਨ ਵਾਲੇ ਲੋਕ ਮੰਨੇ ਜਾਂਦੇ ਹਨ, ਪਹਿਲੀ ਵਾਰ 16ਵੀਂ ਸਦੀ ਵਿੱਚ ਮੁੱਖ ਰੂਪ ਵਿੱਚ ਸਾਹਮਣੇ ਆਏ।[3] ਕਰਾਕਲਪਕਸਤਾਨ ਨੂੰ 1873 ਵਿੱਚ ਖਨਾਨ ਖੀਵਾ ਨੇ ਰੂਸੀ ਸਾਮਰਾਜ ਵਿੱਚ ਸ਼ਾਮਿਲ ਕਰ ਲਿਆ।[6] ਸੋਵੀਅਤ ਯੂਨੀਅਨ ਦੇ ਰਾਜ ਸਮੇਂ ਇਹ ਇੱਕ ਸੁਤੰਤਰ ਖੇਤਰ ਸੀ, ਜਿਸਤੋਂ ਬਾਅਦ ਇਸਨੂੰ 1936 ਵਿੱਚ ਉਜ਼ਬੇਕਿਸਤਾਨ ਵਿੱਚ ਸ਼ਾਮਿਲ ਕਰ ਲਿਆ ਗਿਆ।[4] ਇਹ ਖੇਤਰ 1960 ਤੋਂ 1970 ਤੱਕ ਆਪਣੇ ਚਰਮ ਉੱਤੇ ਸੀ ਜਦੋਂ ਕਿ ਅਮੂ ਦਰਿਆ ਤੋਂ ਸਿੰਜਾਈ ਦਾ ਪ੍ਰਬੰਧ ਫੈਲਣਾ ਸ਼ੁਰੂ ਹੋਇਆ ਸੀ।[ਹਵਾਲਾ ਲੋੜੀਂਦਾ] ਅੱਜਕੱਲ੍ਹ ਭਾਵੇਂ ਅਰਾਲ ਸਾਗਰ ਵਿੱਚ ਪਾਣੀ ਦੇ ਨਿਕਾਸ ਨੇ ਕਰਾਕਲਪਕਸਤਾਨ ਨੂੰ ਉਜ਼ਬੇਕਿਸਤਾਨ ਦੇ ਸਭ ਤੋਂ ਮਾੜੇ ਖੇਤਰਾਂ ਵਿੱਚੋਂ ਇੱਕ ਬਣਾ ਦਿੱਤਾ ਹੈ।[3] ਇਹ ਖੇਤਰ ਹੁਣ ਔੜ ਤੋਂ ਬਹੁਤ ਪ੍ਰਭਾਵਿਤ ਹੈ, ਜਿਸ ਵਿੱਚ ਮੌਸਮ ਦੀਆਂ ਗੰਭੀਰ ਹਾਲਤਾਂ ਦਾ ਵੀ ਯੋਗਦਾਨ ਹੈ, ਪਰ ਇਸਦਾ ਮੁੱਖ ਕਾਰਨ ਸਿਰ ਦਰਿਆ ਅਤੇ ਅਮੂ ਦਰਿਆ ਦੇ ਪਾਣੀਆਂ ਦਾ ਰੁਖ਼ ਦੇਸ਼ ਦੇ ਪੂਰਬੀ ਹਿੱਸੇ ਵੱਲ ਕਰਨਾ ਹੈ। ਫ਼ਸਲਾਂ ਤੇ ਨਿਰਭਰ 48000 ਲੋਕ ਆਰਥਿਕ ਤੌਰ 'ਤੇ ਬਹੁਤ ਪ੍ਰਭਾਵਿਤ ਹੋਏ ਅਤੇ ਪੀਣਯੋਗ ਪਾਣੀ ਦੀ ਘਾਟ ਦੇ ਕਾਰਨ ਲੋਕਾਂ ਵਿੱਚ ਕਈ ਬਿਮਾਰੀਆਂ ਪੈਦਾ ਹੋ ਗਈਆਂ ਹਨ।[7] ਭੂਗੋਲਕਰਾਕਲਪਕਸਤਾਨ ਦਾ ਜ਼ਿਆਦਾਤਰ ਹਿੱਸਾ ਮਾਰੂਥਲ ਹੈ ਅਤੇ ਅਰਾਲ ਸਾਗਰ ਦੇ ਕੋਲ ਪੱਛਮੀ ਉਜ਼ਬੇਕਿਸਤਾਨ ਵਿੱਚ ਸਥਿਤ ਹੈ। ਇਹ ਅਮੂ ਦਰਿਆ ਦੀ ਹੇਠਲੇ ਬੇਟ ਵਿੱਚ ਪੈਂਦਾ ਹੈ।[1][7][8] It has an area of 164,900 km²[2] ਕਿਜ਼ਿਲ ਕੁਮ ਮਾਰੂਥਲ ਇਸਦੇ ਪੂਰਬ ਵਿੱਚ ਪੈਂਦਾ ਹੈ ਅਤੇ ਕਾਰਾ ਕੁਮ ਮਾਰੂਥਲ ਇਸਦੇ ਦੱਖਣ ਵਿੱਚ ਪੈਂਦਾ ਹੈ। ਇੱਕ ਪਹਾੜੀ ਪੱਧਰਾ ਮੈਦਾਨ ਪੱਛਮ ਵੱਲ ਕੈਸਪੀਅਨ ਸਾਗਰ ਤੱਕ ਜਾਂਦਾ ਹੈ।[5]
ਰਾਜਨੀਤੀਕਰਾਕਲਪਕਸਤਾਨ ਦਾ ਗਣਰਾਜ ਮੂਲ ਰੂਪ ਨਾਲ ਇੱਕ ਸਿਰਮੌਰ ਰਾਜ ਹੈ ਅਤੇ ਉਜ਼ਬੇਕਿਸਤਾਨ ਦੇ ਸਬੰਧ ਵਿੱਚ ਲਏ ਜਾਣ ਵਾਲੇ ਫ਼ੈਸਲਿਆਂ ਲਈ ਇਸ ਕੋਲ ਵੀਟੋ ਪਾਵਰ ਵੀ ਹੈ। ਸੰਵਿਧਾਨ ਦੇ ਅਨੁਸਾਰ, ਕਰਾਕਲਪਕਸਤਾਨ ਅਤੇ ਉਜ਼ਬੇਕਿਸਤਾਨ ਵਿੱਚ ਗੱਲਬਾਤ ਨੂੰ ਸੰਧੀਆਂ ਅਤੇ ਸਮਝੌਤਿਆਂ ਨਾਲ ਜੋੜਿਆ ਜਾਂਦਾ ਹੈ ਅਤੇ ਮੱਤਭੇਦਾਂ ਨੂੰ ਸੁਲ੍ਹਾ-ਸਫ਼ਾਈ ਨਾਲ ਹੱਲ ਕੀਤਾ ਜਾਂਦਾ ਹੈ। ਇਸਦੇ ਸਾਥ ਛੱਡਣ ਦੇ ਅਧਿਕਾਰ ਨੂੰ ਉਜ਼ਬੇਕਿਸਤਾਨ ਦੀ ਵਿਧਾਨ ਸਭਾ ਦੀ ਵੀਟੋ ਪਾਵਰ ਦੁਆਰਾ ਸੀਮਿਤ ਕੀਤਾ ਗਿਆ ਹੈ।[2] ਉਜ਼ਬੇਕਿਸਤਾਨ ਦੇ ਸੰਵਿਧਾਨ ਵਿੱਚ ਧਾਰਾ 74, XVII ਅਧਿਆਏ ਵਿੱਚ ਇਹ ਲਿਖੀ ਹੋਈ ਹੈ: ਕਰਾਕਲਪਕਸਤਾਨ ਦੇ ਗਣਰਾਜ ਨੂੰ ਉਜ਼ਬੇਕਿਸਤਾਨ ਦੇ ਗਣਤੰਤਰ ਤੋਂ ਵੱਖ ਹੋਣ ਦਾ ਅਧਿਕਾਰ ਹੈ ਜਿਹੜਾ ਕਿ ਕਰਾਕਲਪਕਸਤਾਨ ਦੇ ਲੋਕਾਂ ਵੱਲੋਂ ਕਰਵਾਏ ਗਏ ਕੌਮੀ ਲੋਕਮਤ ਜਾਂ ਰੈਫ਼ਰੈਂਡਮ ਤੇ ਅਧਾਰਿਤ ਹੋਵੇਗਾ। ਜਨਸੰਖਿਆਕਰਾਕਲਪਕਸਤਾਨ ਦੀ ਅਬਾਦੀ ਤਕਰੀਬਨ 17 ਲੱਖ ਦੇ ਕਰੀਬ ਹੈ।[9] 2007 ਵਿੱਚ ਇਹ ਅੰਦਾਜ਼ਾ ਲਾਇਆ ਗਿਆ ਸੀ ਕਿ 4 ਲੱਖ ਲੋਕ ਕਰਾਕਲਪਾਕ ਨਸਲੀ ਸਮੂਹ ਨਾਲ ਸਬੰਧ ਰੱਖਦੇ ਹਨ, 4 ਲੱਖ ਲੋਕ ਉਜ਼ਬੇਕ ਹਨ ਅਤੇ 3 ਲੱਖ ਲੋਕ ਕਜ਼ਾਖ ਹਨ।[3] ਕਰਾਕਲਪਾਕ ਦਾ ਮਤਲਬ ਕਾਲਾ ਟੋਪ ਹੈ, ਪਰ ਸੋਵੀਅਤ ਯੂਨੀਯਨ ਦੇ ਸਮੇਂ ਇਹ ਸੱਭਿਆਚਾਰ ਲੱਗਭਗ ਲੁਪਤ ਹੋ ਗਿਆ ਅਤੇ ਹੁਣ ਕਾਲੇ ਟੋਪ ਦਾ ਮਤਲਬ ਅਗਿਆਤ ਹੈ।ਫਰਮਾ:Check ਕਰਾਕਲਪਾਕ ਭਾਸ਼ਾ ਕਜ਼ਾਖ ਭਾਸ਼ਾ ਦੇ ਉਜ਼ਬੇਕ ਭਾਸ਼ਾ ਨਾਲੋਂ ਬਹੁਤੀ ਨੇੜੇ ਮੰਨੀ ਜਾਂਦੀ ਹੈ।[10] ਇਹ ਭਾਸ਼ਾ ਸੋਵੀਅਤ ਸਮਿਆਂ ਵਿੱਚ ਆਧੁਨਿਕ ਸਿਰਿਲਿਕ ਵਿੱਚ ਲਿਖੀ ਜਾਂਦੀ ਸੀ ਅਤੇ 1966 ਤੋਂ ਇਸ ਭਾਸ਼ਾ ਨੂੰ ਲਾਤੀਨੀ ਲਿਪੀ ਵਿੱਚ ਲਿਖਿਆ ਜਾਣ ਲੱਗਾ ਹੈ। ਰਾਜਧਾਨੀ ਨੁਕੁਸ ਤੋਂ ਬਿਨ੍ਹਾਂ, ਕਰਾਕਲਪਾਕ ਦੇ ਵੱਡੇ ਸ਼ਹਿਰ ਹਨ: ਖ਼ੋਜੇਲੀ (Russian: Ходжейли), ਸ਼ਿੰਬਾਈ (Шымбай), ਕੋਨੀਰਤ (Қоңырат) ਅਤੇ ਮੋਏਨਾਕ (Муйнак), ਜਿਹੜਾ ਅਰਾਲ ਸਾਗਰ ਦੀ ਇੱਕ ਬੰਦਰਗਾਹ ਸੀ, ਜਿਹੜੀ ਨਾਸਾ ਦੇੇ ਅਨੁਸਾਰ ਪੂਰਾ ਸੁੱਕ ਚੁੱਕਾ ਹੈ। ਆਰਥਿਕਤਾਇਸ ਖੇਤਰ ਦੀ ਆਰਥਿਕਤਾ ਮੁੱਖ ਤੌਰ 'ਤੇ ਅਰਾਲ ਸਾਗਰ ਵਿੱਚੋਂ ਮੱਛੀ ਫੜਨ ਉੱਤੇ ਟਿਕੀ ਹੋਈ ਹੈ। ਇਸ ਤੋਂ ਇਲਾਵਾ ਕਪਾਹ, ਚਾਵਲ ਅਤੇ ਖ਼ਰਬੂਜ਼ਿਆਂ ਦੀ ਖੇਤੀ ਵੀ ਕੀਤੀ ਜਾਂਦੀ ਹੈ। ਸੋਵੀਅਤ ਯੂਨੀਅਨ ਦੁਆਰਾ ਅਮੂ ਦਰਿਆ ਉੱਤੇ ਬਣਵਾਇਆ ਗਿਆ ਪਣ-ਬਿਜਲੀ ਪਲਾਂਟ ਵੀ ਮਹੱਤਵਪੂਰਨ ਹੈ। ਅਮੂ ਦਰਿਆ ਦਾ ਡੈਲਟਾ ਕਿਸੇ ਸਮੇਂ ਲੋਕਾਂ ਨਾਲ ਭਰਿਆ ਹੁੰਦਾ ਸੀ ਅਤੇ ਜਿਸਨੇ ਖੇਤੀਬਾੜੀ ਲਈ ਹਜ਼ਾਰਾਂ ਸਾਲਾਂ ਤੱਕ ਸਿੰਜਾਈ ਵਿੱਚ ਹਿੱਸਾ ਪਾਇਆ। ਖ਼ੋਰੇਜ਼ਮ ਦੇ ਹੇਠਾਂ, ਇਸ ਖੇਤਰ ਨੂੰ ਬਹੁਤ ਸ਼ਕਤੀ ਅਤੇ ਖੁਸ਼ਹਾਲੀ ਹਾਸਲ ਸੀ। ਹਾਲਾਂਕਿ ਸਦੀਆਂ ਤੱਕ ਹੌਲੀ-ਹੌਲੀ ਹੋਈ ਪੌਣਪਾਣੀ ਵਿੱਚ ਤਬਦੀਲੀ ਦੇ ਕਾਰਨ ਅਤੇ 20 ਸਦੀ ਦੇ ਅੰਤ ਵਿੱਚ ਮਨੁੱਖੀ ਦਖ਼ਲ ਦੇ ਕਾਰਨ ਅਰਾਲ ਸਾਗਰ ਦਾ ਪਾਣੀ ਇਸ ਖੇਤਰ ਵੱਲੋਂ ਮੋੜ ਲਿਆ ਗਿਆ, ਜਿਸ ਕਾਰਨ ਇਸ ਖੇਤਰ ਵਿੱਚ ਗਰੀਬੀ ਅਤੇ ਬਿਮਾਰੀਆਂ ਪੈਦਾ ਹੋ ਗਈਆਂ। ਗਰਮੀਆਂ ਦਾ ਤਾਪਮਾਨ 10 °C (18 °F) ਤੱਕ ਵਧ ਗਿਆ ਹੈ ਅਤੇ ਸਰਦੀਆਂ ਦਾ ਤਾਪਮਾਨ 10 °C (18 °F) ਘਟ ਗਿਆ ਹੈ। ਅਨੀਮੀਆ ਅਤੇ ਸਾਹ ਦੀਆਂ ਬਿਮਾਰੀਆਂ ਅਤੇ ਹੋਰ ਸਰੀਰਕ ਬਿਮਾਰੀਆਂ ਪਿਛਲੇ ਕੁਝ ਸਮੇਂ ਵਿੱਚ ਬਹੁਤ ਵਧ ਗਈਆਂ ਹਨ।[11] ਪ੍ਰਸ਼ਾਸਨਿਕ ਜ਼ਿਲ੍ਹੇ![]() ![]()
ਮੀਡੀਆਰੇਡੀਓ2009 ਵਿੱਚ ਕਰਾਕਲਪਕਸਤਾਨ ਦਾ ਪਹਿਲਾ ਰੇਡੀਓ ਸਟੇਸ਼ਨ ਸ਼ੁਰੂ ਕੀਤਾ ਗਿਆ ਸੀ। ਇਸ ਸਟੇਸ਼ਨ ਦਾ ਨਾਂ ਨੁਕੁਸ ਐਫ਼. ਐਮ. ਸੀ, ਜਿਹੜਾ ਰੇਡੀਓ ਫ਼ਰੀਕੁਐਂਸੀ 100.4 MHz ਤੇ ਸਿਰਫ਼ ਨੁਕੁਸ ਵਿੱਚ ਚਲਦਾ ਸੀ। ਇਹ ਵੀ ਵੇਖੋ
ਬਾਹਰੀ ਲਿੰਕ![]() ਵਿਕੀਮੀਡੀਆ ਕਾਮਨਜ਼ ਉੱਤੇ Karakalpakstan ਨਾਲ ਸਬੰਧਤ ਮੀਡੀਆ ਹੈ।
ਹਵਾਲੇ
|
Portal di Ensiklopedia Dunia