ਕਰਾਕਲਪਾਕ ਲੋਕ
ਕਰਾਕਲਪਾਕ (/ˈkærəlkəlpɑːks, -pæks/ ( ਮਾਤਭੂਮੀ![]() ਕਰਾਕਲਪਾਕ ਅਬਾਦੀ ਮੁੱਖ ਤੌਰ 'ਤੇ ਕਰਾਕਲਪਕਸਤਾਨ ਦੇ ਕੇਂਦਰੀ ਹਿੱਸੇ ਵਿੱਚ ਮੌਜੂਦ ਹੈ, ਜਿਸਨੂੰ ਕਿ ਅਮੂ ਦਰਿਆ ਸਿੰਜਦਾ ਹੈ। ਸਭ ਤੋਂ ਵੱਡੇ ਸਮੂਹ ਨੁਕੁਸ ਵਿੱਚ ਰਹਿੰਦੇ ਹਨ, ਜਿਹੜੀ ਕਿ ਕਰਾਕਲਪਕਸਤਾਨ ਦੀ ਰਾਜਧਾਨੀ ਹੈ। ਇਸ ਤੋਂ ਇਲਾਵਾ ਹੋਰ ਵੱਡੇ ਕਸਬੇ ਜਿਵੇਂ ਕਿ ਖ਼ੋਦਜ਼ੇਲੀ, ਸ਼ਿੰਬੇ, ਤਖ਼ਤੈਤਸ਼ ਅਤੇ ਕੁੰਗਰਦ ਆਦਿ ਵਿੱਚ ਵੀ ਕਾਫ਼ੀ ਅਬਾਦੀ ਰਹਿੰਦੀ ਹੈ। ਪੇਂਡੂ ਕਰਾਕਲਪਾਕ ਮੁੱਖ ਤੌਰ 'ਤੇ ਪਹਿਲਾਂ ਵਾਲੇ ਪਿੰਡਾਂ ਅਤੇ ਸਮੂਹਾਂ ਵਿੱਚ ਰਹਿੰਦੇ ਹਨ, ਜਿਹੜੇ ਕਿ ਪਿਛਲੇ ਸਮੇਂ ਦੌਰਾਨ ਅਲੱਗ ਹੋ ਕੇ ਨਿੱਜੀ ਹੋ ਗਏ ਹਨ। ![]() ਬਹੁਤ ਸਾਰੇ ਕਰਾਕਲਪਾਕ ਅਰਾਲ ਸਾਗਰ ਦੇ ਸੁੱਕਣ ਨਾਲ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ, ਜਿਸ ਨਾਲ ਮੱਛੀਆਂ ਦਾ ਉਤਪਾਦਨ ਘੱਟ ਹੋ ਗਿਆ ਅਤੇ ਡੈਲਟੇ ਦੇ ਉੱਤਰ ਵਿੱਚ ਘਾਹ ਵਾਲੇ ਅਤੇ ਖੇਤੀਬਾੜੀ ਯੋਗ ਜ਼ਮੀਨ ਦੀ ਘਾਟ ਹੋ ਗਈ। ਕਰਾਕਲਪਾਕਾਂ ਕੋਲ ਜਾਣ ਲਈ ਕੋਈ ਜਗ੍ਹਾ ਨਹੀਂ ਬਚੀ। ਕਰਾਕਲਪਾਕ ਦਾ ਪੂਰਬ ਵਿੱਚ ਬਹੁਤਾ ਹਿੱਸਾ ਮਾਰੂਥਲ ਹੈ, ਜਿਸਨੂੰ ਕਿਜ਼ਿਲ-ਕੁਮ ਮਾਰੂਥਲ ਕਿਹਾ ਜਾਂਦਾ ਹੈ ਅਤੇ ਪੱਛਮ ਵੱਲ ਪਹਾੜੀ ਇਲਾਕਾ ਹੈ। ਹਾਲਾਂਕਿ ਇਹਨਾਂ ਦੀ ਮਾਤਭੂਮੀ ਦਾ ਨਾਂ ਆਪਣੇ ਨਾਮ ਉੱਪਰ ਹੈ, ਪਰ ਇਹ ਕਰਾਕਲਪਰਸਤਾਨ ਦਾ ਸਭ ਤੋਂ ਵੱਡਾ ਨਸਲੀ ਸਮੂਹ ਨਹੀਂ ਹੈ। ਉਜ਼ਬੇਕਾਂ ਦੇ ਮੁਕਾਬਲੇ ਇਹਨਾਂ ਦੀ ਗਿਣਤੀ ਲਗਾਤਾਰ ਘਟਦੀ ਜਾ ਰਹੀ ਹੈ। ਕਾਫ਼ੀ ਕਰਾਕਲਪਾਕ ਤੁੁਰਤਕੁਲ ਅਤੇ ਬੇਰੂਨੀ ਜਿਹੇ ਉਪਜਾਊ ਖੇਤੀਬਾੜੀ ਖੇਤਰਾਂ ਵੱਲ ਵੀ ਰੁਖ਼ ਕਰ ਰਹੇ ਹਨ। ਭਾਸ਼ਾਇਹ ਲੋਕ ਕਰਾਕਲਪਾਕ ਬੋਲਦੇ ਹਨ, ਜਿਹੜੀ ਕਿ ਤੁਰਕੀ ਭਾਸ਼ਾ ਪਰਿਵਾਰ ਦਾ ਹਿੱਸਾ ਹੈ, ਜਿਸ ਵਿੱਚ ਕਜ਼ਾਖ਼ ਅਤੇ ਨੋਗਈ ਭਾਸ਼ਾਵਾਂ ਵੀ ਆਉਂਦੀਆਂ ਹਨ। ਬੋਲੀ ਜਾਣ ਵਾਲੀ ਕਰਾਕਲਪਾਕ ਦੀਆਂ ਦੋ ਕਿਸਮਾਂ ਹਨ: ਉੱਤਰ-ਪੂਰਬੀ ਅਤੇ ਦੱਖਣ-ਪੱਛਮੀ। ਲਿਖੀ ਜਾਣ ਵਾਲੀ ਕਰਾਕਲਪਾਕ ਵਿੱਚ ਸਿਰਲਿਕ ਲਿਪੀ ਅਤੇ ਲਾਤੀਨੀ ਲਿਪੀ ਦੋਵਾਂ ਦੀ ਆਧੁਨਿਕ ਰੂਪ ਦਾ ਇਸਤੇਮਾਲ ਕੀਤਾ ਜਾਂਦਾ ਹੈ। ਜਿਸ ਵਿੱਚ ਸਿਰਲਿਕ ਲਿਪੀ ਦਾ ਇਸਤੇਮਾਲ ਸੋਵੀਅਤ ਯੂਨੀਅਨ ਦੇ ਸਮਿਆਂ ਵਿੱਚ ਸ਼ੁਰੂ ਹੋਇਆ ਸੀ ਜਦਕਿ ਲਾਤੀਨੀ ਲਿਪੀ ਦਾ ਇਸਤੇਮਾਲ ਉਜਬੇਕਿਸਤਾਨ ਦੁਆਰਾ ਉਜ਼ਬੇਕ ਵਿੱਚ ਕੀਤੇ ਗਏ ਵਰਨਮਾਲਾ ਸੁਧਾਰ ਤੋਂ ਸ਼ੁਰੂ ਹੋਇਆ। ਸੋਵੀਅਤ ਯੂਨੀਅਨ ਤੋਂ ਪਹਿਲਾਂ ਕਰਾਕਲਪਾਕ ਬਹੁਤ ਹੀ ਘੱਟ ਲਿਖੀ ਜਾਂਦੀ ਸੀ, ਪਰ ਜਦੋਂ ਇਸਨੂੰ ਲਿਖਿਆ ਜਾਂਦਾ ਸੀ ਤਾਂ ਫ਼ਾਰਸੀ ਲਿਪੀ ਦਾ ਇਸਤੇਮਾਲ ਕੀਤਾ ਜਾਂਦਾ ਸੀ। ਕਰਾਕਲਪਾਕ ਲੋਕਾਂ ਦੇ ਭੂਗੋਲ ਅਤੇ ਇਤਿਹਾਸ ਦੇ ਕਾਰਨ, ਇਹਨਾਂ ਦੀ ਭਾਸ਼ਾ ਉੱਪਰ ਉਜ਼ਬੇਕ, ਤਾਜਿਕ ਅਤੇ ਰੂਸੀ ਦਾ ਕਾਫ਼ੀ ਪ੍ਰਭਾਵ ਪਿਆ ਹੈ। ਧਰਮਕਰਾਕਲਪਾਕ ਮੁੱਖ ਤੌਰ 'ਤੇ ਸੁੰਨੀ ਇਸਲਾਮ ਦੇ ਹਨਫ਼ੀ ਸਿਧਾਂਤ ਨੂੰ ਮੰਨਦੇ ਹਨ। ਇਹਨਾਂ ਦੇ ਇਸਲਾਮ ਪ੍ਰਤੀ ਰੁਝਾਨ 10ਵੀਂ ਸਦੀ ਤੋਂ 13ਵੀਂ ਸਦੀ ਵਿੱਚ ਹੋਣ ਦਾ ਕਿਆਸ ਲਗਾਇਆ ਗਿਆ ਹੈ, ਜਦੋਂ ਕਿ ਇਹ ਲੋਕ ਪਹਿਲੀ ਵਾਰ ਇੱਕ ਵੱਖਰੇ ਨਸਲੀ ਸਮੂਹ ਦੇ ਤੌਰ 'ਤੇ ਸਾਹਮਣੇ ਆਏ ਸਨ। ਇਹ ਵੀ ਵੇਖੋਬਾਹਰਲੇ ਲਿੰਕ![]() ਵਿਕੀਮੀਡੀਆ ਕਾਮਨਜ਼ ਉੱਤੇ Karakalpak people ਨਾਲ ਸਬੰਧਤ ਮੀਡੀਆ ਹੈ।
ਹਵਾਲੇ
|
Portal di Ensiklopedia Dunia