ਚੇਤੇਸ਼ਵਰ ਪੁਜਾਰਾ
ਚੇਤੇਸ਼ਵਰ ਅਰਵਿੰਦ ਪੁਜਾਰਾ (ਜਨਮ 25 ਜਨਵਰੀ 1988) ਇੱਕ ਭਾਰਤੀ ਕ੍ਰਿਕਟਰ ਹੈ। ਉਹ ਸੱਜੇ ਹੱਥ ਦਾ ਬੱਲੇਬਾਜ਼ ਹੈ ਜਿਹੜਾ ਕਿ ਘਰੇਲੂ ਕ੍ਰਿਕਟ ਵਿੱਚ ਸੌਰਾਸ਼ਟਰ ਵੱਲੋਂ ਖੇਡਦਾ ਹੈ। ਪੁਜਾਰਾ ਨੇ ਆਪਣੇ ਪਹਿਲੇ ਦਰਜੇ ਕ੍ਰਿਕਟ ਦੀ ਸ਼ੁਰੂਆਤ ਦਿਸੰਬਰ 2005 ਵਿੱਚ ਕੀਤੀ ਸੀ ਅਤੇ ਉਸਨੇ ਆਪਣੇ ਟੈਸਟ ਕੈਰੀਅਰ ਦੀ ਸ਼ੁਰੂਆਤ ਬੰਗਲੌਰ ਵਿਖੇ ਅਕਤੂਬਰ 2010 ਵਿੱਚ ਕੀਤੀ ਸੀ।[1] ਉਹ ਭਾਰਤੀ ਏ ਟੀਮ ਦਾ ਹਿੱਸਾ ਜਦੋਂ ਉਹਨਾਂ ਨੇ 2010 ਦੀਆਂ ਗਰਮੀਆਂ ਵਿੱਚ ਇੰਗਲੈਂਡ ਦਾ ਦੌਰਾ ਕੀਤਾ ਸੀ ਅਤੇ ਉਹ ਇਸ ਦੌਰੇ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲਾ ਖਿਡਾਰੀ ਸੀ। ਉਸਨੇ ਆਪਣਾ ਪਹਿਲਾ ਅੰਤਰਰਾਸ਼ਟਰੀ ਟੈਸਟ ਮੈਚ 9 ਅਕਤੂਬਰ 2010 ਨੂੰ ਆਸਟਰੇਲੀਆ ਵਿਰੁੱਧ ਖੇਡਿਆ ਅਤੇ ਅਕਤੂਬਰ 2011 ਵਿੱਚ, ਬੀ.ਸੀ.ਸੀ.ਆਈ. ਨੇ ਉਸਨੂੰ ਡੀ ਗਰੇਡ ਰਾਸ਼ਟਰੀ ਕ੍ਰਿਕਟਰ ਐਲਾਨ ਕੀਤਾ। ਉਸਦੀ ਤਕਨੀਕ ਅਤੇ ਲੰਮੀਆਂ ਪਾਰੀਆਂ ਖੇਡਣ ਦੇ ਸੁਭਾਅ ਕਰਕੇ ਉਹ ਰਾਹੁਲ ਦ੍ਰਾਵਿੜ ਅਤੇ ਵੀ.ਵੀ.ਐਸ. ਲਕਸ਼ਮਣ ਦੇ ਰਿਟਾਇਰ ਹੋਣ ਪਿੱਛੋਂ ਭਾਰਤੀ ਕ੍ਰਿਕਟ ਟੀਮ ਦੇ ਮੱਧਕ੍ਰਮ ਦਾ ਇੱਕ ਮਜ਼ਬੂਤ ਦਾਅਵੇਦਾਰ ਬਣ ਗਿਆ।[2] ਉਸਦੀ ਟੈਸਟ ਮੈਚਾਂ ਵਿੱਚ ਵਾਪਸੀ ਨਿਊਜ਼ੀਲੈਂਡ ਵਿਰੁੱਧ ਅਗਸਤ 2012 ਵਿੱਚ ਹੋਈ, ਜਿਸ ਵਿੱਚ ਉਸਨੇ ਸੈਂਕੜਾ ਬਣਾਇਆ। ਉਸਨੇ ਆਪਣਾ ਪਹਿਲਾ ਦੋਹਰਾ ਸੈਂਕੜਾ ਇੰਗਲੈਂਡ ਵਿਰੁੱਧ ਅਹਿਮਦਾਬਾਦ ਵਿਖੇ ਨਵੰਬਰ 2012 ਵਿੱਚ ਬਣਾਇਆ।[3] ਇਸ ਪਿੱਛੋਂ ਉਸਨੇ ਇੱਕ ਹੋਰ ਦੋਹਰਾ ਸੈਂਕੜਾ ਆਸਟਰੇਲੀਆ ਵਿੱਚ ਮਾਰਚ 2013 ਵਿੱਚ ਬਣਾਇਆ। ਇਹਨਾਂ ਦੋਵਾਂ ਮੁਕਾਬਲਿਆਂ ਵਿੱਚ ਭਾਰਤ ਨੇ ਜਿੱਤ ਹਾਸਲ ਕੀਤੀ ਅਤੇ ਉਸਨੂੰ ਮੈਨ ਆਫ਼ ਦ ਮੈਚ ਐਲਾਨਿਆ ਗਿਆ।[4] ਹਵਾਲੇ
|
Portal di Ensiklopedia Dunia