ਜ਼ਿੰਦਗੀ ਗੁਲਜ਼ਾਰ ਹੈ (ਟੀਵੀ ਡਰਾਮਾ)
ਜ਼ਿੰਦਗੀ ਗੁਲਜ਼ਾਰ ਹੈ (ਉਰਦੂ: زندگی گلزار ہے) (ਅੰਗ੍ਰੇਜ਼ੀ: Life is a Rose Garden) ਇੱਕ ਪਾਕਿਸਤਾਨੀ ਟੀਵੀ ਡਰਾਮਾ ਹੈ ਜੋ ਇਸੇ ਨਾਂ ਦੇ ਨਾਵਲ ਉੱਪਰ ਬਣਿਆ ਹੋਇਆ ਹੈ| ਸੁਲਤਾਨਾ ਸਿੱਦਕ਼ੀ ਦੁਆਰਾ ਨਿਰਦੇਸ਼ਿਤ ਅਤੇ ਮੋਮਿਨਾ ਦੁਰੈਦ ਦੁਆਰਾ ਨਿਰਮਿਤ ਇਸ ਡਰਾਮੇ ਦਾ ਪ੍ਰਸਾਰਣ ਹਮ ਟੀਵੀ ਉੱਪਰ ਹੋਇਆ[3] ਅਤੇ ਇਹ ਹਮਸਫ਼ਰ ਤੋਂ ਬਾਅਦ ਦੂਜਾ ਸਭ ਤੋਂ ਵਧ ਪਸੰਦ ਕੀਤਾ ਜਾਣ ਵਾਲਾ ਡਰਾਮਾ ਹੈ| ਜ਼ਿੰਦਗੀ ਗੁਲਜ਼ਾਰ ਹੈ 23 ਜੂਨ 2014 ਤੋਂ ਭਾਰਤ ਵਿਚ ਵੀ ਪ੍ਰਸਾਰਿਤ ਹੋਇਆ|[4][5][6][7][8]ਇਸਦੀ ਆਖਿਰੀ ਕਿਸ਼ਤ 18 ਜੁਲਾਈ 2014 ਨੂੰ ਪ੍ਰਸਾਰਿਤ ਹੋਈ| ਦਰਸ਼ਕਾਂ ਦੀ ਮੰਗ ਉਤੇ ਇਸਨੂੰ ਦੁਬਾਰਾ ਵੀ ਪ੍ਰਸਾਰਿਤ ਕੀਤਾ ਗਿਆ| ਕਹਾਣੀਇਹ ਡਰਾਮਾ ਜ਼ਰੂਨ(ਫ਼ਵਾਦ ਖਾਨ) ਅਤੇ ਕਸ਼ਫ਼(ਸਨਮ ਸਈਦ) ਨਾਂ ਦੇ ਦੋ ਅਲੱਗ-ਅਲੱਗ ਪਾਤਰਾਂ ਦੀ ਕਹਾਣੀ ਹੈ ਜੋ ਕਦੇ ਵੀ ਇਕੱਠੇ ਨਹੀਂ ਰਹਿ ਸਕਦੇ ਕਿਓਂਕਿ ਉਹਨਾਂ ਦੇ ਵਿਚਾਰ ਤੇ ਉਹ ਖੁਦ ਇੱਕ ਦੂਜੇ ਨੂੰ ਪਸੰਦ ਨਹੀਂ ਕਰਦੇ| ਦੋਵੇਂ ਇਕਠੇ ਪੜਦੇ ਹਨ ਤੇ ਬੋਲਦੇ ਵੀ ਹਨ ਪਰ ਸਿਰਫ ਲੜਨ ਲਈ| ਜ਼ਰੂਨ ਨੂੰ ਇਹ ਗਿਲਾ ਹੈ ਕਿ ਹੋਸ਼ਿਆਰ ਹੋਣ ਦੇ ਬਾਵਜੂਦ ਵੀ ਸਾਰੀ ਵਾਹੋ-ਵਾਹੀ ਦੀ ਪਾਤਰ ਕਸ਼ਫ਼ ਇਕੱਲੀ ਬਣ ਜਾਂਦੀ ਹੈ ਅਤੇ ਕਸ਼ਫ਼ ਨੂੰ ਇਹ ਗੱਲ ਬੁਰੀ ਲੱਗਦੀ ਹੈ ਕਿ ਜ਼ਰੂਨ ਸੋਹਣਾ ਹੋਣ ਕਾਰਨ ਸਾਰੇ ਕਾਲਜ ਵਿਚ ਹਰਮਨ-ਪਿਆਰਾ ਹੈ ਤੇ ਬਹੁਤ ਸਾਰੀਆਂ ਕੁੜੀਆਂ ਉਸ ਉੱਪਰ ਮਰਦੀਆਂ ਹਨ| ਉਹ ਚਾਹੁੰਦੀ ਹੈ ਕਿ ਜ਼ਰੂਨ ਸਿਰਫ ਉਸਨੂੰ ਹੀ ਬੁਲਾਵੇ| ਇੱਕ ਸਮਾਂ ਆਉਂਦਾ ਹੈ ਜਦ ਵਕ਼ਤ ਕਰਵਟ ਲੈਂਦਾ ਹੈ ਅਤੇ ਇੱਕ ਅਣਕਿਆਸੀ ਘਟਨਾ ਵਾਂਗ ਇਹਨਾਂ ਦਾ ਵਿਆਹ ਹੋ ਜਾਂਦਾ ਹੈ| ਜ਼ਰੂਨ ਦੀ ਹਾਲੇ ਵੀ ਬਹੁਤ ਸਾਰੀਆਂ ਕੁੜੀਆਂ ਦੋਸਤ ਹਨ ਜਿਨ੍ਹਾਂ ਨੂੰ ਉਹ ਅਕਸਰ ਮਿਲਦਾ ਵੀ ਹੈ| ਉਸਦੀ ਇੱਕ ਦੋਸਤ ਅਸਮਾਰਾ ਉਸਦੇ ਕੁਝ ਜਿਆਦਾ ਹੀ ਨੇੜੇ ਹੈ ਜੋ ਕਿ ਕਸ਼ਫ਼ ਨੂੰ ਪਸੰਦ ਨਹੀਂ| ਫਿਰ ਉਸਨੂੰ ਇਹ ਵੀ ਪਤਾ ਲੱਗਦਾ ਹੈ ਕਿ ਅਸਮਾਰਾ ਕਿਸੇ ਨੂੰ ਪਿਆਰ ਕਰਦੀ ਹੈ| ਕਸ਼ਫ਼ ਨੂੰ ਇਹ ਜਾਣ ਬਹੁਤ ਧੱਕਾ ਲੱਗਦਾ ਹੈ ਕਿ ਜ਼ਰੂਨ ਨੇ ਉਸਨੂੰ ਧੋਖਾ ਦਿੱਤਾ| ਉਹ ਘਰ ਛੱਡਕੇ ਚਲੀ ਜਾਂਦੀ ਹੈ ਪਰ ਕੁਝ ਸਮੇਂ ਬਾਅਦ ਉਸ ਨੂੰ ਪਤਾ ਲੱਗਦਾ ਹੈ ਕਿ ਅਸਮਾਰਾ ਕਿਸੇ ਹੋਰ ਨੂੰ ਚਾਹੁੰਦੀ ਸੀ ਅਤੇ ਜ਼ਰੂਨ ਬਸ ਉਸਦੀ ਮਦਦ ਕਰ ਰਿਹਾ ਸੀ| ਜ਼ਰੂਨ ਅਤੇ ਕਸ਼ਫ਼ ਫਿਰ ਆਪਣੀ ਜਿੰਦਗੀ ਨੂੰ ਦੁਬਾਰਾ ਸ਼ੁਰੂ ਕਰਦੇ ਹਨ ਅਤੇ ਨਵ-ਜੰਮੀਆਂ ਦੋ ਬੱਚੀਆਂ ਉਹਨਾਂ ਦੀ ਜਿੰਦਗੀ ਨੂੰ ਗੁਲਜ਼ਾਰ ਬਣਾ ਦੇਂਦੀਆਂ ਹਨ|[9]
ਕਾਸਟ
ਸਨਮਾਨ
ਹਵਾਲੇ
|
Portal di Ensiklopedia Dunia