ਸਦਕ਼ੇ ਤੁਮਹਾਰੇ
ਸਦਕ਼ੇ ਤੁਮਹਾਰੇ (ਉਰਦੂ:صدقے تمہارے) ਇੱਕ ਪਾਕਿਸਤਾਨੀ ਟੀਵੀ ਡਰਾਮਾ ਹੈ ਜੋ ਅੱਜਕਲ ਹਮ ਟੀਵੀ ਉੱਪਰ ਪ੍ਰਸਾਰਿਤ ਹੋ ਰਿਹਾ ਹੈ|[1] ਇਸ ਨੂੰ ਨਿਰਦੇਸ਼ਿਤ ਇਹਤੇਸ਼ਮੁੱਦੀਨ ਨੇ ਕੀਤਾ ਹੈ ਅਤੇ ਇਸਦੀ ਨਿਰਮਾਤਾ ਮੋਮਿਨਾ ਦੁਰੈਦ ਹੈ| ਇਸ ਦੇ ਮੁੱਖ ਸਿਤਾਰੇ ਮਾਹਿਰਾ ਖਾਨ ਅਤੇ ਅਦਨਾਨ ਮਲਿਕ ਹਨ| ਅਦਨਾਨ ਇਸ ਡਰਾਮੇ ਰਾਹੀਂ ਟੀਵੀ ਕੈਰੀਅਰ ਦੀ ਸ਼ੁਰੂਆਤ ਕਰ ਰਿਹਾ ਹੈ| ਪਲਾਟਡਰਾਮੇ ਦਾ ਕਾਲ-ਸਮਾਂ 1970 ਦੇ ਆਸ ਪਾਸ ਕਰਾਚੀ ਅਤੇ ਲਾਹੌਰ ਸ਼ਹਿਰ ਦੇ ਆਲੇ ਦੁਆਲੇ ਦਾ ਹੈ| ਸ਼ਾਨੋ(ਮਾਹਿਰਾ ਖਾਨ) ਇੱਕ ਬਹੁਤ ਹੀ ਸ਼ਰਮੀਲੀ ਅਤੇ ਅੰਤਾਂ ਦੀ ਖੂਬਸੂਰਤ ਕੁੜੀ ਹੈ| ਉਹ ਨਿੱਕੇ ਹੁੰਦੇ ਹੀ ਅਪਨੀ ਖ਼ਾਲਾ ਦੇ ਮੁੰਡੇ ਖ਼ਲੀਲ(ਅਦਨਾਨ ਮਲਿਕ) ਨਾਲ ਮੰਗੀ ਹੋਈ ਹੈ ਪਰ ਮੰਗੇ ਜਾਣ ਤੋਂ ਬਾਅਦ ਦੋਹਾਂ ਪਰਿਵਾਰ ਵਿੱਚ ਕੁਝ ਅਜਿਹਾ ਫ਼ਾਸਲਾ ਵਧਿਆ ਕਿ ਉਹ ਮੁੜ ਕਦੇ ਇਕੱਠੇ ਨਾ ਹੋ ਸਕੇ ਅਤੇ ਇਸ ਮੰਗਣੀ ਨੂੰ ਇੱਕ ਮਜ਼ਾਕ ਸਮਝ ਭੁੱਲ ਗਏ| ਇਸੇ ਕਾਰਨ ਸ਼ਾਨੋ ਅਠਾਰਾਂ ਸਾਲ ਆਪਣੇ ਖਿਆਲਾਂ ਵਿਚਲੀ ਤਸਵੀਰ ਨੂੰ ਸਾਹਮਣੇ ਦੇਖਣ ਲਈ ਤਰਸਦੀ ਰਹੀ ਪਰ ਅਠਾਰਾਂ ਸਾਲਾਂ ਬਾਅਦ ਇੱਕ ਪਰਿਵਾਰਕ ਵਿਆਹ ਵਿੱਚ ਉਹਨਾਂ ਦੀ ਮੁਲਾਕਾਤ ਹੋਈ| ਅਦਨਾਨ ਨੇ ਆਪਣੀ ਮੰਗਣੀ ਬਾਰੇ ਸੁਣਿਆ ਤਾਂ ਸੀ ਪਰ ਹੁਣ ਉਹ ਇਹ ਵਿਆਹ ਨਹੀਂ ਸੀ ਕਰਾਉਣਾ ਚਾਹੁੰਦਾ ਕਿਓਂਕਿ ਸ਼ਾਨੋ ਪਿੰਡ ਦੀ ਕੁੜੀ ਸੀ ਅਤੇ ਖ਼ਲੀਲ ਸ਼ਹਿਰ ਦਾ ਹੋਣ ਕਾਰਨ ਉਸਨੂੰ ਅੱਪਨੇ ਮੇਚ ਦੀ ਨਹੀਂ ਮੰਨਦਾ ਪਰ ਜਦ ਉਹ ਉਸਦੀ ਖੂਬਸੂਰਤੀ ਅਤੇ ਸਾਦਗੀ ਨੂੰ ਦੇਖਦਾ ਹੈ ਤਾਂ ਉਸ ਨੂੰ ਸਹਿਜੇ ਈ ਦਿਲ ਦੇ ਬੈਠਦਾ ਹੈ| ਹੁਣ ਸਮੱਸਿਆ ਇਹ ਹੈ ਕਿ ਪਰਿਵਾਰਿਕ ਪਾੜਿਆਂ ਕਰਕੇ ਉਹਨਾਂ ਦਾ ਵਿਆਹ ਮੁਸ਼ਕਿਲ ਵਿੱਚ ਆ ਫਸਿਆ ਹੈ| ਡਰਾਮੇ ਵਿੱਚ ਸ਼ਾਨੋ ਦੀ ਮੋਹੱਬਤ ਅਤੇ ਉਸਦੀ ਬਗਾਵਤ ਦਰਸ਼ਕਾਂ ਨੂੰ ਇਸ ਵੱਲ ਖਿਚ ਰਹੀ ਹੈ| ਕਾਸਟ
ਹਵਾਲੇ
|
Portal di Ensiklopedia Dunia