ਸ਼ਹਿਰ-ਏ-ਜ਼ਾਤ (ਟੀਵੀ ਡਰਾਮਾ)
ਸ਼ਹਿਰ-ਏ-ਜ਼ਾਤ (ਉਰਦੂ: شہرذات) ਇੱਕ ਰੁਮਾਂਟਿਕ ਅਤੇ ਆਧਿਆਤਮਕ ਪਾਕਿਸਤਾਨੀ ਡਰਾਮਾ ਹੈ ਜੋ ਇਸੇ ਨਾਂ ਦੇ ਨਾਵਲ ਉੱਪਰ ਬਣਿਆ ਹੈ ਅਤੇ ਇਹ ਪਹਿਲੀ ਵਾਰ 2012 ਵਿੱਚ ਹਮ ਟੀਵੀ ਉੱਪਰ ਪ੍ਰਸਾਰਿਤ ਹੋਇਆ|[1] ਇਹ ਡਰਾਮਾ ਜੂਨ 29, 2012 ਨੂੰ ਸ਼ੁਰੂ ਹੋਇਆ ਅਤੇ ਇਸਦੀ ਆਖਿਰੀ ਕਿਸ਼ਤ ਨਵੰਬਰ 2, 2012 ਨੂੰ ਪ੍ਰਸਾਰਿਤ ਹੋਈ ਜਿਸ ਨੂੰ ਦਰਸ਼ਕਾਂ ਨੇ ਭਰਵਾਂ ਹੁੰਗਾਰਾ ਦਿੱਤਾ|[2] ਇਸ ਡਰਾਮੇ ਨੇ ਲੋਕਾਂ ਦੇ ਮਨਾਂ ਉੱਪਰ ਇੱਕ ਖਾਸ ਅਸਰ ਕੀਤਾ|[3] ਸ਼ਹਿਰ-ਏ-ਜ਼ਾਤ ਆਲੋਚਕਾਂ ਦੀ ਨਿਗਾਹ ਵਿੱਚ ਵੀ ਮਕ਼ਬੂਲ ਹੋਇਆ| ਉਦਾਹਰਣ ਵਜੋਂ, ਇਸਲਾਮਿਕ ਸ਼ਰੀਅਤ ਨੂੰ ਮੰਨਣ ਵਾਲੇ ਤਬਕੇ ਨੇ ਵੀ ਇਸਨੂੰ ਸਲਾਹਿਆ ਸੀ, ਕਿਓਂਕਿ ਬਾਕੀ ਡਰਾਮਿਆਂ ਨਾਲੋਂ ਇਸ ਵਿੱਚ ਰੁਮਾਂਸ ਦੇ ਨਾਲ ਨਾਲ ਸ਼ਰਾ ਦਾ ਸਬਕ ਵੀ ਸੀ| ਇਸਲਾਮਿਕ ਅਰਕਾਨਾਂ ਦੀ ਮਹਤਤਾ ਇਸ ਦੇ ਕਥਾਨਕ ਦਾ ਕੇਂਦਰੀ ਤੱਤ ਸੀ| ਇਸ ਡਰਾਮੇ ਨੇ ਤਿੰਨ ਹਮ ਅਵਾਰਡਸ ਜਿੱਤੇ ਅਤੇ ਸੱਤ ਸ਼੍ਰੇਣੀਆਂ ਵਿੱਚ ਨਾਮਜ਼ਦਗੀ ਕੀਤੀ|[4] ਸਾਰਸ਼ਹਿਰ-ਏ-ਜ਼ਾਤ ਇੱਕ ਔਰਤ ਦੀ ਕਹਾਣੀ ਹੈ ਜੋ ਉਮਰ ਦਾ ਇੱਕ ਵੱਡਾ ਹਿੱਸਾ ਦੁਨੀਆਵੀ ਸਹੂਲਤਾਂ ਨੂੰ ਭੋਗਦੀ ਹੈ ਅਤੇ ਉਸਲਈ ਜਿੰਦਗੀ ਦਾ ਮਤਲਬ ‘ਚਾਹੋ ਅਤੇ ਹਾਸਿਲ ਕਰੋ’ ਹੈ| ਅਮੀਰ ਘਰਾਨੇ ਦੀ ਹੋਣ ਕਾਰਨ ਉਸਨੇ ਜਿੰਦਗੀ ਵਿੱਚ ਕਦੇ ਨਿਰਾਸਤਾ ਨਹੀਂ ਦੇਖੀ ਅਤੇ ਨਾ ਹੀ ਉਹ ਕਦੇ ਸਿਖ ਪਾਈ ਕਿ ਹਾਰ ਨੂੰ ਕਿਵੇਂ ਸਹਾਰੀਦਾ ਹੈ| ਡਰਾਮੇ ਦਾ ਅੰਤ ਇਸੇ ਤਰ੍ਹਾਂ ਦੇ ਕੁਝ ਜੀਵਨ-ਸੱਚਾਂ ਦੇ ਸਬਕ ਉੱਪਰ ਹੈ| ਕਹਾਣੀਫ਼ਲਕ(ਮਾਹਿਰਾ ਖਾਨ) ਇੱਕ ਅਮੀਰ ਘਰਾਣੇ ਦੀ ਕੁੜੀ ਹੈ ਜਿਸਨੂੰ ਸ਼ੌਹਰਤ ਅਤੇ ਹੁਸਨ ਰੱਬ ਵਲੋਂ ਜਿਵੇਂ ਤੋਹਫ਼ੇ ਹਾਸਿਲ ਸਨ| ਉਹ ਆਪਨੇ ਦੋਸਤ ਹਮਜਾ (ਮੋਹਿਬ ਮਿਰਜ਼ਾ) ਜੋ ਉਸਨੂੰ ਬੇਪਨਾਹ ਮੁਹੱਬਤ ਕਰਦਾ ਸੀ, ਨੂੰ ਛੱਡਦੇ ਹੋਏ, ਇੱਕ ਅਮੀਰ ਮੁੰਡੇ ਸਲਮਾਨ ਅੰਸਾਰ (ਮਿਕਾਲ ਜ਼ੁਲਫ਼ਿਕਾਰ) ਨਾਲ ਵਿਆਹ ਕਰ ਲੈਂਦੀ ਹੈ| ਸਲਮਾਨ ਕਿਸੇ ਹੋਰ ਦੇ ਪਿਆਰ ਵਿੱਚ ਪੈ ਜਾਂਦਾ ਹੈ ਜੋ ਕਿ ਇੱਕ ਬਹੁਤ ਹੀ ਸਾਦੀ ਅਤੇ ਸਾਂਵਲੇ ਰੰਗ ਦੀ ਕੁੜੀ ਹੈ| ਫ਼ਲਕ ਇਸ ਗੱਲ ਨੂੰ ਨਹੀਂ ਸਮਝ ਪਾਉਂਦੀ ਕਿ ਸਲਮਾਨ ਕਿਵੇਂ ਉਸਦੇ ਹੁਸਨ ਨੂੰ ਛੱਡ ਕੇ ਇੱਕ ਸਾਦੀ ਕੁੜੀ ਨੂੰ ਪਿਆਰ ਕਰ ਸਕਦਾ ਹੈ| ਫਿਰ ਉਸਨੂੰ ਪਤਾ ਲੱਗਦਾ ਹੈ ਕਿ ਕੁਝ ਚੀਜਾਂ ਬੰਦੇ ਦੇ ਵੱਸ ਨਹੀਂ ਹੁੰਦੀਆਂ| ਕੁਝ ਤਾਂ ਹੈ ਜੋ ਕਿਸੇ ਅਦਿਖ ਸ਼ੈ (ਰੱਬ) ਦੇ ਇਸ਼ਾਰੇ ਉੱਪਰ ਚੱਲ ਰਿਹਾ ਹੈ| ਇਸ ਡਰਾਮੇ ਦੇ ਅੰਤ ਵਿੱਚ ਉਹ ਆਪਣਾ ਸਭ ਕੁਝ ਛੱਡ ਆਪਣੀ ਜਾਤ ਨੂੰ ਉਸ ਅਦਿਖ ਸ਼ੈ ਨੂੰ ਸੌਂਪ ਦਿੰਦੀ ਹੈ| ਕਾਸਟ
ਹਵਾਲੇ
|
Portal di Ensiklopedia Dunia