ਹਮਸਫ਼ਰ (ਟੀਵੀ ਡਰਾਮਾ)
ਹਮਸਫਰ ਉਰਦੂ (ہم سفر), (ਅਰਥ: ਸਾਥੀ) ਇੱਕ ਪਾਕਿਸਤਾਨੀ ਟੀਵੀ ਡਰਾਮਾ ਹੈ। ਇਹ ਹਮ ਟੀਵੀ ਉੱਪਰ ਸਤੰਬਰ 24, 2011 ਤੋਂ ਮਾਰਚ 3, 2012 ਤੱਕ ਪ੍ਰਸਾਰਿਤ ਹੋਇਆ। ਇਹ ਫ਼ਰਹਤ ਇਸ਼ਤਿਆਕ਼ ਦੇ ਲਿਖੇ ਇਸੇ ਨਾਂ ਦੇ ਨਾਵਲ ਉੱਪਰ ਅਧਾਰਿਤ ਸੀ ਅਤੇ ਇਸ ਦੀ ਮਕ਼ਬੂਲੀਅਤ ਕਾਰਨ ਹੀ ਜਾਕਿਰ ਅਹਿਮਦ ਅਤੇ ਸਰਮਦ ਸੁਲਤਾਨ ਨੇ ਇਸ ਨੂੰ ਪਰਦੇ ਉੱਪਰ ਢਾਲਿਆ। ਹਮਸਫਰ ਹੁਣ ਤੱਕ ਦਾ ਸਾਰੇ ਪਾਕਿਸਤਾਨ ਵਿੱਚ ਸਭ ਤੋਂ ਵੱਧ ਦੇਖਿਆ ਤੇ ਪਸੰਦ ਕੀਤਾ ਜਾਣ ਵਾਲਾ ਡਰਾਮਾ ਹੈ। ਇਸ ਦੀ ਕਹਾਣੀ ਇੱਕ ਵਿਆਹੁਤਾ ਜੋੜੇ ਦੇ ਆਲੇ-ਦੁਆਲੇ ਘੁਮੰਦੀ ਹੈ। ਹਮਸਫਰ ਨੂੰ ਅਕਤੂਬਰ 2014 ਵਿੱਚ ਭਾਰਤ ਵਿੱਚ ਵੀ ਪ੍ਰਸਾਰਿਤ ਕੀਤਾ ਗਿਆ।[1] ਇਸਨੂੰ ਪਾਕਿਸਤਾਨ ਵਿੱਚ ਕਈ ਸਨਮਾਨਾਂ ਨਾਲ ਵੀ ਨਵਾਜਿਆ ਗਿਆ।[2] ਜਿਨ੍ਹਾਂ ਵਿਚੋਂ ਹਮ ਟੀਵੀ ਵਲੋਂ ਦਿੱਤਾ ਵਿਸ਼ੇਸ਼ ਸਨਮਾਨ ਪ੍ਰਮੁੱਖ ਹੈ।[3] ਪਲਾਟਖਿਰਦ ਇੱਕ ਗਰੀਬ ਪਰਿਵਾਰ ਦੀ ਕੁੜੀ ਹੈ ਜਿਸ ਦੀ ਮਾਂ ਨੂੰ ਕੈਂਸਰ ਹੈ। ਮਾਂ ਮਰਨ ਤੋਂ ਪਹਿਲਾਂ ਆਪਣੇ ਭਰਾ ਤੋਂ ਉਸ ਦੇ ਪੁੱਤਰ ਅਸ਼ਰ ਅਤੇ ਅਪਨੀ ਧੀ ਖਿਰਦ ਦਾ ਰਿਸ਼ਤਾ ਕਬੂਲ ਕਰਵਾ ਲੈਂਦੀ ਹੈ। ਮਾਂ ਦੇ ਮਰਨ ਤੋਂ ਪਿਛੋਂ ਉਹਨਾਂ ਦੋਹਾਂ ਦਾ ਵਿਆਹ ਹੋ ਤਾਂ ਜਾਂਦਾ ਹੈ ਪਰ ਅਸ਼ਰ ਦੀ ਮਾਂ ਕਦੇ ਵੀ ਖਿਰਦ ਨੂੰ ਨੂੰਹ ਵਜੋਂ ਸਵੀਕਾਰ ਕਰਦੀ ਕਿਓਂਕਿ ਉਹ ਅਸ਼ਰ ਲਈ ਆਪਣੀ ਹੈਸੀਅਤ ਮੁਤਾਬਿਕ ਕੋਈ ਕੁੜੀ ਲਿਆਉਣਾ ਚਾਹੁੰਦੀ ਸੀ| ਉਹ ਖਿਰਦ ਅਤੇ ਅਸ਼ਰ ਦੇ ਸੰਬਧਾਂ ਨੂੰ ਲਗਾਤਾਰ ਖਰਾਬ ਕਰਨ ਦੀ ਕੋਸ਼ਿਸ਼ ਕਰਦੀ ਹੈ ਤੇ ਇੱਕ ਵਾਰ ਕਾਮਯਾਬ ਹੋ ਵੀ ਜਾਂਦੀ ਹੈ ਪਰ ਅੰਤ ਵਿੱਚ ਇਹ ਸੁਖਾਂਤ ਹੋ ਜਾਂਦਾ ਹੈ। ਸਾਰਾ ਡਰਾਮਾ ਲਗਾਤਾਰ ਰੁਮਾਂਸ ਦੇ ਨਾਲ ਨਾਲ ਇੱਕ ਉਤਸੁਕਤਾ ਵੀ ਬਣਾਈ ਰੱਖਦਾ ਹੈ। ਗੀਤਨਸੀਰ ਤੁਰਾਬੀ ਦੀ ਲਿਖੀ ਇੱਕ ਗਜ਼ਲ ਵੋਹ ਹਮਸਫਰ ਥਾ ਨੂੰ ਇਸ ਦਾ ਮੁੱਖ ਗੀਤ ਬਣਾਇਆ ਗਿਆ। ਡਰਾਮੇ ਦਾ ਥੀਮ ਰੁਮਾਂਟਿਕ ਸੀ, ਸੋ ਮੁੱਖ ਗੀਤ ਲਈ ਇਸ ਰੁਮਾਂਟਿਕ ਗਜ਼ਲ ਨੂੰ ਚੁਣਿਆ ਗਿਆ ਪਰ ਜੇਕਰ ਇਸ ਗਜ਼ਲ ਦਾ ਪਿਛੋਕੜ ਦੇਖੀਏ ਤਾਂ ਇਸਨੂੰ, ਤੁਰਾਬੀ ਸਾਹਬ ਨੇ ਢਾਕਾ ਦੇ ਪਾਕਿਸਤਾਨ ਤੋਂ ਅਲੱਗ ਹੋ ਜਾਣ ਉੱਪਰ ਲਿਖਿਆ ਸੀ| ਇਸ ਤਰਾਂ, ਇਹ ਗਜ਼ਲ ਸਚਮੁਚ ਵਿਚਾਰਨਯੋਗ ਹੋ ਜਾਂਦੀ ਹੈ। ਤਰਕ਼-ਏ-ਤਾਲੁਕ਼ਾਤ ਪੇ ਰੋਇਆ ਨਾ ਤੂ, ਨਾ ਮੈਂ ਲੇਕਿਨ ਯੇਹ ਕਿਆ ਕੇ ਚੈਨ ਸੇ ਸੋਇਆ ਨਾ ਤੂ, ਨਾ ਮੈਂ ਵੋਹ ਹਮਸਫਰ ਥਾ ਮਗਰ ਉਸਸੇ ਹਮਨਵਾਈ ਨਾ ਥੀ| ਕਿ ਧੂਪ ਛਾਓੰ ਕਾ ਆਲਮ ਰਹਾ, ਜੁਦਾਈ ਨਾ ਥੀ| ਵੋਹ ਹਮਸਫਰ ਥਾ.... ਅਦਾਵਤੇਂ ਥੀਂ ਤਘਾਫੁਲ ਥਾ ਰੰਜਿਸ਼ੇਂ ਥੀ ਮਗਰ ਬਿਛੜਨੇ ਵਾਲੇ ਮੇਂ ਸਭ ਕੁਛ ਥਾ, ਬੇਵਫਾਈ ਨਾ ਥੀ| ਵੋਹ ਹਮਸਫਰ ਥਾ ਮਗਰ ਉਸਸੇ ਹਮਨਵਾਈ ਨਾ ਥੀ| ਕਿ ਧੂਪ ਛਾਓੰ ਕਾ ਆਲਮ ਰਹਾ, ਜੁਦਾਈ ਨਾ ਥੀ| ਵੋਹ ਹਮਸਫਰ ਥਾ.... ਕਾਜਲ ਡਾਲੂੰ, ਕੁਰਕੁਰਾ ਸੁਰਮਾ, ਸਹਾ ਨਾ ਜਾਏ| ਜਿਨ ਨੈਨ ਮੇਂ ਪੀ ਬਸੇ, ਦੂਜਾ ਕੌਨ ਸਮਾਏ| ਬਿਛੜਤੇ ਵਕ਼ਤ ਉਨ ਆਖੋਂ ਮੇਂ ਥੀ, ਹਮਾਰੀ ਗਜ਼ਲ ਗਜ਼ਲ ਭੀ ਵੋਹ, ਜੋ ਕਭੀ ਕਿਸੀ ਕੋ ਸੁਨਾਈ ਨਾ ਥੀ| ਵੋਹ ਹਮਸਫਰ ਥਾ ਮਗਰ ਉਸਸੇ ਹਮਨਵਾਈ ਨਾ ਥੀ ਕਿ ਧੂਪ ਛਾਓੰ ਕਾ ਆਲਮ ਰਹਾ, ਜੁਦਾਈ ਨਾ ਥੀ ਵੋਹ ਹਮਸਫਰ ਥਾ.... ਹਵਾਲੇ
|
Portal di Ensiklopedia Dunia