ਜੂਡਿਥ ਬਟਲਰ
ਜੂਡਿਥ ਬਟਲਰ (ਜਨਮ 24 ਫ਼ਰਵਰੀ 1956) ਇੱਕ ਅਮਰੀਕੀ ਦਾਰਸ਼ਨਿਕ ਅਤੇ ਜੈਂਡਰ ਸਿਧਾਂਤਕਾਰ ਹੈ ਜਿਸਦੀਆਂ ਲਿਖਤਾਂ ਨੇ ਰਾਜਨੀਤਕ ਦਰਸ਼ਨ, ਨੀਤੀ ਦਰਸ਼ਨ, ਨਾਰੀਵਾਦ, ਕੂਈਅਰ (queer) ਸਿਧਾਂਤ[2] ਅਤੇ ਸਾਹਿਤ ਸਿਧਾਂਤ[3] ਨੂੰ ਪ੍ਰਭਾਵਿਤ ਕੀਤਾ। 1993 ਤੋਂ ਉਹ ਕੈਲੀਫ਼ੋਰਨੀਆ ਯੂਨੀਵਰਸਿਟੀ, ਬਰਕਲੇ ਵਿੱਚ ਪੜ੍ਹਾ ਰਹੀ ਹੈ ਜਿੱਥੇ ਉਹ ਇਸ ਸਮੇਂ ਰੇਹਟੋਰਿਕ ਐਂਡ ਕੰਪੈਰੀਟਿਵ ਲਿਟਰੇਚਰ ਵਿਭਾਗ ਵਿੱਚ ਮੈਕਸੀਨ ਇਲੀਅਟ ਪ੍ਰੋਫੈਸਰ ਹੈ ਅਤੇ ਆਲੋਚਤਨਾਤਮਿਕ ਸਿਧਾਂਤ ਦੇ ਪ੍ਰੋਗਰਾਮ ਦੀ ਸਹਿ-ਨਿਰਦੇਸ਼ਕ ਹੈ। ਅਕਾਦਮਿਕ ਹਲਕਿਆਂ ਵਿੱਚ ਬਟਲਰ ਆਪਣੀ ਪੁਸਤਕ ਜੈਂਡਰ ਟ੍ਰਬਲ (Gender Trouble) ਲਈ ਜਾਣੀ ਜਾਂਦੀ ਹੈ ਜਿਸ ਵਿੱਚ ਇਹ ਜੈਂਡਰ ਦੇ ਸੰਕਲਪ ਉੱਤੇ ਸਵਾਲ ਖੜ੍ਹੇ ਕਰਦੀ ਹੈ ਅਤੇ ਉਸਨੇ ਆਪਣਾ ਜੈਂਡਰ ਅਦਾਇਗੀ ਦਾ ਸਿਧਾਂਤ ਦਿੱਤਾ। ਉਸ ਦੀਆਂ ਲਿਖਤਾਂ ਨੂੰ ਫ਼ਿਲਮ ਅਧਿਐਨ ਵਿੱਚ ਵੀ ਵਰਤਿਆ ਗਿਆ ਹੈ। ਉਹ ਆਪਣੀ ਔਖੀ ਵਾਰਤਕ ਭਾਸ਼ਾ ਲਈ ਵੀ ਮਸ਼ਹੂਰ ਹੈ।[4] ਇਸ ਦਾ ਸਿਧਾਂਤ ਨਾਰੀਵਾਦੀ ਅਤੇ ਕੂਈਅਰ ਸਿਧਾਂਤਾਂ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਹੈ।[5] ਉਸਨੇ ਖੁੱਲ੍ਹੇ ਤੌਰ ਉੱਤੇ ਲੈਸਬੀਅਨ ਤੇ ਗੇ ਹੱਕਾਂ ਦੀ ਗੱਲ ਕੀਤੀ ਹੈ ਅਤੇ ਇਹ ਸਮਕਾਲੀ ਰਾਜਨੀਤਿਕ ਮੁੱਦਿਆਂ ਉੱਤੇ ਵੀ ਟਿੱਪਣੀ ਕਰਦੀ ਹੈ।[6] ਖ਼ਾਸ ਤੌਰ ਉੱਤੇ ਇਹ ਇਜ਼ਰਾਇਲੀ ਸਿਆਸਤ ਦੀ ਬਹੁਤ ਆਲੋਚਨਾ ਕਰਦੀ ਹੈ ਅਤੇ ਨਾਲ ਹੀ ਇਜ਼ਰਾਇਲੀ-ਫ਼ਲਸਤੀਨੀ ਸੰਘਰਸ਼ ਦੇ ਪ੍ਰਭਾਵਾਂ ਬਾਰੇ ਗੱਲ ਕਰਦੀ ਹੈ। ਉਹ ਜ਼ੋਰ ਦੇਕੇ ਕਹਿੰਦੀ ਹੈ ਕਿ ਇਜ਼ਰਾਇਲ ਨੂੰ ਆਪਣੇ ਆਪ ਨੂੰ ਸਾਰੇ ਯਹੂਦੀਆਂ ਦੇ ਵਿਚਾਰਾਂ ਦਾ ਨੁਮਾਇੰਦਾ ਨਹੀਂ ਮੰਨਣਾ ਚਾਹੀਦਾ।[7] ਮੁੱਢਲਾ ਜੀਵਨ ਅਤੇ ਸਿੱਖਿਆਬਟਲਰ ਦਾ ਜਨਮ ਕਲੀਵਲੈਂਡ, ਓਹਾਇਓ[8] ਵਿੱਚ ਇੱਕ ਹੰਗੇਰੀਅਨ ਅਤੇ ਰੂਸੀ ਮੂਲ ਦੇ ਯਹੂਦੀ ਪਰਿਵਾਰ ਵਿੱਚ ਹੋਇਆ।[9] ਉਸ ਦੇ ਨਾਨਕਿਆਂ ਦਾ ਜ਼ਿਆਦਾ ਪਰਿਵਾਰ ਯਹੂਦੀ ਘੱਲੂਘਾਰੇ ਵਿੱਚ ਮਾਰਿਆ ਗਿਆ।[10] ਇੱਕ ਬੱਚੀ ਦੇ ਤੌਰ ਉੱਤੇ ਉਸਨੇ ਹਿਬਰੂ ਸਕੂਲ ਵਿੱਚ ਸਿੱਖਿਆ ਪ੍ਰਾਪਤ ਕੀਤੀ ਅਤੇ ਨਾਲ ਹੀ ਉਸਨੇ ਯਹੂਦੀ ਨੀਤੀਆਂ ਉੱਤੇ ਵਿਸ਼ੇਸ਼ ਕਲਾਸਾਂ ਵੀ ਲਗਾਈਆਂ ਜਿੱਥੇ ਫ਼ਲਸਫ਼ੇ ਵਿੱਚ ਉਸ ਦੀ ਪਹਿਲੀ ਟ੍ਰੇਨਿੰਗ ਹੋਈ।[11] 2010 ਦੀ ਇੱਕ ਇੰਟਰਵਿਊ ਵਿੱਚ ਬਟਲਰ ਕਹਿੰਦੀ ਹੈ ਕਿ ਨੀਤੀ ਦੀਆਂ ਕਲਾਸਾਂ ਉਸਨੇ 14 ਸਾਲ ਦੀ ਉਮਰ ਵਿੱਚ ਸ਼ੁਰੂ ਕੀਤੀਆਂ ਅਤੇ ਇਹ ਉਸ ਦਾ ਹਿਬਰੂ ਸਕੂਲ ਦੀ ਕਲਾਸ ਵਿੱਚ "ਬਹੁਤ ਜ਼ਿਆਦਾ ਬੋਲਣ" ਦਾ ਸਿੱਟਾ ਸੀ।[10] ਬਟਲਰ ਕਹਿੰਦੀ ਹੈ ਕਿ ਉਸਨੂੰ ਇਹਨਾਂ ਵਿਸ਼ੇਸ਼ ਕਲਾਸਾਂ ਵਿੱਚ ਬਹੁਤ ਮਜ਼ਾ ਆਉਂਦਾ ਅਤੇ ਜਦ ਉਸਨੂੰ ਪੁੱਛਿਆ ਗਿਆ ਕਿ ਉਹ ਕਿ ਪੜ੍ਹਨਾ ਚਾਹੁੰਦੀ ਹੈ ਤਾਂ ਉਸਨੇ ਆਪਣੇ ਦਿਮਾਗ ਵਿੱਚ ਚੱਲ ਰਹੇ ਤਿੰਨ ਸਵਾਲ ਪੁੱਛੇ: "ਸਪੀਨੋਜਾ ਨੂੰ ਯਹੂਦੀ ਮੰਦਰ ਵਿੱਚੋਂ ਕਿਉਂ ਛੇਕਿਆ ਗਿਆ? ਕੀ ਜਰਮਨ ਵਿਚਾਰਵਾਦ ਨੂੰ ਨਾਜ਼ੀਵਾਦ ਲਈ ਜ਼ਿੰਮੇਵਾਰ ਮੰਨਿਆ ਜਾ ਸਕਦਾ ਹੈ? ਅਤੇ ਇਹ ਕੀ ਕੋਈ ਹੋਂਦਮੂਲਕ ਧਰਮ ਸ਼ਾਸਤਰ ਨੂੰ ਕਿਵੇਂ ਸਮਝੇ,ਮਾਰਟਿਨ ਬੀਊਬਰ ਦੀ ਲਿਖਤਾਂ ਸਮੇਤ?[12] ਹਵਾਲੇ
ਬਾਹਰੀ ਲਿੰਕ
|
Portal di Ensiklopedia Dunia