ਜੋਸ਼ ਹੇਜ਼ਲਵੁਡ
ਜੋਸ਼ ਰੈਗਨਾਲਡ ਹੇਜ਼ਲਵੁਡ (ਜਨਮ 8 ਜਨਵਰੀ 1991, ਟੈਮਵਰਥ, ਨਿਊ ਸਾਊਥ ਵੇਲਜ਼ ਵਿੱਚ) ਇੱਕ ਆਸਟਰੇਲੀਆਈ ਕ੍ਰਿਕਟਰ ਹੈ ਜਿਹੜਾ ਨਿਊ ਸਾਊਥ ਵੇਲਜ਼ ਅਤੇ ਆਸਟਰੇਲੀਆ ਲਈ ਅੰਤਰਰਾਸ਼ਟਰੀ ਕ੍ਰਿਕਟ ਖੇਡਦਾ ਹੈ। ਉਹ ਗੇਂਦਬਾਜ਼ੀ ਵਿੱਚ ਗਲੈਨ ਮਕਗਰਾਥ ਵਾਂਗ ਆਪਣੀ ਜ਼ਬਰਦਸਤ ਸਟੀਕਤਾ ਲਈ ਜਾਣਿਆ ਜਾਂਦਾ ਹੈ।[3] ਅੰਤਰਰਾਸ਼ਟਰੀ ਕੈਰੀਅਰ![]() ਉਸਨੇ ਆਪਣੇ ਪਹਿਲੇ ਇੱਕ ਦਿਨਾ ਅੰਤਰਰਾਸ਼ਟਰੀ ਮੁਕਾਬਲੇ ਵਿੱਚ 7 ਓਵਰ ਕੀਤੇ ਸਨ ਅਤੇ ਇੱਕ ਵਿਕਟ ਤੇ 41 ਰਨ ਦਿੱਤੇ ਹਨ। ਉਸਨੇ ਆਪਣੇ ਟਵੰਟੀ-20 ਕੈਰੀਅਰ ਦੀ ਸ਼ੁਰੂਆਤ ਵੈਸਟ ਇੰਡੀਜ਼ ਵਿਰੁੱਧ 13 ਜਨਵਰੀ 2013 ਨੂੰ ਕੀਤੀ ਸੀ ਅਤੇ 4 ਓਵਰਾਂ ਵਿੱਚ 36 ਰਨ ਦੇ ਕੇ ਇੱਕ ਵਿਕਟ ਹਾਸਲ ਕੀਤੀ ਸੀ। ਉਸਦਾ ਟਵੰਟੀ-20 ਵਿੱਚ ਸਭ ਤੋਂ ਵਧੀਆ ਪ੍ਰਦਰਸ਼ਨ ਇੰਗਲੈਂਡ ਵਿਰੁੱਧ ਚਾਰ ਵਿਕਟਾਂ ਤੇ 30 ਰਨ ਹੈ। ਉਸਨੇ ਆਪਣੇ ਅੰਤਰਰਾਸ਼ਟਰੀ ਟੈਸਟ ਕੈਰੀਅਰ ਦੀ ਸ਼ੁਰੂਆਤ ਭਾਰਤ ਵਿਰੁੱਧ 17 ਦਿਸੰਬਰ 2014 ਨੂੰ ਬ੍ਰਿਸਬੇਨ ਕ੍ਰਿਕਟ ਗਰਾਊਂਡ ਵਿੱਚ ਕੀਤੀ ਸੀ। ਇਸ ਮੈਚ ਦੀ ਪਹਿਲੀ ਪਾਰੀ ਵਿੱਚ ਉਸਨੇ 68 ਰਨ ਦੇ ਕੇ 5 ਵਿਕਟਾਂ ਲਈਆਂ ਸਨ।[4] ਉਹ 2015 ਦੇ ਵਿਸ਼ਵ ਕੱਪ ਵਿੱਚ ਆਸਟਰੇਲੀਆ ਦੇ ਦਲ ਦਾ ਹਿੱਸਾ ਸੀ ਅਤੇ ਕੁਆਰਟਰ-ਫ਼ਾਈਨਲ ਵਿੱਚ ਉਸਨੇ ਪਾਕਿਸਤਾਨ ਵਿਰੁੱਧ 4 ਵਿਕਟਾਂ ਝਟਕਾਈਆਂ ਸਨ। ਹਵਾਲੇ
|
Portal di Ensiklopedia Dunia