ਡੇਵਿਡ ਵਾਰਨਰ (ਕ੍ਰਿਕਟ ਖਿਡਾਰੀ)
ਡੇਵਿਡ ਐਂਡਰਿਊ ਵਾਰਨਰ (ਜਨਮ 27 ਅਕਤੂਬਰ 1986) ਇੱਕ ਆਸਟਰੇਲੀਆਈ ਕ੍ਰਿਕਟਰ ਹੈ ਅਤੇ ਆਸਟਰੇਲੀਆ ਟੀਮ ਦਾ ਮੌਜੂਦਾ ਉਪ-ਕਪਤਾਨ ਵੀ ਹੈ।[2] ਵਾਰਨਰ ਬਹੁਤ ਹੀ ਹਮਲਾਵਰ ਸ਼ੈਲੀ ਦਾ ਖਿਡਾਰੀ ਹੈ ਅਤੇ ਉਹ ਇੱਕੋ-ਇੱਕ ਅਜਿਹਾ ਕ੍ਰਿਕਟਰ ਹੈ ਜਿਸਨੂੰ ਪਿਛਲੇ 132 ਸਾਲਾਂ ਵਿੱਚ ਬਿਨ੍ਹਾਂ ਕਿਸੇ ਪਹਿਲਾ ਦਰਜਾ ਤਜਰਬੇ ਦੇ ਰਾਸ਼ਟਰੀ ਟੀਮ ਵਿੱਚ ਚੁਣਿਆ ਗਿਆ ਹੈ।[3] ਵਾਰਨਰ ਇਸ ਵੇਲੇ ਨਿਊ ਸਾਊਥ ਵੇਲਸ, ਸਨਰਾਈਜ਼ਰਸ ਹੈਦਰਾਬਾਦ ਅਤੇ ਸਿਡਨੀ ਥੰਡਰ ਵੱਲੋਂ ਵੀ ਖੇਡਦਾ ਹੈ।[4] ਵਾਰਨਰ ਨੂੰ ਅਗਸਤ 2015 ਵਿੱਚ ਟੈਸਟ ਅਤੇ ਇੱਕ ਦਿਨਾ ਮੈਚਾਂ ਵਿੱਚ ਆਸਟਰੇਲੀਆ ਦੀ ਟੀਮ ਦਾ ਉਪ-ਕਪਤਾਨ ਵੀ ਚੁਣਿਆ ਗਿਆ। ਵਾਰਨਰ ਮੁੱਖ ਤੌਰ 'ਤੇ ਸਲਿਪ ਵਿੱਚ ਫ਼ੀਲਡਿੰਗ ਕਰਦਾ ਸੀ ਪਰ ਅੰਗੂਠੇ ਵਿੱਚ ਸੱਟ ਤੋਂ ਬਾਅਦ ਉਹ 2016 ਵਿੱਚ ਮਿਡਵਿਕਟ ਵਿੱਚ ਫ਼ੀਲਡਿੰਗ ਕਰਨ ਲੱਗ ਪਿਆ ਸੀ। 23 ਜਨਵਰੀ 2017 ਨੂੰ ਉਹ ਐਲਨ ਬਾਰਡਰ ਮੈਡਲ ਜਿੱਤਣ ਵਾਲਾ ਚੌਥਾ ਖਿਡਾਰੀ ਬਣਿਆ ਅਤੇ ਉਸਨੂੰ ਇਹ ਅਵਾਰਡ ਲਗਾਤਾਰ 2 ਵਾਰ ਦਿੱਤਾ ਗਿਆ ਹੈ। ਖੇਡਣ ਦੀ ਸ਼ੈਲੀਵਾਰਨਰ ਉਸ ਦੀ ਹਮਲਾਵਰ ਖੱਬੇ ਹੱਥ ਦੀ ਬੱਲੇਬਾਜ਼ੀ ਦੀ ਸ਼ੈਲੀ ਅਤੇ ਹਵਾਈ ਰਸਤੇ ਦੇ ਅਨੁਕੂਲ ਹੋਣ ਲਈ ਜਾਣਿਆ ਜਾਂਦਾ ਹੈ ਅਤੇ ਉਸਦੀ ਪਿੱਠ ਦੀ ਵਰਤੋਂ ਕਰਕੇ ਜਾਂ ਸੱਜੇ ਹੱਥ ਦਾ ਰੁਖ ਅਪਣਾਉਣ ਲਈ ਸਵਿੱਚ ਨੂੰ ਮਾਰਨ ਦੀ ਆਪਣੀ ਯੋਗਤਾ ਲਈ ਜਾਣਿਆ ਜਾਂਦਾ ਹੈ। ਉਹ ਆਪਣੀ ਗੇਂਦ 'ਤੇ ਗੋਲ ਕਰਨਾ ਤਰਜੀਹ ਦਿੰਦਾ ਹੈ, ਅਤੇ ਟੈਸਟ ਬੱਲੇਬਾਜ਼ ਦੇ ਰੂਪ ਵਿੱਚ ਬਹੁਤ ਉੱਚ ਸਟ੍ਰਾਈਕ ਰੇਟ ਹੈ। ਹਵਾਲੇ
|
Portal di Ensiklopedia Dunia