ਦਿਲਰਾਜ ਸਿੰਘ ਭੂੰਦੜ
ਦਿਲਰਾਜ ਸਿੰਘ ਭੂੰਦੜ ਇੱਕ ਭਾਰਤੀ ਸਿਆਸਤਦਾਨ ਹੈ। ਉਹ ਸਰਦਾਰ ਬਲਵਿੰਦਰ ਸਿੰਘ ਭੂੰਦੜ ਦਾ ਪੁੱਤਰ ਹੈ, ਜੋ ਲੰਮਾ ਸਮਾਂ ਪੰਜਾਬ ਰਾਜ ਤੋਂ ਭਾਰਤ ਦੀ ਸੰਸਦ ਦੇ ਉਪਰਲੇ ਸਦਨ ਰਾਜ ਸਭਾ ਦਾ ਮੈਂਬਰ ਰਿਹਾ ਹੈ।[1] ਦਿਲਰਾਜ ਸ਼੍ਰੋਮਣੀ ਅਕਾਲੀ ਦਲ ਪਾਰਟੀ ਦਾ ਮੈਂਬਰ ਅਤੇ 2012 - 2022 ਤੱਕ ਪੰਜਾਬ ਵਿਧਾਨ ਸਭਾ ਮੈਂਬਰ ਅਤੇ ਪੰਜਾਬ ਯੂਥ ਵਿੰਗ ਸ਼੍ਰੋਮਣੀ ਅਕਾਲੀ ਦਲ ਪਾਰਟੀ ਦਾ ਸਾਬਕਾ ਮੀਤ ਪ੍ਰਧਾਨ ਹੈ। ਉਹ ਪੰਜਾਬ ਇੰਜੀਨੀਅਰਿੰਗ ਕਾਲਜ, ਚੰਡੀਗੜ੍ਹ ਤੋਂ ਇੰਜੀਨੀਅਰਿੰਗ ਗ੍ਰੈਜੂਏਟ ਹੈ। ਅਰੰਭਕ ਜੀਵਨਦਿਲਰਾਜ ਦਾ ਜਨਮ 11 ਜਨਵਰੀ 1969 ਨੂੰ ਬਠਿੰਡਾ, ਪੰਜਾਬ ਵਿੱਚ ਸਰਦਾਰ ਬਲਵਿੰਦਰ ਸਿੰਘ ਭੂੰਦੜ ਅਤੇ ਸ਼੍ਰੀਮਤੀ ਬਲਵੰਤ ਕੌਰ ਦੇ ਘਰ ਹੋਇਆ ਸੀ। ਉਸਨੇ ਚੰਡੀਗੜ੍ਹ ਵਿੱਚ ਸਕੂਲ ਦੀ ਪੜ੍ਹਾਈ ਕੀਤੀ। ਦਿਲਰਾਜ ਨੂੰ ਬਚਪਨ ਤੋਂ ਹੀ ਇੰਜਨੀਅਰਿੰਗ ਅਤੇ ਸਾਇੰਸ ਵਿੱਚ ਗਹਿਰੀ ਰੁਚੀ ਸੀ। ਉਹ ਇੱਕ ਸ਼ੌਕੀਆ ਅਥਲੀਟ ਵੀ ਹੈ ਅਤੇ ਉਸਨੇ 5 ਰਾਸ਼ਟਰੀ ਵਾਲੀਬਾਲ ਖੇਡਾਂ ਵਿੱਚ ਹਿੱਸਾ ਲਿਆ ਅਤੇ ਰਾਸ਼ਟਰੀ ਖੇਡਾਂ ਵਿੱਚ ਹਿੱਸਾ ਲੈਣ ਵਾਲ਼ਾ ਸਭ ਤੋਂ ਘੱਟ ਉਮਰ ਦਾ ਕੈਪਟਨ ਸੀ। ਜੀਵਨੀਦਿਲਰਾਜ ਦਾ ਵਿਆਹ 1994 ਵਿੱਚ ਵੀਰਪਾਲ ਕੌਰ ਨਾਲ ਹੋਇਆ ਸੀ। ਦਿਲਰਾਜ ਦਾ ਮ੍ਰਿਤਕ ਭਰਾ ਬਲਰਾਜ ਸਿੰਘ ਭੂੰਦੜ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੀ ਅਹਿਮ ਸਿਆਸੀ ਹਸਤੀ ਸੀ। ਹਵਾਲੇ |
Portal di Ensiklopedia Dunia