ਪਾਊਂਡ ਸਟਰਲਿੰਗ
ਪਾਊਂਡ ਸਟਰਲਿੰਗ (ਨਿਸ਼ਾਨ: £; ISO ਕੋਡ: GBP), ਜਿਹਨੂੰ ਆਮ ਤੌਰ ਉੱਤੇ ਪਾਊਂਡ ਵੀ ਕਿਹਾ ਜਾਂਦਾ ਹੈ, ਸੰਯੁਕਤ ਬਾਦਸ਼ਾਹੀ, ਬਰਤਾਨਵੀ ਮੁਕਟ ਮੁਥਾਜ ਮੁਲਕ ਜਰਸੀ, ਗਰਨਜ਼ੇ ਅਤੇ ਮੈਨ ਟਾਪੂ, ਬਰਤਾਨਵੀ ਵਿਦੇਸ਼ੀ ਰਾਜਖੇਤਰ ਦੱਖਣੀ ਜਾਰਜੀਆ ਅਤੇ ਦੱਖਣੀ ਸੈਂਡਵਿੱਚ ਟਾਪੂ[6] ਬਰਤਾਨਵੀ ਅੰਟਾਰਕਟਿਕ ਰਾਜਖੇਤਰ[7] ਅਤੇ ਸੇਂਟ ਹੇਲੇਨਾ, ਅਸੈਂਸ਼ਨ ਅਤੇ ਤ੍ਰਿਸਤਾਨ ਦਾ ਕੂਨਾ (ਸਿਰਫ਼ ਤ੍ਰਿਸਤਾਨ ਦਾ ਕੂਨਾ ਵਿੱਚ) ਦੀ ਅਧਿਕਾਰਕ ਮੁਦਰਾ ਹੈ।[8] ਇਹਨੂੰ ਅੱਗੋਂ 100 ਪੈਂਸ (pence) (ਇੱਕ-ਵਚਨ: ਪੈਨੀ/penny) ਵਿੱਚ ਵੰਡਿਆ ਹੋਇਆ ਹੈ। ਕਈ ਹੋਰ ਦੇਸ਼ਾਂ, ਜੋ ਸਟਰਲਿੰਗ ਨਹੀਂ ਵਰਤਦੇ, ਦੀ ਮੁਦਰਾ ਨੂੰ ਵੀ ਪਾਊਂਡ ਕਿਹਾ ਜਾਂਦਾ ਹੈ। ਹਵਾਲੇ
ਹਵਾਲੇ
|
Portal di Ensiklopedia Dunia