1975 ਕ੍ਰਿਕਟ ਵਿਸ਼ਵ ਕੱਪ (ਆਧਿਕਾਰਿਕ ਤੌਰ 'ਤੇ ਪਰੂਡੈਂਸ਼ੀਅਲ ਕੱਪ '75 ) ਅੰਤਰਰਾਸ਼ਟਰੀ ਕ੍ਰਿਕਟ ਕੌਂਸਲ (ਆਈਸੀਸੀ) ਦੁਆਰਾ ਆਯੋਜਿਤ ਕ੍ਰਿਕਟ ਵਿਸ਼ਵ ਕੱਪ ਦਾ ਪਹਿਲਾ ਐਡੀਸ਼ਨ ਸੀ ਅਤੇ ਇਹ ਪਹਿਲਾ ਵੱਡਾ ਸੀਮਤ ਓਵਰ ਇੱਕ ਦਿਨਾ ਅੰਤਰਰਾਸ਼ਟਰੀ (ਇਕ ਰੋਜ਼ਾ) ਕ੍ਰਿਕਟ ਟੂਰਨਾਮੈਂਟ ਸੀ। ਇਸਨੂੰ ਇੰਗਲੈਂਡ ਵਿੱਚ 7 ਤੋਂ 21 ਜੂਨ 1975 ਤੱਕ ਕਰਵਾਇਆ ਗਿਆ ਸੀ।
ਇਸ ਟੂਰਨਾਮੈਂਟ ਨੂੰ ਪਰੂਡੈਂਸ਼ੀਅਲ ਅਸ਼ਿਓਰੈਂਸ ਕੰਪਨੀ ਦੁਆਰਾ ਸਪਾਂਸਰ ਕੀਤਾ ਗਿਆ ਸੀ ਅਤੇ ਇਸ ਵਿੱਚ ਅੱਠ ਦੇਸ਼ਾਂ ਨੇ ਭਾਗ ਲਿਆ ਸੀ ਜਿਸ ਵਿੱਚ ਛੇ ਟੈਸਟ ਖੇਡਣ ਵਾਲੀਆਂ ਟੀਮਾਂ ( ਆਸਟਰੇਲੀਆ , ਇੰਗਲੈਂਡ , ਭਾਰਤ , ਨਿਊਜ਼ੀਲੈਂਡ , ਪਾਕਿਸਤਾਨ ਅਤੇ ਵੈਸਟ ਇੰਡੀਜ਼ ), ਅਤੇ ਦੋ ਪ੍ਰਮੁੱਖ ਐਸੋਸੀਏਟ ਦੇਸ਼ਾਂ ਸ਼੍ਰੀਲੰਕਾ ਅਤੇ ਪੂਰਬੀ ਅਫਰੀਕਾ ਦੀਆਂ ਟੀਮਾਂ ਸ਼ਾਮਿਲ ਸਨ। ਟੀਮਾਂ ਨੂੰ ਚਾਰ-ਚਾਰ ਦੇ ਦੋ ਸਮੂਹਾਂ ਵਿੱਚ ਵੰਡਿਆ ਗਿਆ ਸੀ, ਹਰ ਟੀਮ ਨੇ ਇੱਕ ਵਾਰ ਆਪਣੇ ਗਰੁੱਪ ਵਿੱਚ ਸ਼ਾਮਿਲ ਹੋਰ ਟੀਮਾਂ ਨਾਲ ਖੇਡਣਾ ਸੀ; ਹਰੇਕ ਗਰੁੱਪ ਦੀਆਂ ਸਿਖਰਲੀਆਂ ਦੋ ਟੀਮਾਂ ਨੇ ਸੈਮੀ-ਫਾਈਨਲ ਖੇਡਣਾ ਸੀ ਅਤੇ ਸੈਮੀਫ਼ਾਈਨਲ ਦੀਆਂ ਜੇਤੂ ਦੋ ਟੀਮਾਂ ਨੇ ਫਾਈਨਲ ਵਿੱਚ ਪੁੱਜਣਾ ਸੀ। ਹਰੇਕ ਮੈਚ ਵਿੱਚ ਪ੍ਰਤੀ ਪਾਰੀ 60 ਓਵਰ ਸਨ ਅਤੇ ਉਹ ਰਵਾਇਤੀ ਸਫ਼ੈਦ ਕੱਪੜਿਆਂ ਅਤੇ ਲਾਲ ਗੇਂਦਾਂ ਨਾਲ ਖੇਡੇ ਗਏ ਸਨ। ਸਾਰੇ ਮੈਚ ਦਿਨ ਵਿੱਚ ਹੀ ਖੇਡੇ ਗਏ ਸਨ ਅਤੇ ਇਸਲਈ ਇਹ ਬਹੁਤ ਜਲਦੀ ਸ਼ੁਰੂ ਹੋ ਜਾਂਦੇ ਸਨ।
1975 ਵਿੱਚ ਇੱਕ ਦਿਨਾ ਕ੍ਰਿਕਟ ਦੀ ਧਾਰਨਾ ਅਜੇ ਸ਼ੁਰੂਆਤੀ ਪੜਾਵਾਂ ਵਿੱਚ ਸੀ ਅਤੇ 1971 ਅਤੇ 1975 ਦੇ ਦਰਮਿਆਨ ਟੈਸਟ ਖੇਡਣ ਵਾਲੇ ਦੇਸ਼ਾਂ ਵਿਚਾਲੇ ਸਿਰਫ਼ 18 ਅਜਿਹੇ ਮੁਕਾਬਲੇ ਖੇਡੇ ਗਏ ਸਨ।
ਇੰਗਲੈਂਡ , ਨਿਊਜ਼ੀਲੈਂਡ , ਵੈਸਟਇੰਡੀਜ਼ ਅਤੇ ਆਸਟਰੇਲੀਆ ਸੈਮੀਫਾਈਨਲ ਲਈ ਕੁਆਲੀਫਾਈ ਕਰਨ ਵਾਲੀਆਂ ਟੀਮਾਂ ਸਨ, ਜਿਸ ਨਾਲ ਇਹ ਵਿਸ਼ਵ ਕੱਪ ਅਜਿਹਾ ਇੱਕੋ-ਇੱਕ ਵਿਸ਼ਵ ਕੱਪ ਸੀ ਜਿਸ ਵਿੱਚ ਭਾਰਤੀ ਉਪ-ਮਹਾਂਦੀਪ ਦੀ ਕੋਈ ਵੀ ਟੀਮ ਇਸ ਪੜਾਅ ਉੱਪਰ ਨਹੀਂ ਪੁੱਜੀ। ਸੈਮੀਫ਼ਾਈਨਲ ਵਿੱਚ ਆਸਟਰੇਲੀਆ ਨੇ ਇੰਗਲੈਂਡ ਨੂੰ ਹਰਾਇਆ ਅਤੇ ਵੈਸਟਇੰਡੀਜ਼ ਨੇ ਨਿਊਜ਼ੀਲੈਂਡ ਨੂੰ ਹਰਾਇਆ। ਇਸ ਪਿੱਛੋਂ ਫਾਈਨਲ ਵਿੱਚ ਲਾਰਡਜ਼ ਮੈਦਾਨ ਵਿਖੇ ਵੈਸਟਇੰਡੀਜ਼ ਨੇ ਆਸਟਰੇਲੀਆ ਨੁੂੰ 17 ਦੌੜਾਂ ਨਾਲ ਹਰਾ ਕੇ ਪਹਿਲਾ ਵਿਸ਼ਵ ਕੱਪ ਆਪਣੇ ਨਾਂ ਕੀਤਾ।
ਭਾਰਤ ਦੇ ਸੁਨੀਲ ਗਾਵਸਕਰ ਨੇ ਟੂਰਨਾਮੈਂਟ ਦੇ ਪਹਿਲੇ ਮੈਚ ਵਿੱਚ ਇੱਕ ਦਿਨਾ ਇਤਿਹਾਸ ਵਿੱਚ ਸਭ ਤੋਂ ਬੁਰੀ ਬੱਲੇਬਾਜ਼ੀ ਕੀਤੀ। ਇੰਗਲੈਂਡ ਦੇ 334/4 ਦੇ ਸਕੋਰ ਤੋਂ ਪਿੱਛੋਂ ਡੈਨਿਸ ਅਮਿੱਸ ਨੇ 137 ਦੌੜਾਂ ਬਣਾਈਆਂ ਸਨ, ਗਾਵਸਕਰ ਨੇ ਪੂਰੇ 60 ਓਵਰ ਬੱਲੇਬਾਜ਼ੀ ਕੀਤੀ ਪਰ ਨਾਬਾਦ ਰਹਿ ਕੇ ਸਿਰਫ਼ 36 ਦੌੜਾਂ ਦੀ ਪਾਰੀ ਖੇਡੀ, ਜਿਸ ਤੋਂ ਨਰਾਜ਼ ਹੋ ਕੇ ਕਈ ਵਾਰ ਭਾਰਤੀ ਪ੍ਰਸ਼ੰਸਕ ਮੈਦਾਨ ਵਿੱਚ ਆ ਗਏ ਸਨ।[ 1]
ਫਾਰਮੈਟ
1975 ਦੇ ਕ੍ਰਿਕਟ ਵਰਲਡ ਕੱਪ ਦੇ ਫਾਰਮੈਟ ਵਿੱਚ ਭਾਗ ਲੈਣ ਵਾਲੀਆਂ ਅੱਠ ਟੀਮਾਂ, ਚਾਰ-ਚਾਰ ਟੀਮਾਂ ਦੇ ਦੋ ਸਮੂਹਾਂ ਵਿੱਚ ਵੰਡੀਆਂ ਹੋਈਆਂ ਸਨ, ਹਰੇਕ ਟੀਮ ਨੇ ਆਪਣੇ ਸਮੂਹ ਵਿੱਚ ਸ਼ਾਮਿਲ ਹੋਰ ਟੀਮਾਂ ਨਾਲ ਇੱਕ-ਇੱਕ ਵਾਰ ਖੇਡਣਾ ਸੀ। ਇਹ ਮੈਚ ਜੂਨ 7 ਤੋਂ 14 ਜੂਨ ਤੱਕ ਖੇਡੇ ਗਏ। ਹਰੇਕ ਗਰੁੱਪ ਦੀਆਂ ਚੋਟੀ ਦੀਆਂ ਦੋ ਟੀਮਾਂ 18 ਜੂਨ ਨੂੰ ਸੈਮੀ ਫਾਈਨਲ ਵਿੱਚ ਪੱਜੀਆਂ, ਜਿਸਦੇ ਜੇਤੂ 21 ਜੂਨ ਨੂੰ ਲਾਰਡਜ਼ ਵਿੱਚ ਫਾਈਨਲ ਲਈ ਕੁਆਲੀਫਾਈ ਕਰਨ ਲਈ ਯੋਗ ਸਨ। ਜੇ ਕਿਸੇ ਵੀ ਮੈਚ ਵਿੱਚ ਦਿਨ ਭਰ ਬਾਰਿਸ਼ ਹੁੰਦੀ, ਤਾਂ ਹਰੇਕ ਮੈਚ ਲਈ ਦੋ ਦਿਨ ਰਾਖਵੇਂ ਰੱਖੇ ਗਏ ਸਨ। ਪਹਿਲੇ ਵਿਸ਼ਵ ਕੱਪ ਵਿੱਚ ਇੰਗਲੈਂਡ ਵਿੱਚੋਂ ਸੱਤ ਵੱਖ-ਵੱਖ ਸਥਾਨਾਂ ਦੀ ਚੋਣ ਕੀਤੀ ਗਈ ਸੀ।
.0012/
ਭਾਗ ਲੈਣ ਵਾਲੇ
ਹਾਈਲਾਈਟ ਕੀਤੇ ਗਏ ਜਿਨ੍ਹਾਂ ਨੇ 1975 ਦੇ ਕ੍ਰਿਕਟ ਵਿਸ਼ਵ ਕੱਪ ਵਿੱਚ ਹਿੱਸਾ ਲਿਆ। Qualified as full member of ICC Qualified by invitation
ਹੇਠ ਲਿਖੀਆਂ 8 ਟੀਮਾਂ ਨੇ ਮੁੱਖ ਟੂਰਨਾਮੈਂਟ ਲਈ ਕੁਆਲੀਫ਼ਾਈ ਕੀਤਾ ਇਨ੍ਹਾਂ ਵਿੱਚੋਂ ਛੇ ਟੀਮਾਂ ਆਈਸੀਸੀ ਵਿੱਚ ਪੂਰੀਆਂ ਮੈਂਬਰ ਸਨ ਜਦਕਿ ਦੂਜੀਆਂ ਦੋ ਟੀਮਾਂ ( ਸ਼੍ਰੀਲੰਕਾ ਅਤੇ ਪੂਰਬੀ ਅਫ਼ਰੀਕਾ) ਨੂੰ ਬਾਕੀ ਦੋ ਥਾਵਾਂ ਨੂੰ ਭਰਨ ਲਈ ਬੁਲਾਇਆ ਗਿਆ ਸੀ।[ 2]
ਸਥਾਨ
ਗਰੁੱਪ ਪੜਾਅ
ਗਰੁੱਪ ਏ
ਗਰੁੱਪ ਬੀ
ਨਾਕ-ਆਊਟ ਪੜਾਅ
ਸੈਮੀ-ਫਾਈਨਲ
ਇਕ ਗੇਂਦਬਾਜ਼ ਦੁਆਰਾ ਗੇਂਦਬਾਜੀ ਕਰਨ ਵਾਲੇ ਬਿਹਤਰੀਨ ਪ੍ਰਦਰਸ਼ਨ ਵਿੱਚ ਗੈਰੀ ਗਿਲਮੋਰ ਨੇ 14 ਦੌੜਾਂ ਦੇ ਕੇ 6 ਵਿਕਟਾਂ ਲਈਆਂ, ਜਦਕਿ ਇੰਗਲੈਂਡ 93 ਦੌੜਾਂ (36.2 ਓਵਰਾਂ 'ਚ) ਬਣਾ ਕੇ ਆਲ-ਆਊਟ ਹੋ ਗਿਆ। ਆਸਟਰੇਲੀਆ ਸ਼ੁਰੂ ਵਿੱਚ 39/6 ਨਾਲ ਨਾਟਕੀ ਪੜਾਅ ਦਾ ਸਾਹਮਣਾ ਕਰ ਰਿਹਾ ਸੀ, ਜਿਸ ਪਿੱਛੋਂ ਗਿਲਮੋਰ ਨੇ 28 ਗੇਂਦਾਂ ਵਿੱਚ 5 ਚੌਕੇ ਮਾਰ ਕੇ 28 ਦੌੜਾਂ ਦੀ ਪਾਰੀ ਖੇਡੀ ਅਤੇ ਆਸਟਰੇਲੀਆ ਨੂੰ ਮੈਚ ਜਿਤਾਇਆ।
ਦੂਜੇ ਸੈਮੀਫ਼ਾਈਨਲ ਵਿੱਚ ਵੈਸਟਇੰਡੀਜ਼ ਨੇ ਟਾੱਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਲਈ ਨਿਊਜ਼ੀਲੈਂਡ ਨੂੰ ਕਿਹਾ। ਨਿਊਜ਼ੀਲੈਂਡ ਪਹਿਲਾਂ ਵਧੀਆ ਬੱਲੇਬਾਜ਼ੀ ਕਰਦਿਆਂ 98/1 ਤੇ ਪਹੁੰਚ ਗਿਆ। ਪਰ ਜਦੋਂ ਕਪਤਾਨ ਗਲੈਨ ਟਰਨਰ (74 ਗੇਂਦਾਂ 'ਤੇ 36 ਦੌੜਾਂ, 3 ਚੌਕੇ) ਅਤੇ ਜਿਓਫ ਹੋਵਾਰਥ (51 ਗੇਂਦਾਂ' ਤੇ 3 ਚੌਕੇ) ਦੂਜੀ ਵਿਕਟ ਲਈ 90 ਦੌੜਾਂ ਦੀ ਸਾਂਝੇਦਾਰੀ ਕਰਕੇ ਆਊਟ ਹੋ ਗਏ ਤਾਂ ਨਿਊਜ਼ੀਲੈਂਡ ਦੀ ਟੀਮ ਕੁੱਲ 158 ਦੌੜਾਂ (52.2 ਓਵਰ) ਬਣਾ ਕੇ ਆਊਟ ਹੋ ਗਈ ਅਤੇ ਉਨ੍ਹਾਂ ਦੇ ਬਾਕੀ ਬੱਲੇਬਾਜ਼ਾਂ ਨੇ 9 ਵਿਕਟਾਂ ਗਵਾ ਕੇ ਸਿਰਫ਼ 60 ਦੌੜਾਂ ਬਣਾਈਆਂ। ਵੈਸਟਇੰਡੀਜ਼ ਵੱਲੋਂ ਐਲਵਿਨ ਕਾਲੀਚਰਨ (92 ਗੇਂਦਾਂ 'ਤੇ 72 ਦੌੜਾਂ, 7 ਚੌਕੇ, ਇੱਕ ਛੱਕਾ) ਅਤੇ ਗੌਰਡਨ ਗ੍ਰੀਨਿਜ (95 ਗੇਂਦਾਂ' ਤੇ 9 ਚੌਕਿਆਂ ਤੇ 1 ਛੱਕਾ) ਨੇ ਦੂਜੀ ਵਿਕਟ ਲਈ 125 ਦੌੜਾਂ ਦੀ ਸਾਂਝੇਦਾਰੀ ਕੀਤੀ, ਜਿਸ ਨਾਲ ਵੈਸਟਇੰਡੀਜ਼ ਆਪਣੇ ਟੀਚੇ ਤੇ ਆਸਾਨੀ ਨਾਲ ਪੁੱਜ ਗਈ।
ਫਾਈਨਲ
ਫਾਈਨਲ ਮੈਚ ਵਿੱਚ ਵੈਸਟਇੰਡੀਜ਼ ਨੇ ਆਸਟਰੇਲੀਆ ਨੂੰ 17 ਦੌੜਾਂ ਨਾਲ ਹਰਾਇਆ ਜਿਸ ਵਿੱਚ ਕਪਤਾਨ ਕਲਾਈਵ ਲਾਇਡ (102 ਗੇਂਦਾਂ ਵਿੱਚ 85 ਦੌੜਾਂ, 12 ਚੌਕੇ, 2 ਛੱਕੇ) ਨੇ ਸ਼ਾਨਦਾਰ ਪਾਰੀ ਖੇਡੀ। ਆਸਟਰੇਲੀਆ ਦੀ ਪਾਰੀ ਵਿੱਚ ਉੱਪਰਲੇ ਕ੍ਰਮ ਦੇ 5 ਬੱਲੇਬਾਜ਼ ਰਨ-ਆਊਟ ਹੋਏ ਜਿਸ ਵਿੱਚ ਵਿਵੀਅਨ ਰਿਚਰਡਸ ਨੇ 3 ਖਿਡਾਰੀ ਰਨ-ਆਊਟ ਕੀਤੇ। 1975 ਵਿਸ਼ਵ ਕੱਪ ਵਿੱਚ ਮੈਨ ਆਫ਼ ਦ ਸੀਰੀਜ਼ ਦਾ ਅਵਾਰਡ ਨਹੀਂ ਦਿੱਤਾ ਗਿਆ ਸੀ।
ਅੰਕੜੇ
ਸਭ ਤੋਂ ਵੱਧ ਦੌੜਾਂ
ਖਿਡਾਰੀ
ਟੀਮ
ਦੌੜਾਂ
ਗਲੈਨ ਟਰਨਰ
ਨਿਊਜ਼ੀਲੈਂਡ
4
4
333
166.50
68.51
171 *
2
0
33
2
ਡੈਨਿਸ ਅਮਿੱਸ
ਇੰਗਲੈਂਡ
4
4
243
60.75
84.37
137
1
1
28
0
ਮਾਜਿਦ ਖਾਨ
ਪਾਕਿਸਤਾਨ
3
3
209
69.66
75.45
84
0
3
26
1
ਕੀਥ ਫਲੈਚਰ
ਇੰਗਲੈਂਡ
4
3
207
69.00
69.23
131
1
1
17
1
ਐਲਨ ਟਰਨਰ
ਆਸਟਰੇਲੀਆ
5
5
201
40.20
77.60
101
1
0
17
1
ਆਖਰੀ ਵਾਰ ਅੱਪਡੇਟ ਕੀਤਾ: 9 ਜੁਲਾਈ 2019 [ 3]
ਸਭ ਤੋਂ ਵੱਧ ਵਿਕਟਾਂ
ਖਿਡਾਰੀ
ਟੀਮ
ਗੈਰੀ ਗਿਲਮੋਰ
ਆਸਟਰੇਲੀਆ
2
2
11
5.63
2.58
6/14
13.00
ਬਰਨਾਰਡ ਜੂਲੀਅਨ
ਵੈਸਟ ਇੰਡੀਜ਼
5
5
11
17.70
2.95
4/20
36.00
ਕੀਥ ਬੌਇਸ
ਵੈਸਟ ਇੰਡੀਜ਼
5
5
10
18.50
3.55
4/50
31.20
ਡੇਲੇਲ ਹੈਡਲੀ
ਨਿਊਜ਼ੀਲੈਂਡ
4
4
8
20.25
3.52
3/21
34.50
ਐਂਡੀ ਰੌਬਰਟਸ
ਵੈਸਟ ਇੰਡੀਜ਼
5
5
8
20.62
2.91
3/39
42.50
ਆਖਰੀ ਵਾਰ ਅੱਪਡੇਟ ਕੀਤਾ: 9 ਜੁਲਾਈ 2019 [ 4]
ਹਵਾਲੇ
ਬਾਹਰੀ ਲਿੰਕ