ਫ਼ਰਹਾ ਨਾਜ਼ (ਅਭਿਨੇਤਰੀ)
ਫ਼ਰਹਾ ਨਾਜ਼, ਜੋ ਆਮ ਤੌਰ ਉੱਪਰ ਫ਼ਰਹਾ ਨਾਂ ਤੋਂ ਮਸ਼ਹੂਰ ਹੈ, 1980ਵਿਆਂ ਅਤੇ 1990ਵਿਆਂ ਦੇ ਸ਼ੁਰੂ ਦੀ ਇੱਕ ਬਾਲੀਵੁੱਡ ਅਦਾਕਾਰਾ ਹੈ। ਇਸ ਦੀਆਂ ਅਹਿਮ ਫ਼ਿਲਮਾਂ ਈਮਾਨਦਾਰ (1987), ਹਮਾਰਾ ਖ਼ਾਨਦਾਨ (1987), ਵੋਹ ਫ਼ਿਰ ਆਏਗੀ (1988), ਨਾਕ਼ਾਬ (1989),[1] ਯਤੀਮ (1989), ਬਾਪ ਨੰਬਰੀ ਬੇਟਾ ਦਸ ਨੰਬਰੀ (1990), ਬੇਗੁਨਾਹ (1991), ਭਾਈ ਹੋ ਤੋ ਐਸਾ (1995) ਅਤੇ ਸੌਤੇਲਾ ਭਾਈ (1996) ਹੈ। ਉਸਨੇ ਆਪਣੇ ਕੈਰੀਅਰ ਦੇ ਸਿਖਰ ਉੱਪਰ ਪਹੁੰਚਣ ਤੇ 1990 ਵਿੱਚ 22 ਸਾਲ ਦੀ ਉਮਰ ਵਿੱਚ ਅਦਾਕਾਰੀ ਤੋਂ ਸੰਨਿਆਸ ਲਈ ਲਿਆ।[2] ਇਸ ਤੋਂ ਬਾਅਦ ਇਸਨੇ ਕੁਝ ਟੈਲੀਵਿਜ਼ਨ ਸੀਰਿਅਲ ਵੀ ਕੀਤੇ। ਇਸਨੇ ਆਪਣੇ ਸਮੇਂ ਦੇ ਤਕਰੀਬਨ ਸਾਰੇ ਵੱਡੇ ਅਦਾਕਾਰਾਂ ਰਾਜੇਸ਼ ਖੰਨਾ, ਰਿਸ਼ੀ ਕਪੂਰ, ਸੰਜੇ ਦੱਤ, ਸੰਨੀ ਦਿਓਲ, ਅਨੀਲ ਕਪੂਰ, ਜੈਕੀ ਸ਼ਰਾਫ, ਮਿਥੁਨ, ਗੋਵਿੰਦਾ, ਆਦਿਤਿਆ ਪੰਚੋਲੀ ਅਤੇ ਆਮਿਰ ਖਾਨ ਨਾਲ ਕੰਮ ਕੀਤਾ। ਮੁਢੱਲਾ ਜੀਵਨਫ਼ਰਹਾ ਦਾ ਜਨਮ ਹੈਦਰਾਬਾਦ, ਭਾਰਤ ਵਿੱਚ ਹੋਇਆ। ਇਹ ਬਾਲੀਵੁੱਡ ਅਦਾਕਾਰਾ ਸ਼ਬਾਨਾ ਆਜ਼ਮੀ ਦੀ ਭਤੀਜੀ ਅਤੇ ਤੱਬੂ ਦੀ ਵੱਡੀ ਭੈਣ ਹੈ।[3][4] ਕੈਰੀਅਰਫ਼ਰਹਾ ਨੇ ਆਪਣੇ ਫ਼ਿਲਮੀ ਕੈਰੀਅਰ ਦੀ ਸ਼ੁਰੂਆਤ 1985 ਤੋਂ ਯਸ਼ ਚੋਪੜਾ ਦੀ ਫ਼ਿਲਮ ਫਾਸਲੇ ਤੋਂ ਮਹਿੰਦਰ ਕਪੂਰ ਦੇ ਬੇਟੇ ਰੋਹਨ ਕਪੂਰ ਨਾਲ ਕੀਤੀ।[5] ਫਾਸਲੇਤੋਂ ਬਾਅਦ ਫ਼ਰਹਾ ਨੂੰ ਕਈ ਫ਼ਿਲਮਾਂ ਲਈ ਸ਼ਕਤੀ ਸਾਮੰਤਾ ਦੀ ਫ਼ਿਲਮ ਪਾਲੀ ਖਾਨ, ਕੇ.ਸੀ ਬੋਕਾਦਿਆ ਦੀ ਫ਼ਿਲਮ ਨਸੀਬ ਅਪਨਾ ਅਪਨਾ ਅਤੇ ਪ੍ਰਾਨ ਲਾਲ ਮੇਹਤਾ ਦੀ ਫ਼ਿਲਮ ਲਵ 86 ਲਈ ਆਫ਼ਰ ਮਿਲੇ। ਨਿੱਜੀ ਜੀਵਨਫ਼ਰਹਾ ਦਾ ਵਿਆਹ ਅਦਾਕਾਰ ਵਿੰਦੂ ਦਾਰਾ ਸਿੰਘ ਨਾਲ ਹੋਇਆ ਅਤੇ ਦੋਹਾਂ ਕੋਲ ਫ਼ਤੇਹ ਰੰਧਾਵਾ ਬੇਟਾ ਹੈ। ਇਹਨਾਂ ਦੋਹਾਂ ਨੇ ਤਲਾਕ ਲਈ ਲਿਆ।[6] ਇਸ ਤੋਂ ਬਾਅਦ ਫ਼ਰਹਾ ਨੇ ਬਾਲੀਵੁੱਡ ਅਤੇ ਟੈਲੀਵਿਜ਼ਨ ਅਦਾਕਾਰ ਸੁਮਿਤ ਸੈਗਲ ਨਾਲ ਵਿਆਹ ਕਰਵਾਇਆ।[7] ਫ਼ਿਲਮੋਗ੍ਰਾਫੀ
ਹਵਾਲੇ
|
Portal di Ensiklopedia Dunia