ਬਾਘਾ ਪੁਰਾਣਾ
ਬਾਘਾ ਪੁਰਾਣਾ ਭਾਰਤੀ ਪੰਜਾਬ ਵਿੱਚ ਮੋਗਾ ਜ਼ਿਲ੍ਹਾ ਦਾ ਇੱਕ ਸ਼ਹਿਰ ਅਤੇ ਇੱਕ ਨਗਰ ਪ੍ਰੀਸ਼ਦ ਹੈ। ਸ਼ਹਿਰਬਾਘਾ ਪੁਰਾਣਾ, ਮੋਗਾ ਤੋਂ ਕੋਟਕਪੂਰਾ ਸੜਕ ਤੇ ਸਥਿਤ ਹੈ। ਮੁੱਖ ਸੜਕ 'ਤੇ ਹੋਣ ਕਰਕੇ ਸ਼ਹਿਰ ਬੱਸਾਂ ਲਈ ਕੇਂਦਰੀ ਸਥਾਨ ਹੈ। ਇਸਦੇ ਥਾਣਾ ਸਦਰ ਦੇ ਕੰਟਰੋਲ ਹੇਠ 65 ਪਿੰਡ ਆਉਂਦੇ ਹਨ, ਪਿੰਡ ਬਾਘਾ ਪੁਰਾਣਾ ਤਿੰਨ ਮੁੱਖ ਪੱਤੀਆਂ ਵਿੱਚ ਵੰਡਿਆ ਹੋਇਆ ਹੈ, ਮੁਗਲੂ ਪੱਤੀ (ਸਭ ਤੋਂ ਵੱਡੀ), ਬਾਘਾ ਪੱਤੀ ਅਤੇ ਪੁਰਾਣਾ ਪੱਤੀ। ਜਨਸੰਖਿਆ2011 ਦੀ ਜਨਗਣਨਾ ਅਨੁਸਾਰ[1] ਬਾਘਾ ਪੁਰਾਣਾ ਦੀ ਆਬਾਦੀ 15,206 ਹੈ ਜਿਸ ਵਿੱਚ 13,288 ਮਰਦ ਅਤੇ 11,918 ਔਰਤਾਂ ਹਨ। 0-6 ਸਾਲ ਤੱਕ ਦੇ ਬੱਚਿਆਂ ਦੀ ਗਿਣਤੀ 2764 ਹੈ ਜੋ ਕਿ ਬਾਘਾ ਪੁਰਾਣਾ ਦੀ ਕੁੱਲ ਗਿਣਤੀ ਦਾ 10.97% ਹੈ। ਰਾਜ ਦੇ ਔਰਤ ਲਿੰਗ ਅਨੁਪਾਤ 895, ਦੀ ਤੁਲਨਾ ਵਿੱਚ ਸ਼ਹਿਰ ਦਾ ਔਰਤ ਲਿੰਗ ਅਨੁਪਾਤ 897 ਹੈ। ਇਸ ਤੋਂ ਇਲਾਵਾ ਰਾਜ ਦੇ ਬਾਲ ਲਿੰਗ ਅਨੁਪਾਤ 846, ਦੀ ਤੁਲਨਾ ਵਿੱਚ ਸ਼ਹਿਰ ਦਾ ਬਾਲ ਲਿੰਗ ਅਨੁਪਾਤ ਕਰੀਬ 839 ਹੈ। ਬਾਘਾ ਪੁਰਾਣਾ ਦੀ ਸ਼ਾਖਰਤਾ ਦਰ 76.13 % ਹੈ, ਜੋ ਕਿ ਰਾਜ ਦੀ ਸ਼ਾਖਰਤਾ ਦਰ 75.84%, ਤੋਂ ਵੱਧ ਹੈ। ਸ਼ਹਿਰ ਦੀ ਮਰਦ ਸ਼ਾਖਰਤਾ ਦਰ 79.25% ਦੇ ਕਰੀਬ ਹੈ ਅਤੇ ਔਰਤ ਸ਼ਾਖਰਤਾ ਦਰ 72.67% ਹੈ। 70 ਦੇ ਦਹਾਕੇ ਵਿੱਚ ਬਾਘਾ ਪੁਰਾਣਾ ਇੱਕ ਛੋਟਾ ਜਿਹਾ ਪਿੰਡ ਸੀ, ਜਿਸ ਵਿੱਚ ਮੁੱਖ ਰੂਪ ਵਿੱਚ ਤਿੰਨ ਪੱਤੀਆਂ ਸਨ, ਮੁਗਲੂ ਪੱਤੀ, ਬਾਘਾ ਪੱਤੀ ਅਤੇ ਪੁਰਾਣਾ ਪੱਤੀ। ਇਹ ਮੋਗਾ-ਕੋਟਕਪੂਰਾ ਅਤੇ ਮੁੱਦਕੀ-ਨਿਹਾਲ ਸਿੰਘ ਵਾਲਾ ਰੋਡ ਦੇ ਚੁਰਾਹੇ 'ਤੇ ਸਥਿਤ ਹੈ। ਗੌਰਮਿੰਟ ਪੌਲੀਟੈਕਨਿਕ ਕਾਲਜ, ਰੋਡੇ (ਸ਼ਹਿਰ ਤੋਂ ਕੁਝ ਕਿਲੋਮੀਟਰ ਦੀ ਦੂਰੀ ਤੇ) ਦੀ ਸਥਾਪਨਾ ਹੋਣ ਕਰਕੇ ਬਾਘਾ ਪੁਰਾਣਾ ਨੂੰ ਸ਼ੋਹਰਤ ਹਾਸਲ ਹੋਈ। ਬਾਘਾ ਪੁਰਾਣਾ ਦਾ ਦਰਜਾ 1974 ਵਿੱਚ ਨਗਰ ਪੰਚਾਇਤ ਦੇ ਗਠਨ ਹੋਣ ਨਾਲ ਹੋਇਆ ਜਿਸਦੀ ਕੁਝ ਸਾਲਾਂ ਬਾਅਦ ਮਿਉਂਸਪਲ ਕੌਂਸਲ ਵਿੱਚ ਉਨੱਤੀ ਹੋ ਗਈ। ਸੰਨ 2000 ਵਿੱਚ ਬਾਘਾ ਪੁਰਾਣਾ ਨੂੰ ਸਬ-ਤਹਿਸੀਲ ਦਾ ਦਰਜਾ ਮਿਲਿਆ ਜਿਸ ਕਰਕੇ ਇੱਥੇ ਤਹਿਸੀਲ ਪੱਧਰ ਦੇ ਸਾਰੇ ਸਰਕਾਰੀ ਦਫ਼ਤਰਾਂ ਦੀ ਸਥਾਪਨਾ ਹੋਈ। (*ਸਬ-ਤਹਿਸੀਲ ਹੁਣ ਤਹਿਸੀਲ ਬਣ ਗਈ ਹੈ।) ਪਹਿਲਾਂ ਸ਼ਹਿਰ ਦੀ ਜਿਆਦਾਤਰ ਆਬਾਦੀ ਖੇਤੀਬਾੜੀ 'ਤੇ ਹੀ ਨਿਰਭਰ ਸੀ ਜਿਸ ਕਰਕੇ ਕਈ ਖੇਤੀਬਾੜੀ ਉਦਯੋਗ ਸ਼ੁਰੂ ਹੋਏ (ਰਾਈਸ ਮਿੱਲ, ਕੋਲਡ ਸਟੋਰ ਆਦਿ)। ਪਿਛਲੇ ਕਈ ਸਾਲਾਂ ਦੀ ਆਰਥਿਕ ਗਤੀਵਿਧੀ ਵਿੱਚ ਵਾਧਾ ਹੋਣ ਨਾਲ ਕਈ ਬੈਂਕਾ ਸਥਾਪਿਤ ਹੋਈਆਂ। ਗੁਆਂਢੀ ਪਿੰਡਰਾਜਿਆਣਾ, ਠੱਠੀ ਭਾਈ, ਬੁੱਧ ਸਿੰਘ ਵਾਲਾ, ਗਿੱਲ, ਚੰਦ ਨਵਾਂ, ਕੋਟਲਾ ਮੇਹਰ ਸਿੰਘ ਵਾਲਾ, ਰੋਡੇ, ਲੰਡੇ, ਸਮਾਲਸਰ, ਘੋਲੀਆ ਕਲਾਂ, ਤੇ, ਘੋਲੀਆ ਖੁਰਦ , ਫੂਲੇਵਾਲਾ ਗੈਲਰੀ
ਹਵਾਲੇ
|
Portal di Ensiklopedia Dunia