ਭਕਨਾ ਕਲਾਂ

ਭਕਨਾ ਕਲਾਂ
ਪਿੰਡ
ਭਕਨਾ ਕਲਾਂ is located in ਪੰਜਾਬ
ਭਕਨਾ ਕਲਾਂ
ਭਕਨਾ ਕਲਾਂ
ਭਾਰਤ ਵਿੱਚ ਪੰਜਾਬ ਦੀ ਸਥਿਤੀ
ਭਕਨਾ ਕਲਾਂ is located in ਭਾਰਤ
ਭਕਨਾ ਕਲਾਂ
ਭਕਨਾ ਕਲਾਂ
ਭਕਨਾ ਕਲਾਂ (ਭਾਰਤ)
ਗੁਣਕ: 31°34′52″N 74°43′13″E / 31.581150°N 74.720296°E / 31.581150; 74.720296
ਦੇਸ਼ ਭਾਰਤ
ਰਾਜਪੰਜਾਬ
ਬਲਾਕਅੰਮ੍ਰਿਤਸਰ
ਉੱਚਾਈ
233 m (764 ft)
ਆਬਾਦੀ
 (2011 ਜਨਗਣਨਾ)
 • ਕੁੱਲ3,264
ਭਾਸ਼ਾਵਾਂ
 • ਸਰਕਾਰੀਪੰਜਾਬੀ
ਸਮਾਂ ਖੇਤਰਯੂਟੀਸੀ+5:30 (ਆਈਐੱਸਟੀ)
ਡਾਕ ਕੋਡ
143002
ਏਰੀਆ ਕੋਡ0183******
ਵਾਹਨ ਰਜਿਸਟ੍ਰੇਸ਼ਨPB:02
ਨੇੜੇ ਦਾ ਸ਼ਹਿਰਅੰਮ੍ਰਿਤਸਰ

ਭਕਨਾ ਕਲਾਂ, ਭਾਰਤੀ ਦੇ ਪੰਜਾਬ ਰਾਜ ਦੇ ਅੰਮ੍ਰਿਤਸਰ ਜ਼ਿਲ੍ਹਾ ਦੇ ਵੇਰਕਾ ਤਹਿਸੀਲ ਦਾ ਇੱਕ ਪਿੰਡ ਹੈ। ਇਹ ਜ਼ਿਲ੍ਹਾ ਮੁੱਖ ਦਫਤਰ ਅੰਮ੍ਰਿਤਸਰ ਤੋਂ ਪੱਛਮ ਵੱਲ 18 ਕਿਲੋਮੀਟਰ ਦੀ ਦੂਰੀ ਸਥਿਤ ਹੈ। ਅਤੇ ਰਾਜ ਦੀ ਰਾਜਧਾਨੀ ਚੰਡੀਗੜ੍ਹ ਤੋਂ 243 ਕਿਲੋਮੀਟਰ ਦੂਰ ਹੈ। ਭਕਨਾ ਕਲਾਂ ਪੂਰਬ ਵੱਲ ਅੰਮ੍ਰਿਤਸਰ ਤਹਿਸੀਲ, ਪੂਰਬ ਵੱਲ ਜੰਡਿਆਲਾ ਗੁਰੂ ਤਹਿਸੀਲ, ਉੱਤਰ ਵੱਲ ਹਰਸ਼ਾ ਛੀਨਾ ਤਹਿਸੀਲ, ਪੱਛਮ ਵੱਲ ਗੰਡੀਵਿੰਡ ਤਹਿਸੀਲ ਨਾਲ ਘਿਰਿਆ ਹੋਇਆ ਹੈ।

ਨੇੜੇ ਦੇ ਸ਼ਹਿਰ

  1. ਅੰਮ੍ਰਿਤਸਰ
  2. ਤਰਨਤਾਰਨ
  3. ਬਟਾਲਾ
  4. ਪੱਟੀ

ਭਕਨਾ ਕਲਾਂ ਦੇ ਨੇੜਲੇ ਸ਼ਹਿਰ ਹਨ।

ਇਤਿਹਾਸ

ਭਾਰਤ ਦੀ ਆਜ਼ਾਦੀ ਦੇ ਮਹਾਨ ਕ੍ਰਾਂਤੀਕਾਰੀ ਆਗੂ ਬਾਬਾ ਸੋਹਣ ਸਿੰਘ ਭਕਨਾ ਦਾ ਜੱਦੀ ਪਿੰਡ ਵੀ ਭਕਨਾ ਕਲਾਂ ਹੈ। ਜਿੱਥੇ ਓਹਨਾਂ ਦੀ ਯਾਦ ਵਿੱਚ ਹਰੇਕ ਸਾਲ ਇੱਕ ਸਮਾਗਮ ਕਰਵਾਇਆ ਜਾਂਦਾ ਹੈ। ਸੋਹਣ ਸਿੰਘ ਦਾ ਜਨਮ ਉਸ ਦੀ ਮਾਤਾ ਰਾਮ ਕੌਰ ਦੇ ਪੇਕਾ ਪਿੰਡ, ਖਤਰਾਏ ਖੁਰਦ, ਜ਼ਿਲ੍ਹਾ ਅੰਮ੍ਰਿਤਸਰ ਵਿੱਚ ਹੋਇਆ ਸੀ। ਉਸ ਦੇ ਪਿਤਾ ਭਾਈ ਕਰਮ ਸਿੰਘ ਭਕਨਾ ਕਲਾਂ ਪਿੰਡ ਦੇ ਵਾਸੀ ਸਨ। ਉਸਦੀ ਉਮਰ ਅਜੇ ਇੱਕ ਸਾਲ ਦੀ ਵੀ ਨਹੀਂ ਸੀ ਕਿ ਪਿਤਾ ਦੀ ਮੌਤ ਹੋ ਗਈ। ਉਹ ਦਾਦਕਾ ਪਿੰਡ ਵਿੱਚ ਹੀ ਵੱਡਾ ਹੋਇਆ। ਉਸਨੇ ਪਿੰਡ ਦੇ ਗੁਰਦੁਆਰੇ ਤੋਂ ਪੰਜਾਬੀ ਪੜ੍ਹਨੀ ਸਿੱਖੀ। ਦਸ ਸਾਲ ਦੀ ਉਮਰ ਵਿਚ ਉਸਦਾ ਵਿਆਹ ਲਹੌਰ ਨੇ ਦੇ ਇੱਕ ਜਿੰਮੀਦਾਰ ਖੁਸ਼ਹਾਲ ਸਿੰਘ ਦੀ ਧੀ, ਬਿਸ਼ਨ ਕੌਰ ਨਾਲ ਹੋ ਗਿਆ। ਜਦੋਂ 1881 ਵਿੱਚ ਉਸ ਦੇੇ ਪਿੰਡ ਸਰਕਾਰੀ ਪਰਾਇਮਰੀ ਸਕੂਲ ਬਣਿਆ ,11 ਸਾਲ ਦੀ ਉਮਰੇ ਉਹ ਪਰਾਇਮਰੀ ਸਕੂਲ ਵਿੱਚ ਦਾਖਲ ਹੋੋੋੋਇਆ। 1886 ਤੱੱਕ ਉਸ ਨੇ ਉਰਦੂ ਤੇ ਫ਼ਾਰਸੀ ਵਿਚ ਚੰਗੀ ਮੁਹਾਰਤ ਹਾਸਲ ਕਰ ਲਈ ਸੀ। ਜਵਾਨੀ ਵਿਚ ਬੁਰੀ ਸੰਗਤ ਕਾਰਨ ਤੇ ਨਤੀਜੇ ਵਜੋਂ ਗਲਤ ਆਦਤਾਂ ਵੱੱਸ ਉਹ ਆਰਥਿਕ ਮੰਦਹਾਲੀ ਵਿੱਚ ਫੱਸ ਗਿਆ। ਉਸਦੇ ਆਪਣੇ ਸ਼ਬਦਾ ਵਿੱਚ “ਪ੍ਰਦੇਸ ਰਟਨ ਦਾ ਕਾਰਨ ਮੇਰੀ ਮਾਇਕ-ਕਮਜ਼ੋਰੀ ਸੀ ਤੇ ਇਹ ਮਾਲੀ ਕਮਜ਼ੋਰੀ ਮੇਰੇ ਹੀ ਬੁਰੇ ਭਲੇ ਕਰਮਾਂ ਦਾ ਸਿੱਟਾ ਸੀ ਕਿਉਂਜੋ ਇਹ ਕੰਗਾਲੀ ਮੈਨੂੰ ਕੋਈ ਬਾਪ-ਦਾਦੇ ਵੱਲੋਂ ਵਿਰਸੇ ਵਿਚ ਨਹੀਂ ਸੀ ਮਿਲੀ। ਜਦੋਂ ਮੇਰੇ ਪਿਤਾ ਜੀ ਕਾਲਵੱਸ ਹੋਏ ਤਾਂ ਉਸ ਵਕਤ ਮੈਂ ਆਪਣੀ ਮਾਤਾ ਜੀ ਦੇ ਕੁੱਛੜ ਵਿਚ ਸਿਰਫ਼ ਇਕ ਸਾਲ ਦਾ ਨਿੱਕੜਾ ਜਿਹਾ ਬਾਲ ਰਹਿ ਗਿਆ ਸਾਂ। ਮੇਰੇ ਬਾਪੂ ਜੀ ਦੇ ਦੋ ਵਿਆਹ ਸਨ। ਮੇਰੀਆਂ ਦੋਵੇਂ ਮਾਤਾਵਾਂ ਤੇ ਦਾਦਾ ਜੀ ਤੋਂ ਬਿਨਾਂ ਮੇਰਾ ਕੋਈ ਚਾਚਾ, ਤਾਇਆ ਜਾਂ ਦੂਜਾ ਭੈਣ-ਭਰਾ ਨਹੀਂ ਸੀ। ਸਾਰੀ ਜਾਇਦਾਦ ਦਾ ਇਕੱਲਾ ਵਾਰਸ ਸਾਂ। ਮੇਰੀ ਜ਼ਮੀਨ ਵੀ ਸਾਡੇ ਪਿੰਡ ਦੇ ਜ਼ਿਮੀਦਾਰਾਂ ਨਾਲੋਂ ਵਧੇਰੇ ਸੀ। ਭੁਇੰ-ਭਾਂਡੇ ਤੋਂ ਬਿਨਾਂ ਰੋਕੜ ਰੁਪਿਆ ਤੇ ਮੱਝੀਂ-ਗਾਈਂ ਵੀ ਚੋਖੀਆਂ ਸਨ....। ਸੋਹਣ ਸਿੰਘ 20ਵੀਂ ਸਦੀ ਦੇ ਪਹਿਲੇ ਦਹਾਕੇ ਦੌਰਾਨ ਆਜ਼ਾਦੀ ਸੰਗਰਾਮ ਵਿੱਚ ਸਰਗਰਮ ਹੋ ਗਿਆ। ਉਸ ਨੇ ਬਸਤੀਕਰਨ ਬਿੱਲ ਦੇ ਵਿਰੁੱਧ 1906-07 ਦੇ ਅੰਦੋਲਨ ਵਿਚ ਹਿੱਸਾ ਲਿਆ। ਦੋ ਸਾਲਾਂ ਪਿੱਛੋਂ ਫਰਵਰੀ 1909 ਨੂੰ ਉਹ ਅਮਰੀਕਾ ਲਈ ਰਵਾਨਾ ਹੋਇਆ ਅਤੇ ਦੋ ਮਹੀਨੇ ਦੇ ਸਫ਼ਰ ਦੇ ਬਾਅਦ 4 ਅਪ੍ਰੈਲ 1909 ਨੂੰ ਅਮਰੀਕਾ ਦੇ ਸ਼ਹਿਰ ਸਿਆਟਲ ਪਹੁੰਚ ਗਿਆ।

ਨੇੜੇ ਦੇ ਰੇਲਵੇ ਸਟੇਸ਼ਨ

  1. ਭਗਤਾਂਵਾਲਾ ਰੇਲਵੇ ਸਟੇਸ਼ਨ
  2. ਅੰਮ੍ਰਿਤਸਰ ਜੰਕਸ਼ਨ ਰੇਲਵੇ ਸਟੇਸ਼ਨ

ਭਕਨਾ ਕਲਾਂ ਦੇ ਨੇੜਲੇ ਰੇਲਵੇ ਸਟੇਸ਼ਨ ਹਨ।

ਹਵਾਲੇ

  1. https://lalkaar.wordpress.com/baba-sohan-singh-lalkaar-january-2020/
  2. http://medbox.iiab.me/kiwix/wikipedia_pa_all_maxi_2019-
  3. https://www.census2011.co.in/data/village/37635-bhakna-kalan-punjab.html
Prefix: a b c d e f g h i j k l m n o p q r s t u v w x y z 0 1 2 3 4 5 6 7 8 9

Portal di Ensiklopedia Dunia

Kembali kehalaman sebelumnya