2019–20 ਬੰਗਲਾਦੇਸ਼ ਤਿਕੋਣੀ ਲੜੀ |
---|
 2019-20 ਬੰਗਲਾਦੇਸ਼ ਤਿਕੋਣੀ ਲੜੀ |
ਤਰੀਕ | 11–24 ਸਤੰਬਰ 2019 |
---|
ਜਗ੍ਹਾ | ਬੰਗਲਾਦੇਸ਼ |
---|
|
← → |
2019–20 ਬੰਗਲਾਦੇਸ਼ ਤਿਕੋਣੀ ਲੜੀ ਇੱਕ ਕ੍ਰਿਕਟ ਟੂਰਨਾਮੈਂਟ ਹੈ ਜੋ ਇਸ ਸਮੇਂ ਸਤੰਬਰ 2019 ਵਿੱਚ ਹੋ ਰਿਹਾ ਹੈ ਇਹ ਬੰਗਲਾਦੇਸ਼, ਅਫਗਾਨਿਸਤਾਨ ਅਤੇ ਜ਼ਿੰਬਾਬਵੇ ਵਿਚਾਲੇ ਇੱਕ ਤਿਕੋਣੀ ਲੜੀ ਹੈ ਜਿਸ ਵਿੱਚ ਸਾਰੇ ਮੈਚ ਟੀ -20 ਅੰਤਰਰਾਸ਼ਟਰੀ ਮੈਚ (ਟੀ -20ਆਈ) ਦੇ ਤੌਰ ਤੇ ਖੇਡੇ ਜਾਣਗੇ।[1][2]
ਅਸਲ ਵਿੱਚ ਅਫਗਾਨਿਸਤਾਨ ਦੀ ਕ੍ਰਿਕਟ ਟੀਮ ਇੱਕ ਟੈਸਟ ਅਤੇ ਦੋ ਟੀ-20ਆਈ ਮੈਚ ਖੇਡਣ ਲਈ ਅਕਤੂਬਰ 2019 ਵਿੱਚ ਬੰਗਲਾਦੇਸ਼ ਦਾ ਦੌਰਾ ਕਰਨ ਵਾਲੀ ਸੀ।[2][3] ਪਰ ਮਗਰੋਂ 27 ਜੂਨ 2019 ਨੂੰ ਇਹ ਐਲਾਨ ਕੀਤਾ ਗਿਆ ਕਿ ਬੰਗਲਾਦੇਸ਼ ਕ੍ਰਿਕਟ ਬੋਰਡ (ਬੀ.ਸੀ.ਬੀ.) ਅਤੇ ਅਫਗਾਨਿਸਤਾਨ ਕ੍ਰਿਕਟ ਬੋਰਡ (ਏ.ਸੀ.ਬੀ.) ਨੇ ਇਸ ਲੜੀ ਨੂੰ ਤਿਕੋਣੀ ਲੜੀ ਨਾਲ ਤਬਦੀਲ ਕਰਨ ਦਾ ਫੈਸਲਾ ਕੀਤਾ ਹੈ, ਜਿਸ ਵਿੱਚ ਤੀਜੀ ਟੀਮ ਜ਼ਿੰਬਾਬਵੇ ਦੀ ਹੋਵੇਗੀ। ਇਸ ਤਿਕੋਣੀ ਲੜੀ ਦੀ ਸ਼ੁਰੂਆਤ 13 ਸਤੰਬਰ ਨੂੰ ਹੋਈ ਹੈ ਅਤੇ ਫਾਈਨਲ 24 ਸਤੰਬਰ ਨੂੰ ਖੇਡਿਆ ਜਾਵੇਗਾ।[4][5][6]
ਹਾਲਾਂਕਿ ਜੁਲਾਈ 2019 ਵਿੱਚ ਅੰਤਰਰਾਸ਼ਟਰੀ ਕ੍ਰਿਕਟ ਕੌਂਸਲ (ਆਈਸੀਸੀ) ਨੇ ਜ਼ਿੰਬਾਬਵੇ ਕ੍ਰਿਕਟ ਨੂੰ ਮੁਅੱਤਲ ਕਰ ਦਿੱਤਾ ਸੀ ਜਿਸ ਨਾਲ ਉਨ੍ਹਾਂ ਦੀ ਟੀਮ ਆਈਸੀਸੀ ਦੇ ਕਿਸੇ ਵੀ ਪ੍ਰੋਗਰਾਮ ਵਿੱਚ ਹਿੱਸਾ ਲੈਣ ਤੋਂ ਅਸਮਰੱਥ ਸੀ।[7][8] ਆਈਸੀਸੀ ਦੁਆਰਾ ਮੁਅੱਤਲ ਕਰਨ ਦੇ ਬਾਵਜੂਦ ਜ਼ਿੰਬਾਬਵੇ ਕ੍ਰਿਕਟ ਬੋਰਡ ਨੇ ਪੁਸ਼ਟੀ ਕੀਤੀ ਕਿ ਉਹ ਅਜੇ ਵੀ ਤਿਕੋਣੀ ਲੜੀ ਵਿੱਚ ਹਿੱਸਾ ਲੈਣਗੇ, ਕਿਉਂਕਿ ਉਹ ਅਜੇ ਵੀ ਆਈਸੀਸੀ ਦੇ ਹੋਰ ਮੈਂਬਰਾਂ ਵਿਰੁੱਧ ਖੇਡ ਸਕਦੇ ਹਨ।[9] ਬੀਸੀਬੀ ਨੇ ਅਗਸਤ 2019 ਵਿੱਚ ਦੌਰੇ ਦੇ ਕਾਰਜਕ੍ਰਮ ਦੀ ਪੁਸ਼ਟੀ ਕੀਤੀ ਸੀ।[10][11]
2019 ਕ੍ਰਿਕਟ ਵਿਸ਼ਵ ਕੱਪ ਤੋਂ ਬਾਅਦ ਜਿੱਥੇ ਅਫਗਾਨਿਸਤਾਨ ਆਪਣੇ ਸਾਰੇ ਮੈਚ ਹਾਰ ਗਿਆ ਸੀ, ਰਾਸ਼ਿਦ ਖਾਨ ਨੂੰ ਤਿੰਨੋਂ ਫਾਰਮੈਟਾਂ ਵਿੱਚ ਅਫਗਾਨਿਸਤਾਨ ਕ੍ਰਿਕਟ ਟੀਮ ਦਾ ਨਵਾਂ ਕਪਤਾਨ ਨਿਯੁਕਤ ਕੀਤਾ ਗਿਆ।[12][13][14] ਜ਼ਿੰਬਾਬਵੇ ਦੇ ਕਪਤਾਨ ਹੈਮਿਲਟਨ ਮਾਸਾਕਾਡਜ਼ਾ ਨੇ ਘੋਸ਼ਣਾ ਕੀਤੀ ਕਿ ਉਹ ਤਿਕੋਣੀ ਲੜੀ ਦੇ ਅੰਤ ਤੋਂ ਬਾਅਦ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈ ਲਵੇਗਾ।[15] ਲੜੀ ਤੋਂ ਬਾਅਦ ਜ਼ਿੰਬਾਬਵੇ ਸਿੰਗਾਪੁਰ ਵਿੱਚ ਇੱਕ ਹੋਰ ਤਿਕੋਣੀ ਲੜੀ ਵਿੱਚ ਖੇਡੇਗੀ[16]
ਟੀਮਾਂ
ਅੰਕ ਸੂਚੀ
ਟੀ20ਆਈ ਲੜੀ
ਪਹਿਲਾ ਟੀ20ਆਈ
- ਬੰਗਲਾਦੇਸ਼ ਨੇ ਟਾੱਸ ਜਿੱਤੀ ਅਤੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ।
- ਮੀਂਹ ਪੈਣ ਕਾਰਨ ਮੈਚ ਪ੍ਰਤੀ ਪਾਰੀ ਓਵਰਾਂ ਦਾ ਕਰ ਦਿੱਤਾ ਗਿਆ।
- ਤਾਇਜੁਲ ਇਸਲਾਮ (ਬੰਗਲਾਦੇਸ਼) ਅਤੇ ਟੋਨੀ ਮਨਯੌਂਗਾ (ਜ਼ਿੰਬਾਬਵੇ) ਦੋਵਾਂ ਨੇ ਆਪਣਾ ਪਹਿਲਾ ਟੀ20ਆਈ ਮੈਚ ਖੇਡਿਆ।
- ਤਾਇਜੁਲ ਇਸਲਾਮ ਬੰਗਲਾਦੇਸ਼ ਦਾ ਪਹਿਲਾ ਖਿਡਾਰੀ ਬਣਿਆ ਜਿਸਨੇ ਆਪਣੇ ਪਹਿਲੇ ਟੀ20ਆਈ ਮੈਚ ਵਿੱਚ ਆਪਣੀ ਪਹਿਲੀ ਹੀ ਗੇਂਦ ਉੱਪਰ ਵਿਕਟ ਹਾਸਿਲ ਕੀਤੀ ਹੋਵੇ।[21][22]
- ਰਿਆਨ ਬਰਲ ਜ਼ਿੰਬਾਬਵੇ ਲਈ ਟੀ20ਆਈ ਮੈਚਾਂ ਵਿੱਚ ਇੱਕ ਓਵਰ ਵਿੱਚ ਸਭ ਤੋਂ ਵੱਧ ਦੌੜਾਂ (30) ਬਣਾਉਣ ਵਾਲਾ ਖਿਡਾਰੀ ਬਣਿਆ।[23][24]
ਦੂਜਾ ਟੀ20ਆਈ
- ਜ਼ਿੰਬਾਬਵੇ ਨੇ ਟਾੱਸ ਜਿੱਤੀ ਅਤੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ।
- ਰਹਿਮਾਨਉੱਲਾ ਗੁਰਬਾਜ਼ (ਅਫ਼ਗਾਨਿਸਤਾਨ) ਅਤੇ ਐਂਸਲੀ ਨਦਲੋਵੂ (ਜ਼ਿੰਬਾਬਵੇ) ਦੋਵਾਂ ਨੇ ਆਪਣਾ ਪਹਿਲਾ ਟੀ20ਆਈ ਮੈਚ ਖੇਡਿਆ।
ਤੀਜਾ ਟੀ20ਆਈ
- ਅਫ਼ਗਾਨਿਸਤਾਨ ਨੇ ਟਾੱਸ ਜਿੱਤੀ ਅਤੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ।
- ਉਹ ਟੀ20ਆਈ ਮੈਚਾਂ ਵਿੱਚ ਅਫ਼ਗਾਨਿਸਤਾਨ ਦੀ ਲਗਾਤਾਰ 12ਵੀਂ ਜਿੱਤ ਸੀ, ਜੋ ਕਿ ਇੱਕ ਰਿਕਾਰਡ ਹੈ।[25]
ਚੌਥਾ ਟੀ20ਆਈ
- ਜ਼ਿੰਬਾਬਵੇ ਨੇ ਟਾੱਸ ਜਿੱਤੀ ਅਤੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ।
- ਅਮੀਨੁਲ ਇਸਲਾਮ ਅਤੇ ਨਾਜ਼ਮੁਲ ਹੁਸੈਨ ਸ਼ਾਂਤੋ (ਬੰਗਲਾਦੇਸ਼) ਦੋਵਾਂ ਨੇ ਆਪਣਾ ਪਹਿਲਾ ਟੀ20ਆਈ ਮੈਚ ਖੇਡਿਆ।
- ਬੰਗਲਾਦੇਸ਼ ਨੇ ਜ਼ਿੰਬਾਬਵੇ ਵਿਰੁੱਧ ਟੀ20ਆਈ ਮੈਚਾਂ ਵਿੱਚ ਆਪਣਾ ਦੂਜਾ ਸਭ ਤੋਂ ਵੱਡਾ ਸਕੋਰ ਬਣਾਇਆ।[26]
ਪੰਜਵਾ ਟੀ20ਆਈ
- ਅਫ਼ਗਾਨਿਸਤਾਨ ਨੇ ਟਾੱਸ ਜਿੱਤੀ ਅਤੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ।
- ਫ਼ਜ਼ਲ ਨਿਆਜ਼ਾਈ (ਅਫ਼ਗਾਨਿਸਤਾਨ) ਨੇ ਆਪਣਾ ਪਹਿਲਾ ਟੀ20ਆਈ ਮੈਚ ਖੇਡਿਆ।
- ਹੈਮਿਲਟਨ ਮਾਸਾਕਾਡਜ਼ਾ ਨੇ ਜ਼ਿੰਬਾਬਵੇ ਲਈ ਆਪਣਾ ਆਖਰੀ ਅੰਤਰਰਾਸ਼ਟਰੀ ਮੈਚ ਖੇਡਿਆ।[27]
- ਇਹ ਜ਼ਿੰਬਾਬਵੇ ਦੀ ਅਫ਼ਗਾਨਿਸਾਨ ਵਿਰੁੱਧ ਪਹਿਲੀ ਟੀ20ਆਈ ਜਿੱਤ ਸੀ।[28]
ਛੇਵਾਂ ਟੀ20ਆਈ
- ਬੰਗਲਾਦੇਸ਼ ਨੇ ਟਾੱਸ ਜਿੱਤੀ ਅਤੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ।
- ਨਵੀਨ-ਉਲ-ਹਕ (ਅਫ਼ਗਾਨਿਸਤਾਨ) ਨੇ ਆਪਣਾ ਪਹਿਲਾ ਟੀ20ਆਈ ਮੈਚ ਖੇਡਿਆ।
- ਸ਼ਾਕਿਬ ਅਲ ਹਸਨ (ਬੰਗਲਾਦੇਸ਼) ਨੇ ਟੀ20 ਕ੍ਰਿਕਟ ਵਿੱਚ ਆਪਣੀਆਂ 350 ਵਿਕਟਾਂ ਪੂਰੀਆਂ ਕੀਤੀਆਂ।[29]
ਫਾਈਨਲ
- ਟਾੱਸ ਨਹੀਂ ਹੋਈ।
- ਮੀਂਹ ਦੇ ਕਾਰਨ ਮੈਚ ਰੱਦ ਹੋਇਆ
ਹਵਾਲੇ
ਬਾਹਰੀ ਲਿੰਕ