ਅੰਗਰੇਨ, ਉਜ਼ਬੇਕਿਸਤਾਨ
ਅੰਗਰੇਨ (ਉਜ਼ਬੇਕ: Angren/Ангрен; ਰੂਸੀ: Ангрен; ਤਾਜਿਕ: [Ангрен] Error: {{Lang}}: text has italic markup (help)) ਪੂਰਬੀ ਉਜ਼ਬੇਕਿਸਤਾਨ ਵਿੱਚ ਇੱਕ ਸ਼ਹਿਰ ਹੈ। ਇਹ ਸ਼ਹਿਰ ਅੰਗਰੇਨ ਨਦੀ ਦੇ ਕੰਢੇ ਤਾਸ਼ਕੰਤ ਤੋਂ 70 ਕਿ.ਮੀ. ਦੂਰੀ ਤੇ ਸਥਿਤ ਹੈ। ਅੰਗਰੇਨ ਸ਼ਹਿਰ 1946 ਵਿੱਚ ਜਿਗਾਰੀਸਤਾਨ, ਜਰਤੇਪਾ, ਤੇਸ਼ਿਕਤੋਸ਼ ਅਤੇ ਕੋਏਜ਼ੋਨਾ ਪਿੰਡਾਂ ਦੇ ਵਾਸੀਆਂ ਦੁਆਰਾ ਬਣਾਇਆ ਗਿਆ ਸੀ, ਜਿਹੜੇ ਕਿ ਦੂਜੀ ਸੰਸਾਰ ਜੰਗ ਦੇ ਸਮੇਂ ਅੰਗਰੇਨ ਕੋਲ ਭੰਡਾਰ ਦੇ ਕਾਰਨ ਉੱਭਰੇ ਸਨ। ਸੋਵੀਅਤ ਸਮਿਆਂ ਵਿੱਚ ਅੰਗਰੇਨ ਵਿੱਚ ਬਹੁਤ ਵੱਡੀਆਂ ਕੋਲੇ ਦੇ ਖਦਾਨਾਂ ਅਤੇ ਫ਼ੈਕਟਰੀਆਂ ਸਨ। ਸੋਵੀਅਤ ਯੂਨੀਅਨ ਦੇ ਅੰਤ ਪਿੱਛੋਂ, ਇਹਨਾਂ ਵਿੱਚੋ ਬਹੁਤੀਆਂ ਫ਼ੈਕਟਰੀਆਂ ਨੂੰ ਛੱਡ ਦਿੱਤਾ ਗਿਆ। ਪੇਸ਼ੇਵਰਾਂ ਅਤੇ ਮਸ਼ੀਨਾਂ ਦੀ ਕਮੀ, ਮਾੜਾ ਪ੍ਰਬੰਧਨ ਅਤੇ ਆਰਥਿਕਤਾ ਨੂੰ ਢਾਹ ਲੱਗਣ ਦੇ ਕਾਰਨ ਇਹ ਸਭ ਹੋਇਆ। ਅੰਗਰੇਨ ਉਸ ਸਮੇਂ ਇੱਕ ਮਹੱਤਵਪੂਰਨ ਉਦਯੋਗਿਕ ਕੇਂਦਰ ਸੀ, ਪਰ ਹੁਣ ਇਸਦੀ ਦਿੱਖ ਤੋਂ ਇਹ ਇੱਕ ਛੱਡਿਆ ਹੋਇਆ ਸ਼ਹਿਰ ਲੱਗਦਾ ਹੈ ਅਤੇ ਇਸਨੂੰ ਇੱਕ ਭੂਤੀਆ ਸ਼ਹਿਰ ਵੀ ਕਿਹਾ ਜਾਂਦਾ ਹੈ। ਅਜੇ ਤੱਕ ਵੀ ਅੰਗਰੇਨ ਦੀ ਕੁਝ ਉਦਯੋਗਿਕ ਮਹੱਤਤਾ ਬਚੀ ਹੋਈ ਹੈ। ਇਸ ਸ਼ਹਿਰ ਵਿੱਚ ਅਜੇ ਵੀ ਕੋਲੇ ਦੀ ਖਾਣਕਾਰੀ ਹੁੰਦੀ ਹੈ। ਇਸ ਸ਼ਹਿਰ ਵਿੱਚ ਇੱਕ ਉਸਾਰੀ ਸਮੱਗਰੀ ਦਾ ਉਦਯੋਗ, ਇੱਕ ਰਬੜ ਪ੍ਰੋਸੈਸਿੰਗ ਪਲਾਂਟ ਅਤੇ ਇੱਕ ਪਾਵਰ ਸਟੇਸ਼ਨ ਵੀ ਹੈ। ਇਤਿਹਾਸਇਸ ਸ਼ਹਿਰ ਦਾ ਆਧੁਨਿਕ ਨਾਂ ਫ਼ਾਰਸੀ ਦੇ ਸ਼ਬਦ ਓਹਨਗਰੋਂ ਜਿਸਦਾ ਮਤਲਬ ਲੁਹਾਰ ਹੈ, ਦਾ ਰੂਸੀਕਰਨ ਹੈ।[2] 1936 ਵਿੱਚ, ਅੰਗਰੇਨ ਵਾਦੀ ਵਿੱਚ ਪਹਿਲੇ ਭੂ-ਵਿਗਿਆਨਕ ਵਿਸ਼ਲੇਸ਼ਣ ਕੀਤੇ ਗਏ। 1940 ਵਿੱਚ, ਇਸ ਖੇਤਰ ਵਿੱਚ ਪਹਿਲੀ ਕੋਲੇ ਦੀ ਖਾਣ ਬਣਾਈ ਗਈ ਅਤੇ 1942 ਵਿੱਚ ਇਹ ਕੰਮ ਕਰਨ ਲੱਗੀ। 1941 ਵਿੱਚ, ਅੰਗਰੇਨ ਅਤੇ ਤਾਸ਼ਕੰਤ ਨੂੰ ਇੱਕ ਰੇਲਵੇ ਲਾਇਨ ਨਾਲ ਜੋੜਿਆ ਗਿਆ ਸੀ। ਦੂਜੀ ਸੰਸਾਰ ਜੰਗ ਦੇ ਸਮੇਂ, ਕਈ ਪਿੰਡਾਂ ਦੇ ਲੋਕਾਂ ਨੇ ਇੱਕ ਸ਼ਹਿਰ ਬਣਾਉਣ ਦੀ ਮੰਗ ਕੀਤੀ। 13 ਜੂਨ, 1946 ਨੂੰ ਸੋਵੀਅਤ ਉਜ਼ਬੇਕ ਸਰਕਾਰ ਇਹਨਾਂ ਪਿੰਡਾਂ ਤੋਂ ਇੱਕ ਸ਼ਹਿਰ ਬਣਾਉਣ ਦਾ ਹੁਕਮ ਜਾਰੀ ਕਰ ਦਿੱਤਾ।[3] ਬਾਅਦ ਵਿੱਚ ਪਤਾ ਲੱਗਾ ਕਿ ਸ਼ਹਿਰ ਦਾ ਕਾਫ਼ੀ ਹਿੱਸਾ ਕੋਲੇ ਦੇ ਭੰਡਾਰਾਂ ਉੱਪਰ ਬਣ ਗਿਆ ਹੈ।[2] ਜਿਸ ਕਰਕੇ 1956 ਵਿੱਚ ਅੰਗਰੇਨ ਨੂੰ ਮੂਲ ਜਗ੍ਹਾ ਤੋਂ 7-8 ਕਿ.ਮੀ. ਦੂਰ ਦੱਖਣ-ਪੱਛਮ ਵੱਲ ਬਣਾਉਣਾ ਸ਼ੁਰੂ ਕੀਤਾ ਗਿਆ। ਭੂਗੋਲਅੰਗਰੇਨ ਸ਼ਹਿਰ ਅੰਗਰੇਨ ਨਦੀ ਦੇ ਕੰਢੇ ਸਥਿਤ ਹੈ ਅਤੇ ਇਹ ਤਾਸ਼ਕੰਤ ਤੋਂ 70 ਕਿ. ਮੀ. ਪੂਰਬ ਵਿੱਚ ਹੈ। ਅੰਗਰੇਨ ਦੇ ਉੱਤਰ-ਪੱਛਮ ਵਿੱਚ ਚਤਕਲ ਲੜੀ ਹੈ। ਸ਼ਹਿਰ ਦੇ ਦੱਖਣ ਅਤੇ ਦੱਖਣ-ਪੱਛਮ ਵਿੱਚ ਕੁਰਮਾ ਲੜੀ ਹੈ। ਅੰਗਰੇਨ ਨੂੰ ਘੇਰਣ ਵਾਲੇ ਪਰਬਤਾਂ ਦੀ ਉਚਾਈ ਸਮੁੰਦਰ ਤਲ ਤੋਂ 2500 ਤੋਂ 3500 ਮੀਟਰ ਹੈ।[4] ਮੌਸਮਅੰਗਰੇਨ ਵਿੱਚ ਮਹਾਂਦੀਪੀ ਜਲਵਾਯੂ ਹੈ ਜਿਸ ਵਿੱਚ ਸਰਦੀਆਂ ਬਹੁਤ ਠੰਡੀਆਂ ਅਤੇ ਗਰਮੀਆਂ ਬਹੁਤ ਗਰਮ ਹੁੰਦੀਆਂ ਹਨ।[4] ਜੁਲਾਈ ਦਾ ਔਸਤਨ ਤਾਪਮਾਨ 27 °C (81 °F) ਅਤੇ ਜਨਵਰੀ ਦਾ ਔਸਤਨ ਤਾਪਮਾਨ −2 °C (28 °F) ਹੈ।
ਜਨਸੰਖਿਆਸੋਵੀਅਤ ਯੂਨੀਅਨ ਦੇ ਪਤਨ ਤੋਂ ਪਹਿਲਾਂ, ਅੰਗਰੇਨ ਵਿੱਚ ਕਾਫ਼ੀ ਰੂਸੀ ਅਬਾਦੀ ਸੀ। ਇਸ ਸ਼ਹਿਰ ਦੀ ਅਬਾਦੀ 1990 ਵਿੱਚ ਘਟਣੀ ਸ਼ੁਰੂ ਹੋ ਗਈ, ਜਿਸਦਾ ਕਾਰਨ ਗਰੀਬੀ, ਬੇਰੁਜ਼ਗ਼ਾਰੀ ਅਤੇ ਪਰਵਾਸ ਸੀ। 2005 ਵਿੱਚ ਅੰਗਰੇਨ ਦੀ ਅਬਾਦੀ 130,000 ਸੀ।[6] ਉਜ਼ਬੇਕ, ਤਾਜਿਕ ਅਤੇ ਰੂਸੀ ਇਸ ਸ਼ਹਿਰ ਵਿੱਚ ਸਭ ਤੋਂ ਵੱਡੇ ਨਸਲੀ ਸਮੂਹ ਹਨ। ਸਿੱਖਿਆਅੰਗਰੇਨ ਦਾ ਪੈਡਾਗੌਗੀਕਲ ਇੰਸਟੀਟਿਊਟ ਸਭ ਤੋਂ ਵੱਡਾ ਸਿੱਖਿਅਕ ਅਦਾਰਾ ਹੈ। ਇਸ ਸ਼ਹਿਰ ਵਿੱਚ ਤਕਨੀਕੀ ਅਤੇ ਮੈਡੀਕਲ ਯੂਨੀਵਰਸਿਟੀਆਂ ਵੀ ਹਨ। ਇਸ ਤੋਂ ਇਲਾਵਾ ਕੁਝ ਅਕਾਦਮਿਕ ਸੰਸਥਾਵਾਂ, ਤਿੰਨ ਸੰਗੀਤ ਸਕੂਲ ਅਤੇ ਇੱਕ ਖੇਡ ਸਕੂਲ ਵੀ ਹੈ।[2] ਹਵਾਲੇ
|
Portal di Ensiklopedia Dunia