ਚੁਸਤ, ਉਜ਼ਬੇਕਿਸਤਾਨ
ਚੁਸਤ (ਉਜ਼ਬੇਕ: Chust/Чуст; ਤਾਜਿਕ: [Чуст] Error: {{Lang}}: text has italic markup (help); ਰੂਸੀ: Чуст) ਪੂਰਬੀ ਉਜ਼ਬੇਕਿਸਤਾਨ ਵਿੱਚ ਇੱਕ ਸ਼ਹਿਰ ਹੈ। ਇਹ ਚੁਸਤ ਜ਼ਿਲ੍ਹੇ ਦਾ ਪ੍ਰਸ਼ਾਸਨਿਕ ਕੇਂਦਰ ਹੈ। ਚੁਸਤ ਸ਼ਹਿਰ ਫ਼ਰਗਨਾ ਵਾਦੀ ਦੇ ਉੱਤਰੀ ਕੋਨੇ ਵਿੱਚ ਚੁਸਤਸੋਏ ਨਦੀ ਦੇ ਨਾਲ ਸਥਿਤ ਹੈ। ਚੁਸਤ ਫ਼ਰਗਨਾ ਵਾਦੀ ਦੇ ਸਭ ਤੋਂ ਪੁਰਾਣੇ ਸ਼ਹਿਰਾਂ ਵਿੱਚੋਂ ਇੱਕ ਹੈ। ਫ਼ਰਗਨਾ ਸ਼ਹਿਰ ਨੂੰ ਜਾਣ ਵਾਲਾ ਰਸਤਾ ਇੱਥੋਂ ਲੰਘਦਾ ਹੈ। ਇਹ ਸੜਕ ਚੁਸਤ ਨੂੰ ਨਮਾਗਾਨ, ਅੰਦੀਜਾਨ ਅਤੇ ਫ਼ਰਗਨਾ ਨਾਲ ਜੋੜਦੀ ਹੈ। ਚੁਸਤ ਸੋਵੀਅਤ ਯੂਨੀਅਨ ਦੇ ਸਮੇਂ ਬਹੁਤ ਹੀ ਮਹੱਤਵਪੂਰਨ ਬਦਲਾਅ ਵਿੱਚੋਂ ਲੰਘਿਆ। ਇਸ ਸਮੇਂ ਦੌਰਾਨ ਇੱਥੇ ਬਹੁਤ ਸਾਰੀਆਂ ਫ਼ੈਕਟਰੀਆਂ ਅਤੇ ਅਦਾਰੇ ਬਣਾਏ ਗਏ ਸਨ। ਹੁਣ ਇਹ ਸ਼ਹਿਰ ਕਪਾਹ ਨਾਲ ਸਬੰਧਿਤ ਉਦਯੋਗ ਦਾ ਇੱਕ ਮਹੱਤਵਪੂਰਨ ਕੇਂਦਰ ਹੈ। ਇਤਿਹਾਸਚੁਸਤ ਫ਼ਰਗਨਾ ਵਾਦੀ ਦੇ ਸਭ ਤੋਂ ਪੁਰਾਣੇ ਸ਼ਹਿਰਾਂ ਵਿੱਚੋਂ ਇੱਕ ਹੈ। ਪੁਰਾਤੱਤ ਸਰਵੇਖਣਾਂ ਵਿੱਚੋਂ, ਜਿਹੜੇ ਕਿ 1953,1957,1959 ਅਤੇ 1961 ਵਿੱਚ ਕਰਵਾਏ ਗਏ ਸਨ, ਜਿਹਨਾਂ ਵਿੱਚੋਂ ਪਿਛਲੇ ਕਾਂਸੀ ਯੁਗ ਜਾਂ ਮੁੱਢਲੇ ਲੋਹਾ ਯੁਗ ਦੀਆਂ ਚੀਜ਼ਾਂ ਮਿਲੀਆਂ ਸਨ, ਚੁਸਤ ਦੇ ਸ਼ਹਿਰ ਦਾ ਅੱਜਕੱਲ੍ਹ ਦਾ ਖੇਤਰ ਹੈ। ਚੁਸਤ ਬਾਰੇ ਪਹਿਲੀ ਵਿਗਿਆਨਕ ਜਾਣਕਾਰੀ ਏ. ਐੱਫ਼. ਮਿੱਡਨਡੋਰ ਦੀ ਕਿਤਾਬ ਫ਼ਰਗਨਾ ਵਾਦੀ ਦੇ ਕਿੱਸੇ ਜਿਹੜੀ ਕਿ ਸੇਂਟ ਪੀਟਰਸਬਰਗ ਵਿੱਚ 1882 ਵਿੱਚ ਪ੍ਰਕਾਸ਼ਿਤ ਹੋਈ ਸੀ।[2] ਸਥਾਨਕ ਲੋਕਾਂ ਦੇ ਅਨੁਸਾਰ ਚੁਸਤ ਫ਼ਾਰਸੀ ਦਾ ਸ਼ਬਦ ਹੈ, ਜਿਸਦਾ ਮਤਲਬ ਤੇਜ਼ ਹੈ। ਮੱਧਕਾਲ ਦੇ ਦੌਰਾਨ, ਚੁਸਤ ਇੱਕ ਮਹੱਤਵਪੂਰਨ ਕਿਲ੍ਹਾ ਸੀ। ਬਾਬਰ ਦੇ ਪਿਤਾ ਉਮਰ ਸ਼ੇਖ਼ ਮਿਰਜ਼ਾ ਦੂਜਾ ਨੇ ਚੁਸਤ ਨੂੰ ਆਪਣਾ ਘਰ ਬਣਾਇਆ ਸੀ।[2] 16ਵੀਂ ਸ਼ਤਾਬਦੀ ਦੇ ਦੌਰਾਨ ਇਹ ਸ਼ਹਿਰ ਬਹੁਤ ਸਾਰੇ ਛੋਟੇ ਕਿਲ੍ਹਿਆਂ ਦਾ ਬਣਿਆ ਹੋਇਆ ਸੀ।[3] ਕਿਲ੍ਹੇ ਦੇ ਆਲੇ-ਦੁਆਲੇ ਇੱਕ ਕੰਧ ਵੀ ਬਣਾਈ ਗਈ ਸੀ। 1882 ਵਿੱਚ ਇਹ ਕੰਧਾਂ ਢਾਹ ਦਿੱਤੀਆਂ ਗਈਆਂ ਅਤੇ ਸ਼ਹਿਰ ਨੇ ਪਸਰਨਾ ਸ਼ੁਰੂ ਕੀਤਾ।[3] ਸਮੇਂ ਦੇ ਨਾਲ ਚੁਸਤ ਇੱਕ ਮਹੱਤਵਪੂਰਨ ਉਦਯੋਗਿਕ ਕੇਂਦਰ ਬਣ ਗਿਆ। ਇਸ ਸ਼ਹਿਰ ਦੇ ਲੁਹਾਰ, ਦਰਜੀ ਅਤੇ ਸੁਨਿਆਰੇ ਆਦਿ ਮਸ਼ਹੂਰ ਹੋਣ ਲੱਗੇ। ਚੁਸਤ ਦੇ ਚਾਕੂ ਅਤੇ ਇੱਥੋਂ ਦੀਆਂ ਵਿਲੱਖਣ ਟੋਪੀਆਂ ਖ਼ਾਸ ਕਰਕੇ ਪ੍ਰਸਿੱਧ ਹਨ। ਮੱਧ ਏਸ਼ੀਆ ਦੇ ਰੂਸੀ ਫੈਲਾਅ ਤੋਂ ਪਿੱਛੋਂ, ਚੁਸਤ ਵਿੱਚ ਕਈ ਨਵੀਆਂ ਫ਼ੈਕਟਰੀਆਂ ਬਣੀਆਂ। 1912 ਵਿੱਚ ਇੱਥੇ ਛੇ ਕਪਾਹ ਮਿੱਲਾਂ ਅਤੇ ਇੱਕ ਚਮੜਾ ਫ਼ੈਕਟਰੀ ਸੀ। ਚੁਸਤ ਨੂੰ 1926 ਵਿੱਚ ਬਣੇ ਚੁਸਤ ਜ਼ਿਲ੍ਹੇ ਦਾ ਪ੍ਰਸ਼ਾਸਨਿਕ ਕੇਂਦਰ ਬਣਾ ਦਿੱਤਾ ਗਿਆ। ਚੁਸਤ ਨੂੰ ਸ਼ਹਿਰ ਦਾ ਦਰਜਾ 1969 ਵਿੱਚ ਦਿੱਤਾ ਗਿਆ।[4] ਭੂਗੋਲਚੁਸਤ ਸਮੁੰਦਰ ਤਲ ਤੋਂ 1,000 metres (3,300 ft)-1,200 metres (3,900 ft) ਦੀ ਉਚਾਈ ਤੇ ਸਥਿਤ ਹੈ। ਸੜਕ ਰਾਹੀਂ ਇਹ ਨਮਾਗਾਨ ਤੋਂ 41.3 kilometres (25.7 mi) ਦੀ ਦੂਰੀ ਤੇ ਸਥਿਤ ਹੈ।[5] ਇਹ ਸ਼ਹਿਰ ਫ਼ਰਗਨਾ ਵਾਦੀ ਦੇ ਉੱਤਰੀ ਸਿਰੇ ਤੇ ਚੁਸਤਸੋਏ ਨਦੀ ਦੇ ਕਿਨਾਰੇ ਸਥਿਤ ਹੈ। ਲੋਕਨਾਲ ਲੱਗਦੇ ਸ਼ਹਿਰ ਕੋਸੋਨਸੋਏ ਦੇ ਵਾਂਗ, ਇਸ ਸ਼ਹਿਰ ਵਿੱਚ ਫ਼ਾਰਸੀ ਬੋਲਣ ਵਾਲੇ ਤਾਜਿਕ ਹਨ। ਇਸ ਤਰ੍ਹਾਂ ਇਹ ਸ਼ਹਿਰ ਉਜ਼ਬੇਕ ਬਹੁਗਿਣਤੀ ਵਾਲੀ ਫ਼ਰਗਨਾ ਵਾਦੀ ਵਿੱਚ ਬਹੁਤ ਸਾਰੇ ਫ਼ਾਰਸੀ ਬੋਲਣ ਵਾਲੇ ਤਾਜਿਕ ਲੋਕਾਂ ਦਾ ਇੱਕ ਸਮੂਹ ਹੈ। ਮੌਸਮਚੁਸਤ ਵਿੱਚ ਮਹਾਂਦੀਪੀ ਜਲਵਾਯੂ ਹੈ ਜਿਸ ਵਿੱਚ ਸਰਦੀਆਂ ਬਹੁਤ ਠੰਢੀਆਂ ਅਤੇ ਗਰਮੀਆਂ ਗਰਮ ਹੁੰਦੀਆਂ ਹਨ। ਜੁਲਾਈ ਦਾ ਔਸਤਨ ਤਾਪਮਾਨ 27 °C (81 °F) ਅਤੇ ਜਨਵਰੀ ਦਾ ਔਸਤਨ ਤਾਪਮਾਨ 0 °C (32 °F) ਹੁੰਦਾ ਹੈ।
ਜਨਸੰਖਿਆਚੁਸਤ ਦੀ ਸਰਕਾਰੀ ਜਨਗਣਨਾ ਦੇ ਮੁਤਾਬਿਕ ਅਬਾਦੀ 2004 ਵਿੱਚ 63,800 ਸੀ।[2] ਤਾਜਿਕ ਅਤੇ ਉਜ਼ਬੇਕ ਇਸ ਸ਼ਹਿਰ ਦੇ ਸਭ ਤੋਂ ਵੱਡੇ ਨਸਲੀ ਸਮੂਹ ਹਨ। ਅਰਥਚਾਰਾਚੁਸਤ ਕਪਾਹ ਸਬੰਧਿਤ ਉਦਯੋਗ ਦਾ ਇੱਕ ਮਹੱਤਵਪੂਰਨ ਕੇਂਦਰ ਹੈ। ਇਸ ਤੋਂ ਇਲਾਵਾ ਇਹ ਆਪਣੀਆਂ ਖ਼ਾਸ ਕਿਸਮ ਦੀਆਂ ਟੋਪੀਆਂ ਜਿਹਨਾਂ ਨੂੰ ਤਿਊਬਤੀਕਾ ਕਿਹਾ ਜਾਂਦਾ ਹੈ ਅਤੇ ਜੇਬ ਵਿੱਚ ਪਾਉਣ ਵਾਲੇ ਛੋਟੇ ਚਾਕੂਆਂ ਲਈ ਵੀ ਜਾਣਿਆ ਜਾਂਦਾ ਹੈ।[4] ਇਸ ਸ਼ਹਿਰ ਵਿੱਚ ਰਾਸ਼ਟਰੀ ਚਾਕੂ ਫ਼ੈਕਟਰੀ ਹੈ, ਜਿਸ ਵਿੱਚ ਧਾਤੂ ਕਾਰੀਗਰ ਬਹੁਤ ਹੀ ਵਿਲੱਖਣ ਅਤੇ ਖ਼ਾਸ ਕਿਸਮ ਦੇ ਚਾਕੂ ਬਣਾਉਂਦੇ ਹਨ, ਜਿਹਨਾਂ ਦੀ ਹਰੇਕ ਬਾਰੀਕ ਦਾ ਬੜਾ ਖ਼ਾਸ ਧਿਆਨ ਰੱਖਿਆ ਜਾਂਦਾ ਹੈ।[7] ਚਾਕੂ ਜਿਹਨਾਂ ਦੀ ਨੋਕ ਟੇਢੀ ਹੁੰਦੀ ਹੈ, ਚਸਤ ਕਾਰੀਗਰਾਂ ਦਾ ਮਾਅਰਕਾ ਹੈ।[7] ਇਸ ਸਮੇਂ ਵਿੱਚ ਸ਼ਹਿਰ ਵਿੱਚ ਕਈ ਜਾਇੰਟ-ਸਟਾਕ ਕੰਪਨੀਆਂ ਹਨ। ਇਹਨਾਂ ਵਿੱਚ ਬੇਰੀਅਨ, ਪਾਖ਼ਤਾ ਤੋਲਾਸੀ ਅਤੇ ਚੁਸਤਮਸ਼ ਸ਼ਾਮਿਲ ਹਨ। ਇਸ ਤੋਂ ਚੁਸਤ ਵਿੱਚ ਕੁਝ ਬੇਕਰੀਆਂ, ਇੱਕ ਪ੍ਰਿਟਿੰਗ ਹਾਊਸ ਅਤੇ ਹੋਰ ਛੋਟੇ ਕਾਰੋਬਾਰ ਵੀ ਹਨ। ਸਿੱਖਿਆਚੁਸਤ ਸ਼ਹਿਰ ਵਿੱਚ ਕਈ ਕਾਲਜ ਅਤੇ ਵੋਕੇਸ਼ਨਲ ਸਕੂਲ ਹਨ:
ਇਸ ਤੋਂ ਇਲਾਵਾ ਚੁਸਤ ਵਿੱਚ ਕਈ ਬੋਰਡਿੰਗ ਸਕੂਲ, ਦੋ ਸੰਗੀਤ ਅਤੇ ਕਲਾ ਦੇ ਸਕੂਲ, ਛੇ ਵੋਕੇਸ਼ਨਲ ਸਕੂਲ ਅਤੇ ਤਿੰਨ ਬੱਚਿਆਂ ਦੇ ਖੇਡ ਸਕੂਲ ਵੀ ਹਨ।
ਪ੍ਰਸਿੱਧ ਲੋਕਕਾਰੋਬਾਰ ਨਾਲ ਸਬੰਧਿਤ ਅਲੀਸ਼ੇਰ ਉਸਮਾਨੋਵ, ਜਿਹੜਾ ਕਿ ਹੁਣ ਰੂਸ ਵਿੱਚ ਰਹਿੰਦਾ ਹੈ, ਚੁਸਤ ਵਿੱਚ 1953 ਵਿੱਚ ਜਨਮਿਆ ਸੀ।[8] ਫ਼ੋਰਬਸ ਦੇ ਅਨੁਸਾਰ ਉਸਮਾਨੋਵ ਰੂਸ ਦੇ ਮੁੱਖ ਧਨੀਆਂ ਵਿੱਚ ਆਉਂਦਾ ਹੈ, ਜਿਸ ਕੋਲ $17.6 ਡਾਲਰ ਹਨ ਅਤੇ ਉਹ ਦੁਨੀਆ ਦਾ 34 ਵਾਂ ਸਭ ਤੋਂ ਅਮੀਰ ਵਿਅਕਤੀ ਹੈ।[9] ਬਾਹਰਲੇ ਲਿੰਕ
ਹਵਾਲੇ
|
Portal di Ensiklopedia Dunia