ਬੇਕਾਬਾਦ
ਬੇਕਾਬਾਦ (ਉਜ਼ਬੇਕ: Bekobod/Бекобод; ਰੂਸੀ: Бекабад) ਜਿਸਨੂੰ ਬੇਗੋਵਤ ਵੀ ਕਿਹਾ ਜਾਂਦਾ ਹੈ, ਪੂਰਬੀ ਉਜ਼ਬੇਕਿਸਤਾਨ ਦਾ ਇੱਕ ਸ਼ਹਿਰ ਹੈ। ਇਹ ਸਿਰ ਦਰਿਆ ਦੇ ਦੋਵਾਂ ਪਾਸੇ ਸਥਿਤ ਹੈ ਅਤੇ ਇਹ ਤਾਜਿਕਸਤਾਨ ਦੀ ਸਰਹੱਦ ਦੇ ਨੇੜੇ ਹੈ। ਬੇਕਾਬਾਦ ਮੂਲ ਰੂਪ ਵਿੱਚ ਇੱਕ ਸੀਮਿੰਟ ਪਲਾਂਟ ਦੇ ਕਾਰਨ ਹੋਂਦ ਵਿੱਚ ਆਇਆ ਸੀ। ਇਸਨੂੰ ਸ਼ਹਿਰ ਦਾ ਦਰਜਾ 1945 ਵਿੱਚ ਦਿੱਤਾ ਗਿਆ ਸੀ। 1964 ਤੱਕ ਇਸ ਸ਼ਹਿਰ ਨੂੰ ਬੇਗੋਵਤ ਦੇ ਨਾਂ ਨਾਲ ਜਾਣਿਆ ਜਾਂਦਾ ਸੀ। ਸੋਵੀਅਤ ਯੂਨੀਅਨ ਦੇ ਸਮੇਂ ਬੇਕਾਬਾਦ ਦਾ ਤੇਜ਼ੀ ਨਾਲ ਉਦਯੋਗੀਕਰਨ ਹੋਇਆ ਸੀ। ਬੇਕਾਬਾਦ ਵਿੱਚ ਇੱਕ ਸਟੀਲ ਮਿੱਲ ਹੈ ਅਤੇ ਇੱਕ ਸੀਮਿੰਟ ਫ਼ੈਕਟਰੀ ਹੈ। ਫ਼ਰਖਦ ਡੈਮ ਅਤੇ ਫ਼ਰਖਦ ਪਣ ਬਿਜਲੀ ਪਲਾਂਟ ਸ਼ਹਿਰ ਤੋਂ ਥੋੜ੍ਹੀ ਦੂਰ ਹੀ ਉਚਾਈ ਤੇ ਹਨ। ਇਤਿਹਾਸਬੇਕਾਬਾਦ ਮੂਲ ਰੂਪ ਵਿੱਚ ਇੱਕ ਸੀਮਿੰਟ ਪਲਾਂਟ ਨਾਲ ਹੋਂਦ ਵਿੱਚ ਆਇਆ ਸੀ।[2] 1942 ਤੋਂ 1944 ਵਿੱਚ ਸ਼ਹਿਰ ਵਿੱਚ ਇੱਕ ਸਟੀਲ ਪਲਾਂਟ ਬਣਾਇਆ ਗਿਆ ਸੀ।[3] 1943 ਤੋਂ 1948 ਵਿੱਚ, ਬੇਕਾਬਾਦ ਦੇ ਕੋਲ ਫ਼ਰਖਦ ਡੈਮ ਅਤੇ ਫ਼ਰਖਦ ਪਣ-ਬਿਜਲੀ ਪਲਾਂਟ ਦਾ ਨਿਰਮਾਣ ਕੀਤਾ ਗਿਆ ਸੀ।[2][4] ਇਹ ਪਲਾਂਟ ਉਜ਼ਬੇਕਸਤਾਨ ਵਿੱਚ ਬਿਜਲੀ ਅਤੇ ਸਿੰਜਾਈ ਦਾ ਮੁੱਖ ਸਰੋਤ ਹੈ। ਬੇਕੋਬਾਦ ਨੂੰ ਸ਼ਹਿਰ ਦਾ ਦਰਜਾ 1945 ਵਿੱਚ ਦਿੱਤਾ ਗਿਆ ਸੀ।[3] 1964 ਤੱਕ ਇਸ ਸ਼ਹਿਰ ਦਾ ਨਾਮ ਬੇਗੋਵਤ ਹੀ ਸੀ।[5][6] ਭੂਗੋਲਬੇਕਾਬਾਦ ਉਜ਼ਬੇਕਿਸਤਾਨ ਵਿੱਚ ਤਾਜਿਕਸਤਾਨ ਸਰਹੱਦ ਦੇ ਨੇੜੇ ਸਿਰ ਦਰਿਆ ਦੇ ਦੋਵਾਂ ਕੰਢਿਆਂ ਉੱਪਰ ਸਥਿਤ ਹੈ। ਸ਼ਹਿਰ ਦੇ ਉੱਤਰ-ਪੂਰਬ ਅਤੇ ਦੱਖਣ-ਪੂਰਬ ਵਿੱਚ ਪਰਬਤ ਹਨ। ਸੜਕ ਤੋਂ ਇਹ ਤਾਸ਼ਕੰਤ ਤੋਂ 140 ਕਿ.ਮੀ. ਦੱਖਣ ਵਿੱਚ ਹੈ।[7] ਮੌਸਮਬੇਕਾਬਾਦ ਵਿੱਚ ਮਹਾਂਦੀਪੀ ਜਲਵਾਯੂ ਹੈ ਜਿਸ ਵਿੱਚ ਸਰਦੀਆਂ ਕਾਫ਼ੀ ਠੰਢੀਆਂ ਅਤੇ ਗਰਮੀਆਂ ਗਰਮ ਹੁੰਦੀਆਂ ਹਨ।[3] ਜੂਨ-ਜੁਲਾਈ ਦਾ ਔਸਤਨ ਤਾਪਮਾਨ 28–30 °C (82–86 °F) ਹੈ। ਕਦੇ-ਕਦੇ ਜੂਨ-ਜੁਲਾਈ ਦਾ ਔਸਤਨ ਤਾਪਮਾਨ 40 °C (104 °F) ਤੱਕ ਵੀ ਪਹੁੰਚ ਜਾਂਦਾ ਹੈ। ਜਨਵਰੀ ਦਾ ਔਸਤਨ ਤਾਪਮਾਨ −2 – −3 °C (28–27 °F) ਹੈ।
ਜਨਸੰਖਿਆ2009 ਵਿੱਚ ਬੇਕਾਬਾਦ ਦੀ ਅਬਾਦੀ 101,292 ਸੀ।[9] ਉਜ਼ਬੇਕ ਇਸ ਸ਼ਹਿਰ ਵਿੱਚ ਸਭ ਤੋਂ ਵੱਡਾ ਨਸਲੀ ਸਮੂਹ ਹਨ। ਆਰਥਿਕਤਾਬੇਕਾਬਾਦ ਸੁਤੰਤਰ ਉਜ਼ਬੇਕਿਸਤਾਨ ਦਾ ਇੱਕ ਮਹੱਤਵਪੂਰਨ ਉਦਯੌਗਿਕ ਸ਼ਹਿਰ ਹੈ। ਇਸ ਸ਼ਹਿਰ ਵਿੱਚ ਇੱਕ ਵੱਡੀ ਸਟੀਲ ਮਿੱਲ ਅਤੇ ਇੱਕ ਸੀਮਿੰਟ ਫ਼ੈਕਟਰੀ ਹੈ। ਇਸ ਤੋਂ ਇਲਾਵਾ ਇੱਕ ਇੱਟਾਂ ਦੀ ਫ਼ੈਕਟਰੀ, ਇੱਕ ਮੀਟ ਪੈਕਿੰਗ ਪਲਾਂਟ, ਇੱਕ ਕਪਾਹ ਪਲਾਂਟ ਅਤੇ ਬਹੁਤ ਸਾਰੀਆਂ ਛੋਟੀਆਂ ਸੀਮਿੰਟ ਫ਼ੈਕਟਰੀਆਂ ਵੀ ਹਨ।[4] ਸਿੱਖਿਆਬੇਕਾਬਾਦ ਵਿੱਚ ਇੱਕ ਮੈਡੀਕਲ ਇੰਸਟੀਟਿਊਟ ਅਤੇ ਇੱਕ ਵੋਕੇਸ਼ਨਲ ਸਕੂਲ ਹੈ।[4] ਇਸ ਤੋਂ ਇਲਾਵਾ 17 ਸੈਕੰਡਰੀ ਸਕੂਲ, 2 ਸੰਗੀਤ ਸਕੂਲ ਅਤੇ ਇੱਕ ਖੇਡ ਸਕੂਲ ਵੀ ਸ਼ਹਿਰ ਵਿੱਚ ਹੈ। ਬਾਹਰਲੇ ਲਿੰਕ
ਹਵਾਲੇ
|
Portal di Ensiklopedia Dunia