ਕਾਰਸ਼ੀ
ਕਾਰਸ਼ੀ (ਉਜ਼ਬੇਕ: Qarshi / Қарши; Persian: نخشب Nakhshab; ਰੂਸੀ: Карши Karshi) ਦੱਖਣੀ ਉਜ਼ਬੇਕਿਸਤਾਨ ਦਾ ਇੱਕ ਸ਼ਹਿਰ ਹੈ। ਇਹ ਕਸ਼ਕਾਦਾਰਯੋ ਖੇਤਰ ਦੀ ਰਾਜਧਾਨੀ ਹੈ ਅਤੇ 1999 ਦੀ ਜਨਗਣਨਾ ਦੇ ਮੁਤਾਬਿਕ ਇਸਦੀ ਅਬਾਦੀ ਤਕਰੀਬਨ 197,600 ਹੈ। ਇਸਦੀ ਅਬਾਦੀ 24 ਅਪਰੈਲ, 2014 ਤੱਕ 222,898 ਹੋ ਗਈ ਸੀ। ਇਹ ਤਾਸ਼ਕੰਤ ਦੇ ਲਗਭਗ 520 km ਦੂਰ ਦੱਖਣੀ ਦੱਖਣ-ਪੱਛਮ ਵਿੱਚ ਹੈ ਅਤੇ ਉਜ਼ਬੇਕਿਸਤਾਨ ਦੀ ਅਫ਼ਗਾਨਿਸਤਾਨ ਸਰਹੱਦ ਤੋਂ ਲਗਭਗ 335 km ਉੱਤਰ ਵਿੱਚ ਹੈ। ਇਸਦੀ ਸਮੁੰਦਰ ਤਲ ਤੋਂ ਉਚਾਈ 374 ਮੀਟਰ ਹੈ। ਇਹ ਸ਼ਹਿਰ ਕੁਦਰਤੀ ਗੈਸ ਦੇ ਉਤਪਾਦਨ ਵਿੱਚ ਇੱਕ ਮਹੱਤਵਪੂਰਨ ਸ਼ਹਿਰ ਹੈ। ਇਸ ਤੋਂ ਇਲਾਵਾ ਇਹ ਸ਼ਹਿਰ ਬੁਣੇ ਹੋਏ ਕਾਲੀਨਾਂ ਲਈ ਵੀ ਮਸ਼ਹੂਰ ਹੈ। ਇਤਿਹਾਸਪਹਿਲਾਂ ਇਹ ਨਖਸ਼ਾਬ ਦਾ ਸੌਗਦੀਆਈ ਸ਼ਹਿਰ, ਅਤੇ ਨਸਫ਼ ਦਾ ਇਸਲਾਮਿਕ ਉਜ਼ਬੇਕ ਸ਼ਹਿਰ, ਅਤੇ ਕਾਰਸ਼ੀ ਦਾ ਮੰਗੋਲ ਸ਼ਹਿਰ (ਜਿਸਨੂੰ ਖਰਸ਼ ਆਖਿਆ ਜਾਂਦਾ ਸੀ), ਕਾਰਸ਼ੀ ਬੁਖਾਰਾ ਦੇ ਅਮੀਰਾਤ ਦਾ ਦੂਜਾ ਸ਼ਹਿਰ ਸੀ। ਇਹ ਉਪਜਾਊ ਨਖਲਿਸਤਾਨ ਦਾ ਕੇਂਦਰ ਹੈ ਜਿਸ ਵਿੱਚ ਕਣਕ, ਕਪਾਹ ਅਤੇ ਰੇਸ਼ਮ ਦੀ ਪੈਦਾਵਾਰ ਕੀਤੀ ਜਾਂਦੀ ਸੀ। ਇਹ ਬਲਖ ਅਤੇ ਬੁਖਾਰੇ ਦੇ 11 ਦਿਨਾ ਦੇ ਸਫ਼ਰ ਦੀ ਊਠਾਂ ਦੇ ਕਾਰਵਾਂ ਦੀ ਇੱਕ ਠਹਿਰ ਸੀ। ਮੰਗੋਲ ਖਨਾਨ ਚਗਤਈ, ਕੇਬੇਕ ਅਤੇ ਕਜ਼ਨ ਨੇ ਇੱਥੇ ਚੰਗੇਜ਼ ਖਾਨ ਦੀ ਗਰਮੀ ਦੀ ਚਾਰਾਗਾਹ ਦੀ ਜਗ੍ਹਾ ਉੱਤੇ ਆਪਣੀਆਂ ਹਵੇਲੀਆਂ ਵੀ ਬਣਾਈਆਂ ਸਨ।[1] ਤੈਮੂਰ ਨੇ ਵੀ ਇੱਥੇ ਇੱਕ ਕਿਲ੍ਹੇ-ਨੁਮਾ ਹਵੇਲੀ ਦਾ ਨਿਰਮਾਣ ਕਰਵਾਇਆ ਸੀ, ਜਿਹੜੀ ਕਿ ਹੁਣ ਸ਼ਹਿਰ ਦੇ ਦੱਖਣੀ ਹਿੱਸੇ ਵਿੱਚ ਪੈਂਦੀ ਹੈ। ਆਧੁਨਿਕ ਨਾਂ ਕਰਸ਼ੀ ਦਾ ਮਤਲਬ ਕਿਲ੍ਹਾ ਹੈ। 18ਵੀਂ ਸਦੀ ਵਿੱਚ ਸ਼ਾਹਰੀਸਬਜ਼ ਦੇ ਪਤਨ ਨਾਲ, ਕਾਰਸ਼ੀ ਦਾ ਮਹੱਤਵ ਬਹੁਤ ਵਧ ਗਿਆ ਅਤੇ ਇਹ ਬੁਖਾਰੇ ਦੀ ਅਮੀਰਾਤ ਦੇ ਤਾਜਪੋਸ਼ ਯੁਵਰਾਜ ਦੀ ਸੀਟ ਸੀ। ਇਸ ਸ਼ਹਿਰ ਦੇ ਆਲੇ-ਦੁਆਲੇ ਦੋ ਕੰਧਾਂ ਸਨ, ਜਿਸ ਵਿੱਚ 10 ਕਾਰਵਾਂ-ਸਰਾਂਵਾਂ ਅਤੇ 4 ਮਦਰੱਸੇ ਸਨ। 1868 ਤੱਕ, ਰੂਸੀਆਂ ਨੇ ਇਸਨੂੰ ਜ਼ਰਫ਼ਸ਼ਾਨ ਵਾਦੀ ਵਿੱਚ ਮਿਲਾ ਲਿਆ ਅਤੇ 1873 ਵਿੱਚ ਇੱਕ ਸੰਧੀ ਜਿਸ ਵਿੱਚ ਬੁਖਾਰਾ ਨੂੰ ਇੱਕ ਰੂਸੀ ਸੰਰੱਖਿਅਕ ਰਾਜ ਬਣਾ ਲਿਆ ਗਿਆ ਸੀ, ਕਾਰਸ਼ੀ ਵਿੱਚ ਹੋਈ ਸੀ। ਸ਼ੁਰੂਆਤੀ 1970 ਵਿੱਚ, ਮੁੱਖ ਸਿੰਜਾਈ ਦੇ ਪ੍ਰਾਜੈਕਟ ਦਾ ਪਹਿਲਾ ਭਾਗ ਇੱਥੇ ਪੂਰਾ ਹੋਇਆ ਸੀ ਜਿਸ ਵਿੱਚ ਅਮੂ ਦਰਿਆ ਤੋਂ ਪਾਣੀ ਤੁਰਕਮੇਨੀਸਤਾਨ ਵੱਲੋਂ ਪੂਰਬ ਵੱਲ ਮੋੜ ਕੇ ਉਜ਼ਬੇਕਿਸਤਾਨ ਵਿੱਚ ਲਿਆਂਦਾ ਗਿਆ ਸੀ, ਜਿਸਤੋਂ ਕਾਰਸ਼ੀ ਦੇ ਆਲੇ-ਦੁਆਲੇ ਜ਼ਮੀਨ ਨੂੰ ਸਿੰਜਾਈ ਕੀਤੀ ਜਾਣ ਲੱਗੀ। ਕਾਰਸ਼ੀ ਦੇ ਆਸ-ਪਾਸ ਦੀਆਂ ਇਹਨਾਂ ਜ਼ਮੀਨਾਂ ਵਿੱਚ ਅੱਜਕੱਲ੍ਹ ਕਪਾਹ ਦੀ ਖੇਤੀ ਕੀਤੀ ਜਾਂਦੀ ਹੈ। ਮੌਸਮਕੋਪੇਨ ਜਲਵਾਯੂ ਵਰਗੀਕਰਨ ਨੇ ਕਾਰਸ਼ੀ ਦੇ ਜਲਵਾਯੂ ਨੂੰ ਠੰਡਾ ਅਰਧ-ਮਾਰੂਥਲੀ ਜਲਵਾਯੂ ਕਿਹਾ ਹੈ।[2]
ਉਦਯੋਗਇੱਕ ਗੈਸ ਤੋਂ ਤਰਲ ਪਲਾਂਟ ਜਿਹੜਾ ਕਾਰਸ਼ੀ ਤੋਂ 40 km ਦੱਖਣ ਵੱਲ ਸਥਿਤ ਹੈ, ਬਣਾਇਆ ਜਾ ਰਿਹਾ ਹੈ। ਇਹ ਸਾਸੋਲ ਦੀ ਜੀ. ਟੀ. ਐਲ. ਤਕਨਾਲੋਜੀ ਤੇ ਅਧਾਰਿਤ ਹੋਵੇਗਾ ਅਤੇ ਇਸਦੀ ਸਮਰੱਥਾ 1.4 ਮਿਲਿਅਨ ਮੀਟਰਿਕ ਟਨ ਪ੍ਰਤੀ ਸਾਲ ਹੋਵੇਗੀ, ਜਿਸ ਵਿੱਚ ਇਹਨਾਂ ਚੀਜ਼ਾਂ ਦਾ ਨਿਰਮਾਣ ਕੀਤਾ ਜਾਵੇਗਾ: ਜੀ. ਟੀ. ਐਲ. ਡੀਜ਼ਲ, ਨਪਥਾ ਅਤੇ ਤਰਲ ਪੈਟਰੋਲੀਅਮ ਗੈਸ। ਇਸ ਪ੍ਰਾਜੈਕਟ ਦੀ ਕੁੱਲ ਲਾਗਤ 4 ਬਿਲਿਅਨ ਡਾਲਰ ਹੋਵੇਗੀ ਅਤੇ ਇਹ ਕਿਸੇ ਵੀ ਯੁਰੇਸ਼ੀਅਨ ਮਹਾਂਦੀਪ ਦਾ ਸਭ ਤੋਂ ਨਵੀਨ ਤਕਨਾਲੋਜੀ ਵਾਲਾ ਪਲਾਂਟ ਹੋਵੇਗਾ। ਇਹ ਜੀ. ਟੀ. ਐਲ. ਉਜ਼ਬੇਕਿਸਤਾਨ ਦਾ ਸਾਂਝਾ ਪ੍ਰਾਜੈਕਟ ਹੈ, ਜਿਸ ਵਿੱਚ ਸਾਸੋਲ ਅਤੇ ਉਜ਼ਬੇਕਿਸਤਾਨ ਦੀ ਸਰਕਾਰੀ ਤੇਲ ਕੰਪਨੀ ਦੋਵਾਂ ਦਾ 44.5% ਹਿੱਸਾ ਅਤੇ ਬਾਕੀ 11% ਹਿੱਸਾ ਮਲੇਸ਼ੀਅਨ ਪੈਟਰੋਨਸ ਦਾ ਹੋਵੇਗਾ, ਜਿਸਦੀ ਸਥਾਪਨਾ 2009 ਵਿੱਚ ਕੀਤੀ ਗਈ ਸੀ। ਇਹ ਪਲਾਂਟ ਸ਼ੁਰਤਨ ਗੈਸ ਅਤੇ ਰਸਾਇਣ ਕੰਪਲੈਕਸ ਦੇ ਅਧਾਰ ਤੇ ਬਣਾਇਆ ਜਾਵੇਗਾ।[3] ਸੱਭਿਆਚਾਰਖੇਡਾਂਕਾਰਸ਼ੀ ਐਫ਼. ਸੀ. ਨਸਫ਼ ਦਾ ਘਰੇਲੂ ਮੈਦਾਨ ਹੈ, ਜਿਸਦੀ ਸਥਾਪਨਾ 1986 ਵਿੱਚ ਹੋਈ ਸੀ। ਨਸਫ਼ ਦੇ ਘਰੇਲੂ ਮੈਚ ਮਾਰਕੇਜ਼ੀ ਸਟੇਡੀਅਮ ਕਾਰਸ਼ੀ ਵਿੱਚ ਖੇਡੇ ਜਾਂਦੇ ਹਨ, ਜਿਹੜਾ 2006 ਵਿੱਚ ਬਣਾਇਆ ਗਿਆ ਸੀ। ਸਿੱਖਿਆ
ਸਥਾਨਕ ਬੁਨਿਆਦੀ ਢਾਂਚਾਆਵਾਜਾਈ![]()
ਮੁੱਖ ਥਾਵਾਂ
ਮਸ਼ਹੂਰ ਲੋਕ
ਹਵਾਲੇ
|
Portal di Ensiklopedia Dunia