ਆਂਦਰੇ-ਮੇਰੀ ਐਂਪੀਅਰ
ਆਂਦਰੇ-ਮੇਰੀ ਐਂਪੀਅਰ (/ˈæmpɪər/;[1] ਫ਼ਰਾਂਸੀਸੀ: [ɑ̃pɛʁ]; 20 January 1775 – 10 June 1836)[2] ਇੱਕ ਫ਼ਰਾਂਸੀਸੀ ਭੌਤਿਕ ਵਿਗਿਆਨੀ ਅਤੇ ਗਣਿਤ ਹਿਸਾਬਦਾਨ ਸੀ ਜਿਹੜਾ ਕਿ ਕਲਾਸੀਕਲ ਇਲੈਕਟ੍ਰੋਮੈਗਨੇਟਿਜ਼ਮ (classical electromagnetism) ਦੇ ਵਿਗਿਆਨੀਆਂ ਵਿੱਚੋਂ ਇੱਕ ਹਨ, ਜਿਸਨੂੰ ਕਿ ਉਸਨੇ ਇਲੈਕਟ੍ਰੋਡਾਇਨਾਮਿਕਸ ਕਿਹਾ ਸੀ। ਬਿਜਲਈ ਕਰੰਟ ਦੀ ਇਕਾਈ ਐਂਪੀਅਰ ਉਸਦੇ ਨਾਮ ਉੱਪਰ ਹੀ ਰੱੱਖੀ ਗਈ ਸੀ। ਉਸਦੇ ਨਾਮ ਉੱਪਰ ਬਹੁਤ ਸਾਰੀਆਂ ਕਾਢਾਂ ਹਨ, ਜਿਵੇਂ ਕਿ ਸੈਲੇਨੋਇਡ ਅਤੇ ਬਿਜਲਈ ਟੈਲੀਗਰਾਫ਼ ਆਦਿ। ਐਂਪੀਅਰ ਨੇ ਆਪਣੀਆਂ ਸਾਰੀਆਂ ਕਾਢਾਂ ਅਤੇ ਤੱਥਾਂ ਦੀ ਜਾਣਕਾਰੀ ਖ਼ੁਦ ਹੀ ਹਾਸਿਲ ਕੀਤੀ ਸੀ। ਜੀਵਨਐਂਪੀਅਰ ਦਾ ਜਨਮ 1775 ਵਿੱਚ ਫ਼ਰਾਂਸ ਵਿੱਚ ਹੋਇਆ। ਛੋਟੇ ਹੁੰਦਿਆਂ ਉਸਦੇ ਪਿਤਾ ਨੇ ਉਸਨੂੰ ਲੈਟਿਨ ਭਾਸ਼ਾ ਦੀ ਤਾਲੀਮ ਦਿੱਤੀ ਜਦੋਂ ਤੱਕ ਉਸਨੂੰ ਪਤਾ ਲੱਗਿਆ ਕਿ ਉਸਦਾ ਪੁੱਤਰ ਗਣਿਤਿਕ ਪੜ੍ਹਾਈ ਵਿੱਚ ਬਹੁਤ ਹੁਸ਼ਿਆਰ ਹੈ। ਪਰ ਫਿਰ ਵੀ ਨੌਜਵਾਨ ਐਂਪੀਅਰ ਨੇ ਆਪਣੀ ਲੈਟਿਨ ਦੀ ਪੜ੍ਹਾਈ ਜਾਰੀ ਰੱਖੀ ਤਾਂ ਕਿ ਉਹ ਈਊਲਰ ਅਤੇ ਬਰਨੌਲੀ ਵਰਗੇ ਵਿਗਿਆਨਕਾਂ ਦੇ ਕੰਮ ਨੂੰ ਸਮਝ ਸਕੇ। ਆਪਣੀ ਆਖਰੀ ਸਮਿਆਂ ਵਿੱਚ ਐਂਪੀਅਰ ਨੇ ਆਪਣੇ ਆਪ ਨੂੂੰ ਸਿਰਫ਼ ਗਣਿਤ ਤੱਕ ਹੀ ਸੀਮਿਤ ਰੱਖਣ ਕੋਸ਼ਿਸ਼ ਕੀਤੀ ਪਰ ਉਸਨੇ ਇਤਿਹਾਸ, ਸੈਰ-ਸਪਾਟਾ, ਕਵਿਤਾ, ਫ਼ਲਸਫ਼ੇ ਅਤੇ ਕੁਦਰਤੀ ਵਿਗਿਆਨ ਬਾਰੇ ਵੀ ਪੜ੍ਹਾਈ ਕੀਤੀ। ਫ਼ਰਾਂਸੀਸੀ ਆੰਦੋਲਨ ਦੇ ਸਮੇਂ, ਐਂਪੀਅਰ ਦੀ ਜ਼ਿੰਦਗੀ ਨੂੰ ਬਹੁਤ ਵੱਡਾ ਝਟਕਾ ਲੱਗਿਆ ਜਦੋਂ ਉਸਦੇ ਪਿਤਾ ਨੂੰ ਅੰਦੋਲਨਕਾਰੀਆਂ ਨੇ ਕਤਲ ਕਰ ਦਿੱਤਾ। ਉਸਦੇ ਪਿਤਾ ਦੀ ਮੌਤ ਨੇ ਐਂਪੀਅਰ ਉੱਪਰ ਬਹੁਤ ਡੂੰਘਾ ਪ੍ਰਭਾਵ ਪਾਇਆ। 1796 ਵਿੱਚ, ਉਸਦੀ ਮੁਲਾਕਾਤ ਇੱਕ ਲੁਹਾਰ ਦੀ ਕੁੜੀ ਜੂਲੀ ਕਾੱਰਨ ਨਾਲ ਹੋਈ ਜਿਹੜੀ ਕਿ ਲਿਓਂ ਦੇ ਕੋਲ ਹੀ ਰਹਿੰਦੀ ਸੀ। 1799 ਵਿੱਚ ਉਸਨੇ ਉਸ ਨਾਲ ਵਿਆਹ ਕਰਵਾ ਲਿਆ। ਮਗਰੋਂ ਐਂਪੀਅਰ ਨੇ ਲਿਓਂ ਦੇ ਕਾਲਜ ਵਿੱਚ ਪ੍ਰੋਫੈਸਰ ਦੇ ਤੌਰ 'ਤੇ ਕੰਮ ਕੀਤਾ। ਉਹ ਗਣਿਤ, ਰਸਾਇਣ ਵਿਗਿਆਨ, ਭਾਸ਼ਾਵਾਂ, ਅਤੇ ਭੌਤਿਕ ਵਿਗਿਆਨ ਬਾਰੇ ਪੜਾਉਂਦਾ ਸੀ। 1803 ਵਿੱਚ ਆਪਣੀ ਪਤਨੀ ਦੀ ਮੌਤ ਪਿੱਛੋਂ ਵੀ ਉਸਨੇ ਪੜਾਉਣਾ ਜਾਰੀ ਰੱਖਿਆ, ਭਾਵੇਂ ਇਸਦਾ ਪ੍ਰਭਾਵ ਉਸ ਉੱਪਰ ਸਾਰੀ ਜ਼ਿੰਦਗੀ ਤੱਕ ਰਿਹਾ। ਐਂਪੀਅਰ ਦੀ ਮੌਤ 1836 ਵਿੱਚ ਮਾਰਸੇਈ ਵਿੱਚ ਹੋਈ ਅਤੇ ਉਸਦੀ ਕਬਰ ਪੈਰਿਸ ਵਿੱਚ ਸਥਿਤ ਹੈ। ਉਸਦੇ ਇੱਕ ਕੰਮ ਜਰਨਲ ਏਤ ਕਾਰਸਪੌਂਡੇਂਸ ਵਿੱਚ ਅਸੀਂ ਉਸਦੀ ਸੁਹਿਰਦਰਤਾ ਅਤੇ ਬੱਚਿਆਂ ਵਰਗੇ ਸਧਾਰਨ ਚਰਿੱਤਰ ਨੂੰ ਮਹਿਸੂਸ ਕਰ ਸਕਦੇ ਹਾਂ। ਕੰਮ
ਐਂਪੀਅਰ ਨੂੰ ਮੁੱਖ ਤੌਰ 'ਤੇ ਬਿਜਲੀ ਅਤੇ ਚੁੰਬਕਤਾ ਦੇ ਸਬੰਧਾਂ ਨੂੰ ਸਥਾਪਿਤ ਕਰਨ ਲਈ ਜਾਣਿਆ ਜਾਂਦਾ ਹੈ ਅਤੇ ਉਸਨੇ ਇਹਨਾਂ ਦੋਵਾਂ ਨੂੰ ਜੋੜ ਕੇ ਇਲੈੱਕਟ੍ਰੋਮੈਗਨੇਟਿਜ਼ਮ ਜਾਂ ਇਲੈਕਟ੍ਰੋਡਾਇਨਾਮਿਕਸ ਕਿਹਾ ਸੀ। 11 ਸਤੰਬਰ, 1820 ਨੂੰ ਐਂਪੀਅਰ ਨੇ ਓਰਸਟਡ ਦੀ ਖੋਜ ਬਾਰੇ ਸੁਣਿਆ ਕਿ ਇੱਕ ਚੁੰਬਕੀ ਸੂਈ ਕਰੰਟ ਨਾਲ ਹਿਲਾਈ ਜਾ ਸਕਦੀ ਹੈ। ਇਸ ਤੋਂ ਇੱਕ ਹਫ਼ਤਾ ਬਾਅਦ ਹੀ ਉਹ ਇਸ ਤੱਥ ਦੀ ਹੋਰ ਡੂੰਘੇ ਵਰਣਨ ਲੈ ਕੇ ਸਾਹਮਣੇ ਆਇਆ। ਇਹ ਵਿਗਿਆਨ ਵਿੱਚ ਇੱਕ ਬਹੁਤ ਹੀ ਸ਼ਾਨਦਾਰ ਤਰੱਕੀ ਸੀ। ਉਸੇ ਦਿਨ ਹੀ ਉਸਨੇ ਇਹ ਖੋਜ ਕੀਤੀ ਸੀ ਕਿ ਇੱਕੋ ਜਿਹੇ ਚਾਰਜ ਇੱਕ ਦੂਜੇ ਨੂੰ ਦੂਰ ਧੱਕਦੇ ਹਨ ਅਤੇ ਵੱਖਰੇ ਚਾਰਜ ਇੱਕ ਦੂਜੇ ਨੂੰ ਕੋਲ ਖਿੱਚਦੇ ਹਨ। ਹੋਰ ਕੰਮ
ਬਾਹਰਲੇ ਲਿੰਕ![]() ਵਿਕੀਮੀਡੀਆ ਕਾਮਨਜ਼ ਉੱਤੇ André-Marie Ampère ਨਾਲ ਸਬੰਧਤ ਮੀਡੀਆ ਹੈ।
ਹਵਾਲੇ
|
Portal di Ensiklopedia Dunia