ਆਜ਼ਰਬਾਈਜਾਨ
ਆਜ਼ਰਬਾਈਜਾਨ, ਅਧਿਕਾਰਕ ਤੌਰ 'ਤੇ ਆਜ਼ਰਬਾਈਜਾਨ ਦਾ ਗਣਤੰਤਰ, ਪੱਛਮੀ ਏਸ਼ੀਆ ਅਤੇ ਪੂਰਬੀ ਯੂਰਪ ਦੇ ਚੌਰਾਹੇ ਤੇ ਵਸੇ ਕਾਕਸਸ ਖੇਤਰ ਦਾ ਸਭ ਤੋਂ ਵੱਡਾ ਦੇਸ਼ ਹੈ। ਇਹਦੀਆਂ ਹੱਦਾਂ ਪੂਰਬ ਵੱਲ ਕੈਸਪੀਅਨ ਸਾਗਰ, ਉੱਤਰ ਵੱਲ ਰੂਸ, ਉੱਤਰ-ਪੱਛਮ ਵੱਲ ਜਾਰਜੀਆ, ਪੱਛਮ ਵੱਲ ਅਰਮੀਨੀਆ ਅਤੇ ਦੱਖਣ ਵੱਲ ਇਰਾਨ ਨਾਲ ਲੱਗਦੀਆਂ ਹਨ। ਨਾਖਚੀਵਾਨ ਦਾ ਬਾਹਰੀ ਇਲਾਕਾ ਉੱਤਰ ਤੇ ਪੂਰਬ ਵੱਲ ਅਰਮੀਨੀਆ, ਦੱਖਣ ਤੇ ਪੱਛਮ ਵੱਲ ਇਰਾਨ ਨਾਲ ਘਿਰਿਆ ਹੋਇਆ ਹੈ ਅਤੇ ਉੱਤਰ-ਪੱਛਮ ਵੱਲ ਤੁਰਕੀ ਨਾਲ ਛੋਟੀ ਜਿਹੀ ਸਰਹੱਦ ਲੱਗਦੀ ਹੈ। ਆਜ਼ਰਬਾਈਜਾਨ ਪੁਰਾਤਨ ਅਤੇ ਇਤਿਹਾਸਕ ਸੱਭਿਆਚਾਰਕ ਵਿਰਸੇ ਦਾ ਮਾਲਕ ਹੈ ਅਤੇ ਇਸਨੂੰ ਪਹਿਲਾ ਮੁਸਲਮਾਨ-ਬਹੁਮਤ ਦੇਸ਼, ਜਿਸ ਵਿੱਚ ਸਾਂਗ-ਘਰ, ਰੰਗਸ਼ਾਲਾ ਅਤੇ ਨਾਟਕ ਹੁੰਦੇ ਹਨ, ਦਾ ਨਿਆਰਾਪਨ ਹਾਸਲ ਹੈ। ਆਜ਼ਰਬਾਈਜਾਨ ਲੋਕਰਾਜੀ ਗਣਰਾਜ ਦੀ ਸਥਾਪਨਾ 1918 ਵਿੱਚ ਹੋਈ ਸੀ ਪਰ 1920 ਵਿੱਚ ਇਸਨੂੰ ਸੋਵੀਅਤ ਸੰਘ ਨਾਲ ਮਿਲਾ ਲਿਆ ਗਿਆ। ਆਜ਼ਰਬਾਈਜਾਨ ਨੂੰ ਮੁੜ ਸੁਤੰਤਰਤਾ 1991 ਵਿੱਚ ਮਿਲੀ। ਥੋੜ੍ਹੀ ਹੀ ਦੇਰ ਬਾਅਦ ਨਗੌਰਨੋ-ਕਾਰਾਬਾਖ ਜੰਗ ਦੇ ਦੌਰਾਨ ਗੁਆਂਢੀ ਦੇਸ਼ ਆਰਮੀਨੀਆ ਨੇ ਨਗੌਰਨੋ-ਕਾਰਾਬਾਖ, ਉਸ ਦੇ ਨਾਲ ਦੇ ਇਲਾਕੇ ਅਤੇ ਕਾਰਕੀ, ਯੁਖਾਰੀ ਆਸਕੀਪਾਰਾ, ਬਰਖ਼ੁਦਾਰਲੀ ਅਤੇ ਸੋਫ਼ੂਲੂ ਦੇ ਅੰਦਰੂਨੀ ਇਲਾਕਿਆਂ ਤੇ ਕਬਜ਼ਾ ਕਰ ਲਿਆ। ਨਗੌਰਨੋ-ਕਾਰਾਬਾਖ ਗਣਤੰਤਰ, ਜਿਹੜਾ ਕਿ ਨਗੌਰਨੋ-ਕਾਰਾਬਾਖ ਦੇ ਇਲਾਕੇ ਤੋਂ ਨਿਕਲਿਆ, ਅਜੇ ਤੀਕ ਵੀ ਕਿਸੇ ਮੁਲਕ ਵੱਲੋਂ ਸਫ਼ਾਰਤੀ ਤੌਰ 'ਤੇ ਮਾਨਤਾ-ਪ੍ਰਾਪਤ ਨਹੀਂ ਹੈ ਅਤੇ ਕਨੂੰਨੀ ਤੌਰ 'ਤੇ ਆਜ਼ਰਬਾਈਜਾਨ ਦਾ ਹਿੱਸਾ ਮੰਨਿਆ ਜਾਂਦਾ ਹੈ ਭਾਵੇਂ ਜੰਗ ਤੋਂ ਬਾਅਦ ਵਾਸਤਵਿਕ ਰੂਪ ਤੇ ਇਹ ਆਜ਼ਾਦ ਹੈ। ਆਜ਼ਰਬਾਈਜਾਨ ਇੱਕ ਏਕਾਤਮਕ ਸੰਵਿਧਾਨਕ ਗਣਰਾਜ ਹੈ। ਇਹ ਛੇ ਆਜ਼ਾਦ ਤੁਰਕ ਰਾਸ਼ਟਰਾਂ 'ਚੋਂ ਇੱਕ ਹੈ ਅਤੇ 'ਤੁਰਕ ਪਰਿਸ਼ਦ' ਤੇ 'ਤੁਰਕ ਕਲਾ ਅਤੇ ਸੱਭਿਆਚਾਰ ਦਾ ਸੰਯੁਕਤ ਪ੍ਰਸ਼ਾਸਨ' ਦਾ ਕਿਰਿਆਸ਼ੀਲ ਮੈਂਬਰ ਹੈ। ਇਸ ਦੇ 158 ਦੇਸ਼ਾਂ ਨਾਲ ਸਫ਼ਾਰਤੀ ਸੰਬੰਧ ਹਨ ਅਤੇ 38 ਅੰਤਰਰਾਸ਼ਟਰੀ ਸੰਗਠਨਾਂ ਦਾ ਮੈਂਬਰ ਹੈ। ਇਹ 'ਗੁਆਮ', 'ਆਜ਼ਾਦ ਮੁਲਕਾਂ ਦਾ ਰਾਸ਼ਟਰਮੰਡਲ' ਅਤੇ 'ਰਸਾਇਣਕ ਹਥਿਆਰਾਂ ਦੀ ਰੋਕ ਲਈ ਸੰਗਠਨ' ਦਾ ਸੰਸਥਾਪਨ ਮੈਂਬਰ ਹੈ। 9 ਮਈ, 2006 ਵਿੱਚ ਆਜ਼ਰਬਾਈਜਾਨ ਨੂੰ ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਵੱਲੋਂ ਨਵੇਂ ਸਥਾਪਤ ਕੀਤੇ ਮਨੁੱਖੀ ਅਧਿਕਾਰ ਕੌਂਸਲ ਦਾ ਮੈਂਬਰ (ਕਾਰਜਕਾਲ 19 ਜੂਨ,2006 ਨੂੰ ਸ਼ੁਰੂ ਹੋਇਆ ਸੀ) ਬਣਾਇਆ ਗਿਆ ਸੀ। ਦੇਸ਼ ਵਿੱਚ ਯੂਰਪੀ ਕਮਿਸ਼ਨ ਦਾ ਇੱਕ ਵਿਸ਼ੇਸ਼ ਦੂਤ ਮੌਜੂਦ ਹੈ ਅਤੇ ਇਹ ਦੇਸ਼ ਸੰਯੁਕਤ ਰਾਸ਼ਟਰ, ਯੂਰਪ ਦੇ ਕੌਂਸਲ, ਯੂਰਪ ਦੀ ਸੁਰੱਖਿਆ ਅਤੇ ਸਹਿਯੋਗ ਲਈ ਸੰਗਠਨ ਅਤੇ ਨਾਟੋ ਦੇ 'ਅਮਨ ਲਈ ਸਾਂਝੀਵਾਲਤਾ' ਪ੍ਰੋਗਰਾਮ ਦਾ ਵੀ ਮੈਂਬਰ ਹੈ। ਆਜ਼ਰਬਾਈਜਾਨ ਅੰਤਰਰਾਸ਼ਟਰੀ ਟੈਲੀਕਮਿਊਨੀਕੇਸ਼ਨ ਯੂਨੀਅਨ ਵਿਖੇ ਸੰਵਾਦ-ਦਾਤਾ ਦੇ ਰੂਪ ਵਿੱਚ ਹੈ ਅਤੇ ਨਾਨ-ਅਲਾਈਨਡ (ਨਿਰਪੱਖ) ਲਹਿਰ ਦਾ ਮੈਂਬਰ ਅਤੇ ਵਿਸ਼ਵ ਵਪਾਰ ਸੰਗਠਨ ਵਿਖੇ ਦਰਸ਼ਕ ਦੇ ਅਹੁਦੇ ਵਜੋਂ ਸ਼ਾਮਲ ਹੈ। ਆਜ਼ਰਬਾਈਜਾਨ ਦਾ ਸੰਵਿਧਾਨ ਕੋਈ ਅਧਿਕਾਰਕ ਧਰਮ ਨਹੀਂ ਐਲਾਨਦਾ ਅਤੇ ਦੇਸ਼ ਦੀਆਂ ਪ੍ਰਮੁੱਖ ਸਿਆਸੀ ਤਾਕਤਾਂ ਵੀ ਧਰਮ-ਨਿਰਪੇਖ ਰਾਸ਼ਟਰਵਾਦੀ ਹਨ ਪਰ ਬਹੁਮਤ ਵਿੱਚ ਲੋਕ ਅਤੇ ਕੁਝ ਵਿਰੋਧੀ ਲਹਿਰਾਂ ਸ਼ੀਆ ਇਸਲਾਮ ਦਾ ਪਾਲਣ ਕਰਦੀਆਂ ਹਨ। ਹੋਰ ਪੂਰਬੀ ਯੂਰਪੀ ਮੁਲਕਾਂ ਅਤੇ ਰਾਸ਼ਟਰਮੰਡਲ ਦੇਸ਼ਾਂ ਦੇ ਮੁਕਾਬਲੇ ਆਜ਼ਰਬਾਈਜਾਨ ਨੇ ਮਨੁੱਖੀ ਵਿਕਾਸ, ਆਰਥਕ ਵਿਕਾਸ ਅਤੇ ਸਾਖਰਤਾ ਵਿੱਚ ਉੱਚਾ ਪੱਧਰ ਪ੍ਰਾਪਤ ਕੀਤਾ ਹੈ ਅਤੇ ਨਾਲ ਹੀ ਨਾਲ ਬੇਰੁਜ਼ਗਾਰੀ ਅਤੇ ਇਰਾਦਤਨ ਹੱਤਿਆ ਦੀਆਂ ਦਰਾਂ ਵੀ ਘਟੀਆਂ ਹਨ। 1 ਜਨਵਰੀ, 2012 ਵਿੱਚ ਦੇਸ਼ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਦੇ ਅਸਥਾਈ ਮੈਂਬਰ ਵਜੋਂ ਦੋ-ਸਾਲਾ ਕਾਰਜਕਾਲ ਸੰਭਾਲਿਆ। ਤਸਵੀਰਾਂ
ਪ੍ਰਬੰਧਕੀ ਹਿੱਸੇ![]() ਆਜ਼ਰਬਾਈਜਾਨ 10 ਆਰਥਕ ਹਿੱਸਿਆਂ ਵਿੱਚ ਵੰਡਿਆ ਹੋਇਆ ਹੈ: 66 ਰੇਔਨ (ਜ਼ਿਲ੍ਹੇ) ਅਤੇ 77 ਸ਼ਹਿਰ ਜਿਹਨਾਂ 'ਚੋਂ 11 ਸੰਘ ਦੇ ਸਿੱਧੇ ਪ੍ਰਸ਼ਾਸਨ ਹੇਠ ਹਨ।[5] ਆਜ਼ਰਬਾਈਜਾਨ ਵਿੱਚ ਨਾਖਚੀਵਾਨ ਦਾ ਸੁਤੰਤਰ ਸੰਘ ਵੀ ਹੈ। ਆਜ਼ਰਬਾਈਜਾਨ ਦਾ ਰਾਸ਼ਟਰਪਤੀ ਇਹਨਾਂ ਇਕਾਈਆਂ ਦੇ ਰਾਜਪਾਲਾਂ ਨੂੰ ਚੁਣਦਾ ਹੈ ਜਦਕਿ ਨਾਖਚੀਵਾਨ ਦੀ ਸਰਕਾਰ ਨੂੰ ਨਾਖਚੀਵਾਨ ਸੁਤੰਤਰ ਸੰਘ ਦੀ ਸੰਸਦ ਚੁਣਦੀ ਅਤੇ ਮਾਨਤਾ ਦਿੰਦੀ ਹੈ।
ਨੋਟ: ਸੰਘ ਵੱਲੋਂ ਸਿੱਧੇ ਤੌਰ 'ਤੇ ਪ੍ਰਸ਼ਾਸਤ ਸ਼ਹਿਰ ਟੇਢੇ ਲਿਖੇ ਗਏ ਹਨ। ਹਵਾਲੇ
|
Portal di Ensiklopedia Dunia