ਜੀ ਵੀ ਪਲੈਖ਼ਾਨੋਵ
ਜੀ ਵੀ ਪਲੈਖ਼ਾਨੋਵ ਦਾ ਪੂਰਾ ਨਾਂ 'ਜਿਆਰਜੀ ਵੈਲੇਂਤੀਨੋਵਿਚ ਪਲੈਖ਼ਾਨੋਵ(ਰੂਸੀ 'ਚ: Георгий Валентинович Плеханов,)[1] ਸੀ। ਇੱਕ ਰੂਸੀ ਕ੍ਰਾਂਤੀਕਾਰੀ ਅਤੇ ਰੂਸ ਦੇ ਸਭ ਤੋਂ ਪਹਿਲੇ ਮਾਰਕਸਵਾਦੀ ਚਿੰਤਕ ਸਨ। ਉਹ ਰੂਸ ਵਿੱਚ ਸੋਸ਼ਲ ਡੈਮੋਕ੍ਰੈਟਿਕ ਅੰਦੋਲਨ ਦੇ ਇੱਕ ਸੰਸਥਾਪਕ ਸੀ। 1880 ਅਤੇ 1890 ਦੇ ਦਹਾਕਿਆਂ ਵਿੱਚ ਉਹਨਾਂ ਨੇ ਪੂਰੀ ਦੁਨੀਆ ਨੂੰ ਮਾਰਕਸਵਾਦੀ ਸਿਧਾਂਤ ਅਤੇ ਉਸਦੇ ਇਤਿਹਾਸ ਦੇ ਬਾਰੇ ਸ਼ਾਨਦਾਰ ਰਚਨਾਵਾਂ ਦਿੱਤੀਆਂ, ਜਿਹਨਾਂ ਵਿੱਚ ਉਹਨਾਂ ਨੇ ਮਜ਼ਦੂਰ ਜਮਾਤ ਦੀ ਕ੍ਰਾਂਤੀਕਾਰੀ ਵਿਚਾਰਧਾਰਾ ਨੂੰ ਪੇਸ਼ ਕਰਨ ਵਾਲ਼ੇ ਕਾਰਲ ਮਾਰਕਸ ਅਤੇ ਫਰੈਡਰਿਕ ਏਂਗਲਜ਼ ਦੇ ਵਿਚਾਰਾਂ ਅਤੇ ਸਿੱਖਿਆਵਾਂ ਦੀ ਨਾ ਸਿਰਫ਼ ਰੱਖਿਆ ਕੀਤੀ, ਸਗੋਂ ਉਹਨਾਂ ਨੂੰ ਹੋਰ ਵਿਕਸਿਤ ਵੀ ਕੀਤਾ ਅਤੇ ਉਹਨਾਂ ਦੀ ਨੂੰ ਵਿਆਖਿਆ ਅਤੇ ਵਿਸਤਾਰ ਕਰ ਕੇ ਲੋਕਪ੍ਰਿਯ ਬਣਾਇਆ। ਮਾਰਕਸ ਅਤੇ ਏਂਗਲਜ ਜਰਮਨੀ ਦੇ ਅਜਿਹੇ ਬੁੱਧੀਜੀਵੀ ਸਨ, ਜਿਹਨਾਂ ਨੇ ਰਾਜਨੀਤੀ ਸ਼ਾਸਤਰ, ਅਰਥ ਸ਼ਾਸਤਰ ਅਤੇ ਦਰਸ਼ਨ ਸ਼ਾਸਤਰ ਦੇ ਖੇਤਰਾਂ ਵਿੱਚ ਮਜ਼ਦੂਰ ਵਰਗ ਦਾ ਪੱਖ ਲੈਂਦੇ ਹੋਏ ਉਸ ਸਮੇਂ ਤੱਕ ਸੰਸਾਰ ਵਿੱਚ ਪ੍ਰਚੱਲਿਤ ਵਿਚਾਰਾਂ ਅਤੇ ਵਿਚਾਰਧਾਰਾਵਾਂ ਦੀ ਆਲੋਚਨਾ ਕਰਦੇ ਹੋਏ ਮਜ਼ਦੂਰ ਵਰਗ ਦੀ ਮੁਕਤੀ ਦਾ ਕ੍ਰਾਂਤੀਕਾਰੀ ਸਿਧਾਂਤ ਪੇਸ਼ ਕੀਤਾ ਸੀ। ਦਹਾਕਿਆਂ ਦੀ ਮਿਹਨਤ, ਸੰਘਰਸ਼, ਅਧਿਐਨ, ਬਹਿਸ-ਮੁਬਾਹਸਿਆਂ ਨਾਲ਼ ਵਿਕਸਤ ਇਹੀ ਯੁਗਾਂਤਰਕਾਰੀ ਸਿੱਧਾਂਤ ਮਾਰਕਸਵਾਦ, ਵਿਗਿਆਨਕ ਸਮਾਜਵਾਦ, ਸਾਮਵਾਦ (ਕਮਿਊਨਿਜ਼ਮ) ਆਦਿ ਦੇ ਨਾਮ ਨਾਲ਼ ਜਾਣਿਆ ਜਾਂਦਾ ਹੈ। ਜਨਮਜੀ.ਵੀ. ਪਲੈਖ਼ਨੋਵ ਦਾ ਜਨਮ 29 ਨਵੰਬਰ 1856 ਈ: ਨੂੰ ਸਾਮਰਾਜੀ(ਇੰਪੀਰੀਅਲ)ਰੂਸ 'ਚ ਹੋਇਆ। ਪਲੈਖ਼ਾਨੋਵ ਇੱਕ ਸਿਧਾਂਤਕ ਲੇਖਕ ਸੀ, ਜਿਸ ਦੀ ਭਾਸ਼ਾ ਰੂਸੀ ਸੀ। ਪਲੈਖ਼ਾਨੋਵ ਨੇ ਸਮਾਜਵਾਦੀ ਅਦੋਲਨ 'ਚ ਭਾਗ ਲਿਆ ਤੇ ਲੇਖਕ ਵੱਜੋਂ ਇਤਿਹਾਸ ਦੀ ਭੌਤਿਕਵਾਦੀ ਵਿਆਖਿਆ ਕੀਤੀ। ਵਿਆਹ1879 ਵਿੱਚ ਪਲੈਖ਼ਾਨੋਵ ਦਾ ਵਿਆਹ 'ਰੋਜ਼ਾਲਿਆ ਬੋਗਰਾਡ' ਨਾਲ਼ ਹੋਇਆ, ਜੋ 1880 'ਚ ਸਵਿਟਜ਼ਰਲੈਂਡ 'ਚ ਗ਼ੁਲਾਮੀ ਦੇ ਵਕ਼ਤ ਉਸਦੇ ਨਾਲ਼ ਸੀ। ਪਲੈਖ਼ਾਨੋਵ ਦੇ ਚਾਰ ਧੀਆਂ ਸਨ, ਜਿਹਨਾਂ ਵਿੱਚੋਂ ਦੋ ਬਚਪਨ 'ਚ ਹੀ ਮਰ ਗਈਆਂ। ਰੋਜ਼ਾਲਿਆ 1856 'ਚ 'ਖੇਰਸਨ ਓਬਲਾਸਟ' (ਮੌਜੂਦਾ ਯੂਕਰੇਨ ਪਰ ਉਸ ਵਕ਼ਤ ਰੂਸੀ ਸਾਮਰਾਜ ਦਾ ਹਿੱਸਾ ਸੀ) ਦੀ ਜੁਵਿਸ਼ ਕਲੋਨੀ ਦੇ 'ਡੋਬਰੋਏ' ਵਿੱਚ ਜਨਮੀ ਸੀ। ਉਸਨੇ 'ਸੇਂਟ ਪੀਟਰਸਬਰਗ', ਜਿਸ ਵਿੱਚ ਔਰਤਾਂ ਲਈ ਮੈਡੀਕਲ ਪੜ੍ਹਾਈ ਦੇ ਕੋਰਸ 1873 ਈ: ਵਿੱਚ ਖੋਲੇ ਗਏ, ਵਿੱਚ ਡਾਕਟਰੀ ਦੀ ਸਿਖਲਾਈ ਲਈ।[2] ਇਤਿਹਾਸਿਕ ਭੌਤਿਕਵਾਦ ਦੀ ਵਿਆਖਿਆਇਤਿਹਾਸ ਵਿੱਚ ਵੱਖ-ਵੱਖ ਸਮਾਜਿਕ ਵਿਵਸਥਾਵਾਂ (ਆਦਿਮ ਸਾਮਵਾਦ, ਦਾਸ ਸਮਾਜ, ਸਾਮੰਤੀ ਸਮਾਜ, ਪੂੰਜੀਵਾਦੀ ਸਮਾਜ) ਦੇ ਵਿਕਾਸ ਦੇ ਵਿਗਿਆਨ ਨੂੰ ਪੇਸ਼ ਕਰਨ ਵਾਲ਼ਾ ਮਾਰਕਸਵਾਦੀ ਸਿਧਾਂਤ ਹੀ 'ਇਤਿਹਾਸਿਕ ਭੌਤਿਕਵਾਦ' ਕਹਾਉਂਦਾ ਹੈ। ਪਲੈਖ਼ਾਨੋਵ ਨੇ ਇਤਿਹਾਸਿਕ ਭੌਤਿਕਵਾਦ ਦੀ ਵਿਆਖਿਆ ਕੀਤੀ। ਇਸਦੇ ਇਲਾਵਾ ਉਹਨਾਂ ਨੇ ਇਤਿਹਾਸ ਵਿੱਚ ਵਿਆਪਕ ਆਮ ਜਨਤਾ ਅਤੇ ਆਦਮੀਆਂ (ਨੇਤਾਵਾਂ) ਦੀ ਭੂਮਿਕਾ, ਮਾਲੀ ਹਾਲਤ ਦੇ ਬੁਨਿਆਦੀ ਢਾਂਚੇ ਦੇ ਅਧਿਰਚਨਾ (ਰਾਜਨੀਤੀ, ਕਾਨੂੰਨ, ਸਾਹਿਤ, ਵਿਚਾਰਧਾਰਾਵਾਂ, ਨੈਤਿਕਤਾ, ਰੀਤੀਆਂ...) ਦੇ ਨਾਲ਼ ਸੰਬੰਧਾਂ ਦੀ ਮਾਰਕਸਵਾਦ ਦੇ ਆਧਾਰ ਉੱਤੇ ਵਿਗਿਆਨਕ ਜਾਂਚ ਪੜਤਾਲ ਕੀਤੀ। ਸਮਾਜਕ ਤਬਦੀਲੀ ਅਤੇ ਵਿਕਾਸ ਵਿੱਚ ਵਿਚਾਰਧਾਰਾਵਾਂ ਦੇ ਮਹੱਤਵ ਬਾਰੇ ਵੀ ਪਲੈਖ਼ਾਨੋਵ ਨੇ ਲਿਖਿਆ। ਦਰਸ਼ਨ ਸ਼ਾਸਤਰ, ਸੁਹਜ ਸ਼ਾਸਤਰ, ਸਮਾਜਕ ਅਤੇ ਰਾਜਨੀਤਕ ਵਿਚਾਰਾਂ ਦੇ ਇਤਿਹਾਸ ਅਤੇ ਖ਼ਾਸ ਕਰ ਰੂਸ ਵਿੱਚ ਭੌਤਿਕਵਾਦ ਅਤੇ ਦਰਸ਼ਨ ਸ਼ਾਸਤਰ ਦੇ ਇਤਿਹਾਸ ਬਾਰੇ ਉਹਨਾਂ ਦੀਆਂ ਰਚਨਾਵਾਂ ਵਿਗਿਆਨਕ ਵਿਚਾਰਾਂ ਅਤੇ ਪ੍ਰਗਤੀਸ਼ੀਲ ਸੰਸਕ੍ਰਿਤੀ ਦੇ ਵਿਕਾਸ ਦੇ ਸੰਦਰਭ ਵਿੱਚ ਵਡਮੁੱਲਾ ਯੋਗਦਾਨ ਹਨ। ਮੌਤਜੀ.ਵੀ ਪਲੈਖ਼ਾਨੋਵ ਦੀ 30 ਮਈ-1918 ਨੂੰ ਫ਼ਿਨਲੈਂਡ ਵਿੱਚ ਮੌਤ ਹੋਈ। ਉਹ ਤੇ ਉਸਦੀ ਪਤਨੀ ਰੋਜ਼ਾਲੀਆ ਬੋਗਰਾਡ ਦੋਨੋਂ ਕਈ ਵਾਰ ਪਲੈਖ਼ਾਨੋਵ ਦੇ ਡਾਕਟਰ ਦੀ ਸਲਾਹ 'ਤੇ ਜਨੇਵਾ, ਪੈਰਿਸ ਅਤੇ ਇਟਾਲਵੀ ਰਿਵੀਰਾ ਵਿੱਚ ਰਹੇ। ਰੋਜ਼ਾਲੀਆ ਉਹ ਵਾਪਸ ਆਪਣੇ ਪਤੀ(ਪਲੈਖ਼ਾਨੋਵ) ਨਾਲ਼ 'ਫ਼ਰਵਰੀ ਇਨਕ਼ਲਾਬ' ਦੇ ਮੱਦੇਨਜ਼ਰ ਪੈਟ੍ਰੋਗ੍ਰਾਡ ਵਾਪਸ ਆ ਗਈ ਸੀ ਤੇ ਪਲੈਖ਼ਾਨੋਵ ਦੀ ਮੌਤ ਵੇਲ਼ੇ ਉਹ ਪਲੈਖ਼ਾਨੋਵ ਦੇ ਨਾਲ਼ ਸੀ। ਫ਼ਿਰ ਉਹ ਪੈਰਿਸ ਨੂੰ ਮੁੜ ਗਈ, ਜਿੱਥੇ 1949 ਈ: 'ਚ 'ਰੋਜ਼ਾਲੀਆ ਬੋਗਰਾਡ' ਦੀ ਵੀ ਮੌਤ ਹੋ ਗਈ।[3] । ਰਚਨਾਵਾਂਹੇਠ ਲਿਖਿਆਂ ਜੀ. ਪਲੈਖ਼ਵਾਨੋਵ ਦੀਆਂ ਰਚਨਾਵਾਂ ਹਨ। ਜਿਵੇਂ- ਮੌਲਿਕ ਰਚਨਾਵਾਂ
ਅਨੁਵਾਦ
ਹਵਾਲੇ
|
Portal di Ensiklopedia Dunia