ਤਾਰਾਸ਼ੰਕਰ ਬੰਧੋਪਾਧਿਆਏ
ਤਾਰਾਸ਼ੰਕਰ ਬੰਧੋਪਾਧਿਆਏ (ਬੰਗਾਲੀ: তারাশঙ্কর বন্দ্যোপাধ্যায়) (23 ਜੁਲਾਈ 1898[1] - 14 ਸਤੰਬਰ 1971) ਇੱਕ ਬੰਗਾਲੀ ਨਾਵਲਕਾਰ ਸਨ। ਉਸਨੇ 65 ਨਾਵਲ, 53 ਕਹਾਣੀ ਸੰਗ੍ਰਹਿ, 12 ਨਾਟਕ, 4 ਨਿਬੰਧ ਸੰਗ੍ਰਹਿ, 4 ਸਵੈਜੀਵਨੀਆਂ ਅਤੇ 2 ਯਾਤਰਾ ਬਿਰਤਾਂਤ ਲਿਖੇ ਹਨ। ਉਸ ਨੂੰ ਗਣਦੇਵਤਾ ਲਈ 1966 ਵਿੱਚ ਗਿਆਨਪੀਠ ਇਨਾਮ ਨਾਲ ਸਨਮਾਨਿਤ ਕੀਤਾ ਗਿਆ ਸੀ। ਤਾਰਾਸ਼ੰਕਰ ਬੰਧੋਪਾਧਿਆਏ ਨੂੰ ਸਾਹਿਤ ਅਤੇ ਸਿੱਖਿਆ ਖੇਤਰ ਵਿੱਚ ਭਾਰਤ ਸਰਕਾਰ ਦੁਆਰਾ ਸੰਨ 1969 ਵਿੱਚ ਪਦਮ ਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ ਸੀ। ਜੀਵਨੀਬੰਦਯੋਪਾਧਿਆਏ ਦਾ ਜਨਮ ਬੀਰਭੂਮ ਜ਼ਿਲ੍ਹਾ, ਬੰਗਾਲ ਪ੍ਰਾਂਤ], ਬ੍ਰਿਟਿਸ਼ ਭਾਰਤ (ਹੁਣ ਪੱਛਮੀ ਬੰਗਾਲ, ਭਾਰਤ) ਵਿੱਚ ਹਰਿਦਾਸ ਬੰਦਯੋਪਾਧਿਆਏ ਅਤੇ ਪ੍ਰਭਾਤੀ ਦੇਵੀ ਦੇ ਘਰ ਆਪਣੇ ਜੱਦੀ ਘਰ ਵਿੱਚ ਹੋਇਆ ਸੀ। ![]() ਉਸਨੇ 1916 ਵਿਚ ਲਾਭਪੁਰ ਜਾਦਾਬਲ ਲਾਲ ਐਚ ਈ ਸਕੂਲ ਤੋਂ ਦਸਵੀਂ ਦੀ ਪ੍ਰੀਖਿਆ ਪਾਸ ਕੀਤੀ ਸੀ ਅਤੇ ਬਾਅਦ ਵਿਚ ਪਹਿਲਾਂ ਸੈਂਟ ਜ਼ੇਵੀਅਰਜ਼ ਕਾਲਜ, ਕਲਕੱਤਾ ਵਿੱਚ ਦਾਖਲ ਹੋਇਆ ਅਤੇ ਫਿਰ ਦੱਖਣੀ ਸਬਅਰਬਨ ਕਾਲਜ (ਹੁਣ ਆਸੂਤੋਸ਼ ਕਾਲਜ) ਚਲਾ ਗਿਆ। ਸੇਂਟ ਜ਼ੇਵੀਅਰਜ਼ ਕਾਲਜ ਵਿਚ ਇੰਟਰਮੀਡੀਏਟ ਵਿਚ ਪੜ੍ਹਦਿਆਂ, ਉਹ ਅਸਹਿਯੋਗ ਅੰਦੋਲਨ ਵਿਚ ਕੁੱਦ ਪਿਆ। ਖਰਾਬ ਸਿਹਤ ਅਤੇ ਰਾਜਨੀਤਿਕ ਸਰਗਰਮੀ ਕਾਰਨ ਉਹ ਆਪਣਾ ਯੂਨੀਵਰਸਿਟੀ ਦਾ ਕੋਰਸ ਪੂਰਾ ਨਾ ਕਰ ਸਕਿਆ।[2] ਇਨ੍ਹਾਂ ਕਾਲਜ ਦੇ ਸਾਲਾਂ ਦੌਰਾਨ, ਉਹ ਇੱਕ ਅੱਤਵਾਦੀ ਨੌਜਵਾਨ ਸਮੂਹ ਨਾਲ ਵੀ ਜੁੜਿਆ ਹੋਇਆ ਸੀ ਅਤੇ ਉਸਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਅਤੇ ਉਸਦੇ ਪਿੰਡ ਵਿੱਚ ਨਜ਼ਰਬੰਦ ਕਰ ਦਿੱਤਾ ਗਿਆ ਸੀ।[3] ਉਸਨੂੰ ਭਾਰਤੀ ਆਜ਼ਾਦੀ ਅੰਦੋਲਨ ਦੀ ਸਰਗਰਮੀ ਨਾਲ ਸਹਾਇਤਾ ਕਰਨ ਲਈ 1930 ਵਿੱਚ ਗ੍ਰਿਫਤਾਰ ਕੀਤਾ ਗਿਆ ਸੀ, ਪਰ ਉਸ ਸਾਲ ਬਾਅਦ ਵਿੱਚ ਰਿਹਾ ਕਰ ਦਿੱਤਾ ਗਿਆ। ਉਸ ਤੋਂ ਬਾਅਦ ਉਸਨੇ ਆਪਣੇ ਆਪ ਨੂੰ ਸਾਹਿਤ ਪ੍ਰਤੀ ਸਮਰਪਿਤ ਕਰਨ ਦਾ ਫੈਸਲਾ ਕੀਤਾ। [4]1932 ਵਿਚ, ਉਹ ਪਹਿਲੀ ਵਾਰ ਰਬਿੰਦਰਨਾਥ ਟੈਗੋਰ ਨੂੰ ਸ਼ਾਂਤੀਨੀਕੇਤਨ ਵਿਖੇ ਮਿਲਿਆ। ਉਸਦਾ ਪਹਿਲਾ ਨਾਵਲ ‘‘ ਚੈਤਲੀ ਘੁਰਨੀ ’’ ਇਸੇ ਸਾਲ ਪ੍ਰਕਾਸ਼ਤ ਹੋਇਆ ਸੀ।[2] 1940 ਵਿਚ, ਉਸਨੇ ਬਾਗਬਾਜ਼ਾਰ ਵਿਖੇ ਇਕ ਮਕਾਨ ਕਿਰਾਏ 'ਤੇ ਲਿਆ ਅਤੇ ਆਪਣੇ ਪਰਿਵਾਰ ਨੂੰ ਕਲਕੱਤੇ ਲੈ ਆਇਆ। 1941 ਵਿਚ, ਉਹ ਬਾਰਾਨਗਰ ਚਲੇ ਗਿਆ। 1942 ਵਿਚ, ਉਸਨੇ ਬੀਰਭੂਮ ਜ਼ਿਲ੍ਹਾ ਸਾਹਿਤ ਸੰਮੇਲਨ ਦੀ ਪ੍ਰਧਾਨਗੀ ਕੀਤੀ ਅਤੇ ਬੰਗਾਲ ਵਿਚ ਐਂਟੀ-ਫਾਸੀਵਾਦੀ ਲੇਖਕ ਅਤੇ ਕਲਾਕਾਰ ਐਸੋਸੀਏਸ਼ਨ ਦੇ ਪ੍ਰਧਾਨ ਬਣੇ। 1944 ਵਿਚ, ਉਸਨੇ ਇਥੇ ਰਹਿ ਰਹੇ ਗੈਰ-ਵਸਨੀਕ ਬੰਗਾਲੀਆਂ ਦੁਆਰਾ ਕਾਨਪੁਰ ਬੰਗਾਲੀ ਸਾਹਿਤ ਸੰਮੇਲਨ ਦੀ ਪ੍ਰਧਾਨਗੀ ਕੀਤੀ। 1947 ਵਿੱਚ, ਉਸਨੇ ਕਲਕੱਤਾ ਵਿੱਚ ਆਯੋਜਿਤ ਪ੍ਰਬਾਸੀ ਬੰਗਾ ਸਾਹਿਤ ਸੰਮੇਲਨ ਦਾ ਉਦਘਾਟਨ ਕੀਤਾ; ਬੰਬੇ ਵਿੱਚ ਸਿਲਵਰ ਜੁਬਲੀ ਪ੍ਰਬਾਸੀ ਬੰਗਾ ਸਾਹਿਤ ਸੰਮੇਲਨ ਦੀ ਪ੍ਰਧਾਨਗੀ; ਅਤੇ ਕਲਕੱਤਾ ਯੂਨੀਵਰਸਿਟੀ ਤੋਂ ਸਰਤ ਮੈਮੋਰੀਅਲ ਮੈਡਲ ਪ੍ਰਾਪਤ ਕੀਤਾ। 1948 ਵਿਚ, ਉਹ ਕਲਕੱਤਾ ਦੇ ਤਲਾ ਪਾਰਕ ਵਿਖੇ ਆਪਣੇ ਘਰ ਚਲਾ ਗਿਆ। [2] 1952 ਵਿਚ, ਉਸਨੂੰ ਵਿਧਾਨ ਸਭਾ ਦਾ ਮੈਂਬਰ ਨਾਮਜ਼ਦ ਕੀਤਾ ਗਿਆ। ਉਹ 1952–60 ਦੇ ਵਿਚਕਾਰ ਪੱਛਮੀ ਬੰਗਾਲ ਵਿਧਾਨ ਪ੍ਰੀਸ਼ਦ ਦਾ ਮੈਂਬਰ ਸੀ। 1954 ਵਿਚ, ਉਸਨੇ ਆਪਣੀ ਮਾਂ ਤੋਂ ਦੀਕਸ਼ਾ ਲਈ। 1955 ਵਿਚ, ਪੱਛਮੀ ਬੰਗਾਲ ਦੀ ਸਰਕਾਰ ਦੁਆਰਾ ਉਸਨੂੰ [[ਰਬਿੰਦਰਾ ਪੁਰਸਕਾਰ] ਨਾਲ ਸਨਮਾਨਿਤ ਕੀਤਾ ਗਿਆ। 1956 ਵਿਚ, ਉਸਨੂੰ ਸਾਹਿਤ ਅਕਾਦਮੀ ਅਵਾਰਡ ਮਿਲਿਆ। 1957 ਵਿਚ ਉਹ ਐਫ਼ਰੋ-ਏਸ਼ੀਅਨ ਲੇਖਕਾਂ ਦੇ ਸੰਘ ਦੀ ਤਿਆਰੀ ਕਮੇਟੀ ਵਿਚ ਸ਼ਾਮਲ ਹੋਣ ਲਈ ਸੋਵੀਅਤ ਯੂਨੀਅਨ ਗਿਆ ਅਤੇ ਬਾਅਦ ਵਿਚ ਐਫ਼ਰੋ-ਏਸੀਅਨ ਲੇਖਕਾਂ ਦੀ ਐਸੋਸੀਏਸ਼ਨ ਵਿਖੇ ਚੀਨੀ ਸਰਕਾਰ ਦੇ ਸੱਦੇ 'ਤੇ, ਭਾਰਤੀ ਲੇਖਕਾਂ ਦੇ ਵਫ਼ਦ ਦੇ ਨੇਤਾ ਵਜੋਂ ਤਾਸ਼ਕੰਦ ਗਿਆ। [2] 1959 ਵਿਚ, ਉਸਨੇ ਕਲਕੱਤਾ ਯੂਨੀਵਰਸਿਟੀ ਤੋਂ ਜਗਤਤਾਰਿਨੀ ਗੋਲਡ ਮੈਡਲ ਪ੍ਰਾਪਤ ਕੀਤਾ ਅਤੇ ਮਦਰਾਸ ਵਿਚ ਆਲ ਇੰਡੀਆ ਲੇਖਕ ਕਾਨਫਰੰਸ ਦੀ ਪ੍ਰਧਾਨਗੀ ਕੀਤੀ। 1960 ਵਿਚ, ਉਹ ਪੱਛਮੀ ਬੰਗਾਲ ਵਿਧਾਨ ਸਭਾ ਤੋਂ ਰਿਟਾਇਰ ਹੋ ਗਿਆ ਪਰ ਭਾਰਤ ਦੇ ਰਾਸ਼ਟਰਪਤੀ ਦੁਆਰਾ ਸੰਸਦ ਲਈ ਨਾਮਜ਼ਦ ਕੀਤਾ ਗਿਆ। ਉਹ 1960–66 ਦੇ ਵਿਚਕਾਰ ਰਾਜ ਸਭਾ ਦਾ ਮੈਂਬਰ ਸੀ। 1962 ਵਿਚ, ਉਸਨੇ ਪਦਮ ਸ਼੍ਰੀ ਪ੍ਰਾਪਤ ਕੀਤਾ; ਪਰ ਉਸਦੇ ਜਵਾਈ ਦੀ ਮੌਤ ਨੇ ਉਸਦਾ ਦਿਲ ਤੋੜ ਦਿੱਤਾ ਅਤੇ ਆਪਣੇ ਆਪ ਨੂੰ ਰੁਝਿਆ ਰੱਖਣ ਲਈ ਉਸ ਨੇ ਪੇਂਟਿੰਗ ਅਤੇ ਲੱਕੜ ਦੇ ਖਿਡੌਣੇ ਬਣਾਉਣ ਵੱਲ ਮੋੜਾ ਕੱਟ ਲਿਆ। 1963 ਵਿਚ, ਉਸਨੂੰ ਸਿਸਿਰਕੁਮਾਰ ਪੁਰਸਕਾਰ ਮਿਲਿਆ। 1966 ਵਿਚ, ਉਹ ਸੰਸਦ ਤੋਂ ਸੇਵਾ ਮੁਕਤ ਹੋਇਆ ਅਤੇ ਨਾਗਪੁਰ ਬੰਗਾਲੀ ਸਾਹਿਤ ਸੰਮੇਲਨ ਦੀ ਪ੍ਰਧਾਨਗੀ ਕੀਤੀ। 1966 ਵਿਚ, ਉਸਨੇ ਗਿਆਨਪੀਠ ਪੁਰਸਕਾਰ ਜਿੱਤਿਆ ਅਤੇ 1969 ਵਿਚ, ਉਸਨੂੰ ਪਦਮ ਭੂਸ਼ਣ ਮਿਲਿਆ ਅਤੇ ਕਲਕੱਤਾ ਯੂਨੀਵਰਸਿਟੀ ਅਤੇ ਜਾਧਵਪੁਰ ਯੂਨੀਵਰਸਿਟੀ ਦੁਆਰਾ ਡਾਕਟਰ ਸਾਹਿਤਕਾਰ ਦੀ ਉਪਾਧੀ ਨਾਲ ਸਨਮਾਨਤ ਕੀਤਾ ਗਿਆ। ਸੰਨ 1969 ਵਿਚ, ਉਸਨੂੰ ਸਾਹਿਤ ਅਕਾਦਮੀ ਦੀ ਫੈਲੋਸ਼ਿਪ ਦਿੱਤੀ ਗਈ, 1970 ਵਿਚ ਬੰਗਿਆ ਸਾਹਿਤ ਪਰਿਸ਼ਦ / ਵੰਗਿਆ ਸਾਹਿਤ ਪਰਿਸ਼ਦ ਦਾ ਪ੍ਰਧਾਨ ਬਣਿਆ। 1971 ਵਿਚ, ਉਸਨੇ ਵਿਸ਼ਵ-ਭਾਰਤੀ ਯੂਨੀਵਰਸਿਟੀ ਵਿਖੇ ਨ੍ਰਿਪੇਂਦਰਚੰਦਰ ਯਾਦਗਾਰੀ ਭਾਸ਼ਣ ਅਤੇ ਕਲਕੱਤਾ ਯੂਨੀਵਰਸਿਟੀ ਵਿਖੇ ਡੀ ਐਲ ਐਲ ਰਾਏ ਮੈਮੋਰੀਅਲ ਲੈਕਚਰ ਦਿੱਤਾ।[2] ਬੰਦਯੋਪਾਧਿਆਏ ਦੀ ਮੌਤ 14 ਸਤੰਬਰ 1971 ਨੂੰ ਸਵੇਰੇ ਤੜਕੇ ਆਪਣੇ ਕਲਕੱਤਾ ਨਿਵਾਸ ਵਿਖੇ ਹੋਈ। ਉਸ ਦਾ ਅੰਤਿਮ ਸੰਸਕਾਰ ਉੱਤਰੀ ਕਲਕੱਤਾ ਦੇ ਨਿਮਤਲਾ ਸ਼ਮਸ਼ਾਨ ਘਾਟ ਵਿੱਚ ਕੀਤਾ ਗਿਆ।[2] ਹਵਾਲੇ
|
Portal di Ensiklopedia Dunia