ਤ੍ਰਿਸ਼ਨਾ
ਤ੍ਰਿਸ਼ਨਾ ਦੁਨਿਆਵੀ ਪਦਾਰਥਾਂ ਦੀ ਖ਼ਾਹਿਸ। ਅੰਤਰਮੁਖੀ ਬਿਰਤੀ, ਜੋ ਪ੍ਰਭੂ-ਪਿਆਰ ਵਿੱਚ ਲੱਗੀ ਹੁੰਦੀ ਹੈ ਜਦੋਂ ਕਿਸੇ ਕਾਰਨ ਬਾਹਰਮੁਖੀ ਹੋ ਕਿ ਮਾਇਆ ਦੇ ਪਦਾਰਥਾਂ ਵੱਲ ਜਾਂਦੀ ਹੈ ਤਾਂ ਦੁਨਿਆਵੀ ਸੁੱਖਾਂ ਵੱਲ ਆਕਰਸ਼ਿਤ ਹੁੰਦੀ ਹੈ, ਜਿਸ ਨਾਲ ਸੁਰਤ ਪ੍ਰਭੂ-ਪਿਆਰ ਨਾਲੋਂ ਟੁੱਟ ਕੇ ਤ੍ਰਿਸ਼ਨਾ ਨੂੰ ਜਨਮ ਦਿੰਦੀ ਹੈ। ਗੁਰੂ ਗਰੰਥ ਸਾਹਿਬ ਵਿੱਚ ਵੀ ਤ੍ਰਿਸ਼ਨਾ ਬਾਰੇ ਸ਼ਬਦ ਹਨ।
ਮਾਇਆ ਵਾਲੀਆਂ ਆਸਾਂ ਤੇ ਫੁਰਨੇ ਜੀਨ ਨੂੰ ਮਾਇਆ ਦੇ ਮੋਹ ਵਿੱਚ ਗਲਤਾਨ ਕਰ ਦਿੰਦੇ ਹਨ। ਸਿੱਖ ਗੁਰੂ ਸਾਹਿਬ ਨੇ ਤ੍ਰਿਸ਼ਨਾ ਦਾ ਇਲਾਜ ਪ੍ਰਮਾਤਮਾ ਦਾ ਸਿਮਰਨ ਦੱਸਿਆ ਹੈ ਇਸ ਨਾਲ ਤ੍ਰਿਸ਼ਨਾ ਖਤਮ ਹੋ ਜਾਂਦੀ ਹੈ ਅਤੇ ਆਤਮ ਗਿਆਨ ਦੀ ਸੋਝੀ ਪੈਂਦੀ ਹੈ।
ਆਸਾਂ ਅਤੇ ਫੁਰਨਿਆਂ ਦੇ ਅਧੀਨ ਮਨੁੱਖ ਜੋ ਵੀ ਕਰਨ ਕਰਦਾ ਹੈ ਇਸ ਨਾਲ ਉਹ ਵਧੇਰੇ ਮਾਇਆ ਦੇ ਜੰਜਾਲ ਵਿੱਚ ਫਸਦਾ ਜਾਂਦਾ ਹੈ ਜਿਵੇਂ ਕਿ ਮੱਕੜੀ ਆਪਣੇ ਜਾਲ ਵਿੱਚ ਆਪ ਹੀ ਫਸ ਕੇ ਮਰਦੀ ਹੈ। ਵੇਦਰਿਗਵੇਦ ਵਿੱਚ ਤ੍ਰਿਸ਼ਨਾ ਸ਼ਬਦ ਹੈ ਜਿਸ ਦਾ ਅਰਥ ਹੈ ਲਾਲਚ ਜਿਵੇਂ ਰਿਗ ਵੇਦ ਦੇ (I.XXXVII.6)[1] ਵਿੱਚ ਰਿਸ਼ੀ ਗੋਰਾ ਕਨਵਾ ਨੇ ਕਿਹਾ ਹੈ। मो षु णः परा परा निर्ऋतिर्दुर्हणा बधीत् | ਅਤੇ ਰਿਸ਼ੀ ਰਾਹੁਗਾਨੋ ਗੋਤਮਾ[2] ਨੇ ਕਿਹਾ ਹੈ। जिह्मं नुनुद्रेऽवतं तया दिशासिञ्चन्नुत्सं गोतमाय तृष्णजे | ਹਵਾਲੇ |
Portal di Ensiklopedia Dunia