ਕਿਸ਼ੋਰ ਕੁਮਾਰ
ਕਿਸ਼ੋਰ ਕੁਮਾਰ (4 ਅਗਸਤ 1929- – 13 ਅਕਤੂਬਰ 1987) ਇੱਕ ਭਾਰਤੀ ਫਿਲਮ ਪਲੇਅਬੈਕ ਗਾਇਕ, ਅਭਿਨੇਤਾ, ਗੀਤਕਾਰ, ਸੰਗੀਤਕਾਰ, ਨਿਰਮਾਤਾ, ਨਿਰਦੇਸ਼ਕ, ਲੇਖਕ ਅਤੇ ਸਕ੍ਰੀਨਪਲੇ ਲੇਖਕ ਸਨ। ਉਸ ਨੂੰ ਹਿੰਦੀ ਫਿਲਮ ਉਦਯੋਗ ਦਾ ਸਭ ਸਫਲ ਪਲੇਅਬੈਕ ਗਾਇਕਾਂ ਵਿੱਚੋਂ ਇੱਕ ਮੰਨਿਆ ਗਿਆ ਹੈ। ਉਸ ਨੇ ਬੰਗਾਲੀ, ਹਿੰਦੀ, ਮਰਾਠੀ, ਆਸਾਮੀ, ਗੁਜਰਾਤੀ, ਕੰਨੜ, ਭੋਜਪੁਰੀ, ਮਲਿਆਲਮ, ਓੜੀਆ, ਅਤੇ ਉਰਦੂ ਸਮੇਤ ਅਨੇਕ ਭਾਰਤੀ ਭਾਸ਼ਾਵਾਂ ਵਿੱਚ ਗਾਇਆ। ਮੁੱਢਲਾ ਜੀਵਨਕਿਸ਼ੋਰ ਕੁਮਾਰ ਦਾ ਜਨਮ ਖੰਡਵਾ (ਮੱਧ ਪ੍ਰਦੇਸ਼) ਵਿਖੇ ਹੋਇਆ। ਉਨ੍ਹਾਂ ਦੇ ਪਿਤਾ ਜੀ ਇੱਕ ਵਕੀਲ ਸਨ। ਕਿਸ਼ੋਰ ਦੇ ਦੋ ਭਰਾ ਸਨ - ਅਸ਼ੋਕ ਕੁਮਾਰ ਅਤੇ ਅਨੂਪ ਕੁਮਾਰ। ਅਸ਼ੋਕ ਕੁਮਾਰ ਉਨ੍ਹਾਂ ਤੋਂ 20 ਸਾਲ ਵਡੇ ਸਨ ਅਤੇ ਫਿਲਮ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਸਨ। ਕਿਸ਼ੋਰ ਕੁਮਾਰ ਦਾ ਅਸਲ ਨਾਂ ‘ਆਭਾਸ ਕੁਮਾਰ ਗਾਂਗੁਲੀ’ ਸੀ।[1] ਕਿਸ਼ੋਰ ਕੁਮਾਰ[2] ਬੇਹੱਦ ਮਸਤਮੌਲਾ, ਮਜ਼ਾਕੀਆ ਅਤੇ ਮਨਮੌਜੀ ਫ਼ਨਕਾਰ ਦਾ ਨਾਂ ਕਿਸੇ ਵੀ ਜਾਣ-ਪਛਾਣ ਦਾ ਮੁਥਾਜ ਨਹੀਂ ਹੈ। ਉਹ ਹਿੰਦੀ ਸਿਨੇਮਾ ਦੇ ਚੋਟੀ ਦੇ ਗਾਇਕਾਂ ਅਤੇ ਬਿਹਤਰੀਨ ਹਾਸ-ਕਲਾਕਾਰਾਂ ਵਿੱਚ ਗਿਣਿਆ ਜਾਂਦਾ ਸੀ। ਉਸ ਦੀ ਆਵਾਜ਼ ਵਿੱਚ ਸੁਰੀਲਾਪਨ ਵੀ ਸੀ ਤੇ ਸ਼ਰਾਰਤ ਵੀ। ਸੰਜੀਦਾ ਗੀਤਾਂ ਵਿੱਚ ਉਸ ਦੀ ਸੋਜ਼ ਭਰੀ ਆਵਾਜ਼ ਸਰੋਤਿਆਂ ਨੂੰ ਮੰਤਰ-ਮੁਗਧ ਕਰ ਦਿੰਦੀ ਸੀ ਤੇ ਕਲਾਸੀਕਲ ਸੰਗੀਤ ਦੀ ਛੋਹ ਵਾਲੇ ਗੀਤਾਂ ਵਿੱਚ ਵੀ ਉਹ ਕਮਾਲ ਕਰ ਦਿੰਦਾ ਸੀ। ਪਿੱਠਵਰਤੀ ਗਾਇਕ ਦਾ ਸਫਰਬਚਪਨ ਤੋਂ ਹੀ ਚੰਚਲ ਸੁਭਾਅ ਦੇ ਮਾਲਕ ਕਿਸ਼ੋਰ ਨੇ ਆਪਣੇ ਅਦਾਕਾਰ ਭਰਾਵਾਂ ਦੇ ਉਲਟ ਗਾਇਕ ਬਣਨ ਦੀ ਸੋਚੀ ਤੇ ਬਾਲੀਵੁੱਡ ’ਚ ਆਣ ਪੈਰ ਧਰਿਆ। ਪੰਡਿਤ ਖੇਮ ਚੰਦ ਪ੍ਰਕਾਸ਼ ਦੇ ਸੰਗੀਤ ਨਿਰਦੇਸ਼ਨ ਹੇਠ ਉਸ ਨੇ ਆਪਣਾ ਪਹਿਲਾ ਗੀਤ-‘ਯੇ ਕੌਨ ਆਇਆ ਰੇ’, ਫ਼ਿਲਮ ‘ਜ਼ਿੱਦੀ’ ਲਈ ਰਿਕਾਰਡ ਕਰਵਾਇਆ ਤੇ ਫਿਰ ਕਦਮ-ਦਰ-ਕਦਮ ਨਵੇਂ ਮੁਕਾਮ ਹਾਸਲ ਕਰਦਾ ਗਿਆ। ਦੇਵ ਅਨੰਦ, ਅਮਿਤਾਭ ਬੱਚਨ, ਜਤਿੰਦਰ ਅਤੇ ਰਾਜੇਸ਼ ਖੰਨਾ ਲਈ ਉਸ ਨੇ ਸੈਂਕੜੇ ਹੀ ਯਾਦਗਾਰੀ ਗੀਤ ਗਾਏ ਜੋ ਅੱਜ ਵੀ ਸਰੋਤਿਆਂ ਦੇ ਚੇਤਿਆਂ ਵਿੱਚ ਸਾਂਭੇ ਪਏ ਹਨ। ਕੰਮ ਅਤੇ ਸਨਮਾਨਸੰਨ 1980 ਤੋਂ 1987 ਤਕ ਅੱਠ ਵਾਰ ‘ਸਰਵੋਤਮ ਗਾਇਕ’ ਦਾ ‘ਫ਼ਿਲਮ ਫੇਅਰ ਐਵਾਰਡ’ ਹਾਸਲ ਕਰਨ ਵਾਲੇ ਕਿਸ਼ੋਰ ਕੁਮਾਰ[3] ਨੇ ਜਿੱਥੇ ਪੰਜ ਹਜ਼ਾਰ ਤੋਂ ਵੱਧ ਗੀਤ ਗਾਏ ਸਨ, ਉੱਥੇ 24 ਗੀਤ ਲਿਖੇ ਵੀ ਸਨ ਅਤੇ 16 ਫ਼ਿਲਮਾਂ ਲਈ ਸੰਗੀਤ ਨਿਰਦੇਸ਼ਨ ਵੀ ਦਿੱਤਾ। ਸੰਗੀਤਕਾਰ ਆਰ.ਡੀ. ਬਰਮਨ ਦਾ ਤਾਂ ਉਹ ਸਭ ਤੋਂ ਚਹੇਤਾ ਗਾਇਕ ਸੀ। ਕਿਸ਼ੋਰ ਕੁਮਾਰ ਦੇ ਗਾਏ ਅਨੇਕਾਂ ਸਦਾਬਹਾਰ ਨਗ਼ਮਿਆਂ ਵਿੱਚ ਹਨ:
ਆਦਿ ਕਾਬਲ-ਏ-ਜ਼ਿਕਰ ਹਨ। ਬਹੁਤ ਘੱਟ ਲੋਕ ਜਾਣਦੇ ਹਨ ਕਿ ਕਿਸ਼ੋਰ ਨੇ ਅਭਿਨੇਤਾ ਰਾਜ ਕਪੂਰ ਲਈ ਵੀ ਫ਼ਿਲਮ ‘ਪਿਆਰ’ ਵਿੱਚ ਇੱਕ ਗੀਤ ਗਾਇਆ ਸੀ ਜਿਸ ਦੇ ਬੋਲ ਸਨ-‘ਓ ਬੇਵਫ਼ਾ ਯੇ ਤੋਂ ਬਤਾ।’ ਗਾਇਕ ਅਤੇ ਅਦਾਕਾਰੀਗਾਇਕ ਦੇ ਨਾਲ-ਨਾਲ ਅਦਾਕਾਰੀ ਵਿੱਚ ਵੀ ਚੋਖਾ ਨਾਮਣਾ ਖੱਟਣ ਵਾਲੇ ਕਿਸ਼ੋਰ ਕੁਮਾਰ ਨੇ ਸੰਨ 1946 ਵਿੱਚ ਬਣੀ ਫ਼ਿਲਮ ‘ਸ਼ਿਕਾਰੀ’ ਰਾਹੀਂ ਬਾਲੀਵੁੱਡ ਵਿੱਚ ਬਤੌਰ ਅਦਾਕਾਰ ਪ੍ਰਵੇਸ਼ ਕੀਤਾ ਸੀ। ਆਪਣੇ ਅਦਾਕਾਰੀ ਦੇ ਕਰੀਅਰ ਵਿੱਚ ਉਸ ਨੇ ਕੁੱਲ ਇੱਕ ਸੌ ਦੋ ਫ਼ਿਲਮਾਂ ਵਿੱਚ ਕੰਮ ਕੀਤਾ ਸੀ ਜਿਹਨਾਂ ਵਿੱਚੋਂ *ਲੜਕੀ, ਝੁਮਰੂ, *ਦੂਰ ਕਾ ਰਾਹੀ, *ਦੂਰ ਗਗਨ ਕੀ ਛਾਂਵ ਮੇਂ, *ਚਲਤੀ ਕਾ ਨਾਮ ਗਾੜ੍ਹੀ, *ਅੰਦੋਲਨ, *ਮੁਕੱਦਰ, *ਸਾਧੂ ਔਰ ਸ਼ੈਤਾਨ, *ਮੇਮ ਸਾਹਬ, *ਹਮ ਸਬ ਚੋਰ ਹੈਂ, *ਮਨਮੌਜੀ, *ਪੜੋਸਨ, *ਬੰਬੇ ਟੂ ਗੋਆ ਆਦਿ ਦੇ ਨਾਂ ਪ੍ਰਮੁੱਖ ਹਨ। ਆਪਣੇ ਪਿੱਛੇ ਆਪਣੀ ਪਤਨੀ ਲੀਨਾ ਚੰਦਰਾਵਰਕਰ ਅਤੇ ਗਾਇਕ ਪੁੱਤਰ ਅਮਿਤ ਕੁਮਾਰ ਨੂੰ ਛੱਡ ਜਾਣ ਵਾਲੇ ਕਿਸ਼ੋਰ ਕੁਮਾਰ ਨੇ ਕੁੱਲ ਚੌਦਾਂ ਫ਼ਿਲਮਾਂ ਬਤੌਰ ਨਿਰਮਾਤਾ ਬਣਾਈਆਂ ਸਨ, ਪੰਦਰਾਂ ਦੀ ਪਟਕਥਾ ਲਿਖੀ ਸੀ ਤੇ ਬਾਰਾਂ ਦਾ ਨਿਰਦੇਸ਼ਨ ਦਿੱਤਾ ਸੀ। 13 ਅਕਤੂਬਰ 1987 ਨੂੰ ਇਸ ਹਰਫਨਮੌਲਾ ਫ਼ਨਕਾਰ ਦਾ ਦੇਹਾਂਤ ਹੋ ਗਿਆ। ਸਨਮਾਨਫਿਲਮਫੇਅਰ ਸਭ ਤੋਂ ਵਧੀਆ ਪਿੱਠਵਰਤੀ ਗਾਇਕ ਜੇਤੂ
ਨਾਮਜਾਦਗੀਆਂ
ਜੇਤੂ
ਹਵਾਲੇ
|
Portal di Ensiklopedia Dunia